ETV Bharat / state

SOI–ABVP ਗੱਠਜੋੜ ’ਤੇ ABVP ਆਗੂ ਦਾ ਵੱਡਾ ਬਿਆਨ, ਕਿਹਾ-'ਇਹ ਸਿਰਫ਼ ਵਿਦਿਆਰਥੀ ਵੋਟਿੰਗ ਲਈ, ਪੰਜਾਬ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ’

Panjab University Elections: ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ।ਵਿਦਿਆਰਥੀ ਬੈਲੇਟ ਪੇਪਰ ਰਾਹੀਂ ਆਪਣੇ ਨੁਮਾਇੰਦਿਆਂ ਦੀ ਚੋਣ ਕਰ ਰਹੇ ਹਨ।

Panjab University Student Council Election Process
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਚੋਣਾਂ (Etv Bharat)
author img

By ETV Bharat Punjabi Team

Published : August 31, 2026 at 12:18 PM IST

2 Min Read
Choose ETV Bharat

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਕੈਂਪਸ ਦੀ ਸਿਆਸਤ ਗਰਮਾ ਗਈ ਹੈ। ਇਸ ਦੌਰਾਨ SOI ਅਤੇ ABVP ਦੇ ਗੱਠਜੋੜ ਨੂੰ ਲੈ ਕੇ ਚਰਚਾ ਤੇਜ਼ ਹੋਣ ’ਤੇ ABVP ਆਗੂ ਅਕਾਸ਼ ਨੇ ਇਸ ਗੱਠਜੋੜ ਦੀ ਸਥਿਤੀ ਸਪੱਸ਼ਟ ਕੀਤੀ ਹੈ। ਅਕਾਸ਼ ਨੇ ਕਿਹਾ ਕਿ SOI ਨਾਲ ਕੀਤਾ ਗਿਆ ਗੱਠਜੋੜ ਸਿਰਫ਼ ਵਿਦਿਆਰਥੀ ਕੌਂਸਲ ਚੋਣਾਂ ਅਤੇ ਵਿਦਿਆਰਥੀ ਵੋਟਿੰਗ ਲਈ ਹੈ। ਇਸ ਦਾ ਪੰਜਾਬ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ।

SOI–ABVP ਗੱਠਜੋੜ ’ਤੇ ABVP ਆਗੂ ਦਾ ਵੱਡਾ ਬਿਆਨ (ETV Bharat)


ਵਿਦਿਆਰਥੀ ਕੌਂਸਲ ਚੋਣਾਂ ਤੱਕ ਸੀਮਿਤ ਗੱਠਜੋੜ
ABVP ਆਗੂ ਅਕਾਸ਼ਦੀਪ ਸਿੰਘ ਮੁਤਾਬਕ 'ਇਹ ਸਮਝੌਤਾ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋ ਰਹੀ ਵਿਦਿਆਰਥੀ ਕੌਂਸਲ ਚੋਣ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਇਸ ਦਾ ਉਦੇਸ਼ ਚੋਣ ਵਿੱਚ ਵਿਦਿਆਰਥੀ ਵੋਟਾਂ ਨੂੰ ਇਕੱਠਾ ਕਰਨਾ ਅਤੇ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਮੁੱਦਿਆਂ ’ਤੇ ਇਕੱਠੇ ਹੋ ਕੇ ਚੋਣ ਲੜਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਗੱਠਜੋੜ ਨੂੰ ਪੰਜਾਬ ਦੀ ਮੁੱਖ ਧਾਰਾ ਦੀ ਸਿਆਸਤ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। SOI ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਹੋਣ ਕਾਰਨ ਇਸ ਗੱਠਜੋੜ ਨੂੰ ਲੈ ਕੇ ਸੂਬਾਈ ਰਾਜਨੀਤੀ ਵਿੱਚ ਵੀ ਚਰਚਾ ਹੋ ਰਹੀ ਹੈ, ਪਰ ABVP ਦਾ ਕਹਿਣਾ ਹੈ ਕਿ ਇਸ ਗੱਠਜੋੜ ਦਾ ਘੇਰਾ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਤੱਕ ਹੀ ਹੈ।'

ਕੈਂਪਸ ਦੀਆਂ ਵੋਟਾਂ ’ਤੇ ਹੋਵੇਗਾ ਅਸਰ
SOI ਅਤੇ ABVP ਦੇ ਇਕੱਠੇ ਆਉਣ ਨਾਲ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਚੋਣ ਵਿੱਚ ਵੋਟਾਂ ਦੇ ਸਮੀਕਰਨ ਬਦਲਣ ਦੀ ਸੰਭਾਵਨਾ ਹੈ। ਦੋਵੇਂ ਜਥੇਬੰਦੀਆਂ ਦੇ ਸਮਰਥਕ ਵੋਟ ਬੈਂਕ ਇਕੱਠੇ ਹੋਣ ਨਾਲ ਚੋਣ ਵਿੱਚ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਦੂਜੇ ਪਾਸੇ NSUI, Sath ਅਤੇ ASAP ਸਮੇਤ ਹੋਰ ਵਿਦਿਆਰਥੀ ਜਥੇਬੰਦੀਆਂ ਵੀ ਚੋਣ ਮੈਦਾਨ ਵਿੱਚ ਸਰਗਰਮ ਹਨ। ਅਜਿਹੇ ਵਿੱਚ SOI–ABVP ਗੱਠਜੋੜ ਤੋਂ ਬਾਅਦ ਹੁਣ ਹੋਰ ਗਰੁੱਪਾਂ ਦੀ ਰਣਨੀਤੀ ਵੀ ਮਹੱਤਵਪੂਰਨ ਹੋ ਗਈ ਹੈ।

Panjab University Student Council Election Process
ਪੰਜਾਬ ਯੂਨੀਵਰਸਿਟੀ ਵੋਟਿੰਗ (Etv Bharat)
ਪੰਜਾਬ ਦੀ ਸਿਆਸਤ ਤੋਂ ਵੱਖ ਹੈ ਮਾਮਲਾABVP ਆਗੂ ਅਕਾਸ਼ ਦੇ ਬਿਆਨ ਨਾਲ ਇਹ ਗੱਲ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ SOI ਨਾਲ ਹੋਇਆ ਗੱਠਜੋੜ ਕਿਸੇ ਸੂਬਾ ਪੱਧਰੀ ਸਿਆਸੀ ਸਮਝੌਤੇ ਦਾ ਸੰਕੇਤ ਨਹੀਂ ਹੈ। ਇਹ ਗੱਠਜੋੜ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਚੋਣ, ਕੈਂਪਸ ਦੀ ਵੋਟਿੰਗ ਅਤੇ ਵਿਦਿਆਰਥੀ ਰਾਜਨੀਤੀ ਤੱਕ ਸੀਮਿਤ ਹੈ। ਹਾਲਾਂਕਿ ਪੰਜਾਬ ਦੀ ਸਿਆਸਤ ਵਿਚ ਅਕਾਲੀ ਭਾਜਪਾ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।ਹੁਣ ਦੇਖਣਾ ਹੋਵੇਗਾ ਕਿ ਇਸ ਗੱਠਜੋੜ ਦਾ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਕਿੰਨਾ ਅਸਰ ਪੈਂਦਾ ਹੈ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਇਸ ਦੇ ਮੁਕਾਬਲੇ ਵਿੱਚ ਕੀ ਰਣਨੀਤੀ ਅਪਣਾਉਂਦੀਆਂ ਹਨ।