ETV Bharat / state

ਕੇਂਦਰੀ ਸੁਰੱਖਿਆ ਬਲਾਂ ਨੇ ਕੀਤੀ ਪੁਲਿਸ ਥਾਣਿਆਂ ਦੀ ਚੈਕਿੰਗ, ਜਾਣੋ ਕਾਰਨ

ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।

MANSA POLICE STATIONS INSPECTED
ਕੇਂਦਰੀ ਸੁਰੱਖਿਆ ਬਲਾਂ ਨੇ ਕੀਤੀ ਪੁਲਿਸ ਥਾਣਿਆਂ ਦੀ ਚੈਕਿੰਗ (Etv Bharat)
author img

By ETV Bharat Punjabi Team

Published : February 23, 2026 at 9:14 PM IST

2 Min Read
Choose ETV Bharat

ਮਾਨਸਾ: ਜ਼ਿਲ੍ਹਾ ਮਾਨਸਾ ਪੰਜਾਬ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਜ਼ਿਲ੍ਹਾ ਹੈ, ਜਿਸ ਨੂੰ ਲੈ ਕੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਅਤੇ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਵੀ ਲਈ ਗਈ ਤੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਦੀ ਕੀਤਾ ਗਿਆ ਸੁਰੱਖਿਆ ਬਲਾਂ ਨੇ ਦੱਸਿਆ ਕਿ ਸੰਵੇਦਨਸ਼ੀਲ ਘਟਨਾ ਦੇ ਮੌਕੇ ਉਸ ਦੇ ਕਾਬੂ ਕਿਸ ਤਰ੍ਹਾਂ ਪਾਉਣਾ ਹੈ ਇਸ ਸਬੰਧੀ ਪੁਲਿਸ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

ਕੇਂਦਰੀ ਸੁਰੱਖਿਆ ਬਲਾਂ ਨੇ ਕੀਤੀ ਪੁਲਿਸ ਥਾਣਿਆਂ ਦੀ ਚੈਕਿੰਗ (Etv Bharat)

ਕੇਂਦਰੀ ਸੁਰੱਖਿਆ ਬਲਾਂ ਵੱਲੋਂ ਮਾਨਸਾ ਦੇ ਪੰਜ ਪੁਲਿਸ ਥਾਣਿਆਂ ਦੀ ਚੈਕਿੰਗ

ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸੰਵੇਦਨਸ਼ੀਲ ਘਟਨਾ ਨਾ ਵਾਪਰੇ ਅਤੇ ਉਸ ਘਟਨਾ ਤੇ ਕਾਬੂ ਪਾਉਣ ਦੇ ਲਈ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਏਜੰਸੀਆਂ ਤਾਲਮੇਲ ਬਣਾ ਰਹੀਆਂ ਨੇ ਅੱਜ ਮਾਨਸਾ ਦੇ ਵਿੱਚ ਵੀ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਮਾਨਸਾ ਦੇ ਪੰਜ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਗਈ।

MANSA POLICE STATIONS INSPECTED
ਕੇਂਦਰੀ ਸੁਰੱਖਿਆ ਬਲਾਂ ਨੇ ਕੀਤੀ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਗਈ (Etv Bharat)

"ਪੰਜਾਬ ਦੇ ਦੋ ਸੰਵੇਦਨਸ਼ੀਲ ਜਿਲ੍ਹਿਆਂ ਦੀ ਚੈਕਿੰਗ"

ਸਹਾਇਕ ਕਮਾਂਡੈਂਟ ਪ੍ਰੇਮ ਚੰਦ ਯਾਦਵ ਨੇ ਦੱਸਿਆ ਕਿ ਇਹ ਚਾਰ ਦਿਨ੍ਹਾਂ ਦਾ ਚੈਕਿੰਗ ਅਭਿਆਨ ਹੈ ਤੇ ਪੰਜਾਬ ਦੇ ਦੋ ਸੰਵੇਦਨਸ਼ੀਲ ਜਿਲ੍ਹੇ ਹਨ, ਉਨ੍ਹਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹਾ ਸਭ ਤੋਂ ਸੰਵੇਦਨਸ਼ੀਲ ਜਿਲ੍ਹਾ ਹੈ, ਜਿਸ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੇ ਸਾਰੇ ਹੀ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹੇ ਦੇ ਵਿੱਚ ਜੋ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਦਾ ਡਾਟਾ ਵੀ ਲਿਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰੇ ਅਤੇ ਜੇਕਰ ਕੋਈ ਘਟਨਾ ਹੋ ਵਾਪਰ ਦੀ ਵੀ ਹੈ ਤਾਂ ਉਸ ਦ ਕਾਬੂ ਕਿਸ ਤਰ੍ਹਾਂ ਪਾਉਣਾ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਨਾਲ ਤਾਲਮੇਲ ਬਣਾ ਕੇ 26 ਫਰਵਰੀ ਨੂੰ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਕਿ ਭੀੜ ਨੂੰ ਇਕੱਠੀ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਭੀੜ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਨਸਾ ਦੇ ਸਦਰ ਸਿਟੀ ਵਨ ਅਤੇ ਟੂ ਜੋਗਾ ਥਾਣਾ ਅਤੇ ਭਿੱਖੀ ਥਾਣੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਦੀ ਕੀਤਾ ਜਾ ਰਿਹਾ।

MANSA POLICE STATIONS INSPECTED
ਕੇਂਦਰੀ ਸੁਰੱਖਿਆ ਬਲਾਂ ਦੀ ਤਸਵੀਰ (Etv Bharat)