ਜਾਣੋ ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ 'ਚ ਕਿਸ ਖਿਡਾਰੀ ਨੇ ਪਾਇਆ ਸਭ ਤੋਂ ਵੱਧ ਪ੍ਰਭਾਵ
India vs Australia: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੀ-20 ਸੀਰੀਜ਼ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੇ ਪੂਰੇ ਜੋਸ਼ ਨਾਲ ਮੈਚ ਖੇਡਿਆ ਅਤੇ ਸਭ ਨੂੰ ਪ੍ਰਭਾਵਿਤ ਕੀਤਾ।


Published : November 9, 2025 at 5:21 PM IST
ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ। ਅਭਿਸ਼ੇਕ ਸ਼ਰਮਾ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 'ਪਲੇਅਰ ਆਫ਼ ਦ ਸੀਰੀਜ਼' ਦਾ ਪੁਰਸਕਾਰ ਜਿੱਤਿਆ। ਅਭਿਸ਼ੇਕ ਨੇ ਪੰਜ ਮੈਚਾਂ ਵਿੱਚ 163 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਸੀ। ਉਸ ਤੋਂ ਇਲਾਵਾ, ਟੀਮ ਵਿੱਚ ਇੱਕ ਹੋਰ ਖਿਡਾਰੀ ਸੀ ਜਿਸਨੇ ਸਿਰਫ਼ ਕੁਝ ਮੈਚ ਖੇਡੇ ਪਰ ਟੀਮ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ।
ਇਸ ਖਿਡਾਰੀ ਨੇ ਆਸਟ੍ਰੇਲੀਆ ਵਿਰੁੱਧ ਪ੍ਰਭਾਵ ਪਾਇਆ
ਭਾਰਤੀ ਕ੍ਰਿਕਟ ਟੀਮ ਵਿੱਚ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਖਿਡਾਰੀ ਹੋਰ ਕੋਈ ਨਹੀਂ ਬਲਕਿ ਵਾਸ਼ਿੰਗਟਨ ਸੁੰਦਰ ਹੈ। ਆਸਟ੍ਰੇਲੀਆ ਵਿਰੁੱਧ ਹਾਲ ਹੀ ਵਿੱਚ ਸਮਾਪਤ ਹੋਈ ਟੀ-20 ਲੜੀ ਵਿੱਚ ਭਾਰਤ ਦੀ ਜਿੱਤ ਵਿੱਚ ਉਸ ਦੇ ਆਲ ਰਾਊਂਡ ਪ੍ਰਦਰਸ਼ਨ ਲਈ ਉਸ ਨੂੰ 'ਇੰਪੈਕਟ ਪਲੇਅਰ ਆਫ਼ ਦ ਸੀਰੀਜ਼' ਵਜੋਂ ਚੁਣਿਆ ਗਿਆ ਸੀ। ਬੀਸੀਸੀਆਈ ਨੇ ਡ੍ਰੈਸਿੰਗ ਰੂਮ ਤੋਂ ਇੱਕ ਪਰਦੇ ਦੇ ਪਿੱਛੇ ਦੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ ਸੀ, "ਉਸ ਨੇ ਹਰ ਚੁਣੌਤੀ ਦਾ ਸਾਹਮਣਾ ਸ਼ਾਂਤੀ ਨਾਲ ਕੀਤਾ।"
🎥 𝐃𝐫𝐞𝐬𝐬𝐢𝐧𝐠 𝐑𝐨𝐨𝐦 𝐁𝐓𝐒
— BCCI (@BCCI) November 9, 2025
He stood up to every challenge with composure and consistency 👏
🥁 And the medal for the 𝙄𝙢𝙥𝙖𝙘𝙩 𝙋𝙡𝙖𝙮𝙚𝙧 𝙊𝙛 𝙏𝙝𝙚 𝙎𝙚𝙧𝙞𝙚𝙨 goes to 🥁🎖........
