ETV Bharat / health

ਫੈਟੀ ਲੀਵਰ ਸਰੀਰ ਦੇ ਕਈ ਅੰਗਾਂ ਲਈ ਹੋ ਸਕਦਾ ਖਤਰਨਾਕ! ਸਮੇਂ ਰਹਿੰਦੇ ਜਾਣ ਲਓ, ਨਹੀਂ ਤਾਂ...

ਫੈਟੀ ਲੀਵਰ ਇੱਕ ਗੰਭੀਰ ਬਿਮਾਰੀ ਹੈ, ਜਿਸ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PROBLEMS CAUSED BY FATTY LIVER
PROBLEMS CAUSED BY FATTY LIVER (Getty Image)
author img

By ETV Bharat Health Team

Published : August 26, 2026 at 11:00 AM IST

3 Min Read
Choose ETV Bharat

ਅੱਜ ਕੱਲ ਫੈਟੀ ਲੀਵਰ ਦੀ ਬਿਮਾਰੀ ਲੋਕਾਂ ਵਿੱਚ ਬਹੁਤ ਆਮ ਹੋ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹਰ ਚਾਰ ਵਿੱਚੋ ਇੱਕ ਵਿਅਕਤੀ ਇਸ ਬਿਮਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨਾਲ ਜੁੜਿਆ ਖਤਰਾ ਵਧਦਾ ਜਾ ਰਿਹਾ ਹੈ। ਸੁਸਤ ਜੀਵਨਸ਼ੈਲੀ, ਖਰਾਬ ਖਾਣਾ-ਪੀਣਾ, ਸ਼ਰਾਬ ਪੀਣਾ, ਮੋਟਾਪਾ ਅਤੇ ਸ਼ੂਗਰ ਨੂੰ ਫੈਟੀ ਲੀਵਰ ਦੀ ਬਿਮਾਰੀ ਦਾ ਕਾਰਨ ਮੰਨਿਆ ਜਾਂਦਾ ਹੈ। ਖਾਸ ਕਰਕੇ, ਗੈਰ-ਅਲਕੋਹਲ ਫੈਟੀ ਲੀਵਰ ਨੂੰ ਅਜਿਹੀ ਸਥਿਤੀ ਮੰਨਿਆ ਜਾਂਦਾ ਹੈ, ਜੋ ਚੁੱਪਚਾਪ ਸਿਹਤ ਨੂੰ ਨੁਕਸਾਨ ਪਹੁੰਚਾਉਦੀ ਹੈ।

ਫੈਟੀ ਲੀਵਰ ਕੀ ਹੈ?

ਫੈਟੀ ਲੀਵਰ ਨੂੰ ਅਜਿਹੀ ਸਥਿਤੀ ਮੰਨਿਆ ਜਾਂਦਾ ਹੈ, ਜਿਸ ਵਿੱਚ ਲੀਵਰ 'ਚ ਬਹੁਤ ਜ਼ਿਆਦਾ ਫੈਟ ਜਮ੍ਹਾਂ ਹੋ ਜਾਂਦਾ ਹੈ। ਹਾਲਾਂਕਿ, ਲੀਵਰ ਵਿੱਚ ਥੋੜ੍ਹੀ ਮਾਤਰਾ ਵਿੱਚ ਫੈਟ ਹੋਣਾ ਆਮ ਹੈ ਪਰ ਜਦੋਂ ਫੈਟ ਦੀ ਮਾਤਰਾ ਲੀਵਰ ਦੇ ਕੁੱਲ ਭਾਰ ਦਾ 5-10 ਫੀਸਦੀ ਤੋਂ ਜ਼ਿਆਦਾ ਹੋ ਜਾਂਦਾ ਹੈ, ਤਾਂ ਇਸਨੂੰ ਫੈਟੀ ਲੀਵਰ ਦੀ ਸਥਿਤੀ ਮੰਨਿਆ ਜਾਂਦਾ ਹੈ। ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਸਮੱਸਿਆ ਸਿਰਫ ਲੀਵਰ ਤੱਕ ਹੀ ਸੀਮਿਤ ਨਹੀਂ। ਇਹ ਸਰੀਰ ਦੇ ਹੋਰ ਅੰਗਾਂ 'ਤੇ ਵੀ ਅਸਰ ਪਾਉਦੀ ਹੈ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਫੈਟੀ ਲੀਵਰ ਕਾਰਨ ਹੋਰ ਕਿਹੜੀਆਂ ਸਮੱਸਿਆਵਾਂ ਦਾ ਖਤਰਾ?

