ETV Bharat / state

ਭਤੀਜੇ ਨੇ ਧੋਖੇ ਨਾਲ ਹੜੱਪੀ 12 ਏਕੜ ਜ਼ਮੀਨ, ਕਿਸਾਨ ਨੇ ਕੀਤੀ ਖੁਦਕੁਸ਼ੀ

ਧੀਆਂ ਨੇ ਪਿਤਾ ਦੀ ਮੌਤ 'ਤੇ ਚਾਚੇ ਦੇ ਮੁੰਡੇ ਨੂੰ ਜ਼ਿੰਮੇਵਾਰ ਦੱਸਿਆ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Barnala farmer commits suicide
ਕਿਸਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ (Etv Bharat)
author img

By ETV Bharat Punjabi Team

Published : January 6, 2026 at 5:23 PM IST

2 Min Read
Choose ETV Bharat

ਬਰਨਾਲਾ: ਪੰਜਾਬ ਵਿੱਚ ਜ਼ਮੀਨਾਂ ਦੇ ਝਗੜੇ ਸ਼ੁਰੂ ਤੋਂ ਕਤਲਾਂ ਦਾ ਕਾਰਨ ਬਣਦੇ ਆਏ ਹਨ ਪਰ ਹੁਣ ਨਵਾਂ ਮਾਮਲਾ ਬਰਨਾਲਾ ਦੇ ਪਿੰਡ ਰੂੜੇਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਭਤੀਜੇ ਵੱਲੋਂ ਜ਼ਮੀਨ ਦੇ ਮਾਮਲੇ ਵਿੱਚ ਮਾਰੀ ਠੱਗੀ ਤੋਂ ਦੁਖੀ ਬਜ਼ੁਰਗ ਕਿਸਾਨ ਨੇ ਖ਼ੁਦਕਸ਼ੀ ਕਰ ਲਈ। ਮ੍ਰਿਤਕ ਕਿਸਾਨ 80 ਸਾਲਾ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਰੂੜੇਕੇ ਕਲਾਂ ਦਾ ਰਹਿਣ ਵਾਲਾ ਸੀ ਅਤੇ ਤਿੰਨ ਧੀਆਂ ਦਾ ਪਿਉ ਸੀ। ਆਪਣੀ 12 ਏਕੜ ਜ਼ਮੀਨ ਦੀ ਹੋਈ ਗਲਤ ਰਜਿਸਟਰੀ ਤੋਂ ਪਰੇਸ਼ਾਨ ਸੀ, ਜਿਸਤੋਂ ਦੁਖੀ ਹੋਕੇ ਉਸਨੇ ਘਰ ਵਿੱਚ ਗਾਡਰ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਭਤੀਜੇ ਨੇ ਧੋਖੇ ਨਾਲ 12 ਏਕੜ ਹੜੱਪੀ ਜ਼ਮੀਨ (Etv Bharat)