By @RajalArora | #TeamIndia | #AUSvIND | @Sundarwashi5…
ਐਵਾਰਡ ਲੈਣ ਤੋਂ ਬਾਅਦ ਬੋਲੇ ਵਾਸ਼ਿੰਗਟਨ ਸੁੰਦਰ
ਟੀਮ ਸੰਚਾਲਨ ਮੈਨੇਜਰ ਰਾਹਿਲ ਖਵਾਜਾ ਨੇ ਸੁੰਦਰ ਨੂੰ ਜੇਤੂ ਟ੍ਰਾਫੀ ਦਿੱਤੀ । ਜਿਸ ਨੂੰ ਲੈਣ ਤੋਂ ਬਾਅਦ 26 ਸਾਲਾ ਇਸ ਵਾਸ਼ਿੰਗਟਨ ਸੁੰਦਰ ਨੇ ਕਿਹਾ ਕਿ "ਆਸਟ੍ਰੇਲੀਆ ਵਿੱਚ ਇੱਥੇ ਖੇਡਣ ਦੇ ਯੋਗ ਹੋਣਾ ਹੀ ਬਹੁਤ ਵੱਡੀ ਗੱਲ ਹੈ ਅਤੇ ਮੈਂ ਟੀਮ ਦੀ ਜਿੱਤ ਵਿੱਚ ਯੋਗਦਾਨ ਪਾ ਕੇ ਬਹੁਤ ਖੁਸ਼ ਹਾਂ। ਖਵਾਜਾ ਤੋਂ ਇਹ ਤਗਮਾ ਪ੍ਰਾਪਤ ਕਰਨਾ ਵੀ ਬਹੁਤ ਵਧੀਆ ਲੱਗਾ ਹੈ। ਅਸੀਂ ਜਾਣਦੇ ਹਾਂ ਕਿ ਉਹ ਹਰ ਰੋਜ਼ ਕਿੰਨੀ ਮਿਹਨਤ ਕਰਦੇ ਹਨ। ਇਸ ਲਈ ਇਹ ਸਾਡੇ ਕੰਮ ਨੂੰ ਬਹੁਤ ਸੌਖਾ ਬਣਾਉਂਦਾ ਹੈ।"
ਸੂੰਦਰ ਨੇ ਕੀਤੀ ਇਹ ਕਮਾਲ
ਜ਼ਿਕਰਯੋਗ ਹੈ ਕਿ ਸੁੰਦਰ ਨੇ ਤੀਜੇ ਟੀ-20 ਵਿੱਚ ਪੰਜ ਵਿਕਟਾਂ ਦੀ ਜਿੱਤ ਵਿੱਚ ਅਜੇਤੂ 49 ਦੌੜਾਂ ਬਣਾਈਆਂ। ਫਿਰ ਉਸ ਨੇ ਚੌਥੇ ਮੈਚ ਵਿੱਚ 2.5 ਓਵਰਾਂ ਵਿੱਚ ਤਿੰਨ ਵਿਕਟਾਂ ਲਈਆਂ। ਸੁੰਦਰ ਨੇ ਤਿੰਨ ਮੈਚਾਂ ਵਿੱਚ ਦੋ ਪਾਰੀਆਂ ਵਿੱਚ 61 ਦੌੜਾਂ ਬਣਾਈਆਂ। ਭਾਰਤ ਹੁਣ 14 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਬਹੁ-ਫਾਰਮੈਟ ਲੜੀ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ। ਦਸ ਦਈਏ ਕਿ ਵਾਸ਼ਿੰਗਟਨ ਸੁੰਦਰ ਇਸ ਰੈੱਡ-ਬਾਲ ਲੜੀ ਵਿੱਚ ਵੀ ਆਪਣਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ, ਜਿੱਥੇ ਉਹ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਤਬਾਹੀ ਮਚਾ ਦੇਵੇਗਾ।
ਇਨ੍ਹਾਂ ਖਿਡਾਰੀਆਂ ਨੇ ਜਿੱਤਿਆ ਇਹ ਖਿਤਾਬ
ਭਾਰਤ ਦੀ ਰਨ ਮਸ਼ੀਨ ਵਿਰਾਟ ਕੋਹਲੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਕੋਹਲੀ ਨੇ 2008 ਤੋਂ ਹੁਣ ਤੱਕ 553 ਮੈਚਾਂ ਅਤੇ 167 ਸੀਰੀਜ਼ਾਂ ਵਿੱਚ 21 ਵਾਰ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ ਹੈ। ਉਸਨੂੰ ਇਹ ਸਨਮਾਨ ਟੈਸਟ ਵਿੱਚ 3 ਵਾਰ, 11 ਵਾਰ ਵਨਡੇ ਵਿੱਚ ਅਤੇ 7 ਵਾਰ ਟੀ-20 ਵਿੱਚ ਮਿਲਿਆ ਹੈ।
