ਰਾਹੁਲ ਗਾਂਧੀ ਦੀ ਨਸੀਹਤ 'ਤੇ ਵਿਰੋਧੀ ਹਮਲਾਵਰ, ਸੁਣੋ ਆਪਣਿਆਂ ਨੇ ਵੀ ਕੀ ਦਿੱਤਾ ਜਵਾਬ
ਰਾਹੁਲ ਗਾਂਧੀ ਵੱਲੋਂ ਜਿੱਥੇ ਆਪਣੇ ਲੀਡਰਾਂ ਨੂੰ ਇੱਕਜੁੱਟ ਰਹਿਣ ਦੀ ਨਸੀਹਤ ਦਿੱਤੀ ਗਈ ਤਾਂ ਉੱਥੇ ਹੀ ਹੁਣ ਵਿਰੋਧੀ ਘੇਰ ਰਹੇ ਹਨ।


Published : February 28, 2026 at 6:11 PM IST
ਲੁਧਿਆਣਾ/ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਅੱਜ ਬਰਨਾਲਾ 'ਚ ਮਹਾਂ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਉਨ੍ਹਾਂ ਵੱਲੋਂ ਮਨਰੇਗਾ ਬਚਾਓ ਮੁਹਿੰਮ ਤਹਿਤ ਇਕੱਠ ਕੀਤਾ ਗਿਆ ਸੀ। ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਆਪਣੇ ਪੰਜਾਬ ਦੇ ਲੀਡਰਾਂ ਨੂੰ ਨਸੀਹਤ ਵੀ ਦਿੱਤੀ ਗਈ ਕਿ ਉਹ ਇੱਕਜੁੱਟ ਹੋ ਕੇ ਰਹਿਣ ਨਹੀਂ ਤਾਂ ਐਕਸ਼ਨ ਵੀ ਕੀਤਾ ਜਾਵੇਗਾ।
‘ਇਸ ਨਾਲੋਂ ਦਿੱਲੀ ਬੁਲਾ ਲੈਂਦੇ’
ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੀ ਫੇਰੀ ਨੂੰ ਲੈਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ "ਜੋ ਕੇਂਦਰ ਦੀ ਜੀਰਾਮ ਜੀ ਸਕੀਮ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕਰ ਰਹੇ ਨੇ ਅੱਜ ਉਹਨਾਂ ਦੀ ਰੈਲੀ ਦੇ ਵਿੱਚ ਕੋਈ ਮਨਰੇਗਾ ਮਜ਼ਦੂਰ ਹੀ ਨਹੀਂ ਪਹੁੰਚਿਆ, ਸਿਰਫ ਕਾਂਗਰਸ ਦੇ ਵਰਕਰ ਪਹੁੰਚੇ ਹੋਏ ਸਨ। ਪੰਜਾਬ ਆਕੇ ਕਾਂਗਰਸ ਦੇ ਲੀਡਰਾਂ ਦੀ ਹੀ ਰਾਹੁਲ ਗਾਂਧੀ ਵੱਲੋਂ ਅੱਜ ਜੋ ਬੇਇੱਜ਼ਤੀ ਕੀਤੀ ਗਈ ਹੈ, ਉਹ ਦਿੱਲੀ ਵੀ ਕੀਤੀ ਜਾ ਸਕਦੀ ਸੀ। ਉੱਥੇ ਹੀ ਸਾਰੇ ਲੀਡਰਾਂ ਨੂੰ ਬੁਲਾ ਲੈਣਾ ਚਾਹੀਦਾ ਸੀ, ਇੰਨਾ ਖਰਚਾ ਕਰਨ ਦੀ ਕੀ ਲੋੜ ਸੀ। ਸਾਰੇ ਹੀ ਸੀਨੀਅਰ ਕਾਂਗਰਸ ਦੇ ਲੀਡਰਾਂ ਦੀ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਕੇ ਸਾਫ਼ ਝਾੜ ਪਾ ਦਿੱਤੀ ਕਿ ਉਹ ਖਿਡਾਰੀਆਂ ਦੇ ਵਿੱਚ ਸ਼ਾਮਿਲ ਨਹੀਂ ਹਨ। ਇਹ ਗੱਲ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਿਵੇਂ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਅਤੇ ਇਹ ਹੀ ਕਾਰਨ ਹੈ ਕਿ ਮੰਚ ਤੋਂ ਇਹ ਗੱਲਾਂ ਰਾਹੁਲ ਗਾਂਧੀ ਨੂੰ ਕਰਨੀਆਂ ਪੈ ਗਈਆਂ।"
