ਹੋ ਸਕਦੀ ਚਮੜੀ ਦੀ ਐਲਰਜੀ ? ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ 'ਚ ਕਰੋ ਇਹ ਕੰਮ, ਬੱਚਿਆਂ ਲਈ ਵੀ ਖਾਸ ਸੁਝਾਅ
ਹੋਲੀ ਮੌਕੇ ਮੂੰਹ ਦਾ ਧਿਆਨ ਰੱਖਣ ਲਈ ਚਮੜੀ ਦੀ ਮਾਹਿਰ ਡਾਕਟਰ ਦੀਪਿਕਾ ਨੇ ਕੁਝ ਸੁਝਾਅ ਸ਼ੇਅਰ ਕੀਤੇ ਹਨ। ਆਓ ਜਾਣਦੇ ਹਾਂ...

Published : March 3, 2026 at 12:19 PM IST
ਲੁਧਿਆਣਾ: ਵਿਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦਿਨ ਖਾਸ ਕਰਕੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ, ਅੱਜ ਕੱਲ੍ਹ ਬਾਜ਼ਾਰ ਵਿੱਚ ਔਰਗੈਨਿਕ ਦੇ ਨਾਂ 'ਤੇ ਕਈ ਤਰ੍ਹਾਂ ਦੇ ਰੰਗ ਵੇਚੇ ਜਾ ਰਹੇ ਹਨ। ਪਰ ਇਨ੍ਹਾਂ ਰੰਗਾਂ ਵਿੱਚ ਕੈਮੀਕਲ ਮੌਜ਼ੂਦ ਹੋਣ ਕਰਕੇ ਚਮੜੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਕਰਕੇ ਬੱਚਿਆਂ ਦੀ ਚਮੜੀ 'ਤੇ ਐਲਰਜੀ, ਖੁਰਕ ਅਤੇ ਰੈਡਨੈਸ ਹੋਣਾ ਕਾਫੀ ਆਮ ਹੈ। ਇਸ ਲਈ ਤੁਹਾਨੂੰ ਹੌਲੀ ਦੌਰਾਨ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਚਮੜੀ ਖਰਾਬ ਹੋ ਸਕਦੀ ਹੈ। ਹੋਲੀ ਮੌਕੇ ਚਮੜੀ ਦਾ ਧਿਆਨ ਰੱਖਣ ਲਈ ਚਮੜੀ ਸਪੈਸ਼ਲਿਸਟ ਡਾਕਟਰ ਦੀਪਿਕਾ ਯਾਦਵ ਨੇ ਕੁਝ ਸੁਝਾਅ ਸ਼ੇਅਰ ਕੀਤੇ ਹਨ।
ਚਮੜੀ ਦੀ ਐਲਰਜੀ ਹੋਣ ਉੱਤੇ ਕੀ ਲੱਛਣ?
ਚਮੜੀ ਸਪੈਸ਼ਲਿਸਟ ਡਾਕਟਰ ਦੀਪਿਕਾ ਯਾਦਵ ਨੇ ਦੱਸਿਆ ਕਿ ਹੋਲੀ ਤੋਂ ਬਾਅਦ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਮਰੀਜ਼ ਨੂੰ ਚਮੜੀ ਉੱਤੇ ਲਾਲ ਨਿਸ਼ਾਨ, ਖੁਰਕ ਹੋਣਾ, ਐਲਰਜੀ ਹੋ ਜਾਂਦੀ ਹੈ ਜਾਂ ਧੱਫੜ ਤੇ ਕੈਮੀਕਲ ਨਾਲ ਜਲਣ ਅਤੇ ਮੁਹਾਸੇ ਆਦਿ ਹੋਣ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ?
ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਤਾਂ ਕਿ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਹੋਲੀ ਵਾਲੇ ਦਿਨ ਪੂਰੇ ਕੱਪੜੇ ਪਾ ਕੇ ਰੱਖੋ ਅਤੇ ਆਪਣੇ ਸਰੀਰ ਦੇ ਜ਼ਿਆਦਾਤਰ ਹਿੱਸਿਆਂ ਨੂੰ ਢੱਕੋ। ਇਸ ਦੇ ਨਾਲ ਹੀ ਹੋਲੀ ਖੇਡਣ ਤੋਂ ਪਹਿਲਾ ਸਰੀਰ 'ਤੇ ਕਿਸੇ ਚੰਗੀ ਮੋਸਚਰਾਈਜ਼ਰ ਦਾ ਇਸਤੇਮਾਲ ਕਰੋ। ਵਾਲਾਂ 'ਤੇ ਨਾਰੀਅਲ ਦਾ ਤੇਲ ਲਗਾ ਕੇ ਹੋਲੀ ਖੇਡਣਾ ਫਾਇਦੇਮੰਦ ਹੋ ਸਕਦਾ ਹੈ। ਹੌਲੀ ਦੌਰਾਨ ਵਾਲਾਂ 'ਚ ਰੰਗ ਪੈ ਜਾਣਾ ਆਮ ਗੱਲ ਹੈ ਪਰ ਹੋਲੀ ਖੇਡਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਧੋ ਲਓ, ਤਾਂ ਕਿ ਰੰਗ ਨਿਕਲ ਜਾਵੇ।

