ਔਰਤਾਂ ਦੇ ਖਾਤਿਆਂ ਵਿੱਚ ਆਏ ਪੈਸੇ, ਖੁਸ਼ ਹੋਈਆਂ ਬੀਬੀਆਂ ਬੋਲੀਆਂ- "ਜਦੋਂ ਤੱਕ ਅਸੀਂ ਜਿਉਂਦੇ ਰਹੇ ਤਾਂ ਭਗਵੰਤ ਮਾਨ ਦੀ ਹੀ ਸਰਕਾਰ ਰਹੇ"
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ।

Published : July 1, 2026 at 2:44 PM IST
|Updated : July 1, 2026 at 4:22 PM IST
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਅੱਜ (ਯਾਨੀ 1 ਜੁਲਾਈ) 1,100 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਲੱਖਾਂ ਔਰਤਾਂ ਦੇ ਫ਼ੋਨ ਉਤੇ ਇੱਕੋ ਸਮੇਂ ਸਤਿਕਾਰ ਭੱਤੇ ਦੀ ਰਾਸ਼ੀ ਖਾਤੇ ’ਚ ਆਉਣ ਦੇ ਮੈਸਿਜ ਪੁੱਜਣੇ ਸ਼ੁਰੂ ਹੋਏ। ਇਸ ਯੋਜਨਾ ਦੇ ਤਹਿਤ, ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਦਲਿਤ (SC) ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਿਆ। ਅਜਿਹੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਤਿੰਨ ਮਹੀਨਿਆਂ ਦੇ ਪੈਸੇ ਇਕੱਠੇ ਦਿੱਤੇ ਹਨ।
ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ CM ਭਗਵੰਤ ਮਾਨ, ਸੰਗਰੂਰ ਤੋਂ Live https://t.co/OLYcC4jndo
— AAP Punjab (@AAPPunjab) July 1, 2026
ਤਿੰਨ ਮਹੀਨਿਆਂ ਦੇ ਇਕੱਠੇ ਪਾਏ ਪੈਸੇ
‘ਆਪ’ ਸਰਕਾਰ ਨੇ ਆਪਣੀ ਆਖ਼ਰੀ ਗਰੰਟੀ ਨੂੰ ਪੂਰਾ ਕਰਨ ਲਈ ਜਨਰਲ ਵਰਗ ਦੀਆਂ ਔਰਤਾਂ ਦੇ ਖਾਤਿਆਂ ਵਿੱਚ 3,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਦੇ ਖਾਤਿਆਂ ਵਿੱਚ 4,500 ਰੁਪਏ ਪਾਏ ਗਏ। ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਦੇ ਦਿੱਤੇ ਹਨ। ਸੀਐਮ ਮਾਨ ਨੇ ਕਿਹਾ ਕਿ ਕੱਲ੍ਹ ਤੱਕ 40 ਲੱਖ ਔਰਤਾਂ ਰਜਿਸਟਰਡ ਹੋ ਚੁੱਕੀਆਂ ਹਨ। ਔਰਤਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਲਈ ਪੈਸੇ ਦਿੱਤੇ ਗਏ ਸਨ।
पंजाब की महिलाओं ने कहा-
— AAP (@AamAadmiParty) July 1, 2026
अरविंद केजरीवाल जी और सरदार भगवंत सिंह मान जी ने किया अपना वादा पूरा।
'मुख्यमंत्री मावां-धीयां सत्कार योजना' के तहत महिलाओं के खातों में जुलाई, अगस्त और सितंबर की एडवांस किस्त एक साथ हुई ट्रांसफ़र। #PaiseAaGayeOye pic.twitter.com/T8aS1L0Qmt
ਭਾਸ਼ਣ ਦੌਰਾਨ ਸਟੇਜ਼ 'ਤੇ ਆਈ ਮਹਿਲਾ
ਮੀਟਿੰਗ ਵਿੱਚ ਬੈਠੀ ਇੱਕ ਔਰਤ ਦੇ ਮੋਬਾਈਲ ਫੋਨ 'ਤੇ 4,500 ਰੁਪਏ ਦਾ ਪਹਿਲਾ ਮੈਸੇਜ ਆਇਆ। ਉਸਨੇ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਸੀਐਮ ਮਾਨ ਕੋਲ ਆ ਕੇ ਆਪਣੇ ਫ਼ੋਨ 'ਤੇ ਆਇਆ ਮੈਸੇਜ ਦਿਖਾਇਆ। ਮੁੱਖ ਮੰਤਰੀ ਨੇ ਫ਼ੋਨ ਫੜ੍ਹ ਕੇ ਮੈਸੇਜ ਪੜ੍ਹਿਆ ਅਤੇ ਕਿਹਾ, "4,500 ਰੁਪਏ ਆ ਗਏ ਜੀ।" ਜਿਸ ਤੋਂ ਬਾਅਦ ਔਰਤ ਨੇ ਫਿਰ ਕਿਹਾ, "ਮੇਰੀਆਂ ਚਾਰ ਧੀਆਂ ਹਨ, ਉਨ੍ਹਾਂ ਦਾ ਖਰਚਾ ਤਾਂ ਨਿਕਲੇਗਾ ਹੀ। ਉਸ ਤੋਂ ਬਾਅਦ ਸੀਐਮ ਮਾਨ ਨੇ ਉਸ ਔਰਤ ਨੂੰ ਵਧਾਈਆਂ ਦਿੱਤੀਆਂ।
ਮੇਰੇ 'ਤੇ ਯਕੀਨ ਰੱਖਿਓ, ਕਦੇ ਭਰੋਸਾ ਨਹੀਂ ਤੋੜਾਂਗਾ !!
— AAP Punjab (@AAPPunjab) July 1, 2026
👉 ਹੁਣ ਮਹਿਲਾਵਾਂ ਨੂੰ ਪੈਸਿਆਂ ਲਈ ਕਿਸੇ ਵੱਲ ਵੇਖਣ ਦੀ ਨਹੀਂ ਲੋੜ
👉 ਸਤਿਕਾਰ ਰਾਸ਼ੀ ਕਿਸੇ ਨੂੰ ਅਮੀਰ ਨਹੀਂ ਬਣਾ ਸਕਦੀ, ਪਰ ਘਰੇਲੂ ਖ਼ਰਚ 'ਚ ਬਣੇਗੀ ਵੱਡਾ ਸਹਾਰਾ
-CM ਭਗਵੰਤ ਮਾਨ #PaiseAaGayeOye pic.twitter.com/RRffwMUbyg
6 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ
ਇਸ ਵਿੱਚ ਦਲਿਤ ਵਰਗ ਦੀਆਂ 14.28 ਲੱਖ ਔਰਤਾਂ ਅਤੇ ਜਨਰਲ ਵਰਗ ਦੀਆਂ 30.13 ਲੱਖ ਔਰਤਾਂ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖ਼ਰੀ ਪੰਜ ਦਿਨਾਂ ’ਚ ਪੰਜਾਬ ਭਰ ਵਿੱਚ 8.99 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ। 26 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਸੀ।
ਪੰਜਾਬ ਦੇ ਨਾਲ਼-ਨਾਲ਼ ਪੂਰੇ ਦੇਸ਼ ਦੀਆਂ ਔਰਤਾਂ ਲਈ ਅੱਜ ਵੱਡਾ ਦਿਨ!
— AAP Punjab (@AAPPunjab) July 1, 2026
ਵਿਰੋਧੀਆਂ ਨੇ ਸਾਡੀਆਂ ਗਰੰਟੀਆਂ ਦਾ ਮਜ਼ਾਕ ਵੀ ਉਡਾਇਆ ਤੇ ਇਹਨਾਂ ਨੂੰ ਪੂਰਾ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ CM ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜੋ ਕਹਿੰਦੇ ਹਨ ਉਹ ਕਰ ਕੇ ਵੀ ਦਿਖਾਉਂਦੇ ਹਨ। ਅੱਜ ਮਾਵਾਂ ਭੈਣਾਂ ਦੇ… pic.twitter.com/EGV76esP7N
"ਪੰਜਾਬ ਦੇ ਨਾਲ਼-ਨਾਲ਼ ਪੂਰੇ ਦੇਸ਼ ਦੀਆਂ ਔਰਤਾਂ ਲਈ ਅੱਜ ਵੱਡਾ ਦਿਨ!"