Was this rally truly for MANREGA, or was it a calculated move to humiliate the Punjab Congress leadership? Why bring the internal politics of Delhi’s corridors onto the stages of Punjab? What exactly is @RahulGandhi trying to prove? https://t.co/2YdbYJOEXX pic.twitter.com/tztcsqTQmq
— Ravneet Singh Bittu (@RavneetBittu) February 28, 2026
'ਪੰਜਾਬ ਲਈ ਕੋਈ ਏਜੰਡਾ ਸੀ'
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਮਾਮਲੇ 'ਤੇ ਤੰਜ ਕੱਸਿਆ ਹੈ। ਜਾਖੜ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ "ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ, ਟੀਮ ਪਲੇਅਰ ਬਣੋ; ਨਹੀਂ ਤਾਂ ਮੈਂ ਅਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ। ਇਹ ਵਾਕ ਅੱਜ ਬਰਨਾਲਾ ਵਿੱਚ ਹੋਈ ਕਾਂਗਰਸ ਰੈਲੀ ਦੇ ਮਕਸਦ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਉੱਥੇ ਨਾ ਤਾਂ ਪੰਜਾਬ ਲਈ ਕੋਈ ਏਜੰਡਾ ਸੀ ਅਤੇ ਨਾ ਹੀ ਕਿਸਾਨਾਂ ਜਾਂ ਮਜ਼ਦੂਰਾਂ ਬਾਰੇ ਕੋਈ ਗੱਲਬਾਤ ਹੋਈ। ਇਸ ਦੀ ਬਜਾਇ, ਇਹ ਪਹਿਲਾਂ ਹੀ ਬੇਅਸਰ ਹੋ ਚੁੱਕੀ ਕਾਂਗਰਸ ਹਾਈਕਮਾਂਡ ਵੱਲੋਂ ਰਾਹੁਲ ਗਾਂਧੀ ਦੀ ਇਕ ਬੇਬਸੀ ਭਰੀ ਕੋਸ਼ਿਸ਼ ਸੀ, ਜਿਸ ਰਾਹੀਂ ਉਪਰੋਕਤ ਚੇਤਾਵਨੀ ਦੇ ਕੇ ਪੰਜਾਬ ਦੀ ਟੁੱਟੀ-ਬਿੱਖਰੀ ਸੂਬਾਈ ਲੀਡਰਸ਼ਿਪ ਨੂੰ ਜਨਤਕ ਤੌਰ ’ਤੇ ਜਲੀਲ ਕਰਕੇ ਇਕੱਠਾ ਕਰਨ ਲਈ ਮਜਬੂਰ ਕੀਤਾ ਗਿਆ। ਪਰ ਅਜਿਹਾ ਕਰਦੇ ਹੋਏ, ਰਾਹੁਲ ਗਾਂਧੀ ਨੇ ਨਾ ਸਿਰਫ਼ ਸੂਬਾਈ ਲੀਡਰਸ਼ਿਪ ਨੂੰ ਜਨਤਕ ਹਾਸੇ ਦਾ ਵਿਸ਼ਾ ਬਣਾਇਆ, ਸਗੋਂ ਆਪਣੇ ਹੀ ਕਮਜ਼ੋਰ ਨੇਤ੍ਰਤਵ ਸਮਰੱਥਾਵਾਂ ਨੂੰ ਵੀ ਬੇਨਕਾਬ ਕਰ ਦਿੱਤਾ।"
“ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ, ਟੀਮ ਪਲੇਅਰ ਬਣੋ; ਨਹੀਂ ਤਾਂ ਮੈਂ ਅਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ।”
