ETV Bharat / state

ਪੰਜਾਬ ਵਿੱਚ ਕਾਂਗਰਸੀ ਵਿਧਾਇਕਾਂ ਉੱਤੇ ਪਰਚੇ, ਵਿਰੋਧੀਆਂ ਨੇ ਕਿਹਾ - ਆਤਿਸ਼ੀ ਮਾਮਲੇ ਨੂੰ ਦਬਾਉਣ ਲਈ ਅਜਿਹੀ ਕਾਰਵਾਈ

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਦਾਅਵਾ– ਆਤਿਸ਼ੀ ’ਤੇ ਕਾਰਵਾਈ ਦੀ ਥਾਂ ਮੇਰੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ।

Atishi Video Row
ਖਹਿਰਾ ਨੇ ਵਿਰੋਧੀਆਂ ਖਿਲਾਫ਼ ਲਾਏ ਇਹ ਵੱਡੇ ਇਲਜ਼ਾਮ (ETV Bharat)
author img

By ETV Bharat Punjabi Team

Published : January 10, 2026 at 12:54 PM IST

|

Updated : January 10, 2026 at 3:02 PM IST

4 Min Read
Choose ETV Bharat

ਕਪੂਰਥਲਾ: ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਾਈਵ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ, "ਗੁਰੂ ਤੇਗ ਬਹਾਦਰ ਜੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ ਦਿੱਲੀ ਦੀ ਐਲਓਪੀ ਅਤੀਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।"

ਸੁਖਪਾਲ ਸਿੰਘ ਖਹਿਰਾ (ETV Bharat)

"ਮੇਰੇ, ਸੁਖਬੀਰ ਬਾਦਲ ਅਤੇ ਪਰਗਟ ਸਿੰਘ ਉੱਤੇ ਝੂਠਾ ਪਰਚਾ"

ਖਹਿਰਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਣੇ ਕਈ ਵਿਰੋਧੀ ਆਗੂਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੱਤਾ ਦੇ ਦਬਾਅ ਹੇਠ ਪੁਲਿਸ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ ਅਤੇ ਲੋਕਤੰਤਰਕ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਤਿਸ਼ੀ ਮਾਰਲੇਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਪਸ਼ਬਦ ਬੋਲੇ ਸਨ, ਜਦੋਂ ਦਿੱਲੀ ਅਸੈਂਬਲੀ ਵਿੱਚ ਬਹਿਸ ਛਿੜੀ ਹੋਈ ਸੀ। ਇਸ ਮੌਕੇ ਉਸ ਨੇ ਸ਼ੌਰ ਮਚਾਇਆ ਪ੍ਰਦੂਸ਼ਣ ਉੱਤੇ ਬਹਿਸ ਕਰਵਾਓ, ਇਸ ਦੌਰਾਨ ਉਸ ਨੇ ਗ਼ਲਤ ਸ਼ਬਦ ਵਰਤੇ, ਜੋ ਮੈਂ ਬੋਲ ਵੀ ਨਹੀਂ ਸਕਦਾ। ਜਿਸ ਉੱਤੇ ਮਨਜਿੰਦਰ ਸਿਰਸਾ ਵਲੋਂ ਇਹ ਮੁੱਦਾ ਚੁੱਕਿਆ ਗਿਆ ਕਿ ਆਤਿਸ਼ੀ ਨੇ ਸਾਡੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੀ ਹੋਇਆ। ਇਹ ਸਾਰਾ ਕੁੱਝ ਰਿਕਾਰਡ ਹੋਇਆ, ਜੋ ਵਾਇਰਲ ਵੀ ਹੋਇਆ। ਕੇਜਰੀਵਾਲ ਨੂੰ ਅਸਤੀਫਾ ਲੈਣਾ ਚਾਹੀਦਾ ਹੈ ਅਤੇ ਆਤਿਸ਼ੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜਦੋਂ ਦੂਜੇ ਦਿਨ ਬਹਿਸ ਹੋਈ ਤਾਂ ਉਸ ਸਮੇਂ ਆਤਿਸ਼ੀ ਅਸੈਂਬਲੀ ਆਈ ਹੀ ਨਹੀਂ। - ਸੁਖਪਾਲ ਖਹਿਰਾ, ਕਾਂਗਰਸੀ ਨੇਤਾ

ਪੰਜਾਬ ਵਿੱਚ “ਪੁਲਿਸ ਸਟੇਟ” ਵਰਗਾ ਮਾਹੌਲ

ਕਾਂਗਰਸੀ ਵਿਧਾਇਕ ਨੇ ਕਿਹਾ ਕਿ, ਗੁਰੂ ਸਾਹਿਬਾਨ ਦੇ ਸਨਮਾਨ ਨਾਲ ਜੁੜੇ ਮਾਮਲੇ ’ਚ ਸਰਕਾਰ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ। ਖਹਿਰਾ ਨੇ ਪੰਜਾਬ ਵਿੱਚ “ਪੁਲਿਸ ਸਟੇਟ” ਵਰਗਾ ਮਾਹੌਲ ਬਣਾਏ ਜਾਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਰਵੱਈਆ ਜਾਰੀ ਰੱਖਿਆ, ਤਾਂ ਲੋਕ ਸੜਕਾਂ ’ਤੇ ਉਤਰਣ ਲਈ ਮਜਬੂਰ ਹੋਣਗੇ।"

