ETV Bharat / state

ਹਸਪਤਾਲ 'ਚੋਂ ਨਸ਼ਾ ਛੁਡਾਉਣ ਵਾਲੀਆਂ 10 ਹਜ਼ਾਰ ਗੋਲੀਆਂ ਚੋਰੀ

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ।

ADDICTION RELIEVING PILLS STOLEN
ਹਸਪਤਾਲ 'ਚੋਂ ਨਸ਼ਾ ਛੁਡਾਉਣ ਵਾਲੀਆਂ 10 ਹਜ਼ਾਰ ਗੋਲੀਆਂ ਚੋਰੀ (ETV Bharat)
author img

By ETV Bharat Punjabi Team

Published : January 4, 2026 at 2:14 PM IST

2 Min Read
Choose ETV Bharat

ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ। ਨਸ਼ੇ ਦੇ ਆਦੀ ਨੌਜਵਾਨਾਂ ਲਈ ਨਸ਼ੇ ਛੁਡਾਓ ਕੇਂਦਰ ਵੀ ਖੋਲ੍ਹੇ ਗਏ ਹਨ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਮੁਹਈਆਂ ਕਰਵਾਈਆਂ ਗਈਆਂ ਹਨ। ਪਰ ਕੁਝ ਲੋਕ ਇਸਦਾ ਨਜਾਇਜ਼ ਫਾਈਦਾ ਚੁੱਕ ਰਹੇ ਹਨ ਅਤੇ ਗੋਲੀਆਂ ਦੀ ਦੁਰਵਰਤੋਂ ਕਰ ਰਹੇ ਹਨ। ਇਨ੍ਹਾਂ ਗੋਲੀਆਂ ਨੂੰ ਨਸ਼ਾ ਤਸਕਰਾਂ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ। ਮੀਡੀਆਂ ਉੱਤੇ ਵੀ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਇੱਕ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ। (ETV Bharat)

ਹਸਪਤਾਲ ਵਿੱਚੋਂ 10 ਹਜ਼ਾਰ ਗੋਲੀਆਂ ਚੋਰੀ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਨਸ਼ੇ ਦੇ ਆਦੀਆ ਨੂੰ ਨਸ਼ਾ ਛੁਡਾਉਣ ਲਈ ਦਿੱਤੀਆਂ ਜਾ ਰਹੀਆਂ ਗੋਲੀਆਂ ਵਿੱਚ 10 ਹਜ਼ਾਰ ਗੋਲੀਆਂ ਚੋਰੀ ਹੋ ਗਈਆਂ ਹਨ। ਹਸਪਤਾਲ ਦੇ ਕਮਰੇ ਦੀ ਬਾਹਰਲੀ ਸਾਈਡ ਦੀ ਖਿੜਕੀ ਤੋੜ ਕੇ ਅਲਮਾਰੀ ਦਾ ਤਾਲਾ ਤੋੜ ਕੇ ਗੋਲੀਆਂ ਚੋਰੀ ਕਰਕੇ ਚੋਰ ਭੱਜ ਗਏ। ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ।

ਨਸ਼ਾ ਛੁਡਵਾਉਣ ਵਾਲੀਆਂ ਗੋਲੀਆਂ ਚੋਰੀ

ਡਾਕਟਰ ਨੇ ਦੱਸਿਆ ਕਿ "ਸਵੇਰੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਕਮਰੇ ਦੇ ਪਿਛਲੇ ਪਾਸੇ ਖਿੜਕੀ ਟੁੱਟੀ ਹੋਈ ਹੈ ਅਤੇ ਅਲਮਾਰੀ ਖੁੱਲ੍ਹੀ ਪਈ ਹੈ। ਜਦੋਂ ਦਵਾਈਆਂ ਦਾ ਸਟੋਕ ਚੈੱਕ ਕੀਤਾ ਤਾਂ ਨਸ਼ਾ ਛੁਡਾਉਣ ਲਈ ਨਸ਼ੇ ਦੇ ਆਦੀਆਂ ਨੂੰ ਦੇਣ ਵਾਲੀਆਂ ਗੋਲੀਆਂ ਚੋਰੀਆਂ ਹੋ ਗਈਆਂ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 10 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।"

ਸਟੋਕ ਦੀ ਜਾਂਚ ਜਾਰੀ

DSP ਰਸ਼ਪਾਲ ਸਿੰਘ ਨੇ ਦੱਸਿਆ ਕਿ "ਉਨ੍ਹਾਂ ਨੂੰ ਕੋਲ ਹਸਪਤਾਲ ਵਿੱਚੋਂ ਦਵਾਈਆਂ ਚੋਰੀ ਹੋਣ ਦੀ ਸ਼ਕਾਇਤ ਕੀਤੀ ਗਈ ਹੈ। ਪੁਲਿਸ ਵੱਲੋਂ ਕੀਤੀ ਜਾ ਰਹੀ ਵਿੱਚ ਪਤਾ ਲੱਗਿਆ ਕਿ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਸਨ।ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਅਤੇ ਸਟੋਕ ਦੀ ਜਾਂਚ ਕੀਤੀ ਜਾ ਰਹੀ ਹੈ। ਦਵਾਈਆਂ ਕਿੰਨੀਆਂ ਚੋਰੀ ਹੋਈਆਂ ਹਨ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।"