ETV Bharat / state

"ਸੀਐਮ ਨੂੰ ਚੁਟਕਲੇ ਸੁਣਾਉਣ ਲਈ ਰੱਖਿਆ", ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਨਾਲ ਮਿਲੇ ਸੁਨੀਲ ਜਾਖੜ

ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਕਿਹਾ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ।

martyred personnel in gurdaspur
"ਸੀਐਮ ਨੂੰ ਚੁਟਕਲੇ ਸੁਣਾਉਣ ਲਈ ਰੱਖਿਆ" (ETV Bharat)
author img

By ETV Bharat Punjabi Team

Published : February 26, 2026 at 8:27 AM IST

2 Min Read
Choose ETV Bharat

ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਬੀਤੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਚੌਕੀ ਉੱਤੇ ਹੋਏ ਹਮਲੇ ਵਿੱਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਨੇ ਪਿੰਡ ਗਾਦੜੀਆਂ ਵਿਖੇ ਸ਼ਹੀਦ ਏਐਸਆਈ ਗੁਰਨਾਮ ਸਿੰਘ ਅਤੇ ਕੈਲਾਸਪੁਰ ਵਿੱਚ ਹੋਮਗਾਰਡ ਦੇ ਸ਼ਹੀਦ ਹੋਏ ਜਵਾਨ ਅਸ਼ੋਕ ਕੁਮਾਰ ਦੇ ਪਰਿਵਾਰ ਨੂੰ ਮਿਲਕੇ ਦੁੱਖ ਪ੍ਰਗਟ ਕੀਤਾ ਅਤੇ ਦੇਸ਼ ਲਈ ਆਪਾਂ ਕੁਰਬਾਨ ਕਰਨ ਵਾਲੇ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਨਾਲ ਮਿਲੇ ਸੁਨੀਲ ਜਾਖੜ (ETV Bharat)

"ਲੋਕ ਡਰ ਅਤੇ ਸਹਿਮ ਵਿੱਚ ਜਿਉਣ ਲਈ ਮਜਬੂਰ"

ਇਸ ਮੌਕੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ, "ਇਹ ਸਮਾਂ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਪੰਜਾਬ ਸਰਕਾਰ ਦੀ ਨਕਾਮੀ ਹੈ ਕਿ ਪੁਲਿਸ ਚੌਕੀ ਵਿੱਚ ਆਕੇ ਸਾਡੇ ਜਵਾਨਾਂ ਨੂੰ ਸ਼ਹੀਦ ਦਿੱਤਾ ਗਿਆ।

ਇਹ ਪ੍ਰਸ਼ਾਸਨਿਕ ਘਾਟ ਅਤੇ ਅਨੁਭਵਹੀਣਤਾ ਦੀ ਸ਼ਿਖਰ ਦਾ ਪ੍ਰਮਾਣ ਹੈ। ਅੱਜ ਰਾਜ ਵਿੱਚ ਸਰਕਾਰ ਨਾਂ ਦੀ ਕੋਈ ਸੰਸਥਾ ਦਿਖਾਈ ਨਹੀਂ ਦਿੰਦੀ। ਲੋਕ ਡਰ ਅਤੇ ਸਹਿਮ ਵਿੱਚ ਜਿਉਣ ਲਈ ਮਜਬੂਰ ਹਨ। ਇਹ ਓਹੀ ਪੁਲਿਸ ਹੈ ਜਿਸ ਨੇ ਰਾਜ ਵਿੱਚ ਅੱਤਵਾਦ ਨੂੰ ਖ਼ਤਮ ਕੀਤਾ ਪਰ ਅੱਜ ਇਸ ਦੇ ਜਵਾਨ ਖੁਦ ਹੀ ਸੁਰੱਖਿਅਤ ਨਹੀਂ ਹੈ।

-ਸੁਨੀਲ ਜਾਖੜ, ਭਾਜਪਾ ਸੂਬਾ ਪ੍ਰਧਾਨ

"ਮੁੱਖ ਮੰਤਰੀ ਮੋਹਰਾ ਬਣੇ"

ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ, "ਉਹ ਕਦੋਂ ਜਾਗਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?,ਪੰਜਾਬ ਲੁੱਟਣ ਲਈ ਨਹੀਂ ਹੈ, ਜੇਕਰ ਲੋਕਾਂ ਨੇ ਮੌਕਾ ਦਿੱਤਾ ਹੈ ਤਾਂ ਉਨ੍ਹਾਂ ਨੂੰ ਚੰਗੀ ਸਰਕਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਣ। ਮੁੱਖ ਮੰਤਰੀ ਮੋਹਰਾ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਤਾਂ ਆਪਣੀ ਕੁਰਸੀ ਬਚਾਉਣ ਲਈ ਵੀ ਹਸਪਤਾਲ ਭਰਤੀ ਹੋਣਾ ਪੈਂਦਾ ਹੈ। ਸੀਐਮ ਮਾਨ ਨੂੰ ਚੁਟਕਲੇ ਸੁਣਾਉਣ ਲਈ ਰੱਖਿਆ ਹੈ।"

"ਜਿਸ ਤਰ੍ਹਾਂ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਾਂਗਰਸੀ ਆਗੂ ਰਾਜ ਵਿੱਚ ਵਿਗੜ ਰਹੀ ਕਾਨੂੰਨ ਦੀ ਹਾਲਤ ਦੇ ਸੁਧਾਰ ਲਈ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਹਨ। ਉਸ ਤੋਂ ਇਹ ਤਾਂ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਆਮ ਲੋਕਾਂ ਅਤੇ ਹੋਰ ਸਾਰੀਆਂ ਧਿਰਾਂ ਵਾਂਗ ਹੁਣ ਵਿਰੋਧੀ ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਰਾਜ ਦੀ ਗੰਭੀਰ ਹੋਈ ਹਾਲਤ ਨੂੰ ਹੁਣ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੀਡਰਸ਼ਿਪ ਵਿੱਚ ਭਾਜਪਾ ਹੀ ਸੁਧਾਰ ਸਕਦੀ ਹੈ।"-ਸੁਨੀਲ ਜਾਖੜ,ਪ੍ਰਧਾਨ,ਪੰਜਾਬ ਭਾਜਪਾ

'ਆਪ' ਆਗੂ ਦੇ ਵਿਆਹ ਦੀ ਪ੍ਰੀਵੈਡਿੰਗ ਸ਼ੂਟ ਉੱਤੇ ਬੋਲੇ ਜਾਖੜ

ਸੁਨੀਲ ਜਾਖੜ ਨੇ ਕਿਹਾ ਕਿ, "ਇਹ ਇਸ ਕਾਰਨ ਹੋ ਰਿਹਾ ਹੈ ਕਿ ਕੁਸ਼ਲ ਪ੍ਰਬੰਧਨ ਨਹੀਂ ਹੈ। ਉਨ੍ਹਾਂ ਨੇ ਬਟਾਲਾ ਵਿਚ 'ਆਪ' ਆਗੂ ਦੇ ਵਿਆਹ ਦੀ ਪ੍ਰੀਵੈਡਿੰਗ ਸ਼ੂਟ ਵਿਚ ਐਸਆਈ ਵੱਲੋਂ ਵਰਦੀ ਪਾ ਕੇ ਲਏ ਹਿੱਸੇ ਉੱਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ, "ਪੁਲਿਸ ਦਾ ਇਹ ਕੰਮ ਨਹੀਂ ਹੈ ਜਿਸ ਵਿਚ ਰਾਜ ਸਰਕਾਰ ਨੇ ਇਸ ਨੂੰ ਲਗਾਇਆ ਹੋਇਆ ਹੈ। ਪੰਜਾਬ ਵਿੱਚ 18 ਡੀਜੀਪੀ ਹਨ ਪਰ ਫਿਰ ਵੀ ਇਹ ਹਲਾਤ ਹਨ, ਜੋ ਮਜਬੂਤ ਸਰਕਾਰ ਦੀ ਅਣਹੋਂਦ ਦਾ ਪ੍ਰਤੀਕ ਹਨ।'