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਵਿਰੋਧੀਆਂ ਨੇ ਸਾਡੀਆਂ ਗਰੰਟੀਆਂ ਦਾ ਮਜ਼ਾਕ ਵੀ ਉਡਾਇਆ ਤੇ ਇਹਨਾਂ ਨੂੰ ਪੂਰਾ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ CM ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜੋ ਕਹਿੰਦੇ ਹਨ ਉਹ ਕਰ ਕੇ ਵੀ ਦਿਖਾਉਂਦੇ ਹਨ। ਅੱਜ ਮਾਵਾਂ ਭੈਣਾਂ ਦੇ ਖਾਤਿਆਂ 'ਚ ਆ ਰਹੇ ₹3000 ਤੇ ₹4500 ਨੇ CM ਮਾਨ ਪ੍ਰਤੀ ਪੰਜਾਬ ਵਾਸੀਆਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ।
ਮਾਨ ਸਰਕਾਰ ਜ਼ਿੰਦਾਬਾਦ!
— AAP Punjab (@AAPPunjab) July 1, 2026
ਮਾਵਾਂ ਧੀਆਂ ਸਤਿਕਾਰ ਯੋਜਨਾ ਦੀਆਂ ਲਾਭਪਾਤਰੀ ਬੀਬੀਆਂ ਨੇ ਕੀਤਾ CM ਭਗਵੰਤ ਮਾਨ ਦਾ ਧੰਨਵਾਦ, ਨਾਅਰੇ ਲਗਾਉਂਦੇ ਹੋਏ ਪ੍ਰਗਟਾਈ ਖ਼ੁਸ਼ੀ#PaiseAaGayeOye pic.twitter.com/3e83p7LVFR
"ਮਾਨ ਸਰਕਾਰ ਜ਼ਿੰਦਾਬਾਦ!"
ਇਸਦੇ ਨਾਲ ਹੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀਆਂ ਲਾਭਪਾਤਰੀ ਬੀਬੀਆਂ ਨੇ ਕੀਤਾ CM ਭਗਵੰਤ ਮਾਨ ਦਾ ਧੰਨਵਾਦ, ਨਾਅਰੇ ਲਗਾਉਂਦੇ ਹੋਏ ਪ੍ਰਗਟਾਈ ਕੀਤੀ।
ਪੰਜਾਬ 'ਚ ਹਮੇਸ਼ਾ ਲਈ ਦੇਖਣਾ ਚਾਹੁੰਦੇ ਹਾਂ ਮਾਨ ਸਰਕਾਰ !!
— AAP Punjab (@AAPPunjab) July 1, 2026
ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਪੈਸੇ ਖਾਤਿਆਂ 'ਚ ਆਉਣ 'ਤੇ ਮਹਿਲਾਵਾਂ ਦਾ ਨਹੀਂ ਰਿਹਾ ਖ਼ੁਸ਼ੀ ਦਾ ਟਿਕਾਣਾ। CM ਮਾਨ ਦਾ ਧੰਨਵਾਦ ਕਰਦਿਆਂ ਦੱਸੀ ਗ਼ਰੀਬਾਂ ਲਈ ₹1000-1500 ਦੀ ਅਹਿਮੀਅਤ ਤੇ ਦੱਸਿਆ ਇਹ ਪੈਸੇ ਕਿੰਝ ਬਣਨਗੇ ਕਬੀਲਦਾਰੀ 'ਚ ਸਹਾਰਾ#PaiseAaGayeOye pic.twitter.com/pf5oEGZKhJ
"ਜਦੋਂ ਤੱਕ ਅਸੀਂ ਜਿਉਂਦੇ ਰਹੇ ਤਾਂ ਭਗਵੰਤ ਮਾਨ ਦੀ ਹੀ ਸਰਕਾਰ ਰਹੇ"
ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਪੈਸੇ ਖਾਤਿਆਂ 'ਚ ਆਉਣ 'ਤੇ ਮਹਿਲਾਵਾਂ ਦਾ ਨਹੀਂ ਰਿਹਾ ਖ਼ੁਸ਼ੀ ਦਾ ਟਿਕਾਣਾ। ਲਾਭਪਾਤਰੀ ਬੀਬੀਆਂ ਨੇ CM ਮਾਨ ਦਾ ਧੰਨਵਾਦ ਕਰਦਿਆਂ ਗ਼ਰੀਬਾਂ ਲਈ ₹1000-1500 ਦੀ ਅਹਿਮੀਅਤ ਤੇ ਦੱਸਿਆ ਇਹ ਪੈਸੇ ਕਿੰਝ ਬਣਨਗੇ ਕਬੀਲਦਾਰੀ 'ਚ ਸਹਾਰਾ ਹਨ ਇਹ ਵੀ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਿਆ ਹੈ, ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਹਨ ਜੋ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ, ਉਨ੍ਹਾਂ ਲਈ ਇਹ ਬਹੁਤ ਵੱਡਾ ਸਹਾਰਾ ਹੈ। ਅਸੀਂ ਹਮੇਸ਼ਾ ਮਾਨ ਸਰਕਾਰ ਦੇ ਨਾਲ ਹਾਂ। ਸੀਐਮ ਮਾਨ ਇਕ ਪੇਂਡੂ ਨੇ ਇਸ ਕਰਕੇ ਉਹ ਪੇਂਡੂਆਂ ਦੀ ਬਹੁਤ ਸਹਾਇਤਾ ਕਰ ਰਹੇ ਹਨ, ਇੱਕ ਕਿਸਾਨ ਹੋਣ ਦੇ ਨਾਤੇ ਉਹ ਕਿਸਾਨਾਂ ਲਈ ਵੀ ਬਹੁਤ ਕੁਝ ਕਰ ਰਹੇ ਨੇ। ਅਸੀਂ ਤਾਂ ਚਾਹੁੰਦੇ ਹਾਂ ਕਿ ਜਦੋਂ ਤੱਕ ਅਸੀਂ ਜਿਉਂਦੇ ਰਹੇ ਤਾਂ ਭਗਵੰਤ ਮਾਨ ਦੀ ਹੀ ਸਰਕਾਰ ਰਹੇ।
ਪੈਸੇ ਆਉਣ ਦੀ ਖੁਸ਼ੀ ਵਿੱਚ ਲਾਭਪਾਤਰੀ ਮਹਿਲਾਵਾਂ ਨੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਇਕੱਠੀਆਂ ਹੋ ਕੇ ਡੀਜ਼ਿਆਂ 'ਤੇ ਭੰਗੜੇ ਪਾਏ।
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ ਬੰਨ੍ਹੇ ਤਾਰੀਫਾਂ ਦੇ ਪੁੱਲ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ "ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤਾ ਇੱਕ ਹੋਰ ਵੱਡਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ 'ਮਾਵਾਂ-ਭੈਣਾਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਹੁਣ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ 1000 ਤੋਂ 1500 ਰੁਪਏ ਦੀ ਰਾਸ਼ੀ ਆਉਣੀ ਸ਼ੁਰੂ ਹੋ ਗਈ ਹੈ। 'ਮਾਵਾਂ-ਭੈਣਾਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਹੋਣ ਨਾਲ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਯੋਜਨਾ ਨਾਲ ਔਰਤਾਂ ਆਤਮ-ਨਿਰਭਰ (Self-independent) ਬਣਨਗੀਆਂ ਅਤੇ ਉਹ ਆਪਣੇ ਛੋਟੇ-ਮੋਟੇ ਖਰਚਿਆਂ, ਬੱਚਿਆਂ ਦੀਆਂ ਲੋੜਾਂ ਜਾਂ ਦਵਾਈ-ਦਾਰੂ ਲਈ ਹੁਣ ਕਿਸੇ ਦੂਜੇ 'ਤੇ ਨਿਰਭਰ ਨਹੀਂ ਰਹਿਣਗੀਆਂ। ਪੁਰਸ਼ ਪ੍ਰਧਾਨ ਸਮਾਜ ਵਿੱਚ ਇਹ ਕਦਮ ਔਰਤਾਂ ਨੂੰ ਇੱਕ ਵੱਡੀ ਮਾਨਸਿਕ ਤਸੱਲੀ ਅਤੇ ਆਜ਼ਾਦੀ ਦੇਵੇਗਾ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ, ਜੋ ਅੱਜ ਤੱਕ ਕੋਈ ਵੀ ਪਾਰਟੀ ਨਹੀਂ ਕਰ ਸਕੀ।"
