ਤੁਸੀਂ ਟ੍ਰੇਨ ਦਾ ਇੰਤਜ਼ਾਰ ਕਰਦੇ ਰਹਿ ਜਾਂਦੇ ਹੋ ਅਤੇ ਟ੍ਰੇਨ ਹੋਰ ਪਲੇਟਫਾਰਮ 'ਤੇ ਆ ਜਾਂਦੀ ਹੈ? ਤਾਂ ਡਾਊਨਲੋਡ ਕਰ ਲਓ ਇਹ ਐਪ, ਮਿਲੇਗੀ ਹਰ ਜਾਣਕਾਰੀ
ਰੇਲਵੇ ਯਾਤਰੀਆਂ ਵੱਲੋ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ 'Where is my train?' ਦੇ ਜਨਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ। ਆਓ ਜਾਣਦੇ ਹਾਂ...

Published : August 17, 2026 at 9:58 AM IST
ਅੱਜ ਕੱਲ੍ਹ ਬਹੁਤ ਸਾਰੇ ਲੋਕ ਜਹਾਜ਼ਾਂ ਨਾਲੋ ਟ੍ਰੇਨ ਵਿੱਚ ਸਫ਼ਰ ਕਰਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਹ ਬਾਕੀ ਸਾਧਨਾਂ ਨਾਲੋਂ ਸਸਤੀ ਹੁੰਦੀ ਹੈ। ਪਰ ਇਸ ਦੌਰਾਨ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜੇਕਰ ਤੁਸੀਂ ਟ੍ਰੇਨ ਵਿੱਚ ਕਦੇਂ ਸਫ਼ਰ ਕੀਤਾ ਹੈ, ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਈ ਵਾਰ ਲੋਕ ਟਿਕਟ 'ਤੇ ਦੱਸੇ ਪਲੇਟਫਾਰਮ ਨੰਬਰ 'ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਪਰ ਟ੍ਰੇਨ ਹੋਰ ਪਲੇਟਫਾਰਮ 'ਤੇ ਆ ਜਾਂਦੀ ਹੈ, ਜਿਸ ਬਾਰੇ ਉਸੇ ਸਮੇਂ ਲੋਕਾਂ ਨੂੰ ਐਲਾਨ ਕਰਕੇ ਦੱਸਿਆ ਜਾਂਦਾ ਹੈ ਅਤੇ ਫਿਰ ਵਿਅਕਤੀ ਨੂੰ ਭੱਜ ਕੇ ਆਪਣੀ ਟ੍ਰੇਨ ਲੈਣੀ ਪੈਂਦੀ ਹੈ।
ਹਾਲਾਂਕਿ, ਹੁਣ ਇਹ ਸਥਿਤੀ ਬਹੁਤ ਬਦਲ ਗਈ ਹੈ। ਇਸਦਾ ਕਾਰਨ 'Where is my train?' ਐਪ ਹੈ। ਟ੍ਰੇਨ ਹੁਣ ਕਿੱਥੇ ਹੈ? ਸਟੇਸ਼ਨ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ਟ੍ਰੇਨ ਕਿਹੜੇ ਪਲੇਟਫਾਰਮ 'ਤੇ ਆਉਣ ਵਾਲੀ ਹੈ? ਅਸੀਂ ਆਪਣੀ ਮੰਜ਼ਿਲ 'ਤੇ ਕਦੋਂ ਪਹੁੰਚਾਂਗੇ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਸੀਂ 'Where is my train?' ਐਪ ਤੋਂ ਪਾ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਆਖਿਰ ਇਹ ਐਪ ਕਿਵੇਂ ਪੈਦਾ ਹੋਈ? ਇਸਨੂੰ ਕਿਸਨੇ ਬਣਾਇਆ? ਇਹ ਵਿਚਾਰ ਕਿਵੇਂ ਆਇਆ? ਐਪ ਦੀ ਮੌਜੂਦਾ ਸਥਿਤੀ ਕੀ ਹੈ?
'Where is my train?' ਐਪ ਦਾ ਵਿਚਾਰ ਕਿਵੇਂ ਆਇਆ?
ਦੱਸ ਦੇਈਏ ਕਿ ਇੱਕ ਵਾਰ ਇੱਕ ਇੰਜੀਨੀਅਰਿੰਗ ਦਾ ਵਿਦਿਆਰਥੀ ਅਹਿਮਦ ਨਿਜ਼ਾਮ ਮੋਹੈਦੀਨ ਆਪਣੇ ਦੋਸਤ ਨੂੰ ਲੈਣ ਲਈ ਰੇਲਵੇ ਸਟੇਸ਼ਨ ਗਿਆ ਸੀ। ਉੱਥੇ ਜਾਣ ਤੋਂ ਬਾਅਦ ਹੀ ਉਸਨੂੰ ਪਤਾ ਲੱਗਾ ਕਿ ਟ੍ਰੇਨ ਅੱਧਾ ਘੰਟਾ ਲੇਟ ਹੋ ਗਈ ਹੈ। ਇਸ ਘਟਨਾ ਨੇ ਉਸਦੇ ਮਨ ਵਿੱਚ ਕਈ ਵਿਚਾਰ ਪੈਦਾ ਕੀਤੇ ਅਤੇ ਉਸਨੇ ਸੋਚਿਆ ਕਿ ਜੇ ਮੈਨੂੰ ਸਿਰਫ ਇੱਕ ਵਾਰ ਅੱਧਾ ਘੰਟਾ ਇੰਤਜ਼ਾਰ ਕਰਨਾ ਮੁਸ਼ਕਿਲ ਲੱਗ ਰਿਹਾ ਹੈ, ਤਾਂ ਲੱਖਾਂ ਲੋਕ ਜੋ ਹਰ ਰੋਜ਼ ਟ੍ਰੇਨ ਰਾਹੀਂ ਯਾਤਰਾ ਕਰਦੇ ਹਨ, ਉਨ੍ਹਾਂ ਨੂੰ ਕਿੰਨੀ ਮੁਸ਼ਕਿਲ ਹੁੰਦੀ ਹੋਵੇਗੀ। ਟ੍ਰੇਨ ਕਿੰਨੀ ਦੇਰੀ ਨਾਲ ਚੱਲੇਗੀ? ਸਟੇਸ਼ਨ 'ਤੇ ਕਦੋਂ ਪਹੁੰਚੇਗੀ? ਕੀ ਇਹ ਪਹਿਲਾਂ ਤੋਂ ਜਾਣਨਾ ਚੰਗਾ ਨਹੀਂ ਹੋਵੇਗਾ। ਇਸ ਵਿਚਾਰ ਨੇ ਹੀ 'Where is my train?' ਐਪ ਨੂੰ ਜਨਮ ਦਿੱਤਾ, ਜਿਸਦਾ ਅੱਜ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਇਸਤੇਮਾਲ ਕਰ ਰਹੇ ਹਨ।
'Where is my train?' ਦਾ ਸ਼ੁਰੂਆਤੀ ਸਫ਼ਰ
ਇਸ ਲਈ ਅਹਿਮਦ ਅਤੇ ਅਰੁਣ ਦੀ ਅਗਵਾਈ ਵਾਲੀ 'ਸਿਗਮੋਇਡ ਲੈਬਜ਼' ਟੀਮ ਨੇ 2015 ਵਿੱਚ ਐਂਡਰਾਇਡ ਯੂਜ਼ਰਸ ਲਈ 'Where is my train?' ਐਪ ਲਾਂਚ ਕੀਤੀ ਪਰ ਉਸ ਸਮੇਂ ਇਹ ਐਪ ਉਮੀਦ ਅਨੁਸਾਰ ਨਹੀਂ ਚੱਲੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਹੁਤ ਸਾਰੇ ਪ੍ਰਯੋਗ ਕੀਤੇ ਸੀ ਅਤੇ ਇਸ ਐਪ ਲਈ ਬਹੁਤ ਮਿਹਨਤ ਕੀਤੀ। ਉਨ੍ਹਾਂ ਨੇ ਰੇਲਗੱਡੀਆਂ ਦੀ ਗਤੀ ਨੂੰ ਜਿੰਨਾ ਸੰਭਵ ਹੋ ਸਕੇ ਸਹੀ ਢੰਗ ਨਾਲ ਪਤਾ ਲਗਾਉਣ ਲਈ ਲਗਭਗ ਵੀਹ ਵੱਖ-ਵੱਖ ਤਰੀਕਿਆਂ ਦੀ ਜਾਂਚ ਕੀਤੀ। ਉਨ੍ਹਾਂ ਨੇ ਸੋਚਿਆ ਕਿ ਇੱਕ ਅਜਿਹਾ ਸਿਸਟਮ ਹੋਣਾ ਚੰਗਾ ਹੋਵੇਗਾ ਜੋ ਜਾਣ ਸਕੇ ਕਿ ਰੇਲਗੱਡੀ ਕਿੱਥੇ ਹੈ, ਜਿਵੇਂ ਟੈਕਸੀ ਐਪ ਦਿਖਾਉਂਦੀ ਸੀ ਕਿ ਨਕਸ਼ੇ 'ਤੇ ਕਾਰ ਕਿੱਥੇ ਹੈ। ਪਰ ਤਕਨਾਲੋਜੀ ਨੂੰ ਵਿਕਸਤ ਕਰਨ ਵਿੱਚ ਇੱਕ ਸਮੱਸਿਆ ਸੀ ਅਤੇ ਇਸਨੂੰ ਲੋਕਾਂ ਤੱਕ ਪਹੁੰਚਾਉਣਾ ਇੱਕ ਹੋਰ ਵੱਡੀ ਸਮੱਸਿਆ ਸੀ।
ਟੀਮ ਦੇ ਮੈਂਬਰ ਖੁਦ ਰੇਲਵੇ ਸਟੇਸ਼ਨਾਂ 'ਤੇ ਜਾਂਦੇ ਅਤੇ ਯਾਤਰੀਆਂ ਨਾਲ ਗੱਲ ਕਰਦੇ। ਉਹ ਐਪ ਨੂੰ ਸਮਝਾਉਂਦੇ ਅਤੇ ਡਾਊਨਲੋਡ ਕਰਨ ਲਈ ਕਹਿੰਦੇ। ਲੋਕਾਂ ਨੂੰ ਘੰਟਿਆਂਬੱਧੀ ਸਮਝਾਉਣ ਤੋਂ ਬਾਅਦ ਵੀ ਸਿਰਫ਼ ਇੱਕ ਜਾਂ ਦੋ ਹੀ ਇਸ ਐਪ ਨੂੰ ਡਾਊਨਲੋਡ ਕਰਦੇ। ਉਹ ਲੋਕਾਂ ਦੁਆਰਾ ਦਿੱਤੇ ਗਏ ਸੁਝਾਵਾਂ ਅਤੇ ਸ਼ਿਕਾਇਤਾਂ ਦੀ ਜਾਂਚ ਕਰਦੇ ਅਤੇ ਇੱਕ-ਇੱਕ ਕਰਕੇ ਗਲਤੀਆਂ ਨੂੰ ਠੀਕ ਕਰਦੇ।
ਕਈ ਮੁਸ਼ਕਿਲਾਂ ਤੋਂ ਬਾਅਦ ਵੀ ਪਿੱਛੇ ਨਹੀਂ ਹਟੀ ਅਹਿਮਦ ਦੀ ਟੀਮ
ਬਹੁਤ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਪਾਰ ਕਰਨ ਦੇ ਬਾਵਜੂਦ ਐਪ ਅੱਗੇ ਵਧਿਆ ਪਰ ਇਸਨੇ ਮਾਲੀਆ ਪੈਦਾ ਨਹੀਂ ਕੀਤਾ। ਇਸ਼ਤਿਹਾਰਾਂ ਦੀ ਘਾਟ ਕਾਰਨ ਪੂਰੀ ਟੀਮ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਸਮੇਂ ਵਿੱਚ ਉਹ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿੱਚ ਅਸਮਰੱਥ ਸਨ। ਹਾਲਾਂਕਿ, ਅਹਿਮਦ ਦੀ ਟੀਮ ਪਿੱਛੇ ਨਹੀਂ ਹਟੀ। ਉਨ੍ਹਾਂ ਦਾ ਟੀਚਾ ਇੱਕੋ ਸੀ ਕਿ ਐਪ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ। ਜੇਕਰ ਡਾਊਨਲੋਡ ਵਧਣਗੇ, ਤਾਂ ਇਸ਼ਤਿਹਾਰ ਅਤੇ ਨਿਵੇਸ਼ ਆਉਣਗੇ। ਇਸ ਤਰ੍ਹਾਂ ਮਾਲੀਆ ਵਧੇਗਾ। ਇਹ ਉਨ੍ਹਾਂ ਦੀ ਸਪੱਸ਼ਟਤਾ ਸੀ।
