ETV Bharat / state

ਕਿਸਾਨ ਸੰਗਠਨਾਂ ਵਿੱਚ ਲੜਾਈ ਤੇਜ਼, ਡੱਲੇਵਾਲ ਨੇ ਦਲਵੀਰ ਸਿੰਘ ਸਿੱਧੂਪੁਰ ਦੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਖ਼ਿਲਾਫ਼ ਉਨ੍ਹਾਂ ਦੀ ਆਪਣੀ ਹੀ ਜਥੇਬੰਦੀ ਨੇ ਮੋਰਚਾ ਖੋਲ੍ਹ ਦਿੱਤਾ ਹੈ।

BKU PRESS CONFERENCE
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਆਗੂਆਂ ਦੀ ਪ੍ਰੈਸ ਕਾਰਨਫਰੰਸ (ETV Bharat)
author img

By ETV Bharat Punjabi Team

Published : January 7, 2026 at 7:31 PM IST

6 Min Read
Choose ETV Bharat

ਜਲੰਧਰ: ਪੰਜਾਬ ਦੀ ਕਿਸਾਨ ਯੂਨੀਅਨ ਦੇ ਵਿੱਚ ਵੱਡੀ ਹਲਚਲ ਹੋਣ ਜਾ ਰਹੀ ਹੈ। ਜੀ ਹਾਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਖ਼ਿਲਾਫ਼ ਉਨ੍ਹਾਂ ਦੀ ਆਪਣੀ ਹੀ ਜਥੇਬੰਦੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਡੱਲੇਵਾਲ ਜਥੇਬੰਦੀ ਨੂੰ ਤਾਨਾਸ਼ਾਹੀ ਤਰੀਕੇ ਨਾਲ ਚਲਾ ਰਹੇ ਹਨ। ਇਸ ਦੇ ਨਾਲ ਹੀ ਆਗੂਆਂ ਨੇ ਉਨ੍ਹਾਂ ਦੀ ਲੀਡਰਸ਼ਿਪ ਮੰਨਣ ਤੋਂ ਇਨਕਾਰ ਕਰਦਿਆਂ ਨਵਾਂ ਪ੍ਰਧਾਨ ਚੁਣਨ ਦੀ ਗੱਲ ਵੀ ਆਖੀ ਹੈ। ਜਥੇਬੰਦੀ ਵੱਲੋਂ ਕਿਸਾਨ ਮੋਰਚੇ ਦੌਰਾਨ ਮਾਰੇ ਗਏ ਸ਼ੁਭਕਰਨ ਦੀ ਮੌਤ ਲਈ ਵੀ ਡੱਲੇਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੰਸਥਾਪਕ ਸਵਰਗੀਆ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਸਿੱਧੂਪੁਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ (ETV Bharat)

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੰਸਥਾਪਕ ਸਵਰਗੀਆ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਸਿੱਧੂਪੁਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਕੁਝ ਆਗੂ ਉਨ੍ਹਾਂ ਕੋਲ ਆਏ ਅਤੇ ਜਗਜੀਤ ਸਿੰਘ ਡੱਲੇਵਾਲ ਉੱਤੇ ਗੰਭੀਰ ਇਲਜ਼ਾਮ ਲਗਾਏ।

