ਲਗਾਤਾਰ 12 ਮੈਚ ਜਿੱਤਣ ਤੋਂ ਬਾਅਦ ਭਾਰਤ ਦੀ ਹਾਰ, ਸਾਊਥ ਅਫ਼ਰੀਕਾ ਨੇ 76 ਦੌੜਾਂ ਨਾਲ ਜਿੱਤਿਆ ਮੈਚ
ਦੱਖਣੀ ਅਫ਼ਰੀਕਾ ਨੇ ਤੋੜੀ ਭਾਰਤ ਦੀ ਲਗਾਤਾਰ 12 ਮੈਚਾਂ ਦੀ ਜਿੱਤ ਵਾਲੀ ਲੜੀ। ਭਾਰਤ ਨੂੰ 76 ਦੌੜਾਂ ਨਾਲ ਹਰਾਇਆ।

Published : February 23, 2026 at 7:16 AM IST
IND vs SA Super 8: ਸਾਊਥ ਅਫਰੀਕਾ ਨੇ ਟੀ-20 ਵਿਸ਼ਵ ਕੱਪ 2026 ਦੇ ਸੁਪਰ 8 ਵਿੱਚ ਭਾਰਤ ਨੂੰ 76 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ। ਇਹ ਟੀ-20 ਵਿੱਚ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਾਰ ਸੀ। ਇਸ ਨਾਲ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੀ ਲੜੀ ਦਾ ਅੰਤ ਹੋ ਗਿਆ। ਲਗਾਤਾਰ 12 ਮੈਚ ਜਿੱਤਣ ਤੋਂ ਬਾਅਦ, ਭਾਰਤ ਆਪਣਾ 13ਵਾਂ ਮੈਚ ਹਾਰ ਗਿਆ।
𝐄𝐧𝐝 𝐨𝐟 𝐚 𝐫𝐞𝐦𝐚𝐫𝐤𝐚𝐛𝐥𝐞 𝐫𝐮𝐧 👏
— T20 World Cup (@T20WorldCup) February 22, 2026
India's 12-match unbeaten run at the #T20WorldCup ends with the loss to South Africa.
Watch the highlights of the contest 👉 https://t.co/nc9yHFmc9T pic.twitter.com/e8Ekdvo7Xe
ਸਾਊਥ ਅਫਰੀਕਾ ਦੀ ਪਾਰੀ
ਅਹਿਮਦਾਬਾਦ ਵਿੱਚ ਐਤਵਾਰ ਨੂੰ ਖੇਡੇ ਗਏ ਮੈਚ ਵਿੱਚ, ਸਾਊਥ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ 187 ਦੌੜਾਂ ਦਾ ਸ਼ਾਨਦਾਰ ਬੱਲੇਬਾਜ਼ੀ ਸਕੋਰ ਬਣਾਇਆ, ਜਿਸ ਵਿੱਚ ਬ੍ਰੇਵਿਸ (45), ਮਿਲਰ (63) ਅਤੇ ਸਟੱਬਸ ਦੀਆਂ 24 ਗੇਂਦਾਂ ਵਿੱਚ ਸ਼ਾਨਦਾਰ 44 ਦੌੜਾਂ ਸ਼ਾਮਲ ਹਨ।
ਬੁਮਰਾਹ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ ਚਾਰ ਓਵਰਾਂ ਵਿੱਚ ਸਿਰਫ਼ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ ਵੀ ਦੋ ਵਿਕਟਾਂ ਲਈਆਂ। ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਨੇ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ, ਭਾਰਤ ਨੂੰ 18.5 ਓਵਰਾਂ ਵਿੱਚ 111 ਦੌੜਾਂ 'ਤੇ ਆਊਟ ਕਰ ਦਿੱਤਾ।
Statement win from South Africa 👊
— T20 World Cup (@T20WorldCup) February 22, 2026
The Proteas seal a crucial victory over co-hosts India in the #T20WorldCup Super 8 💥
📝: https://t.co/dGjo4n6iq0 pic.twitter.com/65VNgDQvT0
ਭਾਰਤ ਵਲੋਂ ਪਾਰੀ ਦੀ ਸ਼ੁਰੂਆਤ ਰਹੀ ਮਾੜੀ
