ਮਾਨਸੂਨ ਦੇ ਮੌਸਮ ਵਿੱਚ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ? ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ
ਮਾਨਸੂਨ ਦੇ ਮੌਸਮ ਵਿੱਚ ਡਾਕਟਰ ਲੋਕਾਂ ਨੂੰ ਕਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ।
SAFETY PRECAUTIONS DURING RAINY (Getty Image)

Published : September 2, 2026 at 10:44 AM IST
ਮਾਨਸੂਨ ਦੇ ਮੌਸਮ ਵਿੱਚ ਨਮੀ, ਹੜ੍ਹ ਅਤੇ ਤਾਪਮਾਨ ਵਿੱਚ ਉਤਰਾਅ-ਚੜਾਅ ਮਿਲ ਕੇ ਜਾਨਲੇਵਾ ਬੈਕਟੀਰੀਆ ਨੂੰ ਵਧਾਉਦੇ ਹਨ। ਅਜਿਹੇ ਵਿੱਚ ਡਾ. ਸੁਲੇਮਾਨ ਲਧਾਨੀ ਚਿਤਾਵਨੀ ਦਿੰਦੇ ਹਨ ਕਿ ਰੋਜ਼ਾਨਾ ਦੀਆਂ ਮਾਮੂਲੀ ਲੱਗਣ ਵਾਲੀਆਂ ਆਦਤਾਂ ਤੁਹਾਨੂੰ ਗੰਭੀਰ ਬਿਮਾਰੀ, ਅੰਗਾਂ ਦਾ ਕੰਮ ਬੰਦ ਕਰਨ ਅਤੇ ਜਾਨਲੇਵਾ ਮੈਡੀਕਲ ਐਮਰਜੈਂਸੀ ਦਾ ਸ਼ਿਕਾਰ ਬਣਾ ਸਕਦੀ ਹੈ। ਮਾਨਸੂਨ ਦੌਰਾਨ ਸਿਹਤ ਨਾਲ ਜੁੜੀਆਂ ਕੁਝ ਗੰਭੀਰ ਗਲਤੀਆਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।
ਮਾਨਸੂਨ ਦੇ ਮੌਸਮ ਵਿੱਚ ਕਿਹੜੀਆਂ ਗਲਤੀਆਂ ਤੋਂ ਬਚਣਾ ਜ਼ਰੂਰੀ?
- ਹਰ ਬੁਖਾਰ ਨੂੰ ਵਾਇਰਲ ਸਮਝ ਕੇ ਨਜ਼ਰਅੰਦਾਜ਼ ਕਰਨਾ: ਹਰ ਬੁਖਾਰ ਨੂੰ ਸਿਰਫ਼ ਵਾਇਰਲ ਸਮਝ ਕੇ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ। ਮਾਨਸੂਨ ਵਿੱਚ ਵਾਇਰਲ ਬੁਖਾਰ ਆਮ ਹੈ ਪਰ ਡੇਂਗੂ, ਮਲੇਰੀਆ ਅਤੇ ਟਾਈਫਾਈਡ ਵੀ ਹੁੰਦੇ ਹਨ। ਜੇਕਰ ਬੁਖਾਰ 24-48 ਘੰਟੇ ਤੋਂ ਜ਼ਿਆਦਾ ਰਹੇ ਅਤੇ ਇਸਦੇ ਨਾਲ ਹੀ, ਸਰੀਰ ਵਿੱਚ ਤੇਜ਼ ਦਰਦ ਅਤੇ ਉਲਟੀ ਹੋ, ਤਾਂ ਖੁਦ ਇਲਾਜ ਕਰਨ ਦੀ ਬਜਾਏ ਤਰੁੰਤ ਡਾਕਟਰ ਤੋਂ ਸਲਾਹ ਲਓ।
