ETV Bharat / state

ਦੁਬਈ 'ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ, ਵੀਡੀਓ ਜਾਰੀ ਕਰਕੇ ਬਿਆਨ ਕੀਤਾ ਦਰਦ

ਦੁਬਈ ਹਵਾਈ ਅੱਡਾ ਬੰਦ, ਪੰਜਾਬ ਦੀ ਇੱਕ ਸਕੂਲ ਪ੍ਰਿੰਸੀਪਲ ਦੁਬਈ ਵਿੱਚ ਫਸੀ। ਪੜ੍ਹੋ ਪੂਰੀ ਖਬਰ...

Bathinda principal Neeru Garg stuck in Dubai
ਦੁਬਈ 'ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ (Etv Bharat)
author img

By ETV Bharat Punjabi Team

Published : March 1, 2026 at 2:53 PM IST

2 Min Read
Choose ETV Bharat

ਬਠਿੰਡਾ: ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ ਹੈ। ਈਰਾਨ ਨੇ ਦੁਬਈ 'ਤੇ ਹਮਲਾ ਕਰ ਦਿੱਤਾ ਹੈ। ਨਤੀਜੇ ਵਜੋਂ ਭਾਰਤ ਨੇ ਦੁਬਈ ਲਈ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਹਨ। ਦੁਬਈ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਉੱਥੇ ਪੰਜਾਬ ਦੀ ਇੱਕ ਸਕੂਲ ਪ੍ਰਿੰਸੀਪਲ ਦੁਬਈ ਵਿੱਚ ਫਸ ਗਈ ਹੈ। ਬਠਿੰਡਾ ਦੇ ਐਸਐਸਡੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਫਸੀ ਹੋਈ ਹੈ। ਪ੍ਰਿੰਸੀਪਲ ਨੇ ਦੁਬਈ ਦੇ ਇੱਕ ਹੋਟਲ ਤੋਂ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਨੀਰੂ ਗਰਗ ਵੱਲੋਂ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।

ਦੁਬਈ 'ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੀਰੂ ਗਰਗ (Etv Bharat)

"ਅਚਾਨਕ ਏਅਰਪੋਰਟ ਖਾਲੀ ਕਰਵਾ ਦਿੱਤਾ ਏਅਰਪੋਰਟ"

ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕਰਦੇ ਹੋਏ ਡਾ. ਨੀਰੂ ਗਰਗ ਨੇ ਕਿ "ਅਸੀਂ 23 ਫਰਵਰੀ ਦੁਬਈ ਆਏ ਸਨ ਅਤੇ 28 ਫਰਵਰੀ ਨੂੰ ਵਾਪਸ ਭਾਰਤ ਜਾਣ ਲਈ ਜਦੋਂ ਉਹ ਰਾਤ ਨੂੰ 10 ਵਜੇ ਦੁਬਈ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਤਾਂ ਰਾਤ ਨੂੰ ਹੀ ਅਚਾਨਕ ਏਅਰਪੋਰਟ ਖਾਲੀ ਕਰਵਾ ਦਿੱਤਾ ਗਿਆ। ਏਅਰਪੋਰਟ ਖਾਲੀ ਕਰਵਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇੰਡੀਗੋ ਏਅਰਲਾਇਨਸ ਤੁਹਾਨੂੰ ਅੱਗੇ ਦੱਸਣਗੇ ਅਤੇ ਅੱਗੇ ਗਾਇਡਲਾਨਸ ਦੇਣਗੇ ਕਿ ਤੁਸੀਂ ਕੀ ਹੁਣ ਕਰਨਾ ਹੈ। ਉਸ ਤੋਂ ਬਾਅਦ ਜਦੋਂ ਉਹ ਭਾਰਤੀ ਅੰਬੈਂਸੀ ਗਏ ਤਾਂ ਉੱਥੇ ਦਫ਼ਤਰ ਬੰਦ ਸੀ। ਇਸ ਤੋਂ ਬਾਅਦ ਉਹ ਅੱਧਾ ਘੰਟਾ ਅੰਬੈਂਸੀ ਦੇ ਬਾਹਰ ਹੀ ਬੈਠੇ ਰਹੇ ਜਿੱਥੇ ਉਨ੍ਹਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨੀ ਹੋਈ।"

"20 ਕਿਲੋਮੀਟਰ ਦੂਰ ਜਾ ਕੇ ਰਾਤ ਦੇ 12 ਵਜੇ ਲੱਭਿਆ ਹੋਟਲ"

ਨੀਰੂ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਗਾਇਡ ਨਹੀਂ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਲੱਭਣਾ ਸ਼ੁਰੂ ਕੀਤਾ ਪਰ ਆਸ-ਪਾਸ ਦੇ ਸਾਰੇ ਹੋਟਲ ਬੰਦ ਸੀ, ਫਿਰ 20 ਕਿਲੋਮੀਟਰ ਦੂਰ ਜਾ ਕੇ ਰਾਤ ਦੇ 12 ਵਜੇ ਉਨ੍ਹਾਂ ਨੂੰ ਇੱਕ ਹੋਟਲ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਹੁਤ ਮਹਿੰਗਾ ਹੋਟਲ ਲੈਣਾ ਪਿਆ। ਜਿੱਥੇ ਚੈਕਿੰਗ ਵਗੈਰਾ ਹੋਣ ਤੋਂ ਬਾਅਦ ਉਹ ਕਮਰੇ ਵਿੱਚ ਪਹੁੰਚੇ। ਉਨ੍ਹਾਂ ਕਿਹਾ ਉਹ ਹੋਟਲ ਵਾਲਿਆਂ ਨੇ ਕਿਹਾ ਕਿ ਇਸ ਹੋਟਲ ਵਿੱਚ ਉਹ ਐਤਵਾਰ ਸਵੇਰੇ 11 ਵਜੇ ਤੱਕ ਹੀ ਰੁਕ ਸਕਦੇ ਹਨ।

"ਪੈਸੇ ਅਤੇ ਦਵਾਈਆਂ ਹੋਈਆਂ ਖਤਮ", ਮਦਦ ਦੀ ਅਪੀਲ

ਇਸ ਤੋਂ ਅੱਗੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ "ਉਹ ਜਿਨੇ ਪੈਸੇ ਲੈ ਕੇ ਗਏ ਸੀ ਉਹ ਵੀ ਸਾਰੇ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਉਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਅਤੇ ਇਸਦੇ ਨਾਲ ਹੀ ਹੋਰ ਵੀ ਕਈ ਦਵਾਈਆਂ ਦੀ ਜਰੂਰਤ ਹੈ ਜੋ ਉਨ੍ਹਾਂ ਕੋਲ ਨਹੀਂ ਹਨ। ਨੀਰੂ ਗਰਗ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਹੋਰ ਜਾਣ-ਪਛਾਣ ਦੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰਨ ਲਈ ਆਖ ਰਹੇ ਹਨ ਪਰ ਉਨ੍ਹਾਂ ਨੂੰ ਮਦਦ ਸਿਰਫ ਭਾਰਤ ਸਰਕਾਰ ਤੋਂ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਉਥੇ ਬਹੁਤ ਬੁਰੀ ਤਰ੍ਹਾਂ ਫਸੇ ਹੋਏ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਿਆ ਜਾਵੇ ਅਤੇ ਭਾਰਤ ਵਾਪਿਸ ਲਿਆਂਦਾ ਜਾਵੇ।"