ਹਵਾ ਪ੍ਰਦੂਸ਼ਣ ਫੇਫੜਿਆਂ ਸਮੇਤ ਤੁਹਾਨੂੰ ਹੋਰ ਕੈਂਸਰਾਂ ਦਾ ਵੀ ਬਣਾ ਸਕਦਾ ਸ਼ਿਕਾਰ, ਜਾਣੋ ਕੀ ਕਹਿੰਦੀ ਸਟੱਡੀ?
ਹਵਾ ਪ੍ਰਦੂਸ਼ਣ ਨੂੰ ਸਿਰਫ਼ ਸਾਹ ਦੀਆਂ ਬਿਮਾਰੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਸਦੇ ਕਈ ਖਤਰਨਾਕ ਪ੍ਰਭਾਵ ਹੁੰਦੇ ਹਨ।

Published : August 28, 2026 at 10:13 AM IST
ਭਾਰਤ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ ਨਹੀਂ ਰਹੀ। ਇਹ ਸਾਲ ਭਰ ਰਹਿਣ ਵਾਲੀ ਇੱਕ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ। ਹਵਾ ਪ੍ਰਦੂਸ਼ਣ ਨਾਲ ਖੰਘ, ਸਾਹ ਲੈਣ ਦੀ ਸਮੱਸਿਆ, ਫੇਫੜਿਆਂ ਦਾ ਕੈਂਸਰ ਅਤੇ ਫੇਫੜਿਆਂ ਦੀਆਂ ਕਈ ਬਿਮਾਰੀਆਂ ਹੁੰਦੀਆਂ ਹਨ। ਹਾਲਾਂਕਿ, ਇੱਕ ਨਵੀਂ ਗਲੋਬਲ ਸਟੱਡੀ ਤੋਂ ਪਤਾ ਲੱਗਾ ਹੈ ਕਿ ਇਸਦਾ ਅਸਰ ਇਨ੍ਹਾਂ ਗੱਲਾਂ ਤੋਂ ਕਿਤੇ ਜ਼ਿਆਦਾ ਹੈ। ਸਟੱਡੀ ਦੱਸਦੀ ਹੈ ਕਿ ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸਪੰਰਕ ਵਿੱਚ ਰਹਿਣ ਨਾਲ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਕਈ ਤਰ੍ਹਾਂ ਦਾ ਕੈਂਸਰ ਹੋ ਰਿਹਾ ਹੈ।
PM2.5 ਕੀ ਹੈ ਅਤੇ ਇਸ ਨਾਲ ਕੈਂਸਰ ਕਿਵੇਂ ਹੁੰਦਾ?
ਇਹ ਹਵਾ ਵਿੱਚ ਮੌਜ਼ੂਦ ਬਾਰੀਕ ਕਣ ਹੁੰਦੇ ਹਨ, ਜਿਨ੍ਹਾਂ ਦਾ ਸਾਈਜ਼ 2.5 ਮਾਈਕ੍ਰੋਮੀਟਰ ਜਾਂ ਉਸ ਤੋਂ ਘੱਟ ਹੁੰਦਾ ਹੈ, ਯਾਨੀ ਮਨੁੱਖੀ ਵਾਲ ਤੋਂ ਲਗਭਗ 30 ਗੁਣਾ ਪਤਲਾ। ਆਪਣੇ ਬਹੁਤ ਛੋਟੇ ਸਾਈਜ਼ ਕਰਕੇ ਇਹ ਫੇਫੜਿਆਂ ਦੀ ਫਿਲਟਰ ਕਰਨ ਦੀ ਪ੍ਰੀਕਿਰੀਆ ਤੋਂ ਬਚਕੇ ਸਿੱਧੇ ਖੂਨ ਵਿੱਚ ਮਿਲ ਜਾਂਦਾ ਹੈ। ਸਰੀਰ ਦੇ ਅਲੱਗ-ਅਲੱਗ ਅੰਗਾਂ ਤੱਕ ਪਹੁੰਚਣ 'ਤੇ ਇਹ ਕੋਸ਼ਿਕਾਵਾਂ ਦੇ DNA ਨੂੰ ਨੁਕਸਾਨ ਪਹੁੰਚਾਉਦਾ ਹੈ। ਲੰਬੇ ਸਮੇਂ ਤੱਕ ਇਨ੍ਹਾਂ ਦੇ ਸਪੰਰਕ ਵਿੱਚ ਰਹਿਣ ਨਾਲ ਇੰਨਾਂ ਅੰਗਾਂ ਵਿੱਚ ਲਗਾਤਾਰ ਸੋਜ ਬਣੀ ਰਹਿੰਦੀ ਹੈ, ਜਿਸ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਵੱਧ ਸਕਦੀਆਂ ਹਨ। ਦੁਨੀਆ ਭਰ ਵਿੱਚ ਹੋਈ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਫੇਫੜਿਆਂ ਦੇ ਕੈਂਸਰ ਤੋਂ ਇਲਾਵਾ PM2.5 ਨਾਲ ਢਿੱਡ, ਲੀਵਰ ਅਤੇ ਬਲੈਡਰ ਦੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ।
ਖੋਜ ਵਿੱਚ ਕੀ ਹੋਇਆ ਖੁਲਾਸਾ?
ਖੋਜਕਾਰਾਂ ਨੇ 2000 ਤੋਂ 2020 ਦੇ ਵਿਚਕਾਰ 952 ਥਾਵਾਂ ਤੋਂ ਕੈਂਸਰ ਅਤੇ ਹਵਾ ਪ੍ਰਦੂਸ਼ਣ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਕੁੱਲ 10.9 ਕਰੋੜ ਕੈਂਸਰ ਦੇ ਮਾਮਲੇ ਸ਼ਾਮਲ ਸੀ। ਨੇਚਰ ਹੈਲਥ ਵਿੱਚ ਪ੍ਰਕਾਸ਼ਿਤ ਇਸ ਸਟੱਡੀ ਵਿੱਚ ਤਿੰਨ ਆਮ ਪ੍ਰਦੂਸ਼ਕਾਂ 'ਤੇ ਧਿਆਨ ਦਿੱਤਾ ਗਿਆ ਹੈ: PM2.5 ਦੇ ਨਾਮ ਤੋਂ ਜਾਣੇ ਜਾਣ ਵਾਲਾ ਬਾਰੀਕ ਕਣ, ਓਜ਼ੋਨ ਅਤੇ ਨਾਈਟ੍ਰੋਜਨ ਡਾਈਆਕਸਾਈਡ।
PM2.5 ਸਭ ਤੋਂ ਵੱਡਾ ਕਾਰਨ ਬਣ ਕੇ ਉਭਰਿਆ। ਖੋਜਕਾਰਾਂ ਦਾ ਅਦਾਜ਼ਾ ਹੈ ਕਿ 20 ਸਾਲ ਦੀ ਇਸ ਸਟੱਡੀ ਦੀ ਵੈਧ ਦੌਰਾਨ ਇਨ੍ਹਾਂ ਬਾਰੀਕ ਕਣਾਂ ਦੇ ਸਪੰਰਕ ਵਿੱਚ ਆਉਣ ਨਾਲ ਲਗਭਗ 88.2 ਲੱਖ ਕੈਂਸਰ ਦੇ ਮਾਮਲੇ ਸਾਹਮਣੇ ਆਏ। ਨਾਈਟ੍ਰੋਜਨ ਡਾਈਆਕਸਾਈਡ ਲਗਭਗ 66.7 ਲੱਖ ਮਾਮਲਿਆਂ ਨਾਲ ਜੁੜਿਆ ਸੀ ਜਦਕਿ ਓਜ਼ੋਨ ਦਾ ਸਬੰਧ ਲਗਭਗ 25.9 ਲੱਖ ਮਾਮਲਿਆਂ ਨਾਲ ਸੀ।
