ETV Bharat / state

ਸਕੂਲ ਗੇਟ ਅੱਗੋਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼, ਪਿੰਡ ਦੇ ਮੁੰਡਿਆਂ ’ਤੇ ਇਲਜ਼ਾਮ

12ਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਨ ਅਤੇ ਛੇੜਛਾੜ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

KIDNAPPING CASE OF A 12TH STUDENT
ਸਕੂਲ ਦੇ ਗੇਟ ਅੱਗਿਓਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ (Etv Bharat)
author img

By ETV Bharat Punjabi Team

Published : February 26, 2026 at 3:34 PM IST

2 Min Read
Choose ETV Bharat

ਫਰੀਦਕੋਟ: ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਸਕੂਲ ਦੇ ਗੇਟ ਅੱਗੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਮਲਾ ਫਰੀਦਕੋਟ ਦੇ ਨਾਲ ਲੱਗਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਿਰੀਏਵਾਲਾ ਦਾ ਹੈ। ਦਰਅਸਲ ਸੋਮਵਾਰ ਸਵੇਰੇ ਜਦੋਂ ਵਿਦਿਆਰਥਣ ਸਕੂਲ ਦੇ ਬਾਹਰ ਗੇਟ 'ਤੇ ਬੱਸ ਤੋਂ ਉੱਤਰੀ ਤਾਂ 3 ਕਾਰ ਸਵਾਰ ਮੁੰਡਿਆਂ ਨੇ ਉਸ ਨੂੰ ਕਥਿਤ ਅਗਵਾ ਕਰਨ ਦੀ ਕੋਸ਼ਿਸ ਕੀਤੀ। ਵਿਦਿਆਰਥਣ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਉੱਤੇ ਕਥਿਤ ਅਗਵਾਕਾਰਾਂ ਨੇ ਵਿਦਿਆਰਥਣ ਵੱਲੋਂ ਖਿੱਚ-ਧੂਹ ਅਤੇ ਕੁੱਟਮਾਰ ਕੀਤੀ ਗਈ। ਵਿਦਿਆਰਥਣ ਨੇ ਜਦੋਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਸ ਕਾਰਨ ਅਗਵਾ ਕਰਨ ਆਏ ਮੁੰਡੇ ਭੱਜ ਗਏ। ਵਿਦਿਆਰਥਣ ਗੰਭੀਰ ਜ਼ਖ਼ਮੀ ਹੋ ਗਈ, ਜਿਸ ਦਾ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ 3 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਪਿੰਡ ਵਾਸੀ ਅਤੇ ਪੁਲਿਸ ਨੇ ਦਿੱਤੀ ਜਾਣਕਾਰੀ (Etv Bharat)

"ਸਾਡੀ ਬੱਚੀ ਰੋਜ਼ਾਨਾ ਨਾਲ ਦੇ ਪਿੰਡ ਵਿੱਚ ਸਕੂਲ ਪੜ੍ਹਨ ਜਾਂਦੀ ਹੈ। ਉਸ ਨੇ ਪਹਿਲਾਂ ਵੀ ਸਾਨੂੰ ਕਈ ਵਾਰ ਦੱਸਿਆ ਸੀ ਕਿ ਪਿੰਡ ਦੇ ਕੁਝ ਮੁੰਡੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਪਰ ਅਸੀਂ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਅੱਜ ਉਹਨਾਂ ਮੁੰਡਿਆਂ ਨੇ ਸਾਡੀ ਧੀ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ। ਉਨ੍ਹਾਂ ਮੁੰਡਿਆਂ ਨੇ ਸਾਡੀ ਬੱਚੀ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਮੇਰੀ ਬੱਚੀ ਦੇ ਬਹੁਤ ਜਿਆਦਾ ਸੱਟਾਂ ਲੱਗੀਆਂ ਹਨ, ਹੁਣ ਉਹ ਬੋਲ ਵੀ ਨਹੀਂ ਰਹੀ ਹੈ। ਅਸੀਂ ਭਗਤਾ ਭਾਈਕਾ ਪੁਲਿਸ ਥਾਣੇ ਸ਼ਿਕਾਇਤ ਦੇਣ ਗਏ ਤਾਂ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਪੁਲਿਸ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਅਸੀਂ ਆਪਣੀ ਬੱਚੀ ਲਈ ਇਨਸਾਫ ਦੀ ਮੰਗ ਕਰਦੇ ਹਾਂ।"-ਪੀੜਤ ਲੜਕੀ ਦੇ ਮਾਤਾ

"ਜੇਕਰ ਹਾਲਾਤ ਇੱਦਾਂ ਹੀ ਰਹੇ ਤਾਂ ਲੋਕ ਆਪਣੀਆਂ ਕੁੜੀਆਂ ਨੂੰ ਪੜਾਉਣਾ ਬੰਦ ਕਰ ਦੇਣਗੇ"

ਪਿੰਡ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ ਇੱਕ ਲੜਕੀ ਨੂੰ ਪਿੰਡ ਦੇ ਮੁੰਡਿਆਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੰਡਿਆਂ ਨੇ ਲਕੜੀ ਨਾਲ ਕੁੱਟਮਾਰ ਵੀ ਕੀਤੀ ਹੈ, ਜਿਸ ਕਾਰਨ ਲੜਕੀ ਦੇ ਕਾਫੀ ਸੱਟਾਂ ਵੀ ਵੱਜੀਆਂ ਹਨ। ਬੱਚੀ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ ਅਤੇ ਉਹ ਬਹੁਤ ਜਿਆਦਾ ਡਰੀ ਹੋਈ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਦਰਿੰਦਿਆਂ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਇਸ ਤਰ੍ਹਾਂ ਦੀ ਹਰਕਤ ਨਾ ਕਰੇ।

"ਸਾਨੂੰ ਮਾਮਲੇ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮ ਨੂੰ ਲੈ ਕੇ ਕੁੜੀ ਦੇ ਬਿਆਨ ਦਰਜ ਕਰਨ ਪਹੁੰਚੇ ਹਾਂ। ਪੀੜਤ ਲੜਕੀ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।"- ਗੁਰਤੇਜ ਸਿੰਘ, ਏਐਸਆਈ

ਇਹ ਵੀ ਪੜ੍ਹੋ: