ETV Bharat / state

ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਲੱਗੇ ਬਦਸਲੂਕੀ ਦੇ ਇਲਜ਼ਾਮ, ਮੌਕੇ ਉੱਤੇ ਪਹੁੰਚੇ ਸਾਂਸਦ ਔਜਲਾ

ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਔਰਤਾਂ ਨਾਲ ਬਦਸਲੂਕੀ ਅਤੇ ਘਰਾਂ ‘ਚ ਜ਼ਬਰਦਸਤੀ ਦਾਖ਼ਲ ਹੋਣ ਦੇ ਇਲਜ਼ਾਮ। ਪਿੰਡ ‘ਚ ਰੋਸ।

Allegations of misconduct
ਬਿਜਲੀ ਵਿਭਾਗ ਅਧਿਕਾਰੀਆਂ ਵਲੋਂ ਬਦਸਲੂਕੀ ਦੇ ਇਲਜ਼ਾਮ (ETV Bharat)
author img

By ETV Bharat Punjabi Team

Published : January 1, 2026 at 11:41 AM IST

2 Min Read
Choose ETV Bharat

ਅੰਮ੍ਰਿਤਸਰ : ਨਵੇਂ ਸਾਲ ਦੀ ਆਮਦ ਦੇ ਦਿਨ 31 ਦਸੰਬਰ ਨੂੰ, ਜਦੋਂ ਲੋਕ ਗੁਰੂ ਘਰਾਂ, ਮੰਦਰਾਂ, ਮਸਜਿਦਾਂ ਅਤੇ ਗਿਰਜਾਘਰਾਂ ਵਿੱਚ ਅਰਦਾਸਾਂ ਕਰ ਰਹੇ ਹਨ। ਉਸੇ ਸਮੇਂ ਮਜੀਠਾ ਹਲਕੇ ਦੇ ਜੇਤੀਪੁਰ ਪਿੰਡ ਵਿੱਚ ਸਵੇਰੇ ਸਾਢੇ 5 ਵਜੇ ਬਿਜਲੀ ਵਿਭਾਗ ਅਤੇ ਕੁਝ ਪ੍ਰਾਈਵੇਟ ਲੋਕਾਂ ਵੱਲੋਂ ਕੀਤੀ ਗਈ। ਰੇਡ ਨੇ ਇਲਾਕੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ।

ਬਿਜਲੀ ਵਿਭਾਗ ਅਧਿਕਾਰੀਆਂ ਵਲੋਂ ਬਦਸਲੂਕੀ ਦੇ ਇਲਜ਼ਾਮ (ETV Bharat)

“ਜੰਗਲ ਰਾਜ” ਦੀ ਮਿਸਾਲ ...

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵੇਂ ਸਾਲ ਦੇ ਦਿਨ ਗਰੀਬ ਪਰਿਵਾਰਾਂ ਦੇ ਘਰਾਂ ‘ਚ ਇਸ ਤਰ੍ਹਾਂ ਦਾਖ਼ਲ ਹੋਣਾ ਅਤੇ ਔਰਤਾਂ ਨਾਲ ਬਦਸਲੂਕੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਨਾ ਤਾਂ ਇਹ ਕੋਈ ਵੱਡੀ ਫੈਕਟਰੀ ਅਤੇ ਨਾ ਹੀ ਕੋਈ ਅਪਰਾਧੀ ਗਿਰੋਹ, ਫਿਰ ਵੀ ਕਾਰਵਾਈ ਅਜਿਹੀ ਕੀਤੀ ਗਈ ਜਿਵੇਂ ਕਿਸੇ ਭਗੌੜੇ ਜਾਂ ਅੱਤਵਾਦੀ ਨੂੰ ਫੜਨਾ ਹੋਵੇ। ਔਜਲਾ ਨੇ ਇਸ ਨੂੰ “ਜੰਗਲ ਰਾਜ” ਦੀ ਮਿਸਾਲ ਦੱਸਦਿਆਂ ਕਿਹਾ ਕਿ ਕਾਨੂੰਨ ਦੇ ਨਾਂ ‘ਤੇ ਗਰੀਬਾਂ ਦੀ ਬੇਇਜ਼ਤੀ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿ ਔਰਤਾਂ ‘ਤੇ ਹੱਥ ਚੁੱਕਣਾ ਸਭ ਤੋਂ ਵੱਡਾ ਗੁਨਾਹ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਨਸਾਫ ਨਾ ਮਿਲਿਆ, ਤਾਂ ਲੋਕਤੰਤਰਕ ਢੰਗ ਨਾਲ ਵਿਰੋਧ ਜਾਰੀ ਰਹੇਗਾ।

