ETV Bharat / state

ਅਟਾਰੀ-ਵਾਹਘਾ ਸਰਹੱਦ ਰਾਹੀਂ 4 ਪਾਕਿਸਤਾਨੀ ਕੈਦੀ ਰਿਹਾਅ, ਜਾਣੋ ਕਿਵੇਂ ਟੱਪੇ ਸਨ ਤਾਰ

Four Pakistani prisoners released through Attari-Wagah border

Four Pakistani prisoners released
ਅਟਾਰੀ-ਵਾਹਘਾ ਸਰਹੱਦ ਰਾਹੀਂ ਚਾਰ ਪਾਕਿਸਤਾਨੀ ਕੈਦੀ ਰਿਹਾਅ (Etv Bharat)
author img

By ETV Bharat Punjabi Team

Published : May 5, 2026 at 5:26 PM IST

2 Min Read
Choose ETV Bharat

ਅੰਮ੍ਰਿਤਸਰ: ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਚਾਰ ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਸਾਰੇ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਸਰਹੱਦ ਰਾਹੀਂ ਆਪਣੇ ਦੇਸ਼ ਪਾਕਿਸਤਾਨ ਵੱਲ ਰਵਾਨਾ ਹੋਏ। ਰਿਹਾਅ ਕੀਤੇ ਗਏ ਵਿਅਕਤੀਆਂ ਵਿੱਚ ਮੁਹੰਮਦ ਇਰਫਾਨ (ਉਮਰ ਕਰੀਬ 40 ਸਾਲ, ਸਾਈਵਾਲ), ਮੁਹੰਮਦ ਰਜਾ (ਉਮਰ 44 ਸਾਲ,ਸਿਆਲਕੋਟ), ਮੁਹੰਮਦ ਹਮਜ਼ਾ ਅਤੇ ਹੁਸਨੈਨ ਸ਼ਾਮਲ ਹਨ।

ਪਾਕਿਸਤਾਨੀ ਕੈਦੀ ਅਤੇ ਪ੍ਰੋਟੋਕੋਲ ਅਧਿਕਾਰੀ ਜਾਣਕਾਰੀ ਦਿੰਦੇ ਹੋਏ (Etv Bharat)

BSF ਨੇ ਕਿੱਥੋਂ-ਕਿੱਥੋਂ ਫੜੇ ਸਨ ਚਾਰੇ ਪਾਕਿਸਾਤਨੀ ?

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ "ਭਾਰਤ ਸਰਕਾਰ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ। 4 ਪਾਕਿਸਤਾਨ ਦੇ ਸਿਵਲ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਨ ਜਿੰਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਚਾਰਾਂ ਨੂੰ ਪੁਲਿਸ ਸੁਰੱਖਿਆ ਨਾਲ ਬਾਰਡਰ ’ਤੇ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਦਿੱਤਾ ਗਿਆ ਹੈ। ਮੁਹੰਮਦ ਇਰਫਾਨ (ਉਮਰ ਕਰੀਬ 40 ਸਾਲ, ਸਾਈਵਾਲ) ਨੂੰ ਫਿਰੋਜ਼ਪੁਰ ਏਰੀਏ ’ਚ ਫੜਿਆ ਗਿਆ ਸੀ, ਮੁਹੰਮਦ ਰਜਾ ਨੂੰ ਗੁਰਦਾਸਪੁਰ ਏਰੀਆ ਤੋਂ, ਮੁਹੰਮਦ ਹਮਜ਼ਾ ਨੂੰ ਘਰਿੰਡਾ ਥਾਣਾ ਤੇ ਹੁਸਨੈਨ ਨੂੰ ਅਜਨਾਲਾ ਏਰੀਆ ਤੋਂ ਕਾਬੂ ਕੀਤਾ ਗਿਆ ਸੀ।"

ਕਿਵੇਂ ਕੀਤੀ ਸੀ ਘੁਸਪੈਠ ?

ਅਧਿਕਾਰੀ ਮੁਤਾਬਕ ਗੈਰ ਕਾਨੂੰਨੀ ਤਰੀਕੇ ਨਾਲ ਇੰਨ੍ਹਾਂ ਚਾਰਾਂ ਵੱਲੋਂ ਘੁਸਪੈਠ ਕੀਤੀ ਗਈ ਸੀ, ਜਿੰਨ੍ਹਾਂ ਨੂੰ ਬੀਐੱਸਐੱਫ ਵੱਲੋਂ ਫੜਿਆ ਗਿਆ ਅਤੇ ਇੰਨ੍ਹਾਂ ’ਤੇ ਮੁਕੱਦਮੇ ਦਰਜ ਹੋਏ ਸਨ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਸਨ, ਜੋ ਇੰਨ੍ਹਾਂ ਵਲੋਂ ਪੂਰੀਆਂ ਕਰ ਲਈਆਂ ਗਈਆਂ ਹਨ। ਹੁਣ ਇੰਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਕਿਸੇ ਨੂੰ 6 ਮਹੀਨੇ, ਕਿਸੇ ਨੂੰ 8 ਤੇ ਕਿਸੇ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਸਾਲ 2016 ਤੋਂ ਲੈਕੇ 2026 ਦੇ ਵਿੱਚ ਇੰਨ੍ਹਾਂ ਨੂੰ ਫੜਿਆ ਸੀ। ਇਹ ਮੁਲਜ਼ਮ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸਨ।

ਕੈਮਰੇ ’ਤੇ ਕੀ ਬੋਲਿਆ ਰਿਹਾਅ ਪਾਕਿਸਤਾਨੀ ਕੈਦੀ ?

ਰਿਹਾਅ ਕੀਤੇ ਇੱਕ ਪਾਕਿਸਤਾਨ ਕੈਦੀ ਮੁਹੰਮਦ ਹਮਜ਼ਾ ਨੇ ਦੱਸਿਆ ਕਿ "ਮੈਂ 2025 ’ਚ ਨਸ਼ੇ ਦੀ ਹਾਲਤ ’ਚ ਜ਼ੀਰੋ ਲਾਈਨ ’ਤੇ ਆ ਗਿਆ ਸੀ ਜਿਸ ਕਰਕੇ ਮੈਨੂੰ ਬੀਐੱਸਐੱਫ ਨੇ ਫੜ ਲਿਆ ਸੀ ਜਿਸ ਕਰਕੇ ਉਸਨੂੰ 6 ਮਹੀਨਿਆਂ ਤੋਂ ਵੱਧ ਦੀ ਸਜ਼ਾ ਹੋਈ ਸੀ ਜੋ ਉਸ ਵੱਲੋਂ ਅੰਮ੍ਰਿਤਸਰ ਜੇਲ੍ਹ ’ਚ ਕੱਟੀ ਗਈ। ਮੈਂ ਦਸਵੀਂ ਦੀ ਪੜ੍ਹਾਈ ਕਰ ਚੁੱਕਾ ਹਾਂ ਅਤੇ ਪਾਕਿਸਤਾਨ ਵਿੱਚ 2 ਦੁਕਾਨਾਂ ਚਲਾਉਂਦਾ ਸੀ। ਅੱਜ ਮੈਨੂੰ ਰਿਹਾਅ ਹੋਣ ਦੀ ਬਹੁਤ ਖੁਸ਼ੀ ਹੋ ਰਹੀ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਖ਼ਤਰਨਾਕ ਲਤ ਹੈ।"