ETV Bharat / state

ਰਿਸ਼ਵਤ ਮਾਮਲੇ ਵਿਚ ASI ਸਸਪੈਂਡ ਤੇ ਸਰਪੰਚ ਗ੍ਰਿਫਤਾਰ, ਨਸ਼ੇ ਦੇ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ

ਤਰਨਤਾਰਨ ਵਿਚ ਮਹਿਲਾ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇਕ ASI ਨੂੰ ਕੀਤਾ ਸਸਪੈਂਡ, ਪਿੰਡ ਦੇ ਸਰਪੰਚ ਨੂੰ ਵੀ ਕੀਤਾ ਗ੍ਰਿਫਤਾਰ।

Police action against drug traffickers
ਨਸ਼ਾ ਤਸਕਰਾਂ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ (ETV Bharat)
author img

By ETV Bharat Punjabi Team

Published : January 3, 2026 at 8:41 PM IST

3 Min Read
Choose ETV Bharat

ਤਰਨਤਾਰਨ: ਸ਼ਹਿਰ ਤਰਨਤਾਰਨ ਵਿਚ ਇਕ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰਿਸ਼ਵਤ ਲੈਣ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ। ਮਹਿਲਾ ਤੋਂ 3 ਲੱਖ 20 ਹਜ਼ਾਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਜਿਸ ਦੀ ਪਹਿਚਾਣ ASI ਵਿਨੋਦ ਕੁਮਾਰ ਵਜੋਂ ਹੋਈ ਹੈ। ਜਿਸ ਨੂੰ ਤੁਰੰਤ ਜ਼ਿਲ੍ਹਾ ਤਰਨਤਰਨ ਮੁਖੀ ਵੱਲੋਂ ਸਸਪੈਂਡ ਕੀਤਾ ਗਿਆ ਹੈ। ਉਥੇ ਹੀ ਪਟਿਆਲਾ 'ਚ ਪੁਲਿਸ ਨਸ਼ਾ ਤਸਕਰ ਦੇ ਘਰ 'ਤੇ ਕਾਰਵਾਈ ਕੀਤੀ ਹੈ, ਜਿਸ ਕਾਰਨ ਪਿੰਡ ਛਾਉਣੀ 'ਚ ਬਦਲ ਗਿਆ।

ਤਰਨਤਾਰਨ ਵਿਚ ਮਹਿਲਾ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇਕ ASI ਨੂੰ ਕੀਤਾ ਸਸਪੈਂਡ, ਪਿੰਡ ਦੇ ਸਰਪੰਚ ਨੂੰ ਵੀ ਕੀਤਾ ਗ੍ਰਿਫਤਾਰ। (ETV Bharat)

ਏਐਸਆਈ ਵਿਨੋਦ ਕੁਮਾਰ ਸਸਪੈਂਡ

ਤਰਨਤਾਰਨ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ "ਉਕਤ ਏਐਸਆਈ ਵਿਨੋਦ ਕੁਮਾਰ ਵੱਲੋਂ ਨਸ਼ੇ ਦੇ ਕੇਸ ਵਿੱਚ ਝੂਠਾ ਫਸਾਉਣ ਦਾ ਡਰਾਵਾ ਦੇ ਕੇ ਇੱਕ ਔਰਤ ਕੋਲੋਂ 3 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਜਿਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਪੁੱਜਣ ਤੋਂ ਬਾਅਦ ਜਾਂਚ ਕੀਤੀ ਗਈ। ਜਾਂਚ ਦੌਰਾਨ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਵਿੱਚ ਤੈਨਾਤ ਏਐਸਆਈ ਵਿਨੋਦ ਕੁਮਾਰ ਨੂੰ ਸਸਪੈਂਡ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।"

ਜਾਣੋ ਪੂਰਾ ਮਾਮਲਾ

ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਹ ਕਾਰਵਾਈ ਧੋਟੀਆਂ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ। ਉਸ ਨੇ ਦੱਸਿਆ ਕਿ 29 ਦਸੰਬਰ, 2025 ਨੂੰ ਉਹ ਆਪਣੇ ਦੋਸਤ ਅਜੈਪਾਲ ਸਿੰਘ ਦੇ ਕਿਰਾਏ ਦੇ ਘਰ 'ਤੇ ਇਕੱਲੀ ਸੀ ਜਦੋਂ ਏਐਸਆਈ ਵਿਨੋਦ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਘਰ 'ਤੇ ਛਾਪਾ ਮਾਰਿਆ। ਏਐਸਆਈ ਨੇ ਅਜੈਪਾਲ ਬਾਰੇ ਪੁੱਛਗਿੱਛ ਕੀਤੀ ਅਤੇ ਉਸ ਨੂੰ ਗੈਰਹਾਜ਼ਰ ਪਾ ਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਇਹ ਇਲਜ਼ਾਮ ਲਗਾਉਂਦਿਆਂ ਕਿ ਉਹ ਇੱਕ ਨਸ਼ਾ ਵੇਚਣ ਵਾਲਾ ਹੈ।

Police action against drug traffickers
ਨਾਜਾਇਜ਼ ਬਣੇ ਘਰਾਂ ਦਾ ਕਬਜ਼ਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ (ETV Bharat)

