ਹਾਈ ਕੋਲੈਸਟ੍ਰੋਲ, ਬਲੱਡ ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ? ਤਾਂ ਰੋਜ਼ਾਨਾ ਕਰ ਲਓ ਇਹ ਕੰਮ
ਰੋਜ਼ਾਨਾ ਦੀਆਂ ਕੁਝ ਆਮ ਆਦਤਾਂ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

Published : September 3, 2026 at 2:29 PM IST
ਅੱਜ ਦੀ ਦੁਨੀਆ ਵਿੱਚ ਖਰਾਬ ਜੀਵਨਸ਼ੈਲੀ ਕਰਕੇ ਸਿਹਤਮੰਦ ਰਹਿਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਭੋਜਨ ਵਿੱਚ ਮਿਲਾਵਟ, ਖਰਾਬ ਮੌਸਮ, ਪ੍ਰਦੂਸ਼ਣ ਅਤੇ ਹੋਰ ਕਈ ਕਾਰਨਾਂ ਕਰਕੇ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਮਾਹਰ ਪੈਦਲ ਚੱਲਣ, ਕਸਰਤ ਕਰਨ ਅਤੇ ਸਹੀਂ ਖਾਣਾ-ਪੀਣਾ ਬਣਾਏ ਰੱਖਣ ਦੀ ਸਲਾਹ ਦਿੰਦੇ ਹਨ। ਹਾਲ ਹੀ ਵਿੱਚ ਹੋਈ ਇੱਕ ਸਟੱਡੀ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਖਾਣਾ ਖਾਣ ਤੋਂ ਬਾਅਦ ਪੈਦਲ ਚੱਲਦੇ ਹਨ, ਉਨ੍ਹਾਂ ਵਿੱਚ ਸ਼ੂਗਰ, ਦਿਲ ਦੀ ਬਿਮਾਰੀ ਅਤੇ ਮੈਟਾਬੋਲਿਕ ਡਿਸਆਰਡਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀਆਂ ਅਸਾਨ ਆਦਤਾਂ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੀ ਘੱਟ ਹੋ ਸਕਦਾ ਹੈ।
ਖਾਣ ਤੋਂ ਬਾਅਦ ਪੈਦਲ ਚੱਲਣ ਅਤੇ ਮੁੱਠੀ ਭਰ ਡਰਾਈ ਫਰੂਟਸ ਖਾਣ ਵਰਗੀਆਂ ਆਦਤਾਂ ਫਾਇਦੇਮੰਦ ਹੋ ਸਕਦੀਆਂ ਹਨ। ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ 10-20 ਮਿੰਟ ਤੱਕ ਪੈਦਲ ਚੱਲਣਾ ਇੱਕ ਚੰਗਾ ਵਿਚਾਰ ਹੈ, ਕਿਉਂਕਿ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਖਾਣੇ ਤੋਂ ਮਿਲਣ ਵਾਲੀ ਸ਼ੂਗਰ ਦਾ ਇਸਤੇਮਾਲ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਬਿਹਤਰ ਹੋ ਸਕਦਾ ਹੈ। ਰੋਜ਼ਾਨਾ ਪੈਦਲ ਚੱਲਣ ਨਾਲ ਭਾਰ ਕੰਟਰੋਲ ਕਰਨ, ਕੋਲੈਸਟ੍ਰੋਲ ਪੱਧਰ ਨੂੰ ਬਿਹਤਰ ਬਣਾਉਣ, ਬਲੱਡ ਪ੍ਰੈਸ਼ਰ ਘੱਟ ਕਰਨ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਮਿਲਦੀ ਹੈ।-ਡਾ. ਮੁਰਤਜ਼ਾ ਐਸ. ਬਾਗਵਾਲਾ
