ETV Bharat / state

ਘਰ ’ਚ ਹੋ ਗਿਆ ਵੱਡਾ ਧਮਾਕਾ, 2 ਬੱਚਿਆਂ ਸਮੇਤ 6 ਝੁਲਸੇ, ਮੱਚਿਆ ਚੀਕ ਚਿਹਾੜਾ

ਪੰਜਾਬ ਵਿੱਚ ਵੱਡੀ ਘਟਨਾ ਵਾਪਰੀ ਹੈ। ਘਰ ਵਿੱਚ ਗੈਸ ਲੀਕ ਹੋਣ ਕਾਰਨ ਵੱਡਾ ਬਲਾਸਟ ਹੋ ਗਿਆ ਜਿਸ ਕਾਰਨ 2 ਬੱਚਿਆਂ ਸਮੇਤ 6 ਲੋਕ ਝੁਲਸੇ ।

Gurdaspur Cylinder blast
ਘਰ ’ਚ ਹੋ ਗਿਆ ਵੱਡਾ ਧਮਾਕਾ, 2 ਬੱਚਿਆਂ ਸਮੇਤ 6 ਝੁਲਸੇ (etv bharat)
author img

By ETV Bharat Punjabi Team

Published : June 3, 2026 at 10:45 PM IST

1 Min Read
Choose ETV Bharat

ਗੁਰਦਾਸਪੁਰ: ਸ਼ਹਿਰ ਦੇ ਹਨੂੰਮਾਨ ਚੌਂਕ ਵਿਖੇ ਸਥਿਤ ਇੱਕ ਕੁਆਰਟਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਦਾ ਦੁਖਦਾਈ ਹਾਦਸਾ ਵਾਪਰਿਆ। ਇਸ ਅੱਗ ਦੀ ਚਪੇਟ ਵਿੱਚ ਆਉਣ ਨਾਲ ਦੋ ਛੋਟੇ ਬੱਚਿਆਂ ਸਮੇਤ 6 ਲੋਕ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਕਾਰਨ ਘਰ ਵਿੱਚ ਚੀਕ ਚਿਹਾੜਾ ਮੱਚ ਗਿਆ। ਪੂਰੇ ਇਲਾਕੇ ਵਿੱਚ ਵੀ ਹੜਕੰਪ ਦੀ ਸਥਿਤੀ ਪੈਦਾ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਨੇ ਵੀ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਗੁਰਦਾਸਪੁਰ ਘਰ ਵਿੱਚ ਸਿਲੰਡਰ ਬਲਾਸਟ (etv bharat)

ਛੋਟੇ ਚੁੱਲ੍ਹੇ ਦਾ ਸਿਲੰਡਰ ਬਲਾਸਟ, ਫੈਲ ਗਈ ਅੱਗ

ਇਸ ਹਾਦਸੇ ਵਿੱਚ ਜ਼ਖ਼ਮੀ ਦੀਵਾਂਕਰ ਕੁਮਾਰ ਨੇ ਦੱਸਿਆ ਕਿ ਉਹ ਖਾਣਾ ਬਣਾ ਰਹੇ ਸਨ, ਉਸ ਸਮੇਂ ਛੋਟੇ ਚੁੱਲ੍ਹੇ ਦਾ ਸਿਲੰਡਰ ਬਲਾਸਟ ਹੋ ਗਿਆ। ਗੈਸ ਚੁੱਲ੍ਹਾ ਜਾਮ ਸੀ ਜਿਸ ਕਾਰਨ ਉਹ ਲੀਕ ਹੋ ਗਿਆ ਅਤੇ ਘਰ ਵਿੱਚ ਵੱਡਾ ਧਮਾਕਾ ਹੋ ਗਿਆ। ਵਿਸਫੋਟ ਹੋਣ ਤੋਂ ਬਾਅਦ ਘਰ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਸ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਦੇ ਬੱਚਿਆਂ ਸਮੇਤ ਪੂਰਾ ਪਰਿਵਾਰ ਚਪੇਟ ਵਿੱਚ ਆ ਗਿਆ ਅਤੇ ਘਰ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ। ਦੀਵਾਂਕਰ ਕੁਮਾਰ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦੇ ਹਨ।

ਹਾਦਸੇ ਦੇ ਸ਼ਿਕਾਰ ਬੱਚਿਆਂ ਦੀ ਹਾਲਤ ਗੰਭੀਰ

ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਬਬੀਤਾ ਨੇ ਦੱਸਿਆ ਕਿ ਐਮਰਜੈਂਸੀ ਵਿੱਚ ਕੁੱਲ੍ਹ 6 ਮਰੀਜ਼ ਲਿਆਂਦੇ ਗਏ ਹਨ,ਜਿਨ੍ਹਾਂ ਵਿੱਚੋਂ 4 ਬਾਲਗ ਅਤੇ 2 ਬੱਚੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਉਮਰ 4 ਤੋਂ 5 ਸਾਲ ਦੇ ਵਿਚਕਾਰ ਹੈ। ਉਨ੍ਹਾਂ ਮੁਤਾਬਕ ਮਰੀਜ਼ਾਂ ਨੇ ਦੱਸਿਆ ਕਿ ਉਹ ਸਿਲੰਡਰ ਫਟਣ ਕਾਰਨ ਝੁਲਸੇ ਹਨ। ਬੱਚਿਆਂ ਦੀ ਹਾਲਤ ਵਧੇਰੇ ਗੰਭੀਰ ਹੈ। ਡਾਕਟਰ ਬਬੀਤਾ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।