ETV Bharat / state

ਅੱਜ ਖੁੱਲ੍ਹੇਗੀ ਕਿਸਮਤ ਦੀ ਪਟਾਰੀ: ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਵਾਰਡਾਂ ਦੇ ਅੰਤਿਮ ਨਤੀਜੇ ਐਲਾਨੇ ਜਾਣ ਦੇ ਨਾਲ ਹੀ ਇਹ ਨਤੀਜੇ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾਣਗੇ।

Punjab MC Elections
ਪੰਜਾਬ ਚੋਣ ਨਤੀਜੇ (Special Arrangement)
author img

By ETV Bharat Punjabi Team

Published : May 28, 2026 at 10:57 PM IST

|

Updated : May 29, 2026 at 6:00 AM IST

1 Min Read
Choose ETV Bharat

ਚੰਡੀਗੜ੍ਹ: ਰਾਜ ਚੋਣ ਕਮਿਸ਼ਨ ਵੱਲੋਂ 29.05.2026 ਨੂੰ ਸਵੇਰੇ 08:00 ਵਜੇ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਰੇਕ ਜ਼ਿਲ੍ਹੇ ਵਿੱਚ ਚੋਣ ਆਬਜ਼ਰਵਰ ਵੱਲੋਂ ਰੈਂਡਮਾਈਜ਼ੇਸ਼ਨ ਤੋਂ ਬਾਅਦ ਕਾਊਂਟਿੰਗ ਸੁਪਰਵਾਈਜ਼ਰ ਅਤੇ ਕਾਊਂਟਿੰਗ ਅਸਿਸਟੈਂਟ ਤਾਇਨਾਤ ਕੀਤੇ ਜਾਣਗੇ।

ਜਨਰਲ ਆਬਜ਼ਰਵਰ ਦੀ ਸਿੱਧੀ ਨਿਗਰਾਨੀ

ਚੋਣ ਕਮਿਸ਼ਨ ਮੁਤਾਬਕ ਹਰੇਕ ਗਿਣਤੀ ਕੇਂਦਰ ਲਈ ਦੋ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ ਜੋ ਉਸ ਜ਼ਿਲ੍ਹੇ ਦੇ ਜਨਰਲ ਆਬਜ਼ਰਵਰ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਨਗੇ ਅਤੇ ਮਾਈਕਰੋ ਆਬਜ਼ਰਵਰ ਆਪਣੀ ਰਿਪੋਰਟ ਜਨਰਲ ਆਬਜ਼ਰਵਰ ਨੂੰ ਸੌਂਪਣਗੇ। ਕਾਊਂਟਿੰਗ ਹਾਲ ਵਿੱਚ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਵਾਰਡ-ਵਾਰ ਐਲਾਨੇ ਗਏ ਨਤੀਜਿਆਂ ਨੂੰ ਦੇਖਣ ਲਈ ਲਿੰਕ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ <https://sec.punjab.gov.in > 'ਤੇ "ਨਗਰ ਨਿਗਮ ਚੋਣਾਂ 2026 ਦੇ ਨਤੀਜੇ" ਟੈਬ ਅਧੀਨ ਉਪਲਬਧ ਹੋਵੇਗਾ।

ਰਿਟਰਨਿੰਗ ਅਫਸਰ ਕੋਲ ਬੈਠਣ ਦੀ ਇਜਾਜ਼ਤ

ਇਸ ਦੇ ਨਾਲ ਹੀ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਕਰਵਾਉਣ ਲਈ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰੇਕ ਉਮੀਦਵਾਰ ਦੇ ਇੱਕ ਕਾਊਂਟਿੰਗ ਏਜੰਟ ਨੂੰ ਕਾਊਂਟਿੰਗ ਟੇਬਲ 'ਤੇ ਜਾਣ ਦੀ ਇਜਾਜ਼ਤ ਹੋਵੇਗੀ। ਉਮੀਦਵਾਰ ਜਾਂ ਉਸ ਦੇ ਚੋਣ ਏਜੰਟ ਨੂੰ ਕਾਊਂਟਿੰਗ ਹਾਲ ਵਿੱਚ ਦਾਖਲ ਹੋਣ ਅਤੇ ਰਿਟਰਨਿੰਗ ਅਫਸਰ ਕੋਲ ਬੈਠਣ ਦੀ ਇਜਾਜ਼ਤ ਹੋਵੇਗੀ।

ਪ੍ਰੈਸ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ

ਕਾਊਂਟਿੰਗ ਸੈਂਟਰਾਂ 'ਤੇ ਮਾਨਤਾ ਪ੍ਰਾਪਤ ਪ੍ਰੈਸ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਵੇਂ ਹੀ ਵਾਰਡਾਂ ਦੇ ਅੰਤਿਮ ਨਤੀਜੇ ਐਲਾਨੇ ਜਾਣਗੇ, ਇਹ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਜਾਣਗੇ।

Last Updated : May 29, 2026 at 6:00 AM IST