ਹੁਣ ਜੋ ਕੋਝੀ ਹਰਕਤ ਝਾੜੂ ਵਾਲਿਆਂ ਨੇ ਕੇਜਰੀਵਾਲ-ਭਗਵੰਤ ਮਾਨ ਨੇ ਕੀਤੀ ਜਿਨ੍ਹਾਂ ਨੇ ਆਤਿਸ਼ੀ ਨੂੰ ਤਾਂ ਬਾ-ਇਜ਼ਤ ਬਰੀ ਕਰ ਦਿੱਤਾ, ਇਹ ਕਹਿ ਕਿ ਇਹ ਆਰਟੀਫਈਸ਼ੀਅਲ ਏਜੰਸੀ ਦਾ ਕੰਮ ਹੈ। ਉਲਟਾ ਕਮਿਸ਼ਨਰ ਕੋਲੋਂ ਪਰਮਿਸ਼ਨ ਦਿਵਾਈ ਅਤੇ ਜਲੰਧਰ ਵਿੱਚ ਫ਼ਰਜ਼ੀ ਕੰਪਲੇਟ ਇਨ੍ਹਾਂ ਨੇ ਆਪਣੀ ਪਾਰਟੀ ਦਾ ਕੋਈ ਵਿਅਕਤੀ ਇਕਬਾਲ ਵਲੋਂ ਕਰਵਾਈ। ਇਹ ਕਿਹਾ ਗਿਆ ਕਿ ਉਨ੍ਹਾਂ ਉੱਤੇ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕੀਤੀ, ਆਈਟੀ ਐਕਟ ਤਹਿਤ। ਪਤਾ ਲੱਗਾ ਕਿ ਮਹਿਲਾ ਕਮਿਸ਼ਨਰ ਮੰਨਦੀ ਨਹੀਂ ਸੀ, ਪਰ ਦਬਾਅ ਪੁਆ ਕੇ ਐਫਆਈਆਰ ਦਰਜ ਕਰਵਾਈ। ਇੱਕ ਕੋਈ ਦਿੱਲੀ ਦਾ ਮੰਤਰੀ, ਇੱਕ ਮੇਰੇ (ਸੁਖਪਾਲ ਖਹਿਰਾ), ਇੱਕ ਸੁਖਬੀਰ ਬਾਦਲ ਅਤੇ ਇੱਕ ਕਾਂਗਰਸੀ ਆਗੂ ਪਰਗਟ ਸਿੰਘ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। -ਸੁਖਪਾਲ ਖਹਿਰਾ, ਕਾਂਗਰਸੀ ਆਗੂ

ਦਿੱਲੀ ਵਿਧਾਨਸਭਾ ਅੰਦਰ ਮਤਾ ਪਾਸ

ਸੁਖਪਾਲ ਖਹਿਰਾ ਨੇ ਦੱਸਿਆ ਕਿ, "ਫਿਰ ਦਿੱਲੀ ਵਿਧਾਨਸਭਾ ਇਹ ਖਬਰ ਪਹੁੰਚੀ, ਤਾਂ ਉਨ੍ਹਾਂ ਨੇ ਮਤਾ ਪਾਸ ਕੀਤਾ ਕਿ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਬ੍ਰੀਚ ਆਫ ਪ੍ਰੀਵਿਲਜ਼ ਦਾ ਨੋਟਿਸ ਦੇਣ ਲੱਗੇ ਹਾਂ ਅਤੇ ਦਿੱਲੀ ਵਿਧਾਨ ਸਭਾ ਵਿੱਚ ਤਲਬ ਕਰਾਂਗੇ ਕਿ ਜੋ ਵੀਡੀਓ ਦਿੱਲੀ ਦੀ ਪ੍ਰਾਪਰਟੀ, ਉਸ ਉੱਤੇ ਜਲੰਧਰ ਵਿੱਚ ਪਰਚਾ ਕਿਵੇਂ ਦਰਜ ਕੀਤਾ ਗਿਆ? ਇਸ ਤੋਂ ਇਲਾਵਾ 15 ਦਿਨਾਂ ਅੰਦਰ ਆਤਿਸ਼ੀ ਕੋਲੋਂ ਸੱਪਸ਼ਟੀਕਰਨ ਵੀ ਮੰਗਿਆ ਗਿਆ ਹੈ, ਜਿਸ ਵਿੱਚ ਉਹ ਦੱਸੇਗੀ ਕਿ ਕਿਉ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਪਮਾਨ ਕੀਤਾ।"