ਰਿਹਾਈ ਲਈ 3.20 ਲੱਖ ਰੁਪਏ ਦੀ ਮੰਗ ਕੀਤੀ

ਏਐਸਆਈ ਵਿਨੋਦ ਕੁਮਾਰ ਨੇ ਔਰਤ ਨੂੰ ਹਿਰਾਸਤ ਵਿੱਚ ਲਿਆ ਅਤੇ ਧਮਕੀ ਦੇ ਕੇ ਪੈਸੇ ਦੀ ਮੰਗ ਕੀਤੀ। ਇਸ ਤੋਂ ਬਾਅਦ ਮਾਨਾਵਾਲਾ ਦੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਉਰਫ ਲਾਲਾ ਹਲਵਾਈ, ਜੋ ਅਜੈਪਾਲ ਨੂੰ ਜਾਣਦਾ ਸੀ, ਕੋਮਲਜੀਤ ਨੂੰ ਬਚਾਉਣ ਲਈ ਆਇਆ। ਅਜੈਪਾਲ ਨਾਲ ਗੱਲ ਕਰਨ ਤੋਂ ਬਾਅਦ, ਉਸ ਨੇ ਕੋਮਲਜੀਤ ਨੂੰ ਰਿਹਾਅ ਕਰਨ ਲਈ 3 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।

ਏਐਸਆਈ ਵਿਨੋਦ ਕੁਮਾਰ ਫਰਾਰ

ਐਸਐਸਪੀ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7/7ਏ ਤਹਿਤ ਥਾਣਾ ਸਦਰ ਤਰਨਤਾਰਨ ਵਿਖੇ ਕੇਸ ਨੰਬਰ 295 ਤਹਿਤ ਕੇਸ ਦਰਜ ਕੀਤਾ ਹੈ। ਸਰਪੰਚ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਏਐਸਆਈ ਵਿਨੋਦ ਕੁਮਾਰ ਨੂੰ ਐਸਐਸਪੀ ਤਰਨਤਾਰਨ ਨੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਏਐਸਆਈ ਵਿਨੋਦ ਕੁਮਾਰ ਇਸ ਸਮੇਂ ਫਰਾਰ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਮੁਹਿੰਮ ਤਹਿਤ ਕੀਤੀ ਗਈ ਹੈ।

ਨਸ਼ਾ ਤਸਕਰਾਂ ਖ਼ਿਲਾਫ਼ ਪਟਿਆਲਾ ਪੁਲਿਸ ਦਾ ਸਖ਼ਤ ਹੁਕਮ (ETV Bharat)

ਪਿੰਡ ਵਿੱਚ ਦਹਿਸ਼ਤ ਦਾ ਮਾਹੌਲ

ਦੱਸ ਦੇਈਏ ਕਿ ਉਧਰ ਪਟਿਆਲਾ ਦੇ ਪਿੰਡ ਰੋਂਗਲਾ ਵਿੱਚ ਅਚਾਨਕ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਉਣ ਲੱਗੀ। ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਅਤੇ ਕਈ ਔਰਤਾਂ ਹੱਥ ਜੋੜ ਕੇ ਰੋਣ ਲੱਗ ਪਈਆਂ। ਪੁਲਿਸ ਅਧਿਕਾਰੀ ਡੀਐਸਪੀ ਦਿਹਾਤੀ ਜਗਜੀਤ ਰੰਧਾਵਾ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਅੱਜ ਪਟਿਆਲਾ ਦੇ ਪਿੰਡ ਰੋਂਗਲਾ ਵਿੱਚ BDPO ਦੀ ਅਦਾਲਤ ਦੇ ਹੁਕਮਾਂ ਅਨੁਸਾਰ ਤਹਿਸੀਲਦਾਰ ਦੀ ਅਗਵਾਈ ਹੇਠ ਟੀਮ ਪਹੁੰਚੀ।

ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਹੁਕਮ

ਡੀਐਸਪੀ ਦਿਹਾਤੀ ਜਗਜੀਤ ਰੰਧਾਵਾ ਨੇ ਕਿਹਾ ਕਿ ਇੱਥੇ ਕੁਝ ਲੋਕਾਂ ਵੱਲੋਂ ਨਸ਼ਿਆਂ ਅਤੇ ਡਰੱਗਸ ਦੀ ਤਸਕਰੀ ਕਰਕੇ ਨਾਜਾਇਜ਼ ਤਰੀਕੇ ਨਾਲ ਘਰ ਬਣਾਏ ਗਏ ਸਨ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਦੀਆਂ ਕਾਪੀਆਂ ਪਿੰਡ ਦੀ ਪੰਚਾਇਤ ਨੂੰ ਦਿਖਾਈਆਂ ਗਈਆਂ। ਇਸ ਤੋਂ ਬਾਅਦ ਸਾਰੇ ਨਾਜਾਇਜ਼ ਬਣੇ ਘਰਾਂ ਦਾ ਕਬਜ਼ਾ ਪਿੰਡ ਦੀ ਪੰਚਾਇਤ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਹੋਰ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਸਖ਼ਤ ਹੁਕਮ ਹਨ। ਜੇਕਰ ਕੋਈ ਵੀ ਨਸ਼ਿਆਂ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ। ਉਨ੍ਹਾਂ ਦੀ ਨਾਜਾਇਜ਼ ਚਲ-ਅਚਲ ਸੰਪਤੀ ਨੂੰ ਕਬਜ਼ੇ ਵਿੱਚ ਲੈ ਕੇ ਢਾਹ ਦਿੱਤਾ ਜਾਵੇਗਾ।