ਧੀਆਂ ਨੇ ਮੰਗਿਆਂ ਇਨਸਾਫ

ਮ੍ਰਿਤਕ ਮੇਜਰ ਸਿੰਘ ਦੀ ਧੀ ਕੁਲਵਿੰਦਰ ਕੌਰ ਨੇ ਰੋਂਦੇ ਕੁਰਲਾਉਂਦੇ ਦੱਸਿਆ ਕਿ "ਸਾਡੇ ਪਿਤਾ ਦੀਆਂ ਅਸੀਂ ਤਿੰਨ ਧੀਆਂ ਹੀ ਸੀ, ਸਾਡਾ ਕੋਈ ਸਕਾ ਭਰਾ ਨਹੀਂ ਹੈ। ਪਿਤਾ ਮੇਜਰ ਸਿੰਘ ਦੀ 12 ਏਕੜ ਜ਼ਮੀਨ ਸੀ, ਜਿਸ ਨੂੰ ਚਾਚੇ ਦੇ ਮੁੰਡੇ ਨੇ 2 ਜਾਅਲੀ ਆਧਾਰ ਕਾਰਡ ਬਣਾ ਕੇ ਵੱਖੋ ਵੱਖਰੀਆਂ ਰਜਿਸਟਰੀਆਂ ਆਪਣੇ ਨਾ ਕਰਵਾ ਲਈਆਂ। ਜਦ ਇਸ ਮਾਮਲੇ ਸਬੰਧੀ ਪਿਤਾ ਮੇਜਰ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਨਯੋਗ ਅਦਾਲਤ ਵਿੱਚ ਵੀ ਇਸਦਾ ਕੇਸ ਲਾ ਦਿੱਤਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਕੋਈ ਹਲ ਨਾ ਨਿਲਕਨ ਕਾਰਨ ਉਸ ਪਰੇਸ਼ਾਨ ਚੱਲ ਰਹੇ ਸਨ। ਪਿਤਾ ਨੂੰ ਚਾਚੇ ਦੇ ਮੁੰਡੇ ਵੱਲੋਂ ਸ਼ਰੇਆਮ ਧਮਕੀਆਂ ਦੇ ਕੇ ਡਰਾਇਆ, ਧਮਕਾਇਆ ਜਾ ਰਿਹਾ ਸੀ।ਜਿਸ ਕਾਰਨ ਉਹ ਬਹੁਤ ਦੁਖੀ ਸਨ ਅਤੇ ਅੱਜ ਉਨ੍ਹਾਂ ਨੇੇ ਚੁਬਾਰੇ ਵਿੱਚ ਛੱਤ ਨਾਲ ਲੱਗੇ ਗਾਡਰ ਵਿੱਚ ਕੱਪੜਾ ਪਾ ਕੇ ਖੁਦਕੁਸ਼ੀ ਕਰ ਲਈ।''

ਪਰਿਵਾਰ ਨੂੰ ਮਿਲੇ ਇਨਸਾਫ

ਕੁਲਵਿੰਦਰ ਕੌਰ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪਰਿਵਾਰ ਪਿੰਡ ਵਿੱਚ ਨਗਰ ਕੀਰਤਨ 'ਤੇ ਗਿਆ ਸੀ। ਜਦੋਂ ਘਰ ਆਕੇ ਦੇਖਿਆ ਤਾਂ ਪਤਾ ਲੱਗਾ ਕਿ ਪਿਤਾ ਜੀ ਨੇ ਆਤਮ ਹੱਤਿਆ ਕਰ ਲਈ ਹੈ। ਜਿਸ ਦੀ ਆਖਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ 'ਸਾਡੇ ਪਿਤਾ ਦੀ ਮੌਤ ਲਈ ਜਿਹੜੇ ਲੋਕ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਸਾਡੀ ਜ਼ਮੀਨ ਦਾ ਮਸਲਾ ਹਲ ਕਰਕੇ ਸਾਡਾ ਬਣਦਾ ਹੱਕ ਵੀ ਦਿੱਤਾ ਜਾਵੇ'।

ਪੁਲਿਸ ਕਰ ਰਹੀ ਪੜਤਾਲ

ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 'ਇੱਕ ਜ਼ਮੀਨੀ ਵਿਵਾਦ ਨੂੰ ਲੈਕੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਮ੍ਰਿਤਕ ਦੀ ਧੀ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ 2 ਔਰਤਾਂ ਅਤੇ ਇੱਕ ਵਿਅਕਤੀ ਹਰਦੀਪ ਸਿੰਘ,ਵੀਰਪਾਲ ਕੌਰ ਅਤੇ ਮਨਜੀਤ ਕੌਰ ਖਿਲਾਫ ਬੀਐਨਐਸ ਦੀਆਂ ਧਰਾਵਾਂ 108 ਅਤੇ 351(2)ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ,ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਮ੍ਰਿਤਕ ਕਿਸਾਨ ਮੇਜਰ ਸਿੰਘ ਦਰਜ ਕੀਤੇ ਮੁਕਦਮੇ ਵਿੱਚ ਦੋਸੀ ਮਾਂ-ਪੁੱਤ ਅਤੇ ਨੂੰਹ ਸ਼ਾਮਿਲ ਹਨ। ਜੋ ਪੁਲਿਸ ਦੀ ਗ੍ਰਿਫਤਾਰ ਤੋਂ ਫਰਾਰ ਹਨ।'