ਸਚਿਨ ਤੇਂਦੁਲਕਰ - ਭਾਰਤ
"ਕ੍ਰਿਕਟ ਦਾ ਭਗਵਾਨ" ਸਚਿਨ ਤੇਂਦੁਲਕਰ ਹੁਣ ਖੇਡ ਤੋਂ ਦੂਰ ਹੋ ਸਕਦਾ ਹੈ, ਪਰ ਰਿਕਾਰਡਾਂ ਨੂੰ ਗੁਆਉਣਾ ਅਸੰਭਵ ਹੈ। ਤੈਂਦੁਲਕਰ ਨੇ 1989 ਤੋਂ 2013 ਦੇ ਵਿਚਕਾਰ 20 ਵਾਰ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ, ਜਿਸ ਵਿੱਚ 5 ਟੈਸਟ ਅਤੇ 15 ਵਨਡੇ ਸੀਰੀਜ਼ ਸ਼ਾਮਲ ਹਨ।
ਸ਼ਾਕਿਬ ਅਲ ਹਸਨ - ਬੰਗਲਾਦੇਸ਼
ਬੰਗਲਾਦੇਸ਼ ਦਾ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਕਾਬਿਲ ਨੇ 162 ਸੀਰੀਜ਼ਾਂ ਵਿੱਚ 17 ਵਾਰ ਇਹ ਪੁਰਸਕਾਰ ਜਿੱਤਿਆ ਹੈ। ਸ਼ਾਕਿਬ ਕੋਲ ਬੱਲੇ ਅਤੇ ਗੇਂਦ ਦੋਵਾਂ ਨਾਲ ਮੈਚ ਬਦਲਣ ਦੀ ਸਮਰੱਥਾ ਹੈ। ਉਸਨੇ ਇਹ ਉਪਲਬਧੀ 5 ਟੈਸਟ, 7 ਵਨਡੇ ਅਤੇ 5 ਟੀ-20 ਸੀਰੀਜ਼ ਵਿੱਚ ਹਾਸਲ ਕੀਤੀ ਹੈ।
ਜੈਕ ਕੈਲਿਸ - ਦੱਖਣੀ ਅਫਰੀਕਾ
ਦੁਨੀਆ ਦੇ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ, ਜੈਕ ਕੈਲਿਸ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਉਸਨੇ ਆਪਣੇ ਕਰੀਅਰ ਵਿੱਚ 15 ਵਾਰ ਇਹ ਪੁਰਸਕਾਰ ਜਿੱਤਿਆ, 519 ਮੈਚ ਅਤੇ 148 ਸੀਰੀਜ਼ ਖੇਡੀਆਂ। ਟੈਸਟ ਅਤੇ ਵਨਡੇ ਦੋਵਾਂ ਵਿੱਚ ਉਸਦੀ ਕਲਾਸ ਨੇ ਮੈਚਾਂ ਦਾ ਰੁਖ਼ ਬਦਲ ਦਿੱਤਾ।
ਡੇਵਿਡ ਵਾਰਨਰ - ਆਸਟ੍ਰੇਲੀਆ
ਆਸਟ੍ਰੇਲੀਆ ਦੇ ਵਿਸਫੋਟਕ ਓਪਨਰ ਡੇਵਿਡ ਵਾਰਨਰ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹਨ। ਉਸਨੇ 383 ਮੈਚਾਂ ਅਤੇ 126 ਸੀਰੀਜ਼ ਵਿੱਚ 13 ਵਾਰ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ ਹੈ। ਉਸਦੀ ਹਮਲਾਵਰ ਬੱਲੇਬਾਜ਼ੀ ਹਰ ਫਾਰਮੈਟ ਵਿੱਚ ਆਸਟ੍ਰੇਲੀਆ ਲਈ ਇੱਕ ਤਾਕਤ ਰਹੀ ਹੈ।