8 ਜ਼ਿਲ੍ਹਿਆਂ ਦੇ ਆਗੂਆਂ ਵੱਲੋਂ ਸਮੱਰਥਨ

ਜਿਸਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨਾਲ ਪੰਜਾਬ ਦੇ 22 ਜ਼ਿਲ੍ਹਿਆਂ ਦੇ ਕਿਸਾਨ ਆਗੂ ਮੌਜੂਦ ਸਨ, ਜੋ ਇਸ ਗੱਲ ਦਾ ਸਬੂਤ ਹੈ ਕਿ ਸੰਗਠਨ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਡੱਲੇਵਾਲ ਨੇ ਇਲਜ਼ਾਮ ਲਗਾਇਆ ਕਿ ਦਲਵੀਰ ਸਿੰਘ ਸਿੱਧੂਪੁਰ ਨਾ ਤਾਂ ਪਾਰਟੀ ਦੇ ਮੈਂਬਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਸੰਗਠਨ ਵੱਲੋਂ ਕੋਈ ਜ਼ਿੰਮੇਵਾਰੀ ਸੌਂਪੀ ਗਈ ਹੈ, ਇਸ ਲਈ 8 ਜ਼ਿਲ੍ਹਿਆਂ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਸਮਰਥਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਕਿਹਾ ਕਿ ਪਿਸ਼ੌਰਾ ਸਿੰਘ ਸਿੱਧੂ ਤੋਂ ਬਾਅਦ ਜਦੋਂ ਤੋਂ ਉਨ੍ਹਾਂ ਨੇ ਆਗੂ ਦਾ ਅਹੁਦਾ ਸੰਭਾਲਿਆ ਹੈ, ਕਿਸਾਨ ਅੰਦੋਲਨ ਨਵੀਆਂ ਉਚਾਈਆਂ 'ਤੇ ਪਹੁੰਚ ਗਿਆ ਹੈ। ਚੋਣਾਂ ਵਿੱਚ ਦੇਰੀ ਦੇ ਇਲਜ਼ਾਮਾਂ ਨੂੰ ਸਪੱਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕਿਸਾਨ ਆਗੂ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਵਿੱਚ ਰੁੱਝੇ ਰਹੇ, ਜਿਨ੍ਹਾਂ ਵਿੱਚ ਖਨੌਰੀ ਸਰਹੱਦ ਅਤੇ ਮੋਗਾ 'ਤੇ ਲੰਬੇ ਵਿਰੋਧ ਪ੍ਰਦਰਸ਼ਨ ਸ਼ਾਮਲ ਸਨ, ਜਿਸ ਕਾਰਨ ਚੋਣਾਂ ਸਮੇਂ ਸਿਰ ਨਹੀਂ ਹੋ ਸਕੀਆਂ।

ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਰੁੱਧ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਰਾਹੀਂ, ਕਿਸਾਨ ਜਥੇਬੰਦੀਆਂ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ।

'ਸ਼ੁਭਕਰਨ ਬਾਰੇ ਲਾਏ ਇਲਜ਼ਾਮ ਹਨ ਝੂਠੇ'

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਇਲਜ਼ਾਮਾਂ ਬਾਰੇ, ਡੱਲੇਵਾਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਅੱਠ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਪਹਿਲਾਂ ਹੀ ਸੰਗਠਨ ਵਿੱਚੋਂ ਕੱਢ ਦਿੱਤਾ ਗਿਆ ਹੈ, ਅਤੇ ਇਸ ਲਈ, ਉਹ ਸੰਗਠਨ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਸੰਗਠਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਪਰ ਕਿਸਾਨ ਇਸਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਮੂਹ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਸੰਗਠਨ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਾ ਹੈ।

ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਹੈ ਇਹ ਜਥੇਬੰਦੀ

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਭਤੀਜੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਉਨ੍ਹਾਂ ਦੇ ਤਾਇਆ ਦੀ ਸੋਚ ਸੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇੱਕ ਪਰਿਵਾਰ ਦੀ ਪਰਿਵਾਰਕ ਜਥੇਬੰਦੀ ਨਹੀਂ ਹੈ ਅਤੇ ਇਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਹੈ। ਇਸ ਲਈ ਉਨ੍ਹਾਂ ਨੇ ਪਰਿਵਾਰਵਾਦ ਨੂੰ ਅੱਗੇ ਨਾਂ ਵਧਾਉਂਦੇ ਹੋਏ ਜਥੇਬੰਦੀ ਵਿੱਚ ਮਿਹਨਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ ਨੂੰ ਆਪਣੇ ਜਿਉਂਦਿਆਂ ਹੀ ਪ੍ਰਧਾਨ ਲਗਾ ਕੇ ਜਥੇਬੰਦੀ ਦੀ ਬਾਗਡੋਰ ਸੰਭਾਲ ਦਿੱਤੀ ਸੀ।

