ETV Bharat / state

ਪੁਲਿਸ ਦੀ ਵੱਡੀ ਲਾਪਰਵਾਹੀ ! ਕਾਰ ਖ਼ਰਾਬ ਹੋਣ ਤੋਂ ਬਾਅਦ ਆਟੋ ’ਚ ਲੈ ਕੇ ਗਈ ਮੁਲਜ਼ਮ

ਕੈਦੀਆਂ ਨੂੰ ਕੋਰਟ ਲੈ ਕੇ ਜਾ ਰਹੀ ਪੁੁਲਿਸ ਦੀ ਕਾਰ ਖ਼ਰਾਬ ਹੋਈ। ਮੀਡੀਆ ਨੇ ਗੱਲਬਾਤ ਕਰਨੀ ਚਾਹੀ ਤਾਂ ਮੁਲਾਜ਼ਮ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ।

POLICE OFFICERS VEHICLE BREAKS DOWN
ਕਾਰ ਖਾਰਬ ਹੋਣ ਤੋਂ ਬਾਅਦ ਆਟੋ ’ਚ ਲੈ ਕੇ ਗਈ ਮੁਲਜ਼ਮ (ETV Bharat)
author img

By ETV Bharat Punjabi Team

Published : March 3, 2026 at 8:38 PM IST

2 Min Read
Choose ETV Bharat

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਉਸ ਵੇਲੇ ਅਜੀਬੋ-ਗਰੀਬ ਸਥਿਤੀ ਬਣ ਗਈ ਜਦੋਂ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਅੰਮ੍ਰਿਤਸਰ ਪੁਲਿਸ ਦੀ ਸਰਕਾਰੀ ਗੱਡੀ ਰਸਤੇ ਵਿੱਚ ਅਚਾਨਕ ਖ਼ਰਾਬ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਕੈਦੀਆਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਅਦਾਲਤਟ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਸਨ।

ਕੈਦੀਆਂ ਨੂੰ ਕੋਰਟ ਲਿਜਾ ਰਹੀ ਅੰਮ੍ਰਿਤਸਰ ਪੁੁਲਿਸ ਅਧਿਕਾਰੀਆਂ ਦੀ ਖਰਾਬ ਹੋਈ ਗੱਡੀ। ਮੀਡੀਆ ਨੇ ਗੱਲਬਾਤ ਕਰਨੀ ਚਾਹੀ ਤਾਂ ਉਹ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ। (ETV Bharat)

ਗੱਡੀ ਵਿੱਚ ਤਕਨੀਕੀ ਖਰਾਬੀ ਆਈ

ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਜਿਵੇਂ ਹੀ ਪੁਲਿਸ ਦੀ ਗੱਡੀ ਇੱਕ ਚੌਂਕ ਦੇ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਬੰਦ ਹੋ ਗਈ ਅਤੇ ਦੁਬਾਰਾ ਸਟਾਰਟ ਨਹੀਂ ਹੋ ਸਕੀ। ਗੱਡੀ ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਗੱਡੀ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਦੂਜੇ ਪਾਸੇ ਉਸੇ ਚੌਕ ਵਿੱਚ ਖੜੇ ਕੁਝ ਪੁਲਿਸ ਅਧਿਕਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਦੇ ਨਜ਼ਰ ਆਏ।

ਕੈਦੀਆਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਕੋਰਟ ਵੱਲ ਕੀਤਾ ਰਵਾਨਾ

ਹਾਲਾਤ ਉਸ ਵੇਲੇ ਹੋਰ ਵੀ ਗੰਭੀਰ ਹੋ ਗਏ ਜਦੋਂ ਸਮਾਂ ਘੱਟ ਹੋਣ ਕਾਰਨ ਕੈਦੀਆਂ ਨੂੰ ਅਦਾਲਤ ਵਿੱਚ ਦੇਰ ਨਾਲ ਪੇਸ਼ ਹੋਣ ਦਾ ਖ਼ਤਰਾ ਬਣ ਗਿਆ। ਅਜਿਹੀ ਸਥਿਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਫੈਸਲਾ ਲੈਂਦੇ ਹੋਏ ਨੇੜੇ ਤੋਂ ਇੱਕ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਅਤੇ ਕੈਦੀਆਂ ਨੂੰ ਉਸ ਵਿੱਚ ਬਿਠਾ ਕੇ ਕੋਰਟ ਵੱਲ ਰਵਾਨਾ ਕੀਤਾ। ਇਹ ਦ੍ਰਿਸ਼ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ।



ਸਥਿਤੀ ਨੂੰ ਸੰਭਾਲਦੇ ਹੋਏ ਕੈਦੀਆਂ ਨੂੰ ਸੁਰੱਖਿਅਤ ਢੰਗ ਨਾਲ ਕੋਰਟ ਪਹੁੰਚਾਇਆ

ਜਦੋਂ ਮੀਡੀਆ ਨੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ। ਬਸ ਇਨ੍ਹਾਂ ਹੀ ਬੋਲਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ "ਕੈਦੀਆਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਲਿਜਾਇਆ ਜਾ ਰਿਹਾ ਸੀ, ਪਰ ਅਚਾਨਕ ਗੱਡੀ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਵਾਹਨ ਸਟਾਰਟ ਨਹੀਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਸੰਭਾਲਦੇ ਹੋਏ ਕੈਦੀਆਂ ਨੂੰ ਸੁਰੱਖਿਅਤ ਢੰਗ ਨਾਲ ਕੋਰਟ ਪਹੁੰਚਾਇਆ ਗਿਆ।"