ਆਖਿਰ ਜਵਾਨੀ ਵਿੱਚ ਵੀ ਲੋਕ ਕਿਉਂ ਹੋ ਰਹੇ ਨੇ ਗੋਡਿਆਂ ਦੇ ਦਰਦ ਦਾ ਸ਼ਿਕਾਰ ? ਖੁਰਾਕ 'ਚ ਬਦਲਾਅ ਕਰਕੇ ਪਾਓ ਰਾਹਤ
ਗੋਡਿਆਂ ਦੇ ਦਰਦ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

Published : January 4, 2026 at 12:25 PM IST
KNEE PAIN HOME REMEDY: ਗੋਡਿਆਂ ਦਾ ਦਰਦ ਹੁਣ ਸਿਰਫ਼ ਬਜ਼ੁਰਗਾਂ ਦਾ ਮੁੱਦਾ ਨਹੀਂ ਰਿਹਾ ਸਗੋਂ ਇਹ ਸਮੱਸਿਆ ਘੱਟ ਉਮਰ ਦੇ ਲੋਕਾਂ ਵਿੱਚ ਵੀ ਦੇਖੀ ਜਾ ਰਹੀ ਹੈ। 30 ਸਾਲ ਦੀ ਉਮਰ ਦੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਦੇ ਸਮੇਂ ਗੋਡਿਆਂ ਦੇ ਦਰਦ, ਬੇਅਰਾਮੀ ਅਤੇ ਅਕੜਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਡਾਕਟਰ ਜੇ.ਵੀ. ਸ਼੍ਰੀਨਿਵਾਸ ਅਨੁਸਾਰ, ਗੋਡਿਆਂ ਦੇ ਦਰਦ ਲਈ ਮੁੱਖ ਕਾਰਨ ਬੈਠਣ ਵਾਲੀ ਜੀਵਨ ਸ਼ੈਲੀ ਅਤੇ ਸਵੈ-ਇੱਛਾ ਨਾਲ ਗੈਰ-ਯੋਜਨਾਬੱਧ ਕਸਰਤ ਹੈ। ਸਾਰਾ ਦਿਨ ਬੈਠਣ ਨਾਲ ਪੱਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਦੀ ਤਾਕਤ ਘੱਟ ਜਾਂਦੀ ਹੈ, ਜੋ ਕਿ ਗੋਡੇ ਨੂੰ ਸਹਾਰਾ ਦੇਣ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਤੁਸੀਂ ਅਚਾਨਕ ਵੀਕਐਂਡ ਵਰਕਆਉਟ ਕਰਦੇ ਹੋ ਤਾਂ ਜੋੜ ਤਣਾਅਪੂਰਨ ਅਤੇ ਦਰਦਨਾਕ ਹੋ ਜਾਂਦੇ ਹਨ। -ਡਾਕਟਰ ਜੇ.ਵੀ. ਸ਼੍ਰੀਨਿਵਾਸ
ਜਵਾਨੀ ਵਿੱਚ ਗੋਡਿਆਂ ਦਾ ਦਰਦ ਕਿਉਂ ਹੋ ਰਿਹਾ?
ਡਾਕਟਰ ਜੇ.ਵੀ. ਸ਼੍ਰੀਨਿਵਾਸ ਅਨੁਸਾਰ, ਸਰੀਰ ਦਾ ਜ਼ਿਆਦਾ ਭਾਰ ਗੋਡਿਆਂ ਦੇ ਦਰਦ ਲਈ ਇੱਕ ਹੋਰ ਜ਼ਿੰਮੇਵਾਰ ਕਾਰਨ ਹੈ। ਥੋੜ੍ਹਾ ਜਿਹਾ ਵਾਧੂ ਭਾਰ ਵੀ ਸਿੱਧੇ ਤੌਰ 'ਤੇ ਗੋਡਿਆਂ 'ਤੇ ਪ੍ਰਭਾਵ ਪਾਉਂਦਾ ਹੈ। ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ ਕਾਰਟੀਲੇਜ ਜਲਦੀ ਖਰਾਬ ਹੋ ਜਾਂਦਾ ਹੈ। ਗਲਤ ਆਸਣ, ਫਲੈਟ ਪੈਰ, ਕਮਜ਼ੋਰ ਕੋਰ ਅਤੇ ਗਲਤ ਕਸਰਤ ਤਕਨੀਕਾਂ ਵੀ ਗੋਡਿਆਂ ਦੇ ਦਰਦ ਨੂੰ ਵਧਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਆਪਣੇ ਆਸਣ, ਚਾਲ ਅਤੇ ਜੁੱਤੀਆਂ ਨੂੰ ਬਦਲੋ। ਇਸ ਨਾਲ ਕਾਫ਼ੀ ਹੱਦ ਤੱਕ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਵਿੱਚ ਪੋਸ਼ਣ ਸੰਬੰਧੀ ਕਮੀਆਂ ਦੀ ਦਰ ਬਹੁਤ ਜ਼ਿਆਦਾ ਹੈ, ਖਾਸ ਕਰਕੇ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ, ਜੋ ਹੱਡੀਆਂ ਅਤੇ ਜੋੜਾਂ ਨੂੰ ਕਮਜ਼ੋਰ ਬਣਾਉਂਦੀਆਂ ਹਨ ਅਤੇ ਇਸ ਲਈ ਗੋਡਿਆਂ ਵਿੱਚ ਦਰਦ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। - ਡਾ. ਸ਼੍ਰੀਨਿਵਾਸ
ਸਰਜਰੀ ਦੀ ਲੋੜ ਕਦੋਂ ਹੁੰਦੀ ਹੈ?
