ETV Bharat / state

ਵਪਾਰਕ ਗੈਸ ਸਿਲੰਡਰ ਮਹਿੰਗੇ ਹੋਣ ਕਾਰਨ 'ਆਪ' ਦਾ ਕੇਂਦਰ ਖਿਲਾਫ ਪ੍ਰਦਰਸ਼ਨ

ਸਿਲੰਡਰਾਂ ਦੀ ਵੱਧ ਰਹੀ ਕੀਮਤ ਨੂੰ ਲੈਕੇ ਆਪ ਆਗੂਆਂ ਅਤੇ ਸਰਮਰਥਕਾਂ ਨੇ ਅੰਮ੍ਰਿਤਸਰ 'ਚ ਰੋਸ ਮੁਜਾਹਰਾ ਕੀਤਾ।

commercial gas cylinder in punjab
ਕਮਰਸ਼ੀਅਲ ਗੈਸ ਸਿਲੰਡਰਾਂ ਦੇ ਵਧੇ ਭਾਅ ਤਾਂ ਸੜਕਾਂ 'ਤੇ ਉਤਰੇ 'ਆਪ' ਆਗੂ (Etv Bharat)
author img

By ETV Bharat Punjabi Team

Published : May 3, 2026 at 12:51 PM IST

2 Min Read
Choose ETV Bharat

ਅੰਮ੍ਰਿਤਸਰ: ਈਰਾਨ ਅਤੇ ਅਮਰੀਕਾ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਦੁਨੀਆਂ ਭਰ ਦੀ ਅਰਥਵਿਵਸਥਾ 'ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਕਈ ਆਰਥਿਕ ਫ਼ੈਸਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਆਮ ਜਨਤਾ ‘ਤੇ ਪੈ ਰਿਹਾ ਹੈ। ਹਾਲ ਹੀ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਛੋਟੇ ਵਪਾਰੀ, ਹੋਟਲ-ਢਾਬੇ ਅਤੇ ਮਜ਼ਦੂਰ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।

ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ (Etv Bharat)

ਆਮ ਜਨਤਾ ਲਈ ਵੱਡਾ ਝਟਕਾ ਮਹਿੰਗਾਈ

ਇਸ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਦੀ ਕੀਮਤ ਵਿੱਚ ਇਕਦਮ ਕਰੀਬ 1000 ਰੁਪਏ ਦਾ ਵਾਧਾ ਕਰਨਾ ਪੂਰੀ ਤਰ੍ਹਾਂ ਗਲਤ ਹੈ। ਪਹਿਲਾਂ ਜਿੱਥੇ 50 ਜਾਂ 100 ਰੁਪਏ ਦਾ ਵਾਧਾ ਹੁੰਦਾ ਸੀ, ਉੱਥੇ ਹੁਣ ਇੱਕਦਮ ਵੱਡਾ ਝਟਕਾ ਦਿੱਤਾ ਗਿਆ ਹੈ, ਜੋ ਆਮ ਲੋਕਾਂ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਰਿਹਾ ਹੈ।

ਆਮ ਲੋਕਾਂ ਲਈ ਵੱਧੀ ਮੁਸ਼ਕਲ

ਆਗੂਆਂ ਨੇ ਕਿਹਾ ਕਿ 'ਇੱਕ ਪਾਸੇ ਪੰਜਾਬ ਸਰਕਾਰ ਦਿਹਾੜੀਦਾਰਾਂ ਅਤੇ ਮਜਦੂਰਾਂ ਨੂੰ ਲਾਹਾ ਦੇ ਰਹੀ ਹੈ ਤਾਂ ਉਥੇ ਹੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਮਹਿੰਗਾਈ ਹੋਰ ਵੱਧੇਗੀ। ਜਦੋਂ ਵਪਾਰਕ ਸਿਲੰਡਰ ਮਹਿੰਗੇ ਹੋਣਗੇ ਤਾਂ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਜਾਣਗੀਆਂ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ ‘ਤੇ ਪਵੇਗਾ। ਖਾਸ ਕਰਕੇ ਮਜ਼ਦੂਰ ਵਰਗ, ਜੋ ਰੋਜ਼ਾਨਾ ਬਾਹਰ ਖਾਣ ‘ਤੇ ਨਿਰਭਰ ਹੁੰਦਾ ਹੈ, ਉਸ ਲਈ ਇਹ ਵੱਡੀ ਸਮੱਸਿਆ ਬਣ ਸਕਦੀ ਹੈ।'

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੀਤਲ ਜੁਨੇਜਾ ਨੇ ਕਿਹਾ ਕਿ 'ਰੋਟੀ, ਕੱਪੜਾ ਤੇ ਮਕਾਨ ਆਮ ਆਦਮੀ ਦੀਆਂ ਮੁੱਖ ਜ਼ਰੂਰਤਾਂ ਹਨ। ਜੇ ਗੈਸ ਦੇ ਰੇਟ ਵਧਣਗੇ ਤਾਂ ਰੋਟੀ ਮਹਿੰਗੀ ਹੋਵੇਗੀ ਅਤੇ ਜੀਵਨ ਚਲਾਉਣਾ ਔਖਾ ਹੋ ਜਾਵੇਗਾ। ਸਰਕਾਰ ਨੇ 100 ਜਾਂ 50 ਨਹੀਂ, ਬਲਕਿ ਸਿੱਧਾ 900 ਤੋਂ ਵਧ ਦੀ ਕੀਮਤ 'ਚ ਸਿਲੰਡਰ ਦਾ ਰੇਟ ਵਧਾਇਆ ਹੈ, ਜੋ ਕਿ ਗਰੀਬ ਵਰਗ ਵੱਧ ਪ੍ਰਭਾਵਿਤ ਕਰੇਗਾ। ਇਹ ਫ਼ੈਸਲਾ ਆਮ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।'

ਸਰਕਾਰ ਨੂੰ ਚਿਤਾਵਨੀ

ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਐਸੇ ਫ਼ੈਸਲੇ ਲਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੀਮਤਾਂ ਵਿੱਚ ਵਾਧਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।