ETV Bharat / sports

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਨੇਡੀਅਨ ਕ੍ਰਿਕਟ ਸਟਾਰ, ਭਾਰਤੀ ਟੀਮ ਬਾਰੇ ਕਹੀ ਵੱਡੀ ਗੱਲ

ਕੈਨੇਡਾ ਕ੍ਰਿਕਟ ਟੀਮ ਦੇ ਉੱਭਰਦੇ ਸਿਤਾਰੇ ਖਿਡਾਰੀ ਯੁਵਰਾਜ ਸਿੰਘ ਸਮਰਾ ਗੁਰੂ ਨਗਰੀ ਪਹੁੰਚੇ।

Canadian cricket star Yuvraj Singh Samra arrives in Amritsar
ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਨੇਡੀਅਨ ਕ੍ਰਿਕਟ ਸਟਾਰ (Etv Bharat)
author img

By ETV Bharat Punjabi Team

Published : March 2, 2026 at 5:40 PM IST

1 Min Read
Choose ETV Bharat

ਅੰਮ੍ਰਿਤਸਰ: ਕੈਨੇਡਾ ਕ੍ਰਿਕਟ ਟੀਮ ਦੇ ਉੱਭਰਦੇ ਸਿਤਾਰੇ ਅਤੇ ਪੰਜਾਬੀ ਮੂਲ ਦੇ ਖਿਡਾਰੀ ਯੁਵਰਾਜ ਸਿੰਘ ਸਮਰਾ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਸੀਸ ਝੁਕਾਇਆ ਅਤੇ ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਨੇਡੀਅਨ ਕ੍ਰਿਕਟ ਸਟਾਰ (ਨ)

ਵਰਲਡ ਕੱਪ ਵਿੱਚ ਖੇਡਣਾ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੀ ਵੱਡਾ ਸੁਫ਼ਨਾ

ਮੀਡੀਆ ਨਾਲ ਗੱਲਬਾਤ ਕਰਦਿਆਂ ਯੁਵਰਾਜ ਨੇ ਕਿਹਾ ਕਿ "ਵਰਲਡ ਕੱਪ ਵਿੱਚ ਖੇਡਣਾ ਮੇਰਾ ਦਾ ਅਤੇ ਮੇਰੇ ਪਰਿਵਾਰ ਦਾ ਇੱਕ ਵੱਡਾ ਸੁਫ਼ਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਮੈਂ ਹਰ ਸਾਲ ਪਰਿਵਾਰ ਨਾਲ ਗੁਰੂ ਨਗਰੀ ਆਉਂਦਾ ਹਾਂ, ਪਰ ਇਸ ਵਾਰ ਦੀ ਫੇਰੀ ਬੇਹੱਦ ਖਾਸ ਹੈ ਕਿਉਂਕਿ ਮੈਂ ਆਪਣੀ ਕਾਮਯਾਬੀ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ।" ਸ੍ਰੀ ਦਰਬਾਰ ਸਾਹਿਬ ਵਿਖੇ ਮਹਿਸੂਸ ਹੋਣ ਵਾਲੀ ਰੂਹਾਨੀ ਸ਼ਾਂਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਇੱਥੇ ਆ ਕੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲ ਸਕਦਾ।"

"ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਦਾਦਾ-ਦਾਦੀ"

ਇਸ ਦੇ ਨਾਲ ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਣ ਦਾ ਮਾਣ ਮਹਿਸੂਸ ਕਰਦਿਆਂ ਯੁਵਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ-ਦਾਦੀ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ, ਇਸ ਲਈ ਇu ਸ਼ਹਿਰ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਰਤ ਇਸ ਸਮੇਂ ਬਹੁਤ ਮਜ਼ਬੂਤ ਕ੍ਰਿਕਟ ਖੇਡ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਫਾਈਨਲ ਵਿੱਚ ਜ਼ਰੂਰ ਪਹੁੰਚੇਗਾ।

Canadian cricket star Yuvraj Singh Samra arrives in Amritsar
ਵਰਲਡ ਕੱਪ ਦੀ ਸਫਲਤਾ ਲਈ ਕੀਤਾ ਸ਼ੁਕਰਾਨਾ (Etv Bharat)

ਵਿਦੇਸ਼ੀ ਧਰਤੀ (ਕੈਨੇਡਾ) ਵੱਲੋਂ ਖੇਡਦਿਆਂ ਆਪਣੇ ਪੰਜਾਬ ਆਉਣ 'ਤੇ ਉਨ੍ਹਾਂ ਕਿਹਾ ਕਿ ਕੈਨੇਡੀਅਨ ਖਿਡਾਰੀ ਵਜੋਂ ਭਾਰਤ ਵਿੱਚ ਖੇਡਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਪੂਰੇ ਪਰਿਵਾਰ ਵਿੱਚ ਇਸ ਗੱਲ ਨੂੰ ਲੈ ਕੇ ਬੇਹੱਦ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।