ETV Bharat / lifestyle

ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਇਨ੍ਹਾਂ ਸੰਦੇਸ਼ਾਂ ਨਾਲ ਦਿਓ ਆਪਣੇ ਪਿਆਰੇ ਅਤੇ ਕਰੀਬੀਆਂ ਨੂੰ ਸ਼ੁਭਕਾਮਨਾਵਾਂ

ਅੱਜ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਇਸ ਮੌਕੇ ਹਰ ਕੋਈ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦਾ ਨਜ਼ਰ ਆ ਰਿਹਾ ਹੈ।

HAPPY NEW YEAR
HAPPY NEW YEAR (Getty Image)
author img

By ETV Bharat Lifestyle Team

Published : January 1, 2026 at 9:28 AM IST

2 Min Read
Choose ETV Bharat

ਅੱਜ 1 ਜਨਵਰੀ 2026 ਸ਼ੂਰੂ ਹੋ ਗਿਆ ਹੈ ਯਾਨੀ ਕਿ ਨਵੇਂ ਸਾਲ ਦਾ ਪਹਿਲਾ ਦਿਨ। ਹਰ ਵਾਰ ਦੀ ਤਰ੍ਹਾਂ ਇਸ ਸਾਲ ਦਾ ਵੀ ਲੋਕਾਂ ਨੇ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ। ਇਸ ਮੌਕੇ ਕਈ ਲੋਕ ਬਾਹਰ ਪਾਰਟੀਆਂ 'ਤੇ ਜਾਂਦੇ ਹਨ ਅਤੇ ਕੁਝ ਲੋਕ ਘਰ ਵਿੱਚ ਹੀ ਪਾਰਟੀ ਰੱਖਦੇ ਹਨ ਜਦਕਿ ਕੁਝ ਲੋਕ ਨਵੇਂ ਸਾਲ ਮੌਕੇ ਆਪਣੇ ਪਰਿਵਾਰ ਅਤੇ ਕਰੀਬੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਜੇਕਰ ਤੁਹਾਨੂੰ ਅਜੇ ਤੱਕ ਸਮਝ ਨਹੀਂ ਆਇਆ ਕਿ ਕਿਵੇਂ ਅਤੇ ਕਿਹੜਾ ਸੰਦੇਸ਼ ਭੇਜ ਕੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾਣ, ਤਾਂ ਅਸੀਂ ਤੁਹਾਡਾ ਕੰਮ ਆਸਾਨ ਕਰਨ ਆਏ ਹਾਂ।

ਨਵੇਂ ਸਾਲ ਮੌਕੇ ਇਨ੍ਹਾਂ ਸੰਦੇਸ਼ਾਂ ਨਾਲ ਦਿਓ ਸ਼ੁਭਕਾਮਨਾਵਾਂ

  1. ਤੁਹਾਨੂੰ ਅਤੇ ਤੁਹਾਡੇ ਪਰਵਿਰਾ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਹ ਨਵਾਂ ਸਾਲ ਤੁਹਾਡੇ ਲਈ ਸ਼ਾਨਦਾਰ ਹੋਵੇ।
  2. ਆਓ ਪੁਰਾਣੀਆਂ ਚਿੰਤਾਵਾਂ ਨੂੰ ਛੱਡ ਕੇ ਨਵੇਂ ਸੁਪਨਿਆਂ ਨੂੰ ਅਪਣਾਉਦੇ ਹਾਂ! ਨਵਾਂ ਸਾਲ ਮੁਬਾਰਕ!
  3. ਇਹ ਸਾਲ ਤੁਹਾਡੇ ਜੀਵਨ ਵਿੱਚ ਸਫ਼ਲਤਾ ਲੈ ਕੇ ਆਵੇ। ਮਜ਼ਬੂਤ ਬਣੇ ਰਹੋ। ਨਵਾਂ ਸਾਲ ਮੁਬਾਰਕ!
  4. ਕੈਲੰਡਰ ਦੇ ਪੰਨੇ ਬਦਲ ਸਕਦੇ ਹਨ ਪਰ ਤੁਹਾਡਾ ਆਪਣੇ ਆਪ 'ਤੇ ਵਿਸ਼ਵਾਸ ਕਿ ਤੁਸੀਂ ਇਹ ਕਰ ਸਕਦੇ ਹਨ, ਨਹੀਂ ਬਦਲਣਾ ਚਾਹੀਦਾ। ਨਵਾਂ ਸਾਲ ਮੁਬਾਰਕ!
  5. ਤੁਹਾਡੀ ਜ਼ਿੰਦਗੀ ਰੰਗੀਨ ਹੋਵੇ। ਨਵਾਂ ਸਾਲ ਮੁਬਾਰਕ!
  6. ਦੁੱਖ ਦੂਰ ਹੋਣ ਅਤੇ ਖੁਸ਼ੀਆਂ ਆਉਣ। ਹਰ ਘਰ ਵਿੱਚ ਖੁਸ਼ੀਆਂ ਰਹਿਣ। ਨਵਾਂ ਸਾਲ ਮੁਬਾਰਕ!
  7. ਜ਼ਿੰਦਗੀ ਤੁਹਾਡੇ ਵਿਚਾਰਾਂ ਵਰਗੀ ਹੈ। ਤੁਹਾਡੇ ਵਿਚਾਰ ਉੱਚੇ ਹੋਣ ਅਤੇ ਤੁਹਾਡਾ ਜੀਵਨ ਨੇਕ ਹੋਵੇ। ਨਵਾਂ ਸਾਲ ਮੁਬਾਰਕ!
  8. 2026 ਵਿੱਚ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ, ਦੌਲਤ ਵਧੇ ਅਤੇ ਮਨ ਦੀ ਸ਼ਾਂਤੀ ਬਣੀ ਰਹੇ। ਨਵਾਂ ਸਾਲ ਮੁਬਾਰਕ!
  9. ਤੁਸੀਂ ਇਸ ਸਾਲ ਦੀ ਸ਼ੁਰੂਆਤ ਆਤਮ-ਵਿਸ਼ਵਾਸ ਨਾਲ ਕਰੋ। ਨਵਾਂ ਸਾਲ ਮੁਬਾਰਕ!
  10. ਤੁਹਾਡੇ ਘਰ ਵਿੱਚ ਖੁਸ਼ੀਆਂ ਅਤੇ ਸ਼ਾਂਤੀ ਬਣੀ ਰਹੇ। ਸਾਲ 2026 ਸ਼ਾਨਦਾਰ ਰਹੇ।
  11. ਇਹ ਜਿੱਤਾਂ ਅਤੇ ਖੁਸ਼ਹਾਲੀ ਨਾਲ ਭਰਪੂਰ ਸਾਲ ਹੋਵੇ।
  12. ਨਵਾਂ ਸਾਲ, ਨਵਾਂ ਮੌਕਾ, ਨਵੀਂ ਸ਼ੁਰੂਆਤ! ਸ਼ੁਭਕਾਮਨਾਵਾਂ।
  13. ਹਾਸਾ ਖਿੜੇ ਅਤੇ ਵਿਚਾਰ ਵਧੇ। ਨਵਾਂ ਸਾਲ ਮੁਬਾਰਕ।
  14. ਤੁਹਾਡੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਵਾਲੇ ਸਾਲ ਦੀ ਕਾਮਨਾ ਕਰਦੇ ਹਾਂ।
  15. ਤੁਹਾਡੇ ਪਰਿਵਾਰ ਨਾਲ ਇੱਕ ਖੁਸ਼ਹਾਲ ਜਸ਼ਨ ਲਈ ਸ਼ੁਭਕਾਮਨਾਵਾਂ।
  16. 2026 ਵਿੱਚ ਤੁਸੀਂ ਜਿਹੜੀ ਵੀ ਚੀਜ਼ ਨੂੰ ਛੂਹੋ, ਉਸ 'ਤੇ ਕਿਰਪਾ ਹੋਵੇ।
  17. ਤੁਹਾਨੂੰ ਕਦੇ ਨਾ ਮੁੱਕਣ ਵਾਲੀ ਦੌਲਤ ਅਤੇ ਨਾ ਬਦਲਣ ਵਾਲਾ ਪਿਆਰ ਮਿਲੇ। ਸਾਰਿਆਂ ਨੂੰ 2026 ਦੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!
  18. ਤੁਹਾਡੇ ਘਰਾਂ ਵਿੱਚ ਪਿਆਰ, ਸ਼ਾਂਤੀ ਅਤੇ ਸਿਹਤ ਵੱਸੇ। ਨਵਾਂ ਸਾਲ ਮੁਬਾਰਕ।
  19. ਤੁਹਾਡਾ ਹਾਸਾ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ। ਇਸ ਸਾਲ ਤੁਹਾਡੇ ਚਿਹਰੇ 'ਤੇ ਖੁਸ਼ੀ ਬਣੀ ਰਹੇ।
  20. ਇਹ ਸਾਲ ਸਿਹਤ ਅਤੇ ਖੁਸ਼ਹਾਲੀ ਵਿੱਚ ਵਾਧਾ ਕਰੇ। ਸਾਰਿਆਂ ਨੂੰ 2026 ਦੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ।
  21. ਤੁਹਾਡੇ ਲਈ ਖੁਸ਼ੀ ਅਤੇ ਖੇੜੇ ਨਾਲ ਭਰੇ ਇੱਕ ਖੁਸ਼ਹਾਲ ਅਤੇ ਸਿਹਤਮੰਦ ਨਵੇਂ ਸਾਲ ਦੀ ਕਾਮਨਾ ਕਰਦੇ ਹਾਂ।
  22. ਬਦਲਾਅ ਦੀ ਸ਼ੁਰੂਆਤ ਆਪਣੇ ਆਪ ਤੋਂ ਹੋਣ ਦਿਓ। ਇਹ ਸਾਲ ਤੁਹਾਡੇ ਲਈ ਵਧੀਆਂ ਰਹੇ।

ਇਹ ਵੀ ਪੜ੍ਹੋ:-