188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਭਾਰਤੀ ਟੀਮ ਸ਼ੁਰੂ ਤੋਂ ਹੀ ਦਬਾਅ ਵਿੱਚ ਸੀ, ਕਿਉਂਕਿ ਭਾਰਤ ਨੇ ਪਹਿਲੇ ਹੀ ਓਵਰ ਤੋਂ ਹੀ ਵਿਕਟਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ, ਪਾਵਰਪਲੇ ਵਿੱਚ ਸਿਰਫ਼ 31 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਉਹ ਉਭਰ ਨਹੀਂ ਸਕੇ। ਜਿਸ ਵਿੱਚ ਈਸ਼ਾਨ ਕਿਸ਼ਨ (0), ਤਿਲਕ ਵਰਲਾ (5) ਅਤੇ ਅਭਿਸ਼ੇਕ (15) ਦੇ ਨਾਮ ਸ਼ਾਮਲ ਹਨ।
Jasprit Bumrah's brilliance puts him at the 🔝 for India in the Men's #T20WorldCup 🔥
— T20 World Cup (@T20WorldCup) February 22, 2026
Tournament broadcast details 👉 https://t.co/Wf4VaE4pSJ pic.twitter.com/huB3dJgPSo
ਸ਼ਿਵਮ ਦੂਬੇ ਕੁਝ ਦੌੜਾਂ ਬਣਾਉਣ ਵਾਲਾ ਇਕਲੌਤਾ ਖਿਡਾਰੀ ਸੀ, ਜਿਸ ਨੇ 37 ਗੇਂਦਾਂ 'ਤੇ 42 ਦੌੜਾਂ ਬਣਾਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕਿਆ। ਮਾਰਕੋ ਜੈਨਸਨ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ, ਜਦਕਿ ਲੁੰਗੀ ਨਗਿਦੀ ਨੇ ਚਾਰ ਓਵਰਾਂ ਵਿੱਚ ਸਿਰਫ਼ 15 ਦੌੜਾਂ ਦਿੱਤੀਆਂ।
ਮਹਾਰਾਜ ਨੇ ਵੀ ਤਿੰਨ ਵਿਕਟਾਂ ਲਈਆਂ, ਜਦਕਿ ਕਾਰਬਨ ਬੋਸ਼ ਨੇ ਦੋ ਵਿਕਟਾਂ ਲਈਆਂ। ਡੇਵਿਡ ਮਿਲਰ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ਼ ਦ ਮੈਚ ਦਿੱਤਾ ਗਿਆ। ਉਸ ਨੇ 35 ਗੇਂਦਾਂ 'ਤੇ 63 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ।
David Miller led the charge for South Africa with the bat to help them record a big win against India 🙌
— T20 World Cup (@T20WorldCup) February 22, 2026
He wins the @aramco POTM 🏅 pic.twitter.com/VrJWUgtU4m
'ਪਲੇਅਰ ਆਫ਼ ਦਾ ਮੈਚ' ਬਣੇ ਡੇਵਿਡ ਮਿਲਰ
ਡੇਵਿਡ ਮਿਲਰ ਨੇ ਦੱਖਣੀ ਅਫਰੀਕਾ ਲਈ ਬੱਲੇਬਾਜ਼ੀ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਵੱਡੀ ਜਿੱਤ ਦਰਜ ਕਰਨ ਵਿੱਚ ਮਦਦ ਕੀਤੀ। ਉਹ ਪਲੇਅਰ ਆਫ਼ ਦਾ ਮੈਚ ਬਣੇ।
ਦੋਹਾਂ ਟੀਮਾਂ ਦੀ ਪਲੇਇੰਗ ਇਲੈਵਨ
- ਭਾਰਤ ਦੀ ਪਲੇਇੰਗ ਇਲੈਵਨ: ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ।
- ਦੱਖਣੀ (ਸਾਊਥ) ਅਫ਼ਰੀਕਾ ਦੀ ਪਲੇਇੰਗ ਇਲੈਵਨ: ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਰਿਆਨ ਰਿਕੇਲਟਨ, ਡਿਵਾਲਡ ਬ੍ਰੀਵਿਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ ਅਤੇ ਲੁੰਗੀ ਏਨਗਿਡੀ।