ਇਸ ਮੌਕੇ ਜਥੇਬੰਦੀ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੰਦਿਆ ਹੋਇਆ ਕਿਹਾ ਕਿ ਜਥੇਬੰਦੀ ਇੱਕ ਲੋਕਤੰਤਰਿਕ ਢਾਂਚੇ ਨਾਲ ਚੱਲਦੀ ਹੈ ਅਤੇ ਇਹ ਲੋਕਾਂ ਦੀ ਜਥੇਬੰਦੀ ਹੈ। ਇਹ ਕਿਸੇ ਇੱਕ ਪਰਿਵਾਰ ਦੀ ਪਰਿਵਾਰਿਕ ਜਥੇਬੰਦੀ ਨਹੀਂ ਹੈ। ਜਦੋਂ ਪ੍ਰਧਾਨ ਪਿਸ਼ੌਰਾ ਸਿੰਘ ਵੱਲੋਂ ਆਪਣੇ ਜਿਉਂਦੇ ਜੀਅ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਦੀ ਜਿੰਮੇਵਾਰੀ ਉਸ ਸਮੇਂ ਦੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸੌਂਪੀ ਗਈ ਸੀ ਤਾਂ ਉਸ ਵਕਤ ਵੀ ਉਨ੍ਹਾਂ ਦਾ ਪਰਿਵਾਰ ਬੈਠਾ ਸੀ ਅਤੇ ਉਹ ਆਪਣੇ ਜਿਉਂਦੇ ਜੀ ਹੀ ਜਥੇਬੰਦੀ ਦੀ ਬਾਗਡੋਰ ਆਪਣੇ ਪੁੱਤਰ ਨੂੰ ਸੌਂਪ ਸਕਦੇ ਸਨ। ਪਰ ਪਿਸ਼ੌਰਾ ਸਿੰਘ ਦੀ ਸੋਚ ਸੀ ਕਿ ਇਹ ਲੋਕਾਂ ਦੀ ਜਥੇਬੰਦੀ ਹੈ ਅਤੇ ਇਹ ਇੱਕ ਪਰਿਵਾਰ ਦੀ ਪਰਿਵਾਰਕ ਜਥੇਬੰਦੀ ਨਹੀਂ। ਇਸ ਲਈ ਉਨ੍ਹਾਂ ਨੇ ਪਰਿਵਾਰਵਾਦ ਨੂੰ ਅੱਗੇ ਨਾਂ ਵਧਾਉਂਦੇ ਹੋਏ ਜਥੇਬੰਦੀ ਵਿੱਚ ਲੰਮਾਂ ਸਮਾਂ ਕੰਮ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਜਥੇਬੰਦੀ ਦੀ ਬਾਗਡੋਰ ਸੌਪੀ ਸੀ ਅਤੇ ਉਸੇ ਤਰ੍ਹਾਂ ਪਵਾਰਵਾਦ ਨੂੰ ਅੱਗੇ ਨਾਂ ਵਧਾਉਂਦੇ ਹੋਏ ਪਿਸ਼ੌਰਾ ਸਿੰਘ ਸਿੱਧੂਪੁਰ ਦੀ ਸੋਚ ਉੱਪਰ ਚੱਲਦੇ ਹੋਏ ਬੀਕੇਯੂ ਏਕਤਾ ਸਿੱਧੂਪੁਰ ਦਾ ਅਗਲਾ ਪ੍ਰਧਾਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੋਵੇਗਾ। ਸਗੋਂ ਜਥੇਬੰਦੀ ਵਿੱਚ ਲੰਮਾਂ ਸਮਾਂ ਮਿਹਨਤ ਕਰਨ ਵਾਲਾ ਅਤੇ ਯੋਗ ਵਿਅਕਤੀ ਹੀ ਜਥੇਬੰਦੀ ਦਾ ਪ੍ਰਧਾਨ ਚੁਣਿਆ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਆਗੂ ਹਾਜ਼ਰ ਸਨ।

ਬਠਿੰਡੇ ਜ਼ਿਲ੍ਹੇ ਦੇ 2 ਬਲਾਕਾਂ ਦੀ ਚੋਣ

ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਮੈਂਬਰਸ਼ਿਪ ਆ ਚੁੱਕੀ ਹੈ। ਸਾਡੇ ਰੁਝੇਵਿਆਂ ਕਰਕੇ ਸਾਡੇ ਕੋਲੋਂ ਮੈਂਬਰਸ਼ਿਪ ਨਹੀਂ ਕੱਟੀ ਗਈ ਅਤੇ ਜਥੇਬੰਦੀ ਵੱਲੋਂ ਕੱਢੇ ਗਏ। ਜਿਹੜੇ ਆਗੂਆਂ ਦੁਆਰਾ ਪੰਜਾਬ ਬਾਡੀ ਉੱਪਰ ਜੋ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁੱਲ ਗਲਤ ਇਲਜ਼ਾਮ ਹਨ। ਕਿਉਂਕਿ ਜਥੇਬੰਦੀ ਵੱਲੋਂ ਲੋਕਾਂ ਲਈ ਲਗਾਤਾਰ ਲੜੇ ਜਾ ਰਹੇ ਸੰਘਰਸ਼ਾਂ ਦੇ ਰਝੇਵੇਂ ਹੀ ਇੰਨੇ ਜਿਆਦਾ ਸਨ ਕਿ ਅਸੀਂ ਉਹ ਮੈਂਬਰਸ਼ਿਪ ਕੱਟ ਨਹੀਂ ਸਕੇ ਅਤੇ ਜਿੱਥੇ ਮੈਂਬਰਸ਼ਿਪ ਕੱਟੀ ਗਈ ਹੈ। ਜਿਵੇਂ ਜ਼ਿਲ੍ਹਾ ਬਠਿੰਡੇ ਦੇ ਵਿੱਚ ਉੱਥੇ ਬਠਿੰਡੇ ਜ਼ਿਲ੍ਹੇ ਦੇ 2 ਬਲਾਕਾਂ ਦੀ ਚੋਣ ਹੋ ਗਈ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਮੈਂਬਰਸ਼ਿਪ ਕੱਟ ਕੇ ਅਤੇ ਕੰਪਲੀਟ ਕਰਕੇ ਉਹ ਮੈਂਬਰਸ਼ਿਪ ਸੁਰਜੀਤ ਸਿੰਘ ਦੇ ਕੋਲ ਪਹੁੰਚ ਚੁੱਕੀ ਹੈ। ਇਸ ਲਈ ਜਥੇਬੰਦੀ ਉਨ੍ਹਾਂ ਆਗੂਆਂ ਵੱਲੋਂ ਕੱਲ ਲਗਾਏ ਗਏ ਸਾਰੇ ਦੋਸ਼ਾਂ ਨੂੰ ਮੁੱਢੋਂ ਖਾਰਜ ਕਰਦੀ ਹੈ।

