ETV Bharat / sports

FIFA World Cup 2026: ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾਇਆ, ਸੈਮੀਫਾਈਨਲ 'ਚ ਬਣਾਈ ਥਾਂ

ਫਰਾਂਸ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਅਤੇ ਮੰਗਲਵਾਰ ਨੂੰ ਡੱਲਾਸ ਵਿੱਚ ਉਸ ਦਾ ਸਾਹਮਣਾ ਸਪੇਨ ਜਾਂ ਬੈਲਜ਼ੀਅਮ ਵਿੱਚੋਂ ਕਿਸੇ ਇੱਕ ਨਾਲ ਹੋਵੇਗਾ।

FIFA World Cup 2026
FIFA World Cup (AP)
author img

By AFP

Published : July 10, 2026 at 1:31 PM IST

2 Min Read
Choose ETV Bharat

ਫਾਕਸਬੋਰੋ (ਮੋਰੱਕੋ): ਜਿਵੇਂ-ਜਿਵੇਂ ਫੀਫਾ ਵਿਸ਼ਵ ਕੱਪ 2026 ਸਮਾਪਤੀ ਵੱਲ ਵਧ ਰਿਹਾ ਹੈ, ਉਤਸ਼ਾਹ ਵੀ ਆਪਣੇ ਸਿਖਰਾਂ 'ਤੇ ਪਹੁੰਚ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਫਰਾਂਸ ਨੇ ਵੀਰਵਾਰ ਨੂੰ ਕੁਆਰਟਰ ਫਾਈਨਲ ਮੈਚ 'ਚ ਮੋਰੱਕੋ ਨੂੰ ਹਰਾ ਦਿੱਤਾ ਹੈ।

ਖਿਤਾਬੀ ਦੌਰ ਦੀ ਦੌੜ ਤੋਂ ਬਾਹਰ ਹੋਈ ਮੋਰੱਕੋ

ਦੱਸ ਦੇਈਏ ਕਿ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾਇਆ ਹੈ। ਮੋਰੱਕੋ ਦੀ ਇਸ ਹਾਰ ਤੋਂ ਬਾਅਦ ਟੀਮ ਦੇ ਸਟਾਰ ਖਿਡਾਰੀ ਇਸਮਾਈਲ ਸਾਈਬਾਰੀ ਦੀ ਖੇਡ ਵੀ ਖ਼ਤਮ ਹੋ ਗਈ ਹੈ। ਉਹ ਅਤੇ ਉਸ ਦੀ ਟੀਮ ਹੁਣ ਖਿਤਾਬੀ ਦੌਰ ਦੀ ਦੌੜ ਤੋਂ ਬਾਹਰ ਹੋ ਗਈ ਹੈ। ਮੋਰੱਕੋ ਟੀਮ ਦੇ ਕੋਚ ਮੁਹੰਮਦ ਓਆਬੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਰਾਂਸ ਦੀ ਟੀਮ ਲਈ ਕਾਇਲੀਅਨ ਐਮਬਾਪੇ ਨੇ ਪਹਿਲੇ ਹਾਫ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਖੁੰਝ ਗਿਆ। ਇਸ ਤੋਂ ਬਾਅਦ, ਉਸ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਸਫਲ ਰਿਹਾ। ਇਸ ਤੋਂ ਬਾਅਦ ਓਸਮਾਨ ਡੇਮਬੇਲੇ ਨੇ ਟੀਮ ਲਈ ਦੂਜਾ ਗੋਲ ਕੀਤਾ।

60ਵੇਂ ਮਿੰਟ ਵਿੱਚ ਮੋਰੱਕੋ ਵਿਰੁੱਧ ਗੋਲ

ਕੁਆਰਟਰ ਫਾਈਨਲ ਵਿੱਚ ਇਸ ਜਿੱਤ ਨਾਲ, ਫਰਾਂਸ ਨੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ ਅਤੇ ਮੰਗਲਵਾਰ ਨੂੰ ਡੱਲਾਸ ਵਿੱਚ ਸਪੇਨ ਜਾਂ ਬੈਲਜ਼ੀਅਮ ਵਿੱਚੋਂ ਕਿਸੇ ਇੱਕ ਨਾਲ ਭਿੜੇਗਾ। ਐਮਬਾਪੇ ਦੀ ਗੱਲ ਕਰੀਏ ਤਾਂ, ਉਸਨੇ ਮੈਚ ਦੇ 60ਵੇਂ ਮਿੰਟ ਵਿੱਚ ਮੋਰੱਕੋ ਵਿਰੁੱਧ ਗੋਲ ਕੀਤਾ। ਇਹ ਉਸ ਦੇ ਵਿਸ਼ਵ ਕੱਪ ਕਰੀਅਰ ਦਾ 20ਵਾਂ ਗੋਲ ਹੈ। ਉਹ ਹੁਣ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਤੋਂ ਸਿਰਫ਼ ਇੱਕ ਗੋਲ ਪਿੱਛੇ ਹੈ। ਦੂਜਾ ਗੋਲ ਮੈਚ ਦੇ 66ਵੇਂ ਮਿੰਟ ਵਿੱਚ ਆਇਆ।

ਮੋਰੱਕੋ ਨੂੰ 2-0 ਨਾਲ ਹਰਾਇਆ

ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਮੋਰੱਕੋ ਦੇ ਕੋਚ ਮੁਹੰਮਦ ਓਆਬੀ ਨੇ ਕਿਹਾ ਕਿ, ਸਬੀਬਾਰੀ ਨੂੰ ਛੱਡ ਕੇ ਸਾਰੇ ਖਿਡਾਰੀ ਪੂਰੀ ਤਰ੍ਹਾਂ ਫਿੱਟ ਸਨ। ਪਿਛਲੇ ਵਿਸ਼ਵ ਕੱਪ 2022 ਵਿੱਚ, ਫਰਾਂਸ ਨੇ ਸੈਮੀਫਾਈਨਲ ਵਿੱਚ ਮੋਰੱਕੋ ਨੂੰ 2-0 ਨਾਲ ਹਰਾਇਆ ਸੀ। ਫਰਾਂਸ ਤੀਜਾ ਵਿਸ਼ਵ ਕੱਪ ਫਾਈਨਲ ਦੀ ਮੰਗ ਕਰ ਰਿਹਾ ਹੈ। ਵੀਰਵਾਰ ਦੇ ਮੈਚ ਵਿੱਚ, ਫਰਾਂਸ ਨੇ ਮੋਰੱਕੋ 'ਤੇ ਦਬਦਬਾ ਬਣਾਇਆ। ਫਰਾਂਸ ਨੇ ਪੂਰੇ ਮੈਚ ਵਿੱਚ ਕੁੱਲ 21 ਸ਼ਾਟ ਲਗਾਏ, ਜਦਕਿ ਮੋਰੱਕੋ ਸਿਰਫ਼ ਚਾਰ ਹੀ ਕਰ ਸਕਿਆ।