ਦਿਲ ਦੀ ਬਿਮਾਰੀ: ਫੈਟੀ ਲੀਵਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਦਿਲ ਦੀ ਬਿਮਾਰੀ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਹੁੰਦਾ ਹੈ। ਇਸ ਸਥਿਤੀ ਲਈ ਖਤਰੇ ਦੇ ਕਾਰਨ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਹਨ। ਅਮਰੀਕੀ ਹਾਰਟ ਐਸੋਸੀਏਸ਼ਨ ਦੀ ਇੱਕ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਹਾਰਟ ਫੇਲ੍ਹ ਹੋਣ ਦਾ ਖਤਰਾ ਸ਼ਰਾਬ ਪੀਣ ਦੀ ਬਜਾਏ ਲੀਵਰ ਵਿੱਚ ਆਮ ਰੂਪ ਨਾਲ ਫੈਟ ਜਮ੍ਹਾਂ ਹੋਣ ਕਾਰਨ ਹੁੰਦਾ ਹੈ। ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਅਨੁਸਾਰ, ਗੈਰ-ਅਲਕੋਹਲ ਫੈਟੀ ਲੀਵਰ ਦੀ ਬਿਮਾਰੀ ਦਾ ਸਿੱਧਾ ਸਬੰਧ ਇਨਸੁਲਿਨ ਪ੍ਰਤੀਰੋਧ, ਮੋਟਾਪਾ ਅਤੇ ਸ਼ੂਗਰ ਹੈ ਅਤੇ ਇਹ ਸਾਰੇ ਦਿਲ ਸੰਬੰਧੀ ਬਿਮਾਰੀ ਦਾ ਖਤਰਾ ਵਧਾਉਦੇ ਹਨ।

ਦਿਮਾਗ ਨਾਲ ਜੁੜੀਆਂ ਸਮੱਸਿਆਵਾਂ: ਜਦੋਂ ਫੈਟੀ ਲੀਵਰ ਦੀ ਬਿਮਾਰੀ ਗੰਭੀਰ ਹੋ ਜਾਂਦੀ ਹੈ ਅਤੇ ਸਿਰੋਸਿਸ ਵਿੱਚ ਬਦਲ ਜਾਂਦੀ ਹੈ, ਤਾਂ ਲੀਵਰ ਖੂਨ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਠੀਕ ਤਰ੍ਹਾਂ ਬਾਹਰ ਨਹੀਂ ਕੱਢ ਪਾਉਦਾ ਹੈ। ਇਹ ਜ਼ਹਿਰੀਲੇ ਪਦਾਰਥ ਦਿਮਾਗ ਤੱਕ ਪਹੁੰਚ ਸਕਦੇ ਹਨ ਅਤੇ ਹੈਪੇਟਿਕ ਐਨਸੇਫੈਲੋਪੈਥੀ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਉਲਝਣ, ਯਾਦਾਸ਼ਤ ਕੰਮਜ਼ੋਰ ਹੋਣਾ ਅਤੇ ਸਾਫ਼ ਨਾ ਬੋਲ ਪਾਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਢਿੱਡ ਵਿੱਚ ਸੋਜ ਅਤੇ ਦਰਦ: ਇਸ ਬਿਮਾਰੀ ਕਾਰਨ ਢਿੱਡ ਵਿੱਚ ਤਰਲ ਪਦਾਰਥ ਜਮ੍ਹਾਂ ਹੋ ਜਾਂਦੇ ਹਨ। ਵਿਗਿਆਨੀ ਇਹ ਵੀ ਦੱਸਦੇ ਹਨ ਕਿ ਸੋਜ ਅਤੇ ਲੀਵਰ ਦੀਆਂ ਖੂਨੀ ਕੋਸ਼ਿਕਾਵਾਂ ਵਿੱਚ ਦਬਾਅ ਵਧਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਰ ਚਿਤਾਵਨੀ ਦਿੰਦੇ ਹਨ ਕਿ ਖੂਨ ਦੀਆਂ ਕੋਸ਼ਿਕਾਵਾਂ ਵਿੱਚ ਲੀਕ ਹੁੰਦੇ ਫਿਊਡ ਪੇਟ ਕੈਵਿਟੀ ਵਿੱਚ ਜਮ੍ਹਾਂ ਹੋ ਸਕਦਾ ਹੈ, ਜਿਸ ਨਾਲ ਸੋਜ ਅਤੇ ਦਰਦ ਹੋ ਸਕਦਾ ਹੈ।