— Sunil Jakhar (@sunilkjakhar) February 28, 2026
ਇਹ ਵਾਕ ਅੱਜ ਬਰਨਾਲਾ ਵਿੱਚ ਹੋਈ ਕਾਂਗਰਸ ਰੈਲੀ ਦੇ ਮਕਸਦ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ।
ਉੱਥੇ ਨਾ ਤਾਂ ਪੰਜਾਬ ਲਈ ਕੋਈ ਏਜੰਡਾ ਸੀ ਅਤੇ ਨਾ ਹੀ ਕਿਸਾਨਾਂ ਜਾਂ ਮਜ਼ਦੂਰਾਂ ਬਾਰੇ ਕੋਈ ਗੱਲਬਾਤ ਹੋਈ। ਇਸ ਦੀ ਬਜਾਇ, ਇਹ…
'ਕਾਂਗਰਸ ਦਾ ਵਿਰੋਧ ਖਤਮ ਕਰਨ ਆਏ'
ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ "ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਪੰਜਾਬੀਆਂ ਦੀ ਚਿੰਤਾ ਕਰਕੇ ਜਾਂ ਆਪਣੀ ਪਾਰਟੀ ਲਈ ਕੋਈ ਸਕਾਰਾਤਮਕ ਏਜੰਡਾ ਤੈਅ ਕਰਨ ਲਈ ਪੰਜਾਬ ਨਹੀਂ ਆਏ ਹਨ। ਉਹ ਇੱਥੇ ਸਿਰਫ਼ ਪੰਜਾਬ ਕਾਂਗਰਸ ਵਿੱਚ ਵਿਰੋਧ ਨੂੰ ਸ਼ਾਂਤ ਕਰਨ ਲਈ ਆਏ ਹਨ। ਉਹ ਸਮਝਦੇ ਹਨ ਕਿ ਪਾਰਟੀ ਟੁੱਟਣ ਦੀ ਕਗਾਰ 'ਤੇ ਹੈ ਕਿਉਂਕਿ ਇਸ ਦੇ ਸਾਰੇ ਲੀਡਰ ਇੱਕ ਦੂਜੇ ਨੂੰ ਮਾਰਨ 'ਤੇ ਤੁਰੇ ਹੋਏ ਹਨ।"
The @INCIndia leader @RahulGandhi has not come to Punjab out of any concern for Punjabis or set a positive agenda for his party.
— Sukhbir Singh Badal (@officeofssbadal) February 28, 2026
He is here only to quell the dissidence in the Punjab Congress. He understands the party is on the verge of disintegration with all its leaders at… pic.twitter.com/geqdqI4Y9f
ਪਾਰਟੀ ਇੱਕ ਪਲੇਟਫਾਰਮ 'ਤੇ ਇੱਕਜੁੱਟ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਆਮ ਆਦਮੀ ਪਾਰਟੀ ਨੇ 2022 ਵਿੱਚ 92 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਢਾਈ ਸਾਲ ਬਾਅਦ ਲੋਕ ਸਭਾ ਚੋਣਾਂ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਸਿਰਫ਼ 32 ਸੀਟਾਂ ਤੱਕ ਸੀਮਤ ਕਰ ਦਿੱਤਾ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 30 ਹੋਰ ਵਿਧਾਨ ਸਭਾ ਸੀਟਾਂ ਗੁਆ ਦੇਵੇਗੀ। ਕਾਂਗਰਸ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ। ਜੇਕਰ ਧੜੇਬੰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਵਿਚਕਾਰ ਹੈ। ਭਾਜਪਾ ਵਿੱਚ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵਿਚਕਾਰ ਧੜੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵਿੱਚ ਧੜੇਬੰਦੀ ਹੈ। ਜਦੋਂ ਕਿ ਕਾਂਗਰਸ ਪਾਰਟੀ ਇੱਕ ਪਲੇਟਫਾਰਮ 'ਤੇ ਇੱਕਜੁੱਟ ਹੈ।"
ਅਨੁਸ਼ਾਸਨ ਬਿਨਾਂ ਪਾਰਟੀਆਂ ਨਹੀਂ ਚੱਲਦੀਆਂ
ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ "ਰਾਹੁਲ ਗਾਂਧੀ ਨੂੰ ਅਨੁਸ਼ਾਸਨ ਦਾ ਪਾਠ ਬਹੁਤ ਸਮਾਂ ਪਹਿਲਾਂ ਪੜਾਉਣਾ ਚਾਹੀਦਾ ਸੀ। ਸਾਰੇ ਕਾਂਗਰਸੀ ਨੇਤਾਵਾਂ ਨੂੰ ਇਸ ਗੱਲ 'ਤੇ ਅਮਲ ਕਰਨਾ ਚਾਹੀਦਾ ਹੈ। ਜੇਕਰ ਕਾਂਗਰਸ ਪਾਰਟੀ ਹੈ ਤਾਂ ਇਸੇ ਕਾਰਨ ਹੀ ਉਹਨਾਂ ਦਾ ਵਜੂਦ ਹੈ। ਜੇਕਰ ਪਾਰਟੀ ਨਹੀਂ ਤਾਂ ਕਿਸੇ ਲੀਡਰ ਦੀ ਆਪਣੀ ਕੋਈ ਪਹਿਚਾਣ ਨਹੀਂ ਹੈ। ਪਾਰਟੀਆਂ ਹਮੇਸ਼ਾ ਅਨੁਸ਼ਾਸਨ ਵਿੱਚ ਰਹਿ ਕੇ ਹੀ ਚੱਲਦੀਆਂ ਹਨ, ਅਨੁਸ਼ਾਸਨ ਤੋਂ ਬਿਨਾਂ ਪਾਰਟੀਆਂ ਕਦੇ ਨਹੀਂ ਚੱਲਦੀਆਂ।"
ਰਾਹੁਲ ਗਾਂਧੀ ਨੇ ਦਿੱਤੀ ਇਹ ਨਸੀਹਤ
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ "ਮੈਂ ਕਾਂਗਰਸ ਪਾਰਟੀ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ। ਕੰਮ ਟੀਮ ਵਰਕ ਰਾਹੀਂ ਹੁੰਦਾ ਹੈ। ਇੱਕ ਖਿਡਾਰੀ ਖੇਡ ਨਹੀਂ ਜਿੱਤ ਸਕਦਾ। ਸਾਡੇ ਕੋਲ ਇੱਥੇ ਇੱਕ ਪੂਰੀ ਟੀਮ ਬੈਠੀ ਹੈ, ਅਤੇ ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ। ਇੱਕ ਟੀਮ ਖਿਡਾਰੀ ਬਣੋ, ਨਹੀਂ ਤਾਂ ਅਸੀਂ ਤੁਹਾਨੂੰ ਰਿਜ਼ਰਵ ਵਿੱਚ ਰੱਖਾਂਗੇ। ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ, ਕੋਈ ਵੀ ਪਾਰਟੀ ਤੋਂ ਵੱਡਾ ਨਹੀਂ ਹੈ। ਇੱਕ ਟੀਮ ਖਿਡਾਰੀ ਬਣੋ, ਅਤੇ ਜੇਕਰ ਤੁਸੀਂ ਨਹੀਂ ਬਣਦੇ, ਤਾਂ ਖੜਗੇ ਜੀ ਅਤੇ ਮੈਂ ਤੁਹਾਨੂੰ ਠੀਕ ਕਰਾਂਗੇ। ਸਾਡੀ ਅਸਲ ਤਾਕਤ ਸਾਡੇ ਵਰਕਰ ਹਨ। ਉਹ ਸਾਡੀ ਅਸਲ ਤਾਕਤ ਹਨ...।"