- ਸੜਕ ਕਿਨਾਰੇ ਦਾ ਖਾਣਾ ਅਤੇ ਦੂਸ਼ਿਤ ਪਾਣੀ: ਸੜਕ ਕਿਨਾਰੇ ਦਾ ਖਾਣਾ, ਫਲ, ਕੱਚਾ ਸਲਾਦ ਖਾਣ ਜਾਂ ਦੂਸ਼ਿਤ ਪਾਣੀ ਪੀਣ ਨਾਲ ਢਿੱਡ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਫੂਡ ਪੌਇਜ਼ਨਿੰਗ, ਹੈਪੇਟਾਈਟਸ A, ਹੈਪੇਟਾਈਟਸ E ਅਤੇ ਟਾਈਫਾਈਡ ਦਾ ਖਤਰਾ ਵੱਧ ਜਾਂਦਾ ਹੈ। ਮਾਨਸੂਨ ਵਿੱਚ ਪਾਚਨ ਦੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਤਾਜ਼ਾ ਘਰ ਦਾ ਬਣਿਆ ਖਾਣਾ ਅਤੇ ਸੁਰੱਖਿਅਤ ਪੀਣ ਦਾ ਪਾਣੀ ਚੁਣੋ।
- ਘਰ 'ਚ ਮੱਛਰਾਂ ਤੋਂ ਬਚਾਅ: ਮਾਨਸੂਨ ਵਿੱਚ ਹੋਣ ਵਾਲੀ ਜ਼ਿਆਦਾਤਰ ਬਿਮਾਰੀਆਂ ਮੱਛਰਾਂ ਕਾਰਨ ਫੈਲਦੀਆਂ ਹਨ ਅਤੇ ਸਭ ਤੋਂ ਆਮ ਗਲਤੀ ਮੱਛਰਾਂ ਤੋਂ ਬਚਾਅ ਨੂੰ ਨਜ਼ਰਅੰਦਾਜ਼ ਕਰਨਾ ਹੈ। ਕਈ ਲੋਕ ਰਿਪੇਲੇਂਟ ਦਾ ਇਸਤੇਮਾਲ ਤਾਂ ਕਰਦੇ ਹਨ ਪਰ ਗਮਲਿਆਂ, ਕੂਲਰ, ਬਾਲਟੀਆਂ ਆਦਿ ਵਿੱਚ ਜਮ੍ਹਾਂ ਪਾਣੀ ਨੂੰ ਹਟਾਉਣਾ ਭੁੱਲ ਜਾਂਦੇ ਹਨ ਜਿੱਥੇ ਮੱਛਰ ਪੈਂਦਾ ਹੁੰਦੇ ਹਨ। ਯਾਦ ਰੱਖੋ ਕਿ ਇਲਾਜ ਨਾਲ ਬਿਹਤਰ ਬਚਾਅ ਕੀਤਾ ਜਾ ਸਕਦਾ ਹੈ।
- ਲੰਬੇ ਸਮੇਂ ਤੱਕ ਗਿੱਲੇ ਕੱਪੜੇ ਪਹਿਣਨਾ: ਗਿੱਲੇ ਕੱਪੜੇ ਅਤੇ ਜੁੱਤੇ ਪਹਿਣਨ ਨਾਲ ਚਮੜੀ ਵਿੱਚ ਫੰਗਲ ਇਨਫੈਕਸ਼ਨ ਹੋ ਸਕਦੀ ਹੈ ਅਤੇ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ। ਬਚਾਅ ਦੇ ਅਸਾਨ ਪਰ ਅਸਰਦਾਰ ਤਰੀਕਿਆਂ ਵਿੱਚ ਕੱਪੜੇ ਸੁਕਾਉਣਾ ਅਤੇ ਪੈਰਾਂ ਦੀ ਸਫਾਈ ਰੱਖਣਾ ਸ਼ਾਮਲ ਹੈ।
- ਮੀਂਹ ਦੇ ਮੈਸਮ ਵਿੱਚ ਪੋਸ਼ਣ ਨੂੰ ਨਜ਼ਰਅੰਦਾਜ਼ ਕਰਨਾ: ਮੀਂਹ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਫਲ, ਸਬਜ਼ੀਆਂ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਘੱਟ ਖਾਂਦੇ ਹਨ ਅਤੇ ਬਾਹਰਲੇ ਭੋਜਨ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦਾ ਖਾਣ-ਪੀਣ ਢਿੱਡ ਦੀ ਸਿਹਤ ਨੂੰ ਵਿਗਾੜ ਸਕਦਾ ਹੈ ਅਤੇ ਇਮਿਊਨਿਟੀ ਨੂੰ ਕੰਮਜ਼ੋਰ ਕਰ ਸਕਦਾ ਹੈ। ਕੰਮਜ਼ੋਰ ਇਮਿਊਨਿਟੀ ਕਾਰਨ ਇਸ ਮੌਸਮ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ, ਸਹੀਂ ਖਾਣ-ਪੀਣ ਨਾਲ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹੋ।
- ਡਾਕਟਰ ਤੋਂ ਸਲਾਹ ਲੈਣ ਵਿੱਚ ਦੇਰੀ ਕਰਨਾ: ਕਈ ਲੋਕ ਬਿਨਾਂ ਇਲਾਜ ਦੇ ਠੀਕ ਹੋਣ ਦੀ ਉਮੀਦ ਵਿੱਚ ਕਈ ਦਿਨਾਂ ਤੱਕ ਇਲਾਜ ਕਰਵਾਉਣ ਵਿੱਚ ਦੇਰੀ ਕਰਦੇ ਹਨ। ਬਿਮਾਰੀ ਦਾ ਜਲਦੀ ਪਤਾ ਲੱਗਣਾ ਅਤੇ ਸਮੇਂ 'ਤੇ ਇਲਾਜ ਬਹੁਤ ਜ਼ਰੂਰੀ ਹੈ। ਖਤਰਨਾਕ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਵਿੱਚ ਦੇਰੀ ਨਾਲ ਖਤਰਾ ਵੱਧ ਸਕਦਾ ਹੈ।
- ਹਰ ਖੰਘ ਜਾਂ ਗਲੇ ਦੀ ਖਰਾਸ਼ ਲਈ ਐਂਟੀਬਾਇਓਟਿਕਸ ਲੈਣਾ: ਹਰ ਤਰ੍ਹਾਂ ਦੀ ਖੰਘ ਜਾਂ ਗਲੇ ਦੀ ਖਰਾਸ਼ ਲਈ ਐਂਟੀਬਾਇਓਟਿਕਸ ਦੀ ਲੋੜ ਨਹੀਂ ਹੁੰਦੀ। ਡਾਕਟਰ ਦੀ ਸਲਾਹ ਦੇ ਬਿਨਾਂ ਇਨ੍ਹਾਂ ਨੂੰ ਲੈਣ ਨਾਲ ਇਸਦਾ ਅਸਰ ਘੱਟ ਹੋ ਸਕਦਾ ਹੈ ਅਤੇ ਨੁਕਸਾਨ ਵੀ ਹੋ ਸਕਦਾ ਹੈ।
- ਮੀਂਹ ਵਿੱਚ ਗਿੱਲੇ ਜੁੱਤੇ ਪਹਿਣਨਾ: ਜੇਕਰ ਤੁਹਾਡੇ ਜੁੱਤੇ ਗਿੱਲੇ ਰਹਿੰਦੇ ਹਨ, ਤਾਂ ਉਨ੍ਹਾਂ ਵਿੱਚ ਫੰਗਸ ਅਤੇ ਬੈਕਟੀਰੀਆ ਹੋ ਸਕਦਾ ਹੈ। ਇਸ ਲਈ ਜੁੱਤੇ ਪਹਿਣਨ ਤੋਂ ਬਾਅਦ ਉਨ੍ਹਾਂ ਨੂੰ ਮੁੜ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਓ।
- ਘਰ ਵਿੱਚ ਪੀਣ ਵਾਲੇ ਪਾਣੀ ਦੀ ਸਫਾਈ 'ਤੇ ਧਿਆਨ ਨਾ ਦੇਣਾ: ਲੋਕ ਖਾਣ-ਪੀਣ ਦੀਆਂ ਚੀਜ਼ਾਂ 'ਤੇ ਧਿਆਨ ਦਿੰਦੇ ਹਨ ਪਰ ਘਰ ਵਿੱਚ ਪਾਣੀ ਦੇ ਫਿਲਟਰ, ਟੈਂਕ ਅਤੇ ਬੋਤਲਾਂ ਦੀ ਸਫਾਈ ਕਰਨਾ ਭੁੱਲ ਜਾਂਦੇ ਹਨ। ਦੂਸ਼ਿਤ ਪਾਣੀ ਪੀਣ ਨਾਲ ਇਨਫੈਕਸ਼ਨ ਹੋ ਸਕਦਾ ਹੈ।
ਇਹ ਵੀ ਪੜ੍ਹੋ:-