ਟਾਈਪ 2 ਸ਼ੂਗਰ: ਗੈਰ-ਅਲਕੋਹਲ ਫੈਟੀ ਲੀਵਰ ਦੀ ਬਿਮਾਰੀ ਦਾ ਸਬੰਧ ਇਨਸੁਲਿਨ ਪ੍ਰਤੀਰੋਧ ਨਾਲ ਹੈ। ਲੀਵਰ ਵਿੱਚ ਫੈਟ ਜਮ੍ਹਾਂ ਹੋਣ ਨਾਲ ਸੈੱਲ ਇਨਸੁਲਿਨ 'ਤੇ ਪ੍ਰਤੀਕਿਰੀਆ ਨਹੀਂ ਦੇ ਪਾਉਦੇ, ਜਿਸ ਨਾਲ ਬਲੱਡ ਸ਼ੂਗਰ ਪੱਧਰ ਵੱਧ ਜਾਂਦਾ ਹੈ। ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਅਨੁਸਾਰ, ਟਾਈਪ 2 ਸ਼ੂਗਰ ਫੈਟੀ ਲੀਵਰ ਬਿਮਾਰੀ ਨਾਲ ਜੁੜੀਆਂ ਸਮੱਸਿਆਵਾਂ ਵਿੱਚੋ ਇੱਕ ਹੈ।

ਪੈਰਾਂ ਵਿੱਚ ਸੋਜ: ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ ਪੀੜਤ ਲੋਕਾਂ ਵਿੱਚ ਪੈਰਾਂ ਦੀ ਸੋਜ ਇੱਕ ਮੁੱਖ ਸਮੱਸਿਆ ਹੈ। ਜਦੋਂ ਬਿਮਾਰੀ ਗੰਭੀਰ ਪੜਾਅ 'ਤੇ ਪਹੁੰਚ ਜਾਂਦੀ ਹੈ ਜਾਂ ਇਸਦੇ ਨਾਲ ਸਿਹਤ ਸਬੰਧੀ ਹੋਰ ਸਮੱਸਿਆਵਾਂ ਵੀ ਹੁੰਦੀਆਂ ਹਨ, ਤਾਂ ਪੈਰਾਂ ਵਿੱਚ ਸੋਜ, ਦਰਦ, ਜਖਮ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਜੇਕਰ ਅਲਟ੍ਰਾਸਾਊਂਡ ਵਿੱਚ ਫੈਟੀ ਲੀਵਰ ਦੀ ਬਿਮਾਰੀ ਦਾ ਪਤਾ ਲੱਗਦਾ ਹੈ, ਤਾਂ ਇਸਦਾ ਮਤਲਬ ਹੈ ਕਿ ਲੀਵਰ ਦਾ 30 ਫੀਸਦੀ ਹਿੱਸਾ ਜਮ੍ਹਾਂ ਹੋਏ ਫੈਟ ਤੋਂ ਬਣਿਆ ਹੈ। ਫੈਟ ਜਮ੍ਹਾਂ ਹੋਣ ਨਾਲ ਲੀਵਰ ਦਾ ਕੰਮ ਹੌਲੀ ਹੋ ਜਾਂਦਾ ਹੈ ਅਤੇ ਮੈਟਾਬੋਲੀਜ਼ਮ ਨਾਲ ਜੁੜੀਆਂ ਸਮੱਸਿਆਵਾਂ ਪੈਂਦਾ ਹੁੰਦੀਆਂ ਹਨ। ਮਾਹਰ ਇਹ ਵੀ ਚਿਤਾਵਨੀ ਦਿੰਦੇ ਹਨ ਕਿ ਲੀਵਰ ਵਿੱਚ ਫੈਟ ਹੋਣ ਨਾਲ ਧਮਨੀਆਂ ਵਿੱਚ ਵੀ ਫੈਟ ਜਮ੍ਹਾਂ ਹੋਣ ਲੱਗਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ।

ਇਹ ਵੀ ਪੜ੍ਹੋ:-