ਚਮੜੀ ਤੋਂ ਲੈ ਕੇ ਵਾਲਾਂ ਤੱਕ ਦੀ ਹੋਲੀ ਦੇ ਰੰਗਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਬੱਚਿਆਂ ਦਾ ਥੋੜਾ ਵੱਧ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਗੁਬਾਰਿਆਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਛੋਟੇ ਬੱਚੇ ਜੇਕਰ ਹੋਲੀ ਖੇਡ ਰਹੇ ਹਨ ਤਾਂ ਉਨ੍ਹਾਂ ਉੱਤੇ ਨਜ਼ਰ ਰੱਖੋ। ਜੇਕਰ ਪੱਕਾ ਰੰਗ ਲੱਗ ਜਾਂਦਾ ਹੈ, ਤਾਂ ਚਮੜੀ ਉੱਤੋ ਰਗੜ ਕੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਨਾ ਕਰੋ। ਹੋਲੀ-ਹੋਲੀ ਉਹ ਖੁਦ ਉਤਰ ਜਾਵੇਗਾ। ਜ਼ਬਰਦਸਤੀ ਕਰਨ ਉੱਤੇ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। - ਡਾਕਟਰ ਦੀਪਿਕਾ ਯਾਦਵ, ਚਮੜੀ ਸਪੈਸ਼ਲਿਸਟ

ਬੱਚਿਆਂ ਦਾ ਧਿਆਨ ਕਿਵੇਂ ਰੱਖਿਆ ਜਾ ਸਕਦਾ?
ਬੱਚਿਆਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ। ਇਸ ਕਰਕੇ ਉਨ੍ਹਾਂ 'ਤੇ ਕੈਮੀਕਲ ਵਾਲੇ ਰੰਗਾਂ ਦਾ ਅਸਰ ਵਧੇਰੇ ਹੁੰਦਾ ਹੈ। ਇਸ ਲਈ ਬੱਚਿਆਂ ਦੀ ਗਰਦਨ ਅਤੇ ਕੰਨ 'ਤੇ ਮੋਇਸਚਰਾਈਜ਼ਰ ਲਗਾਓ, ਕਿਉਂਕਿ ਸਰੀਰ ਦੇ ਇਨ੍ਹਾਂ ਹਿੱਸਿਆਂ ਵਿੱਚ ਰੰਗ ਜ਼ਿਆਦਾ ਪੈਂਦਾ ਹੈ। ਬੱਚਿਆਂ ਨੂੰ ਹੋਲੀ ਵਾਲੇ ਦਿਨ ਜੁੱਤੇ ਪਵਾ ਕੇ ਰੱਖੋ, ਕਿਉਕਿ ਇਸ ਦਿਨ ਹਰ ਫਰਸ਼ ਪਾਣੀ ਨਾਲ ਗਿੱਲੀ ਹੁੰਦੀ ਹੈ ਅਤੇ ਬੱਚਿਆਂ ਦੇ ਡਿੱਗਣ ਦਾ ਖ਼ਤਰਾ ਹੋ ਸਕਦਾ ਹੈ ਅਤੇ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਹਨ।
ਇਹ ਵੀ ਪੜ੍ਹੋ:-