ਇਸ ਸਟੱਡੀ ਦੀ ਇੱਕ ਕਮੀ ਇਹ ਹੈ ਕਿ ਪ੍ਰਦੂਸ਼ਣ ਦੇ ਸਪੰਰਕ ਦਾ ਅੰਦਾਜ਼ਾ ਸੈਟੇਲਾਈਟ ਤੋਂ ਮਿਲੇ ਅੰਕੜਿਆਂ ਸਮੇਤ ਵੱਡੇ ਪੈਮਾਨੇ 'ਤੇ ਵਾਤਾਵਰਣ ਦੇ ਡਾਟਾ ਦੇ ਆਧਾਰ 'ਤੇ ਲਗਾਇਆ ਗਿਆ ਸੀ। ਖੋਜ ਕੈਂਸਰ ਦੇ ਖਤਰੇ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਨਾਂ, ਜਿਵੇਂ ਸਮੋਕਿੰਗ, ਕੰਮ, ਖਾਣ-ਪੀਣ, ਸਮਾਜਿਕ-ਆਰਥਿਕ ਸਥਿਤੀ ਅਤੇ ਜੀਵਨਸ਼ੈਲੀ ਨਾਲ ਜੁੜੇ ਕਾਰਨਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਏ।
ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ
ਇਸ ਨਵੀਂ ਸਟੱਡੀ ਵਿੱਚ ਲੰਬੇ ਸਮੇਂ ਤੱਕ PM2.5 ਦੇ ਸਪੰਰਕ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਕੈਂਸਰ ਵਿਚਕਾਰ ਸਬੰਧ ਪਾਇਆ ਗਿਆ। ਇਨ੍ਹਾਂ ਵਿੱਚ ਥਾਇਰਾਇਡ, ਛਾਤੀ, ਪ੍ਰੋਸਟੇਟ, ਕੋਲਨ ਅਤੇ ਗੁਦਾ, ਅੰਡਕੋਸ਼, ਗੁਰਦੇ, ਬਲੈਡਰ ਅਤੇ ਪੈਨਕ੍ਰੀਅਸ ਦਾ ਕੈਂਸਰ ਸ਼ਾਮਲ ਹੈ। NO2 ਅਤੇ ਲਿੰਫੋਮਾ ਵਿਚਕਾਰ ਵੀ ਇੱਕ ਸਬੰਧ ਪਾਇਆ ਗਿਆ। ਇਸ ਤੋਂ ਇਲਾਵਾ, ਮਲਟੀਪਲ ਮਾਇਲੋਮਾ ਦੇ ਨਾਲ ਵੀ ਇਸਦਾ ਸਬੰਧ ਦੇਖਿਆ ਗਿਆ। ਪਲਾਜਮਾ ਸੈੱਲ ਇੱਕ ਤਰ੍ਹਾਂ ਦਾ ਵਾਈਟ ਬਲੱਡ ਸੈਂਲ ਹੈ, ਜੋ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ। ਖੋਜਕਾਰਾਂ ਨੇ ਦੱਸਿਆ ਕਿ ਪ੍ਰਦੂਸ਼ਣ ਲੰਬੇ ਸਮੇਂ ਵਿੱਚ ਸੋਜ, ਆਕਸੀਡੇਟਿਵ ਤਣਾਅ ਅਤੇ ਸਰੀਰ ਦੀ ਪ੍ਰਤੀਰੋਧਕ ਪ੍ਰਤੀਕਿਰਿਆ ਵਿੱਚ ਬਦਲਾਅ ਵਰਗੀ ਪ੍ਰੀਕਿਰੀਆ ਰਾਹੀਂ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਇਸ ਸਟੱਡੀ ਵਿੱਚ ਖਾਸ ਤੌਰ 'ਤੇ ਗੁਰਦੇ ਅਤੇ ਬਲੈਡਰ ਦੇ ਖਤਰੇ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ। PM2.5 ਲੈਵਲ ਵਿੱਚ 10-ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਵਾਧੇ ਨਾਲ ਗੁਰਦੇ ਦੇ ਕੈਂਸਰ ਦਾ ਖਤਰਾ 17.9 ਫੀਸਦੀ ਅਤੇ ਬਲੈਡਰ ਕੈਂਸਰ ਦਾ ਖਤਰਾ 21.1 ਫੀਸਦੀ ਵੱਧ ਗਿਆ।
ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਜ਼ਿਆਦਾ ਖਤਰਾ
ਸਟੱਡੀ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਪ੍ਰਦੂਸ਼ਣ ਨਾਲ ਜੁੜੇ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਫਰਕ ਖਾਸ ਤੌਰ 'ਤੇ PM2.5 ਅਤੇ NO2 ਦੇ ਸਪੰਰਕ ਵਿੱਚ ਆਉਣ ਨਾਲ ਜੁੜੇ ਕੈਂਸਰ ਲਈ ਜ਼ਿਆਦਾ ਸੀ। ਇਹ ਫਰਕ ਖਾਸ ਤੌਰ 'ਤੇ ਪਾਚਨ ਅਤੇ ਸਾਹ ਲੈਣ ਨੂੰ ਪ੍ਰਭਾਵਿਤ ਕਰਨ ਵਾਲੇ ਕੈਂਸਰ, ਛਾਤੀ ਦੇ ਕੈਂਸਰ ਵਰਗੇ ਹਾਰਮੋਨ ਨਾਲ ਜੁੜੇ ਕੈਂਸਰ ਵਿੱਚ ਸਾਫ ਦੇਖਿਆ ਗਿਆ।
ਛਾਤੀ ਦੇ ਕੈਂਸਰ ਦੇ ਮਾਮਲੇ ਵਿੱਚ NO2 ਲੈਵਲ ਵਿੱਚ 10-ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਵਾਧੇ ਨਾਲ ਔਰਤਾਂ ਵਿੱਚ ਲਗਭਗ 20 ਫੀਸਦੀ ਜ਼ਿਆਦਾ ਖਤਰਾ ਸੀ। ਖੋਜਕਾਰਾਂ ਦਾ ਸੁਝਾਅ ਹੈ ਕਿ ਇਨ੍ਹਾਂ ਵੱਡੇ ਅਸਰ ਦੇ ਪਿੱਛੇ ਬਾਈਓਲੌਜਿਕਲ ਪ੍ਰੋਸੈਸ ਹੋ ਸਕਦੇ ਹਨ, ਕਿਉਕਿ ਇਹ ਹਿੱਸੇ ਬਹੁਤ ਛੋਟੇ ਹੁੰਦੇ ਹਨ। ਇਸ ਲਈ ਉਹ ਆਕਸੀਡੇਟਿਵ ਤਣਾਅ, DNA ਖਰਾਬ ਅਤੇ ਇਮਿਊਨ ਸਿਸਟਮ ਦੇ ਕੰਮ ਵਿੱਚ ਰੁਕਾਵਟ ਵਰਗੇ ਪ੍ਰੋਸੈਸ ਨੂੰ ਟ੍ਰਿਗਰ ਕਰ ਸਕਦੇ ਹਨ।
ਹਵਾ ਦੀ ਗੁਣਵੱਤਾ ਜ਼ਰੂਰੀ
ਦੁਨੀਆ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਅਲੱਗ-ਅਲੱਗ ਹੁੰਦਾ ਹੈ। ਖੋਜ ਤੋਂ ਪਤਾ ਲੱਗਿਆ ਹੈ ਕਿ 99 ਫੀਸਦੀ ਅਬਾਦੀ ਅਜਿਹੀ ਹਵਾ ਵਿੱਚ ਸਾਹ ਲੈਂਦੀ ਹੈ, ਜਿਸ ਵਿੱਚ ਪ੍ਰਦੂਸ਼ਣ ਦਾ ਪੱਧਰ WHO ਦੀ ਹਵਾ ਦੀ ਗੁਣਵੱਤਾ ਸਬੰਧੀ ਨਿਰਦੇਸ਼ ਤੋਂ ਜ਼ਿਆਦਾ ਹੈ। ਇਸ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਅਸਰ ਘੱਟ ਅਤੇ ਮੱਧ ਉਮਰ ਵਾਲੇ ਦੇਸ਼ਾਂ 'ਤੇ ਪੈਂਦਾ ਹੈ। ਜਿਹੜੇ ਦੇਸ਼ ਅਤੇ ਸ਼ਹਿਰ ਟ੍ਰੈਫਿਕ ਤੋਂ ਨਿਕਲਣ ਵਾਲੇ ਧੂੰਏ, ਉਦਯੋਗਿਕ ਪ੍ਰਦੂਸ਼ਣ, ਨਿਰਮਣ ਕੰਮ ਦੀ ਧੂੜ ਅਤੇ ਬਾਰੀਕ ਕਣਾਂ ਦੇ ਹੋਰ ਸਰੋਤ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਲਈ ਇਹ ਨਤੀਜੇ ਇਸ ਗੱਲ ਨੂੰ ਹੋਰ ਮਜ਼ਬੂਤ ਕਰਦੇ ਹਨ ਕਿ ਸਾਫ ਹਵਾ ਸਿਰਫ਼ ਵਾਤਾਵਰਣ ਨਾਲ ਜੁੜਿਆ ਉਦੇਸ਼ ਨਹੀਂ ਹੈ। ਇਹ ਲੰਬੇ ਸਮੇਂ ਤੱਕ ਚੱਲਣ ਵਾਲਾ ਜਨਤਕ ਸਿਹਤ ਦਾ ਮੁੱਦਾ ਵੀ ਹੈ।
ਕੀ ਕਹਿੰਦੇ ਹਨ ਖੋਜਕਾਰ?
ਖੋਜਕਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਟੱਡੀ ਵਿੱਚ ਦੁਨੀਆ ਭਰ ਦੇ ਕੈਂਸਰ ਡਾਟਾ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿੱਚ ਘੱਟ, ਮੱਧ ਅਤੇ ਜ਼ਿਆਦਾ ਕਮਾਈ ਵਾਲੇ ਦੇਸ਼ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਨਤੀਜੇ ਕੈਂਸਰ ਦੇ ਬੋਝ ਨੂੰ ਘੱਟ ਕਰਨ ਲਈ ਹਵਾ ਗੁਣਵੱਤਾ ਪਾਲਿਸੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਨ੍ਹਾਂ ਨਤੀਜਿਆਂ ਦਾ ਮਤਲਬ ਇਹ ਨਹੀਂ ਹੈ ਕਿ ਹਵਾ ਪ੍ਰਦੂਸ਼ਣ ਹਰ ਕੈਂਸਰ ਦੇ ਮਾਮਲੇ ਲਈ ਜ਼ਿੰਮੇਵਾਰ ਹੈ, ਨਾ ਹੀ ਇਹ ਪੱਕਾ ਹੈ ਕਿ ਇਸਦੇ ਸਪੰਰਕ ਵਿੱਚ ਆਉਣ ਨਾਲ ਕਿਸੇ ਵਿਅਕਤੀ ਨੂੰ ਕੈਂਸਰ ਹੋ ਜਾਵੇਗਾ ਸਗੋਂ ਸਟੱਡੀ ਲੰਬੇ ਸਮੇਂ ਤੱਕ ਸਪੰਰਕ ਵਿੱਚ ਰਹਿਣ ਨਾਲ ਜੁੜੇ ਅਬਾਦੀ ਦੇ ਪੱਧਰ 'ਤੇ ਕੈਂਸਰ ਦੇ ਬੋਝ ਦਾ ਅੰਦਾਜ਼ਾ ਲਗਾਉਂਦੀ ਹੈ।
ਇਹ ਵੀ ਪੜ੍ਹੋ:-

