ਰੱਖੜੀ ਨੂੰ ਕਿਵੇਂ ਬਣਾਇਆ ਜਾ ਸਕਦਾ ਖਾਸ ਅਤੇ ਯਾਦਗਾਰ? ਜਾਣੋ ਕਿੰਨੇ ਵਜੇ ਤੱਕ ਹੈ ਸ਼ੁਭ ਸਮਾਂ?
ਇਸ ਸਾਲ ਰੱਖੜੀ 28 ਅਗਸਤ ਨੂੰ ਮਨਾਈ ਜਾ ਰਹੀ ਹੈ।

Published : August 27, 2026 at 10:26 AM IST
ਹਿੰਦੂ ਪੰਚਾਂਗ ਅਨੁਸਾਰ, ਇਸ ਸਾਲ ਰੱਖੜੀ ਦਾ ਤਿਓਹਾਰ ਸਾਉਣ ਮਹੀਨੇ ਦੀ 28 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ ਭਰਾ-ਭੈਣ ਵਿਚਕਾਰ ਪਿਆਰ ਦਾ ਪ੍ਰਤੀਕ ਹੈ। ਇਸ ਸ਼ੁਭ ਦਿਨ 'ਤੇ ਭਰਾ-ਭੈਣ ਇੱਕ ਦੂਜੇ ਦੇ ਰੱਖੜੀ ਬੰਨ੍ਹਦੇ ਹਨ ਅਤੇ ਤੌਹਫੇ ਦਿੰਦੇ ਹਨ। ਪੰਚਾਂਗ ਅਨੁਸਾਰ, ਸਾਉਣ ਪੂਰਨਿਮਾ ਅੱਜ ਸਵੇਰੇ 9:08 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ 28 ਅਗਸਤ ਨੂੰ ਸਵੇਰੇ 9:48 ਵਜੇ ਖਤਮ ਹੋਵੇਗੀ। ਸ਼ਾਸਤਰਾਂ ਅਨੁਸਾਰ, ਰੱਖੜੀ ਬੰਨ੍ਹਣ ਦੀ ਮੁੱਖ ਰਸਮ ਪੂਰਨਿਮਾ ਦੇ ਦਿਨ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਲਈ 28 ਅਗਸਤ ਦੀ ਸਵੇਰੇ ਰੱਖੜੀ ਬੰਨ੍ਹਣਾ ਸ਼ੁਭ ਮੰਨਿਆ ਜਾਵੇਗਾ।
28 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਸਮੇਂ ਕਿੰਨੇ ਵਜੇ ਤੱਕ?
ਰੱਖੜੀ ਬੰਨ੍ਹਣ ਦਾ ਸ਼ੁਭ ਸਮੇਂ 28 ਅਗਸਤ ਨੂੰ ਸੂਰਜ ਚੜ੍ਹਣ ਤੋਂ ਲੈ ਕੇ ਸਵੇਰੇ 9:48 ਵਜੇ ਤੱਕ ਹੋਵੇਗਾ। ਭਰਾ ਦੀ ਬਾਂਹ 'ਤੇ ਰੱਖੜੀ ਬੰਨ੍ਹਦੇ ਸਮੇਂ ਭੈਣਾਂ ਨੂੰ ਵਿਸ਼ੇਸ਼ ਮੰਤਰ ਦਾ ਜਾਪ ਕਰ ਚਾਹੀਦਾ ਹੈ। ਇਹ ਮੰਤਰ 'ਤੇਨ ਤ੍ਵਾਮ੍ ਅਭਿਬਧ੍ਨਾਮਿ ਰਕ੍ਸ਼ੇ ਮਾ ਚਲ ਮਾ ਚਲ॥' ਹੈ। ਇਸਦਾ ਮਤਲਬ ਹੈ ਕਿ ਜਿਸ ਮਜ਼ਬੂਤ ਧਾਗੇ ਨਾਲ ਸ਼ਕਤੀਸ਼ਾਲੀ ਰਾਜਾ ਬਲਿ ਨੂੰ ਬੰਨ੍ਹਿਆ ਗਿਆ ਸੀ, ਓਹੀ ਰੱਖਿਆ ਸੂਤਰ ਮੈਂ ਤੁਹਾਡੀ ਬਾਂਹ 'ਤੇ ਬੰਨ੍ਹਦੀ ਹਾਂ। ਇਹ ਤੁਹਾਡੀ ਹਰ ਸਥਿਤੀ ਵਿੱਚ ਰੱਖਿਆ ਕਰੇ।-ਉਮਾਸ਼ੰਕਰ ਮਿਸ਼ਰਾ, ਜੋਤਸ਼ੀ
ਭਰਾ ਦੀ ਬਾਂਹ 'ਤੇ ਰੱਖੜੀ ਕਿਵੇਂ ਬੰਨ੍ਹੀਏ?
- 28 ਅਗਸਤ ਦੀ ਸਵੇਰ ਭੈਣਾਂ ਨੂੰ ਨਹਾ ਕੇ ਪੂਜਾ ਦੀ ਤਿਆਰੀ ਕਰਨੀ ਚਾਹੀਦੀ ਹੈ।
- ਰੱਖੜੀ, ਅਕਸ਼ਤ, ਦੀਵਾ ਅਤੇ ਮਿਠਾਈਆਂ ਤਿਆਰ ਰੱਖੋ।
- ਸਭ ਤੋਂ ਪਹਿਲਾਂ ਦੇਵਤਿਆਂ ਦੀ ਪੂਜਾ ਕਰੋ, ਫਿਰ ਭਰਾ ਨੂੰ ਟਿੱਕਾ ਲਗਾਓ, ਰੱਖੜੀ ਬੰਨ੍ਹੋ, ਆਰਤੀ ਕਰੋ ਅਤੇ ਭਰਾ ਨੂੰ ਮਿਠਾਈ ਖਿਲਾਓ।
- ਰੱਖੜੀ ਬੰਨ੍ਹਣ ਤੋਂ ਪਹਿਲਾਂ ਭਗਵਾਨ ਗਣੇਸ਼, ਭਗਵਾਨ ਵਿਸ਼ਣੂ ਅਤੇ ਦੇਵੀ ਲਕਸ਼ਮੀ ਨੂੰ ਖੁਸ਼ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
- ਭਰਾ ਦਾ ਪੂਰਵ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਸ਼ੁਭ ਮੰਨਿਆ ਜਾਂਦਾ ਹੈ।
- ਰੱਖੜੀ ਬੰਨ੍ਹਦੇ ਸਮੇਂ ਮੰਤਰ ਦਾ ਜਾਪ ਕਰੋ ਅਤੇ ਭਰਾ ਦੀ ਲੰਬੀ ਉਮਰ, ਚੰਗੀ ਸਿਹਤ, ਖੁਸ਼ੀ, ਤਰੱਕੀ ਅਤੇ ਜੀਵਨ ਵਿੱਚ ਸਫਲਤਾ ਲਈ ਅਰਦਾਸ ਕਰੋ।
- ਭਰਾ ਨੂੰ ਵੀ ਆਪਣੀ ਭੈਣਾਂ ਦੀ ਰੱਖਿਆ ਅਤੇ ਇੱਜਤ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ।
27 ਅਗਸਤ ਨੂੰ ਰੱਖੜੀ ਕਿਉਂ ਨਹੀਂ ਬੰਨ੍ਹੀ ਜਾ ਸਕਦੀ?
