ETV Bharat / international

ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਗਲਤ : ਅਮਰੀਕੀ ਸਾਂਸਦ

ਅਮਰੀਕੀ ਕਾਂਗਰਸਮੈਨ ਗ੍ਰਾਹਮ ਨੇ ਇਹ ਟਿੱਪਣੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਹੈ।

PAKISTANS ROLE MEDIATOR PROBLEMATIC
ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਗਲਤ : ਅਮਰੀਕੀ ਸਾਂਸਦ (AFP)
author img

By ETV Bharat Punjabi Team

Published : May 27, 2026 at 8:01 PM IST

2 Min Read
Choose ETV Bharat

ਵਾਸ਼ਿੰਗਟਨ: ਅਮਰੀਕਾ ਵਿੱਚ ਰਿਪਬਲਿਕਨ ਕਾਂਗਰਸਮੈਨ ਲਿੰਡਸੇ ਗ੍ਰਾਹਮ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਨੂੰ ਖਤਮ ਕਰਨ ਲਈ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਨੂੰ "ਨੁਕਸਦੇਹ" ਦੱਸਿਆ ਹੈ। ਗ੍ਰਾਹਮ ਦੀਆਂ ਇਹ ਟਿੱਪਣੀਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਇਸ ਬਿਆਨ ਤੋਂ ਬਾਅਦ ਆਈਆਂ ਹਨ ਕਿ ਉਹ ਪਾਕਿਸਤਾਨ ਦੇ ਅਬਰਾਹਿਮ ਸਮਝੌਤਿਆਂ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ ਨਹੀਂ ਹਨ, ਜੋ ਇਜ਼ਰਾਈਲ ਅਤੇ ਅਰਬ ਦੇਸ਼ਾਂ ਵਿਚਕਾਰ ਕੂਟਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।

'ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਨੁਕਸਨਦੇਹ'

ਆਸਿਫ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਲੰਬੇ ਸਮੇਂ ਤੋਂ ਆਪਣਾ ਸਟੈਂਡ ਰੱਖਦਾ ਆ ਰਿਹਾ ਹੈ ਕਿ ਉਹ ਇਜ਼ਰਾਈਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਆਧਾਰ 'ਤੇ ਇੱਕ ਸੁਤੰਤਰ ਫਲਸਤੀਨੀ ਰਾਜ ਸਥਾਪਤ ਨਹੀਂ ਹੋ ਜਾਂਦਾ ਜਿਸ ਦੀ ਰਾਜਧਾਨੀ ਪੂਰਬੀ ਯੇਰੂਸ਼ਲਮ ਹੋਵੇ। ਗ੍ਰਾਹਮ ਨੇ X 'ਤੇ ਪੋਸਟ ਕੀਤਾ ਕਿ, "ਮੈਂ ਸਪੱਸ਼ਟ ਤੌਰ 'ਤੇ ਦੇਖ ਸਕਦਾ ਹਾਂ ਕਿ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਨਾ ਸਿਰਫ਼ ਨੁਕਸਨਦੇਹ ਹੈ, ਸਗੋਂ ਇਜ਼ਰਾਈਲ ਪ੍ਰਤੀ ਉਸਦੀ ਦੁਸ਼ਮਣੀ ਵੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ।,"

'ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਣ ਦੀ ਅਪੀਲ'

ਉਨ੍ਹਾਂ ਨੇ ਪਾਕਿਸਤਾਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਮਰੀਕਾ-ਈਰਾਨ ਯੁੱਧ ਵਿੱਚ ਵਿਚੋਲਗੀ ਕਰਨ ਵਾਲੇ ਦੇਸ਼ਾਂ ਨੂੰ ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਣ ਦੀ ਅਪੀਲ ਦਾ ਜਵਾਬ ਦੇਣ ਲਈ ਕਿਹਾ। ਦੱਖਣੀ ਕੈਰੋਲੀਨਾ ਦੇ ਸੈਨੇਟਰ ਨੇ ਕਿਹਾ ਕਿ, '(ਪਾਕਿਸਤਾਨੀ) ਰੱਖਿਆ ਮੰਤਰੀ ਦੀ ਇਹ ਵੀਡੀਓ ਜਿਸ ਵਿੱਚ ਉਹ ਟਿੱਪਣੀ ਕਰ ਰਿਹਾ ਹੈ ਕਿ ਪਾਕਿਸਤਾਨ ਕਦੇ ਵੀ ਇਜ਼ਰਾਈਲ ਨਾਲ ਨਹੀਂ ਜੁੜੇਗਾ ਕਿਉਂਕਿ ਉਹ ਇਜ਼ਰਾਈਲ 'ਤੇ ਭਰੋਸਾ ਨਹੀਂ ਕਰਦਾ, ਇੱਕ ਸਾਲ ਪੁਰਾਣਾ ਹੋ ਸਕਦਾ ਹੈ ਪਰ ਮੈਨੂੰ ਸ਼ੱਕ ਹੈ ਕਿ ਇਹ ਭਾਵਨਾ ਅੱਜ ਵੀ ਕਾਇਮ ਹੈ,ਇਸੇ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਪਾਕਿਸਤਾਨ ਰਾਸ਼ਟਰਪਤੀ ਟਰੰਪ ਦੇ ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਸੱਦੇ ਦਾ ਤੁਰੰਤ ਜਵਾਬ ਦੇਵੇ।'

ਰਿਪਬਲਿਕਨ ਨੇਤਾ ਨੇ ਕਿਹਾ ਕਿ ਇਹ ਹੁਣ ਕੋਈ ਗੁਪਤ ਗੱਲ ਨਹੀਂ ਰਹੀ ਕਿ ਈਰਾਨੀ ਫੌਜੀ ਜਹਾਜ਼ ਪਾਕਿਸਤਾਨੀ ਹਵਾਈ ਅੱਡਿਆਂ 'ਤੇ ਤਾਇਨਾਤ ਸਨ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੇ ਇਜ਼ਰਾਈਲ ਵਿਰੁੱਧ ਪਿਛਲੇ ਬਿਆਨ ਵੀ ਚਿੰਤਾਜਨਕ ਰਹੇ ਹਨ।