ਦਿੱਲੀ ਵਾਲੀ ਰਿਕਾਰਡ ਵੀਡੀਓ ਦੀ ਫੌਰੇਂਸਿਕ ਵਿੱਚ ਭੇਜਿਆ ਗਿਆ ਹੈ। ਪਰ, ਸਾਡੇ ਪੰਜਾਬ ਵਿੱਚ ਪਤਾ ਨਹੀ ਕਿਹੜੇ ਵੇਲ੍ਹੇ ਇਨ੍ਹਾਂ ਨੇ ਦਿੱਲੀ ਵਿਧਾਨ ਸਭਾ ਵਾਲੀ ਵੀਡੀਓ ਲਿਆਂਦੀ ਅਤੇ ਮੋਹਾਲੀ ਫੌਰੇਂਸਿਕ ਲੈਬ ਵਿੱਚ ਭੇਜੀ ਅਤੇ ਰਿਪੋਰਟ ਵੀ ਆ ਗਈ। ਜਿਵੇਂ ਭਗਵੰਤ ਮਾਨ ਦੀਆਂ ਵੀ ਵੀਡੀਓਜ਼ ਵੀ ਆਈਆਂ। -ਸੁਖਪਾਲ ਖਹਿਰਾ, ਕਾਂਗਰਸੀ ਆਗੂ

ਉਨ੍ਹਾਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਹਾਲਾਂਕਿ, ਇਸ ਮਾਮਲੇ ’ਚ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਸਰਕਾਰੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਐਕਸ ਉੱਤੇ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ, 'ਇਹ ਬਹੁਤ ਹੀ ਨਿੰਦਣਯੋਗ ਹੈ ਕਿ ਜਲੰਧਰ ਪੁਲਿਸ ਨੇ ਸਾਡੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਤਾਂ ਜੋ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵਿਰੁੱਧ ਕੀਤੀ ਗਈ ਈਸ਼ਨਿੰਦਾ ਨੂੰ ਲੁਕਾਇਆ ਜਾ ਸਕੇ। ਕੁਫ਼ਰ ਲਈ ਆਤਿਸ਼ੀ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ, ਉਹ ਇਸ ਨੂੰ ਛੁਪਾਉਣ ਅਤੇ ਵਿਰੋਧੀ ਆਗੂਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਪਹਿਲਾਂ ਵੀ ਕਿਹਾ ਹੈ ਅਤੇ ਮੈਂ ਇਹ ਦੁਬਾਰਾ ਕਹਿ ਰਿਹਾ ਹਾਂ, ਅਸੀਂ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ-ਧਮਕਾਉਣ ਨੂੰ ਨਾ ਤਾਂ ਭੁੱਲਾਂਗੇ ਅਤੇ ਨਾ ਹੀ ਮਾਫ਼ ਕਰਾਂਗੇ। ਆਪਣੇ ਆਗੂ ਵੱਲੋਂ ਕੀਤੀ ਗਈ ਈਸ਼ਨਿੰਦਾ ਨੂੰ ਛੁਪਾ ਕੇ, 'ਆਪ' ਪੰਜਾਬ ਅਪਰਾਧ ਵਿੱਚ ਭਾਈਵਾਲ ਬਣ ਰਿਹਾ ਹੈ। ਪੰਜਾਬ ਦੇ ਲੋਕ ਆਮ ਤੌਰ 'ਤੇ ਅਤੇ ਖਾਸ ਕਰਕੇ ਸਿੱਖ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ।'

ਆਤਿਸ਼ੀ ਮਾਮਲੇ 'ਚ ਮੰਤਰੀ 'ਤੇ ਪਰਚਾ, ਫਸੀ ਪੰਜਾਬ ਪੁਲਿਸ

ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਵੱਲੋਂ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਉੱਤੇ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਸਬੰਧੀ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਦੱਸਿਆ ਕਿ "ਆਪ ਆਗੂ ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨੀਕੀ ਤੌਰ ‘ਤੇ ਬਦਲ ਕੇ ਅਤੇ ਤੋੜ-ਮਰੋੜ ਕੇ ਗਲਤ ਢੰਗ ਨਾਲ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਇਕਬਾਲ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀਆਂ ਕਈ ਪੋਸਟਾਂ ਅਪਲੋਡ ਕੀਤੀਆਂ ਗਈਆਂ ਸਨ, ਜਿਸ ਵਿੱਚ ਆਤਿਸ਼ੀ ਨੂੰ ਕਥਿਤ ਤੌਰ ‘ਤੇ ਗੁਰੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਵੀਡੀਓਜ਼ ਨੂੰ ਭੜਕਾਊ ਸੁਰਖੀਆਂ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਪੁਲਿਸ ਅਨੁਸਾਰ ਇਸ ਵੀਡੀਓ ਕਲਿੱਪ ਦੀ ਤਕਨੀਕੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਵੀਡੀਓ ਸਭ ਤੋਂ ਪਹਿਲਾਂ ਕਲਿੱਪ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ (ਐਕਸ) ਤੋਂ ਵਾਇਰਲ ਹੋਈ ਹੈ, ਜਿਸ ਕਾਰਨ ਹੁਣ ਪਰਚਾ ਦਰਜ ਕੀਤਾ ਗਿਆ ਹੈ।"

Last Updated : January 10, 2026 at 3:02 PM IST