ਭਾਦਰ ਕਾਲ 27 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ 28 ਅਗਸਤ ਦੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਖਤਮ ਹੋ ਜਾਵੇਗਾ। ਇਸ ਲਈ 28 ਅਗਸਤ ਨੂੰ ਰੱਖੜੀ ਬੰਨ੍ਹਣ ਵਿੱਚ ਭਾਦਰ ਕਾਲ ਕੋਈ ਰੁਕਾਵਟ ਨਹੀਂ ਪਾਏਗਾ। 28 ਅਗਸਤ 2026 ਦੀ ਸਵੇਰ ਰੱਖੜੀ ਮਨਾਉਣਾ ਸਭ ਤੋਂ ਵਧੀਆਂ ਹੈ, ਕਿਉਂਕਿ ਉਸ ਸਮੇਂ ਭਾਦਰ ਕਾਲ ਦੀ ਕੋਈ ਰੁਕਾਵਟ ਨਹੀਂ ਹੋਵੇਗੀ।-ਉਮਾਸ਼ੰਕਰ ਮਿਸ਼ਰਾ, ਜੋਤਸ਼ੀ
ਰੱਖੜੀ ਨੂੰ ਖਾਸ ਕਿਵੇਂ ਬਣਾਇਆ ਜਾ ਸਕਦਾ?
- ਰੱਖੜੀ ਨੂੰ ਖਾਸ ਬਣਾਉਣ ਲਈ ਤੁਸੀਂ ਪਰਿਵਾਰ ਦੇ ਨਾਲ ਇੱਕ ਛੋਟੀ ਜਿਹੀ ਪਾਰਟੀ ਪਲਾਨ ਕਰ ਸਕਦੇ ਹੋ, ਜਿਸ ਵਿੱਚ ਸਭ ਦੀ ਪਸੰਦੀਦਾਂ ਮਿਠਾਈਆਂ ਹੋਣ ਜਾਂ ਫਿਰ ਜੇਕਰ ਤੁਹਾਡੇ ਭਰਾ-ਭੈਣ ਦੂਰ ਰਹਿੰਦੇ ਹਨ, ਤਾਂ ਤੁਸੀਂ ਪਹਿਲਾਂ ਤੋਂ ਰੱਖੜੀ ਭੇਜ ਕੇ ਅਤੇ ਵੀਡੀਓ ਕਾਲ ਰਾਹੀਂ ਜੁੜ ਕੇ ਇਸ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ।
- ਅੱਜ ਕੱਲ ਕੁਝ ਪਰਿਵਾਰ ਬੀਜਾਂ ਤੋਂ ਬਣੀ ਈਕੋ-ਫ੍ਰੈਂਡਲੀ ਰੱਖੜੀ ਚੁਣ ਰਹੇ ਹਨ। ਬੀਜ ਵਾਲੀ ਰੱਖੜੀ ਰਵਾਇਤੀ ਤਿਓਹਾਰਾਂ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਦਾ ਸ਼ਾਨਦਾਰ ਤਰੀਕਾ ਹੈ। ਇਹ ਨਾ ਸਿਰਫ਼ ਭਰਾ-ਭੈਣ ਵਿਚਕਾਰ ਪਿਆਰ ਦੇ ਰਿਸ਼ਤੇ ਦਾ ਪ੍ਰਤੀਕ ਹੈ ਸਗੋਂ ਧਰਤੀ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਵੀ ਮਜ਼ਬੂਤ ਕਰਦੀ ਹੈ।
- ਇਸ ਤਿਓਹਾਰ ਵਿੱਚ ਤੌਹਫੇ ਦੇਣ ਦਾ ਵੀ ਅਹਿਮ ਰੋਲ ਹੁੰਦਾ ਹੈ। ਹਾਲਾਂਕਿ, ਤੋਹਫੇ ਦੀ ਕੀਮਤ ਤੋਂ ਜ਼ਿਆਦਾ ਪਿੱਛੇ ਦੀ ਭਵਨਾ ਅਤੇ ਸੋਚ ਅਹਿਮ ਹੁੰਦੀ ਹੈ। ਇਸ ਲਈ ਭਰਾ ਆਪਣੇ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਤੌਹਫਾ ਚੁਣ ਸਕਦੇ ਹਨ, ਜੋ ਉਨ੍ਹਾਂ ਦੀ ਭੈਣ ਨੂੰ ਪਸੰਦ ਆਏ।
ਇਹ ਵੀ ਪੜ੍ਹੋ:-