ਇਕੱਠੇ ਕੀਤੇ ਫੰਡਾਂ ਦਾ ਸਪੱਸ਼ਟੀਕਰਨ

ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਸਪੱਸ਼ਟ ਕਰਦਿਆਂ ਹੋਇਆਂ ਕਿਹਾ ਕਿ "ਜਥੇਬੰਦੀ ਜਦੋਂ ਕੋਈ ਪ੍ਰੋਗਰਾਮ ਦਿੰਦੀ ਹੈ ਤਾ ਅਸੀ ਉਸ ਸਮੇਂ ਜ਼ਿਲ੍ਹਾ ਪ੍ਰਧਾਨਾਂ ਤੋਂ ਫੰਡ ਇਕੱਠਾ ਕਰਦੇ ਹਾਂ ਅਤੇ ਉਹ ਫੰਡ ਅਸੀਂ ਉਥੇ ਰਲ ਮਿਲ ਕੇ ਖਰਚ ਕਰ ਦਿੰਦੇ ਹਾਂ। ਜਿਹੜਾ ਫੰਡ ਉਨ੍ਹਾਂ ਕੋਲ ਛਮਾਹੀ ਤੋਂ ਆਉਂਦਾ ਉਸ ਤੋਂ ਪਹਿਲਾਂ ਹੀ ਸਾਡੇ ਆਗੂਆਂ ਦਾ ਖਰਚਾ ਹੀ ਇੰਨਾ ਜਿਆਦਾ ਹੋਇਆ ਹੁੰਦਾ ਹੈ। ਉਸ ਫੰਡ ਦੀ ਸਾਡੇ ਕੋਲ ਜਮਾਂ ਹੋਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਅਸੀਂ ਕੋਈ ਪੈਸਾ ਜਮਾ ਕਰ ਸਕੀਏ। ਇਸ ਲਈ ਜਥੇਬੰਦੀ ਕੋਲ ਕੋਈ ਵੀ ਫੰਡ ਜਮਾ ਨਹੀਂ ਹੈ।"

ਸਾਰੇ ਜਿਲ੍ਹਾ ਪ੍ਰਧਾਨਾਂ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ "ਕੱਲ ਕੁੱਝ ਜਥੇਬੰਦੀ ਵਿੱਚੋਂ ਖਾਰਜ ਕੀਤੇ ਹੋਏ ਲੋਕਾਂ ਜਿੰਨਾਂ ਕੋਲ ਕੋਈ ਅਧਿਕਾਰ ਨਹੀਂ ਸਿੱਧੂਪੁਰ ਜਥੇਬੰਦੀ ਦੇ ਨਾਂ ਉੱਪਰ ਮੀਟਿੰਗ ਕਰਨ ਦਾ ਉਨ੍ਹਾਂ ਨੇ ਕਾਇਦੇ ਕਾਨੂੰਨਾਂ ਨੂੰ ਤੋੜ ਕੇ ਜਾ ਕੇ ਇਹ ਮੀਟਿੰਗ ਕੀਤੀ ਹੈ ਅਤੇ ਉੱਥੇ ਜੋ ਉਨ੍ਹਾਂ ਇੱਕ ਪੋਲੀਟੀਕਲ ਬੰਦੇ ਨੂੰ ਕਨਵੀਨਰ ਲਗਾਉਣ ਦੀ ਗੱਲ ਕੀਤੀ ਹੈ। ਜਿਹੜਾ ਸਾਡੀ ਜਥੇਬੰਦੀ ਦਾ ਮੈਂਬਰ ਤੱਕ ਨਹੀਂ। ਇਸ ਲਈ ਅਸੀਂ ਉਸ ਸਾਰੀ ਦੀ ਸਾਰੀ ਕੱਲ ਦੀ ਕਾਰਵਾਈ ਨੂੰ ਮੁੱਢੋ ਖਾਰਜ ਕਰਦੇ ਹਾਂ ਅਤੇ ਸਾਡਾ ਉਸ ਬੰਦੇ ਨਾਲ ਅਤੇ ਉਸਦਾ ਸਾਡੀ ਸਿੱਧੂਪੁਰ ਜਥੇਬੰਦੀ ਦਾ ਕੋਈ ਸੰਬੰਧ ਹੀ ਹੈ।"

ਇਸ ਮੌਕੇ (ਪੰਜਾਬ ਕਮੇਟੀ) ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ,ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਖਜਾਨਚੀ ਮਾਨ ਸਿੰਘ ਰਾਜਪੁਰਾ, ਜ਼ਿਲ੍ਹਾ ਪ੍ਰਧਾਨ ਫਰੀਦਕੋਟ ਬੋਹੜ ਸਿੰਘ, ਜ਼ਿਲ੍ਹਾ ਪ੍ਰਧਾਨ ਬਠਿੰਡਾ ਬਲਦੇਵ ਸਿੰਘ ਸੰਦੋਹਾ,ਜਿਲਾ ਪ੍ਰਧਾਨ ਜਲੰਧਰ ਕੁਲਵਿੰਦਰ ਸਿੰਘ ,ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਕਰਮਜੀਤ ਸਿੰਘ ਨੰਗਲੀ ,ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਬਲਕਾਰ ਸਿੰਘ ,ਜ਼ਿਲ੍ਹਾ ਪ੍ਰਧਾਨ ਮੋਗਾ ਲਵਜੀਤ ਸਿੰਘ ,ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਬਲਜੀਤ ਸਿੰਘ,ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਪੂਰਬੀ ਇਕਬਾਲ ਸਿੰਘ,ਜ਼ਿਲ੍ਹਾ ਪ੍ਰਧਾਨ ਮਾਨਸਾ ਤਰਸੇਮ ਸਿੰਘ, ਜ਼ਿਲ੍ਹਾ ਪ੍ਰਧਾਨ ਮੋਹਾਲੀ ਜਸਵਿੰਦਰ ਸਿੰਘ, ਜ਼ਿਲ੍ਹਾ ਆਗੂ ਬਰਨਾਲਾ ਜਸਪਾਲ ਸਿੰਘ, ਕਰਨੈਲ ਸਿੰਘ ਗਾਂਧੀ, ਜਗਜੀਤ ਸਿੰਘ ਪੱਖੋ ਕਲਾਂ, ਜ਼ਿਲ੍ਹਾ ਜਨਰਲ ਸਕੱਤਰ ਫਾਜ਼ਿਲਕਾ ਲਖਵਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਫ਼ਤਹਿਗੜ੍ਹ ਸਾਹਿਬ ਗੁਰਜੀਤ ਸਿੰਘ, ਜ਼ਿਲ੍ਹਾ ਆਗੂ ਫਿਰੋਜ਼ਪੁਰ ਪੱਛਮੀ ਰਣਜੀਤ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪਟਿਆਲਾ ਜਗਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਰਣ ਸਿੰਘ ਚੱਠਾ, ਜ਼ਿਲ੍ਹਾ ਆਗੂ ਤਰਨਤਾਰਨ ਸਰਬਜੀਤ ਕੌਰ, ਜ਼ਿਲ੍ਹਾ ਆਗੂ ਗੁਰਦਾਸਪੁਰ ਸੁਲੱਖਣ ਸਿੰਘ, ਸੁਖਵਿੰਦਰ ਸਿੰਘ ਆਦਿ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ, ਜਨਰਲ ਸਕੱਤਰ, ਜ਼ਿਲ੍ਹਾ ਆਗੂ, ਬਲਾਕ ਪ੍ਰਧਾਨ ਬਲਾਕ, ਜਨਰਲ ਸਕੱਤਰ, ਬਲਾਕ ਆਗੂ ਅਤੇ ਪੰਜਾਬ ਭਰ ਤੋਂ ਪੁੱਜੇ ਹੋਏ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।