ਬਿਜਲੀ ਸਟਾਫ ਨੇ ਕੰਧਾਂ ਟੱਪ ਕੇ ਘਰਾਂ ਵਿੱਚ ਦਾਖ਼ਲ ਹੋ ਕੇ ਔਰਤਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਕੱਪੜੇ ਤੱਕ ਫਾੜ ਦਿੱਤੇ। ਪੰਜ ਘੰਟੇ ਤੱਕ ਪੁਲਿਸ ਦੀ ਉਡੀਕ ਕਰਨ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਹਾਈਵੇ ਜਾਮ ਕੀਤਾ ਜਾਵੇਗਾ। - ਪੀੜਤ, ਪਿੰਡ ਵਾਸੀ

ਯੂਥ ਕਾਂਗਰਸ ਦੇ ਪ੍ਰਧਾਨ ਜਰਮਨ ਗਿੱਲ ਅਤੇ ਪੂਰੀ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਪੀੜਤਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਸੰਸਦ ਔਜਲਾ ਨੇ ਸਪਸ਼ਟ ਕੀਤਾ ਕਿ ਸਿਆਸੀ ਰੰਜਿਸ਼ਾਂ ਨਾਲ ਨਹੀਂ, ਸਗੋਂ ਵਿਕਾਸ ਅਤੇ ਲੋਕਾਂ ਦੇ ਭਵਿੱਖ ਨਾਲ ਵੋਟਾਂ ਮਿਲਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਨਿਆਂ ਯਕੀਨੀ ਬਣਾਇਆ ਜਾਵੇ।

ਡੀਐਸਪੀ ਦਾ ਬਿਆਨ

ਮੌਕੇ ‘ਤੇ ਪਹੁੰਚੇ ਡੀਐਸਪੀ ਇੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮ ਆਪਣੇ ਸਰਕਾਰੀ ਕੰਮ ਤਹਿਤ ਪਿੰਡ ਵਿੱਚ ਮੀਟਰ ਲਗਾਉਣ ਲਈ ਆਏ ਸਨ, ਜਿਸ ਦੌਰਾਨ ਗਲਤਫ਼ਹਮੀ ਕਾਰਨ ਤਕਰਾਰ ਪੈਦਾ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ ਅਤੇ ਜਾਮ ਖੁਲਵਾਇਆ ਜਾ ਰਿਹਾ ਹੈ।

ਜੇਤੀਪੁਰ ਪਿੰਡ ਵਿੱਚ ਅੱਜ ਸਵੇਰੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਨਵੇਂ ਬਿਜਲੀ ਮੀਟਰ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਤੋਂ ਬਾਅਦ ਰੋਸ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਇਲਾਕੇ ਵਿੱਚ ਜਾਮ ਲਗਾ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਪਿੰਡ ਵਾਸੀਆਂ ਨੂੰ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਸੌਂਪਣ ਲਈ ਅਪੀਲ ਕੀਤੀ ਹੈ। - ਇੰਦਰਜੀਤ ਸਿੰਘ, ਡੀਐਸਪੀ

ਡੀਐਸਪੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਪੁਲਿਸ ਨੂੰ ਸੌਂਪਣ, ਤਾਂ ਜੋ ਮਾਮਲੇ ਦੀ ਪੂਰੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖੀ ਜਾਵੇਗੀ।