ਜੇ ਜੋੜਾਂ ਨੂੰ ਸੱਚਮੁੱਚ ਗੰਭੀਰ ਨੁਕਸਾਨ ਹੈ, ਗਠੀਏ ਦਾ ਉੱਚ ਪੱਧਰ ਹੈ, ਲਗਾਤਾਰ ਦਰਦ ਹੋ ਰਿਹਾ, ਜੋ ਆਰਾਮ ਕਰਨ 'ਤੇ ਵੀ ਦੂਰ ਨਹੀ ਹੋ ਰਿਹਾ ਜਾਂ ਤੁਰਨ ਜਾਂ ਰੋਜ਼ਾਨਾ ਦੇ ਕੰਮ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ, ਤਾਂ ਸਰਜਰੀ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਬਿਨ੍ਹਾਂ ਸਰਜਰੀ ਤੋਂ ਕਿਵੇਂ ਰਾਹਤ ਪਾਈਏ?
30 ਦੇ ਦਹਾਕੇ ਦੇ ਸ਼ੁਰੂ ਵਿੱਚ ਗੋਡਿਆਂ ਦੇ ਦਰਦ ਤੋਂ ਪੀੜਤ ਜ਼ਿਆਦਾਤਰ ਲੋਕ ਭਾਰ ਘਟਾ ਕੇ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਕਰਕੇ, ਆਪਣੇ ਆਸਣ ਨੂੰ ਠੀਕ ਕਰਕੇ, ਫਿਜ਼ੀਓਥੈਰੇਪੀ ਕਰਵਾ ਕੇ ਅਤੇ ਸਹੀ ਜੁੱਤੇ ਪਹਿਨ ਕੇ ਆਪਣੀ ਸਥਿਤੀ ਵਿੱਚ ਸੁਧਾਰ ਕਰ ਸਕਦੇ ਹਨ। ਸੰਤੁਲਿਤ ਭੋਜਨ ਖਾਓ। ਅੰਡੇ, ਦੁੱਧ ਅਤੇ ਪੱਤੇਦਾਰ ਸਾਗ ਵਰਗੇ ਭੋਜਨਾਂ ਤੋਂ ਪ੍ਰਾਪਤ ਵਿਟਾਮਿਨ ਡੀ ਅਤੇ ਕੈਲਸ਼ੀਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦੇ ਹਨ, ਤੁਹਾਡੇ ਜੋੜਾਂ 'ਤੇ ਤਣਾਅ ਘਟਾਉਂਦੇ ਹਨ। ਐਂਟੀਆਕਸੀਡੈਂਟ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਤੁਹਾਡੇ ਜੋੜਾਂ ਲਈ ਫਾਇਦੇਮੰਦ ਹੋ ਸਕਦੀਆਂ ਹਨ।
ਡਾ. ਸ਼੍ਰੀਨਿਵਾਸ ਅਨੁਸਾਰ, 60 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਲਈ ਗੋਡਿਆਂ ਦੇ ਦਰਦ ਵਾਲੇ ਸਿਰਫ਼ 2% ਮਰੀਜ਼ਾਂ ਨੂੰ ਸਰਜਰੀ ਦੀ ਲੋੜ ਹੁੰਦੀ ਹੈ। ਬਾਕੀ 98% ਭਾਰ ਘਟਾਉਣ ਅਤੇ ਕਸਰਤਾਂ ਨਾਲ ਆਪਣੀ ਸਥਿਤੀ ਦਾ ਪ੍ਰਬੰਧਨ ਕਰ ਸਕਦੇ ਹਨ। ਜੇਕਰ ਸਮੱਸਿਆ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਹੱਲ ਕਰ ਲਿਆ ਜਾਵੇ ਅਤੇ ਜੋੜਾਂ ਦੀ ਦੇਖਭਾਲ ਕੀਤੀ ਜਾਵੇ, ਤਾਂ ਲੰਬੇ ਸਮੇਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ।-ਡਾ. ਸ਼੍ਰੀਨਿਵਾਸ
https://link.springer.com/article/10.1186/s12891-021-04517-w
https://www.sciencedirect.com/science/article/pii/S2213398423001331
ਇਹ ਵੀ ਪੜ੍ਹੋ:-