'Where is my train?' ਨੂੰ ਖਰੀਦਣ ਦੀ ਪੇਸ਼ਕਸ਼ ਨੂੰ ਠੁਕਰਾਇਆ
ਅੰਤ ਵਿੱਚ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਹੁੰਦੀਆਂ ਨਜ਼ਰ ਆਈਆਂ ਜਦੋਂ ਇੱਕ ਚੀਨੀ ਕੰਪਨੀ ਨੇ 'Where is my train?' ਐਪ ਖਰੀਦਣ ਦੀ ਪੇਸ਼ਕਸ਼ ਕੀਤੀ। ਚੀਨੀ ਕੰਪਨੀ ਇਸ ਲਈ 5 ਮਿਲੀਅਨ ਡਾਲਰ ਦਾ ਵੱਡਾ ਭੁਗਤਾਨ ਕਰਨ ਲਈ ਤਿਆਰ ਸੀ। ਪਹਿਲਾਂ ਤਾਂ ਟੀਮ ਇੰਨੀ ਵੱਡੀ ਪੇਸ਼ਕਸ਼ ਪ੍ਰਾਪਤ ਕਰਕੇ ਖੁਸ਼ ਸੀ ਪਰ ਫਿਰ ਉਨ੍ਹਾਂ ਨੇ ਆਪਣੇ ਆਪ ਤੋਂ ਇੱਕ ਸਵਾਲ ਪੁੱਛਿਆ ਕਿ ਜੇ ਅਸੀਂ ਐਪ ਨੂੰ ਹੁਣ ਵੇਚਦੇ ਹਾਂ ਅਤੇ ਫਿਰ ਕੰਪਨੀ ਇਸਨੂੰ ਕੁਝ ਸਮੇਂ ਬਾਅਦ ਕਿਸੇ ਹੋਰ ਨੂੰ ਵੇਚ ਦਿੰਦੀ ਹੈ, ਤਾਂ ਕਿਸਨੂੰ ਫਾਇਦਾ ਹੋਵੇਗਾ?" ਇਸ ਲਈ ਉਨ੍ਹਾਂ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ।
ਗੂਗਲ ਦੀ ਪੇਸ਼ਕਸ਼ ਤੋਂ 'Where is my train?' ਨੂੰ ਮਿਲੀ ਸਫ਼ਲਤਾ
ਫਿਰ ਗੂਗਲ ਵੱਲੋਂ ਸਾਲ 2018 ਵਿੱਚ ਇੱਕ ਭਾਈਵਾਲੀ ਦੀ ਪੇਸ਼ਕਸ਼ ਦਿੱਤੀ ਗਈ। 'Where is my train?' ਐਪ ਦੀ ਟੀਮ ਨੂੰ ਇਹ ਪੇਸ਼ਕਸ਼ ਠੀਕ ਲੱਗੀ। ਗੂਗਲ ਨੇ ਇਸ ਕੰਪਨੀ ਵਿੱਚ ਭਾਰੀ ਨਿਵੇਸ਼ ਕੀਤਾ। ਇਸ ਨਾਲ ਉਨ੍ਹਾਂ ਨੂੰ ਐਪ ਨੂੰ ਹੋਰ ਵਿਕਸਤ ਕਰਨ ਅਤੇ ਨਵੀਆਂ ਵਿਸ਼ੇਸ਼ਤਾਵਾਂ ਜੋੜਨ ਦਾ ਮੌਕਾ ਮਿਲਿਆ। ਇਸ ਤਰ੍ਹਾਂ 'Where is my train?' ਇੱਕ ਹਕੀਕਤ ਬਣ ਗਈ। ਪਹਿਲਾਂ ਇਹ ਐਪ ਸਿਰਫ਼ ਐਂਡਰਾਇਡ ਯੂਜ਼ਰਸ ਤੱਕ ਹੀ ਉਪਲਬਧ ਸੀ ਪਰ ਸਾਲ 2025 ਵਿੱਚ ਇਸਨੂੰ iOS ਯੂਜ਼ਰਸ ਲਈ ਵੀ ਉਪਲਬਧ ਕਰਵਾ ਦਿੱਤਾ ਗਿਆ ਹੈ।
'Where is my train?' ਐਪ ਕਿਉਂ ਬਿਹਤਰ ਹੈ?