ਬਿਨਾਂ ਲੂਣ ਵਾਲੇ ਬਦਾਮ, ਅਖਰੋਟ ਜਾਂ ਪਿਸਤੇ ਦੀ ਇੱਕ ਮੁੱਠੀ ਖਾਣਾ ਸਮਝਦਾਰੀ ਭਰਿਆ ਫੈਸਲਾ ਹੈ। ਇਹ ਡਰਾਈ ਫਰੂਟਸ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਫੈਟ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਇਹ ਤੁਹਾਨੂੰ ਕੁਝ ਸਮੇਂ ਤੱਕ ਢਿੱਡ ਭਰਿਆ ਮਹਿਸੂਸ ਕਰਵਾਉਦੇ ਹਨ, ਜਿਸ ਨਾਲ ਤੁਸੀਂ ਗੈਰ-ਸਿਹਤਮੰਦ ਭੋਜਨ ਖਾਣ ਤੋਂ ਬਚ ਸਕਦੇ ਹੋ।-ਡਾ. ਮੁਰਤਜ਼ਾ ਐਸ. ਬਾਗਵਾਲਾ
ਅਸੀਂ ਇੱਕ ਐਮਰਜੈਂਸੀ ਮੈਡੀਸਨ ਡਾਕਟਰ ਦੇ ਤੌਰ 'ਤੇ ਹਾਰਟ ਅਟੈਕ ਜਾਂ ਸ਼ੂਗਰ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਦਾ ਇਲਾਜ ਕੀਤਾ। ਜੇਕਰ ਲੋਕ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰ ਦੇਣ, ਤਾਂ ਅਸਲ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਛੋਟੀ-ਛੋਟੀ ਆਦਤ ਸੱਚਮੁੱਚ ਦਿਲ ਦੀ ਬਿਮਾਰੀ, ਸ਼ੂਗਰ ਅਤੇ ਹਾਈ ਕੋਲੈਸਟ੍ਰੋਲ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ।-ਡਾ. ਮੁਰਤਜ਼ਾ ਐਸ. ਬਾਗਵਾਲਾ
ਸਿਹਤਮੰਤ ਰਹਿਣ ਲਈ ਕਿਹੜੀਆਂ ਚੀਜ਼ਾਂ ਖਾਓ?
- ਤਾਜ਼ੇ ਫਲ, ਸਬਜ਼ੀਆਂ ਅਕੇ ਸਾਬੁਤ ਅਨਾਜ ਖਾਓ।
- ਤਲੀਆਂ ਚੀਜ਼ਾਂ, ਮਿਠਾਈਆਂ ਅਤੇ ਮਿੱਠੇ ਡ੍ਰਿੰਕਸ ਦਾ ਸੇਵਨ ਘੱਟ ਕਰੋ।
- ਕਿਸੇ ਵੀ ਰੂਪ ਵਿੱਚ ਤੰਬਾਕੂ ਦਾ ਇਸਤੇਮਾਲ ਨਾ ਕਰੋ।
- ਹਰ ਰਾਤ 7 ਤੋਂ 8 ਘੰਟੇ ਸੋਵੋ।
- ਆਪਣਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਰੋਜ਼ਾਨਾ ਚੈੱਕ ਕਰਵਾਓ। ਖਾਸ ਕਰਕੇ ਜੇਕਰ ਉਮਰ 30 ਸਾਲ ਤੋਂ ਜ਼ਿਆਦਾ ਹੈ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਇਹ ਸਮੱਸਿਆ ਰਹੀ ਹੈ।
ਸਿਹਤਮੰਦ ਰਹਿਣ ਲਈ ਕੁਝ ਖਾਸ ਕਰਨ ਦੀ ਲੋੜ ਨਹੀਂ ਹੈ। ਇਹ ਸਭ ਤੁਹਾਡੀ ਰੋਜ਼ਾਨਾ ਦੀ ਆਦਤਾਂ 'ਤੇ ਨਿਰਭਰ ਕਰਦਾ ਹੈ। ਖਾਣ ਤੋਂ ਬਾਅਦ ਥੋੜ੍ਹੀ ਦੇਰ ਪੈਦਲ ਚੱਲਣਾ ਜਾਂ ਮੁੱਠੀ ਭਰ ਡਰਾਈ ਫਰੂਟਸ ਖਾਣਾ ਛੋਟੀ ਗੱਲ ਲੱਗ ਸਕਦੀ ਹੈ ਪਰ ਸਮੇਂ ਦੇ ਨਾਲ ਇਹ ਤੁਹਾਡੇ ਦਿਲ ਦੀ ਸਿਹਤ 'ਤੇ ਵੱਡਾ ਅਸਰ ਪਾ ਸਕਦੀ ਹੈ।
ਇਹ ਵੀ ਪੜ੍ਹੋ:-

