ETV Bharat / state

ਚਿੱਟੇ ਦਿਨ ਕਾਰੋਬਾਰੀ ਸਮੇਤ ਮਾਲੀ ਦਾ ਗੋਲੀਆਂ ਮਾਰ ਕੇ ਕਤਲ, ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ

ਮਾਨਸਾ ਦੇ ਸਰਦੂਲਗੜ੍ਹ ਦੇ ਵਿੱਚ ਇੱਕ ਵਪਾਰੀ ਅਤੇ ਇੱਕ ਉਸ ਦੇ ਮੁਲਾਜ਼ਮ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਕਤਲ।

DOUBLE MURDER IN MANSA
ਕਾਰੋਬਾਰੀ ਅਤੇ ਕਰਮਚਾਰੀ ਦੀ ਗੋਲੀ ਮਾਰ ਕੇ ਕਤਲ (Etv Bharat)
author img

By ETV Bharat Punjabi Team

Published : February 27, 2026 at 4:15 PM IST

2 Min Read
Choose ETV Bharat

ਮਾਨਸਾ: ਪੰਜਾਬ ਵਿੱਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਇਸੇ ਤਰ੍ਹਾਂ ਹੀ ਮਾਨਸਾ ਦੇ ਸਰਦੂਲਗੜ੍ਹ ਦੇ ਵਿੱਚ ਇੱਕ ਵਪਾਰੀ ਅਤੇ ਇੱਕ ਉਸ ਦੇ ਮੁਲਾਜ਼ਮ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਗੋਲੀਆਂ ਮਾਰ ਕੇ ਕਤਲ (Etv Bharat)

'ਲੋਕਾਂ ਵਿੱਚ ਸਹਿਮ ਦਾ ਮਹੌਲ'

ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿੱਚ ਸਹਿਮ ਦਾ ਮਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਸਰਦੂਲਗੜ ਵਿੱਚ ਆਪਣੇ ਫਾਰਮ ਹਾਊਸ ਵਿੱਚ 45 ਸਾਲ ਦੇ ਜਸਵੀਰ ਸਿੰਘ ਕਾਕਾ ਅਤੇ ਉਸ ਦਾ ਮੁਲਾਜ਼ਮ ਬਲਦੇਵ ਸਿੰਘ ਕੰਮ ਕਰ ਰਹੇ ਸਨ, ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਫਾਰਮ ਹਾਊਸ ਦੇ ਅੰਦਰ ਦਾਖਲ ਹੋ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਦੋਵਾਂ ਦਾ ਹੀ ਕਤਲ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਪਰਿਵਾਰ ਵੱਲੋਂ ਸਖਤ ਕਾਰਵਾਈ ਦੀ ਮੰਗ

ਮ੍ਰਿਤਕ ਵਪਾਰੀ ਜਸਵੀਰ ਸਿੰਘ ਦੇ ਚਾਚਾ ਸਤਪਾਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ, 'ਜਸਵੀਰ ਸਿੰਘ ਰੋਜ਼ਾਨਾ ਹੀ ਸਵੇਰ ਦੇ ਸਮੇਂ ਆਪਣੇ ਫਾਰਮ ਹਾਊਸ ਉੱਤੇ ਆਉਂਦਾ ਜਾਂਦਾ ਰਹਿੰਦਾ ਸੀ। ਉਸ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਨਾ ਹੀ ਕਿਸੇ ਵੱਲੋਂ ਫਿਰੌਤੀ ਲਈ ਕੋਈ ਕਾਲ ਆਈ। ਅੱਜ ਸਵੇਰੇ ਜਿਵੇਂ ਹੀ ਉਹ ਫਾਰਮ ਹਾਊਸ ਦੇ 'ਤੇ ਪਹੁੰਚਿਆ ਤਾਂ 6:30 ਤੋਂ 8 ਵਜੇ ਦੇ ਵਿਚਕਾਰ ਕੁਝ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਜਸਵੀਰ ਸਿੰਘ ਅਤੇ ਮਾਲੀ ਬਲਦੇਵ ਸਿੰਘ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਬਾਰੇ ਜਦੋਂ 10 ਵਜੇ ਦੀ ਕਰੀਬ ਪਤਾ ਲੱਗਾ ਤਾਂ ਅਸੀਂ ਘਟਨਾ ਸਥਾਨ ਉੱਤੇ ਪਹੁੰਚੇ। ਉੱਥੇ ਜਾ ਕੇ ਦੇਖਿਆ ਤਾਂ ਉਹ ਦੋਵੇਂ ਹੀ ਖੂਨ ਨਾਲ ਲਥਪਥ ਪਏ ਸੀ ਅਤੇ ਪੁਲਿਸ ਦੀ ਟੀਮ ਪਹਿਲਾਂ ਤੋਂ ਹੀ ਘਟਨਾ ਸਥਾਨ 'ਤੇ ਪਹੁੰਚੀ ਹੋਈ ਸੀ। ਇਸ ਦੌਰਾਨ ਮ੍ਰਿਤਕ ਦੇ ਚਾਚਾ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।'

ਸਾਨੂੰ 11 ਵਜੇ ਦੇ ਕਰੀਬ ਇੱਕ ਫੋਨ ਆਇਆ ਸੀ ਕਿ ਸਰਦੂਲਗੜ੍ਹ ਦੇ ਇੱਕ ਫਾਰਮ ਹਾਉਸ ਵਿੱਚ ਦੋਹਰਾ ਕਤਲ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਘਟਨਾ ਸਥਾਨ 'ਤੇ ਪਹੁੰਚ ਗਈ। ਪੁਲਿਸ ਵੱਲੋਂ ਫਰੈਂਸਿਕ ਟੀਮਾਂ ਦੀ ਮਦਦ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।- ਭਾਗੀਰਥ ਸਿੰਘ ਮੀਨਾ,ਐੱਸਐੱਸਪੀ

"ਪੰਜਾਬ ਸਰਕਾਰ ਇਸ ਕਤਲੋਂ ਗਾਰਤ ਨੂੰ ਰੋਕਣ ਦੇ ਵਿੱਚ ਨਾ ਕਾਮਯਾਬ"

ਸਰਦੂਲਗੜ੍ਹ ਵਿੱਚ ਹੋਏ ਡਬਲ ਮਰਡਰ ਦੇ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ "ਪੰਜਾਬ ਵਿੱਚ ਕੋਈ ਵੀ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਅਤੇ ਦਿਨ ਦਿਹਾੜੇ ਪੰਜਾਬ ਵਿੱਚ ਕਤਲ ਹੋ ਰਹੇ ਨੇ ਪਰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਸਧਾਰਣ ਵਿੱਚ ਨਾਕਾਮਯਾਬ ਹੈ। ਬਹੁਤ ਹੀ ਬੇਦਰਦ ਤਰੀਕੇ ਨਾਲ ਇੱਕ ਵਪਾਰੀ ਭਰਾ ਦਾ ਕਤਲ ਹੋਇਆ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਦਿਨ ਦਿਹਾੜੇ ਕਤਲ ਹੋ ਰਹੇ ਨੇ, ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਇਸ ਕਤਲੋਂ ਗਾਰਤ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੈ।"