ਬਹੁਤ ਸਾਰੀਆਂ ਐਪਾਂ ਹਨ ਜੋ ਰੇਲ ਯਾਤਰਾ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹਾਲਾਂਕਿ, ਉਹ ਇੰਟਰਨੈੱਟ ਅਤੇ GPS ਵਰਗੀ ਤਕਨਾਲੋਜੀ 'ਤੇ ਨਿਰਭਰ ਕਰਦੀਆਂ ਹਨ। ਪਰ 'Where is my train?' ਸੈੱਲ ਟਾਵਰਾਂ ਤੋਂ ਜਾਣਕਾਰੀ ਪ੍ਰਾਪਤ ਕਰਦੀ ਹੈ ਅਤੇ ਰੇਲਗੱਡੀਆਂ ਦੀ ਗਤੀਵਿਧੀ ਦਾ ਅੰਦਾਜ਼ਾ ਲਗਾਉਂਦੀ ਹੈ। ਇਸ ਲਈ ਤੁਸੀਂ ਉਨ੍ਹਾਂ ਖੇਤਰਾਂ ਵਿੱਚ ਵੀ ਰੇਲਗੱਡੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿੱਥੇ ਇੰਟਰਨੈਟ ਚੰਗਾ ਨਹੀਂ ਹੈ।
'Where is my train?' ਐਪ ਦੀ ਖਾਸੀਅਤ
- ਤੁਸੀਂ 'Where is my train?' ਐਪ ਵਿੱਚ ਯਾਤਰੀ ਦੇ ਕੋਚ ਅਤੇ ਬਰਥ ਨੰਬਰ ਦੇ ਵੇਰਵੇ ਵੀ ਚੈੱਕ ਕਰ ਸਕਦੇ ਹੋ।
- ਜੇਕਰ ਤੁਹਾਨੂੰ ਨੀਂਦ ਆ ਰਹੀ ਹੈ ਅਤੇ ਤੁਹਾਡਾ ਸਟੇਸ਼ਨ ਵੀ ਦੂਰ ਹੈ, ਤਾਂ ਤੁਸੀਂ ਇਸ ਐਪ ਵਿੱਚ ਸਮੇਂ ਦਾ ਅਲਾਰਮ ਸੈੱਟ ਕਰ ਸਕਦੇ ਹੋ।
- ਟ੍ਰੇਨ ਦਾ ਸਮਾਂ, ਯਾਤਰਾ ਵੇਰਵੇ, ਟਿਕਟ ਬੁਕਿੰਗ ਵਰਗੀਆਂ ਸਹੂਲਤਾਂ ਵੀ 'Where is my train?' ਐਪ ਵਿੱਚ ਮਿਲਦੀਆਂ ਹਨ।
- ਜੇਕਰ ਤੁਸੀਂ ਸ਼ਹਿਰ ਬਦਲਦੇ ਹੋ, ਤਾਂ ਤੁਸੀਂ ਉੱਥੇ ਸਥਾਨਕ ਟ੍ਰੇਨਾਂ ਅਤੇ ਮੈਟਰੋ ਟ੍ਰੇਨਾਂ ਦੀ ਜਾਣਕਾਰੀ ਵੀ ਚੈੱਕ ਕਰ ਸਕਦੇ ਹੋ।
'Where is my train?' ਐਪ ਕਿਹੜੀਆਂ ਭਾਸ਼ਾਵਾਂ ਵਿੱਚ ਉਪਲਬਧ?
'Where is my train?' ਐਪ ਨੂੰ ਅੰਗਰੇਜ਼ੀ, ਹਿੰਦੀ, ਤੇਲਗੂ, ਤਾਮਿਲ, ਕੰਨੜ, ਮਰਾਠੀ, ਮਲਿਆਲਮ, ਗੁਜਰਾਤੀ ਵਰਗੀਆਂ ਕਈ ਭਾਰਤੀ ਭਾਸ਼ਾਵਾਂ ਵਿੱਚ ਵਰਤਿਆ ਜਾ ਸਕਦਾ ਹੈ। ਸਟੇਸ਼ਨ 'ਤੇ ਆਪਣੇ ਦੋਸਤ ਨੂੰ ਲੈਣ ਜਾਂਦੇ ਸਮੇਂ ਇੱਕ ਇੰਜੀਨੀਅਰ ਨੂੰ ਆਈ ਸਮੱਸਿਆ ਨੇ ਸੈਂਕੜੇ ਕਰੋੜ ਰੁਪਏ ਦੀ ਇੱਕ ਕੰਪਨੀ ਨੂੰ ਜਨਮ ਦਿੱਤਾ। ਕਿਸੇ ਵੀ ਚੀਜ਼ ਦੀ ਸ਼ੁਰੂਆਤ ਛੋਟੀ ਹੁੰਦੀ ਹੈ। 'Where is my train?' ਐਪ ਇਸ ਗੱਲ ਦੀ ਇੱਕ ਹੋਰ ਵਧੀਆ ਉਦਾਹਰਣ ਹੈ ਕਿ ਇਮਾਨਦਾਰੀ ਅਤੇ ਨਿਰੰਤਰ ਕੋਸ਼ਿਸ਼ ਇੱਕ ਨਾ ਇੱਕ ਦਿਨ ਵਿਅਕਤੀ ਨੂੰ ਸਫ਼ਲ ਜ਼ਰੂਰ ਬਣਾਉਦੀ ਹੈ।
ਇਹ ਵੀ ਪੜ੍ਹੋ:-