"ਸੀਐਮ ਮਾਨ ਵੱਲੋਂ ਦਿੱਤੇ ਪੈਸੇ ਮਾਣ ਨਾਲ ਖਰਚ ਕਰਾਂਗੇ"
ਇਸੇ ਸਬੰਧੀ ਮੋਗਾ ਵਿੱਚ ਲਾਭਪਾਤਰੀ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੀਆਂ, ਉਹ ਸੀਐਮ ਮਾਨ ਵੱਲੋਂ ਦਿੱਤੇ ਪੈਸੇ ਮਾਣ ਨਾਲ ਖਰਚ ਕਰਨਗੀਆਂ। ਵਧਦੀ ਮਹਿੰਗਾਈ ਦੇ ਸਮੇਂ ਵਿੱਚ ਇਹ ਰਕਮ ਘਰੇਲੂ ਖਰਚਿਆਂ, ਬੱਚਿਆਂ ਦੀਆਂ ਲੋੜਾਂ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕਾਫ਼ੀ ਮਦਦ ਕਰੇਗੀ। ਇਸ ਯੋਜਨਾ ਨਾਲ ਸਾਨੂੰ ਆਰਥਿਕ ਸੁਰੱਖਿਆ ਦਾ ਅਹਿਸਾਸ ਹੋਵੇਗਾ ਅਤੇ ਪਰਿਵਾਰ ਦੇ ਖਰਚੇ ਸੰਭਾਲਣ ਵਿੱਚ ਵੀ ਸਹੂਲਤ ਮਿਲੇਗੀ। ਪਹਿਲਾਂ ਵੀ ਕਈ ਸਰਕਾਰਾਂ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਰਹੇ ਹਨ, ਪਰ ਜ਼ਿਆਦਾਤਰ ਵਾਅਦੇ ਕਾਗਜ਼ਾਂ ਤੱਕ ਹੀ ਸੀਮਿਤ ਰਹਿੰਦੇ ਸਨ। ਇਸ ਵਾਰ ਸਰਕਾਰ ਨੇ ਯੋਜਨਾ ਸ਼ੁਰੂ ਕਰਕੇ ਅਤੇ ਰਕਮ ਸਿੱਧੀ ਬੈਂਕ ਖਾਤਿਆਂ ਵਿੱਚ ਭੇਜ ਕੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਹੈ।
ਲਾਭਪਾਤਰੀ ਸੁਖਵਿੰਦਰ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਲੋਕ ਭਲਾਈ ਨਾਲ ਜੁੜੀਆਂ ਅਜਿਹੀਆਂ ਹੋਰ ਯੋਜਨਾਵਾਂ ਲਿਆਂਦੀਆਂ ਜਾਣਗੀਆਂ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਸਿੱਧਾ ਲਾਭ ਮਿਲ ਸਕੇ।
"ਸਾਰੇ ਵਾਅਦੇ ਪੂਰੇ ਕਰਨ ਵਾਲੀ ਪਹਿਲੀ ਸਰਕਾਰ"
ਇਸਦੇ ਨਾਲ ਹੀ ਮੋਗਾ ਮੇਅਰ ਵਿਨੇਪਾਲ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਵਾਅਦਾ ਸਮੇਂ ਸਿਰ ਪੂਰਾ ਕਰਕੇ ਦਿਖਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਮਾਵਾਂ ਅਤੇ ਧੀਆਂ ਦੇ ਸਨਮਾਨ ਨਾਲ ਜੁੜੀ ਹੋਈ ਹੈ ਅਤੇ ਇਸ ਨਾਲ ਮਹਿਲਾਵਾਂ ਨੂੰ ਆਰਥਿਕ ਤਾਕਤ ਵੀ ਮਿਲੇਗੀ। ਜਨਰਲ ਵਰਗ ਦੀਆਂ ਲਾਭਪਾਤਰੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦੀ 3000 ਰੁਪਏ ਦੀ ਰਕਮ ਮਿਲੀ ਹੈ।
ਇਹ ਵੀ ਪੜ੍ਹੋ:

