ETV Bharat / health

ਭਾਰਤ ਵਿੱਚ ਗੁਰਦੇ ਟ੍ਰਾਂਸਪਲਾਂਟ ਦਾ ਵੱਡਾ ਸੰਕਟ! ਮਰੀਜ਼ਾਂ ਦੀ ਵੱਧ ਰਹੀ ਗਿਣਤੀ, ਸਮੇਂ ਰਹਿੰਦੇ ਜਾਣ ਲਓ ਲੱਛਣਾਂ ਬਾਰੇ

ਗੁਰਦੇ ਦੀ ਗੰਭੀਰ ਬਿਮਾਰੀ ਨੂੰ ਚੁੱਪ ਕਾਤਲ ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਇਸਦੇ ਕੋਈ ਲੱਛਣ ਮਹਿਸੂਸ ਨਹੀਂ ਹੁੰਦੇ।

61000 WAIT FOR KIDNEY TRANSPLANTS
61000 WAIT FOR KIDNEY TRANSPLANTS (Getty Image)
author img

By ETV Bharat Health Team

Published : August 27, 2026 at 4:35 PM IST

5 Min Read
Choose ETV Bharat

ਭਾਰਤ ਵਿੱਚ ਗੁਰਦੇ ਟ੍ਰਾਂਸਪਲਾਂਟ ਦੀ ਮੰਗ ਅਤੇ ਦਾਨੀ ਤੋਂ ਮਿਲਣ ਵਾਲੇ ਅੰਗਾਂ ਦੀ ਉਪਲਬਧਤਾ ਦੇ ਵਿਚਕਾਰ ਦਾ ਅੰਤਰ ਲਗਾਤਾਰ ਵੱਧ ਰਿਹਾ ਹੈ। ਸੰਸਦੀ ਸਥਾਈ ਕਮੇਟੀ ਦੀ ਇੱਕ ਰਿਪੋਰਟ ਅਨੁਸਾਰ, ਗੁਰਦੇ ਫੇਲ੍ਹ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਅਤੇ ਅੰਗਾਂ ਦੀ ਉਪਲਬਧਤਾ ਵਿਚਕਾਰ ਬਹੁਤ ਵੱਡਾ ਅੰਤਰ ਹੈ। ਇੰਤਜ਼ਾਰ ਲਿਸਟ ਵਿੱਚ ਸ਼ਾਮਲ ਮਰੀਜ਼ਾਂ ਦੀ ਗਿਣਤੀ ਹੁਣ ਤੱਕ ਹੋਏ ਕੁੱਲ ਟ੍ਰਾਂਸਪਲਾਂਟ ਦੀ ਗਿਣਤੀ ਤੋਂ ਲਗਭਗ 5 ਗੁਣਾਂ ਜ਼ਿਆਦਾ ਹੈ। ਵਰਤਮਾਨ ਵਿੱਚ 61,000 ਤੋਂ ਜ਼ਿਆਦਾ ਮਰੀਜ਼ ਗੁਰਦੇ ਟ੍ਰਾਂਸਪਲਾਂਟ ਲਈ ਇੰਤਜ਼ਾਰ ਕਰ ਰਹੇ ਹਨ ਜਦਕਿ ਦਾਨੀ ਦੀ ਭਾਰੀ ਕਮੀ ਅਤੇ ਜਾਗਰੂਕਤਾ ਦੀ ਕਮੀ ਕਾਰਨ ਸਾਲਾਨਾ ਸਿਰਫ਼ ਕੁਝ ਹਜ਼ਾਰ ਟ੍ਰਾਂਸਪਲਾਂਟ ਹੀ ਹੋ ਪਾਉਂਦੇ ਹਨ।

ਗੁਰਦੇ ਟ੍ਰਾਂਸਪਲਾਂਟ ਵਿੱਚ ਕਮੀ ਦੇ ਕਾਰਨ

ਦੇਸ਼ ਵਿੱਚ ਮ੍ਰਿਤਕ ਦਾਨੀ ਤੋਂ ਅੰਗ ਕੱਢਣ ਦੀ ਦਰ ਬਹੁਤ ਘੱਟ ਹੈ। ਨਜੀਤੇ ਵਜੋਂ, ਮਰੀਜ਼ਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਮਹੀਨਿਆਂ ਜਾਂ ਸਾਲਾਂ ਤੱਕ ਡਾਇਲਸਿਸ 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਸਥਿਤੀ ਦਾ ਮੁੱਖ ਕਾਰਨ ਜਾਗਰੂਕਤਾ ਦੀ ਕਮੀ ਹੈ। ਆਮ ਲੋਕਾਂ ਵਿਚਕਾਰ ਅੰਗਦਾਨ ਨੂੰ ਲੈ ਕੇ ਗਲਤਫਹਿਮੀਆਂ ਹਨ ਅਤੇ ਜਾਣਕਾਰੀ ਦੀ ਕਮੀ ਹੈ। ਸਾਰੇ ਹਸਪਤਾਲਾਂ ਵਿੱਚ ਦਿਮਾਗੀ ਮੌਤ ਦੀ ਪਛਾਣ ਕਰਨ ਅਤੇ ਸੁਰੱਖਿਅਤ ਰੂਪ ਨਾਲ ਅੰਗ ਕੱਢਣ ਦੀਆਂ ਸੁਵਿਧਾਵਾਂ ਨਹੀਂ ਹਨ। ਇਸ ਤੋਂ ਇਲਾਵਾ, ਪ੍ਰਾਈਵੇਟ ਹਸਪਤਾਲਾਂ ਵਿੱਚ ਟ੍ਰਾਂਸਪਲਾਂਟ ਦਾ ਖਰਚ ਬਹੁਤ ਜ਼ਿਆਦਾ ਹੈ, ਜਿਸ ਨਾਲ ਗਰੀਬ ਮਰੀਜ ਇਸ ਇਲਾਜ ਦਾ ਲਾਭ ਨਹੀਂ ਲੈ ਪਾਉਂਦੇ।

ਸਿਹਤ ਅਤੇ ਪਰਿਵਾਰ ਭਲਾਈ ਕਮੇਟੀ ਦੀ ਸਿਫਾਰਸ਼

ਸਿਹਤ ਅਤੇ ਪਰਿਵਾਰ ਭਲਾਈ ਕਮੇਟੀ ਨੇ ਵੱਡੇ ਸੂਬਿਆਂ ਵਿੱਚ ਘੱਟੋ ਘੱਟ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਰ ਛੋਟੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਵਿੱਚ ਗੁਰਦੇ ਟ੍ਰਾਂਸਪਲਾਂਟ ਦੀ ਸੁਵਿਧਾ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ, ਕਮੇਟੀ ਨੇ ਅੰਗ ਟ੍ਰਾਂਸਪਲਾਂਟ ਕੇਂਦਰਾਂ ਅਤੇ ਬੁਨਿਆਂਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਮੇਂ-ਸੀਮਾ ਵਾਲੇ ਉਦੇਸ਼ ਤੈਅ ਕਰਨ ਨੂੰ ਕਿਹਾ ਹੈ, ਖਾਸ ਕਰਕੇ ਪਹਾੜੀ ਇਲਾਕਿਆਂ ਜਾਂ ਉਨ੍ਹਾਂ ਖੇਤਰਾਂ ਵਿੱਚ, ਜਿੱਥੇ ਅਜਿਹੀਆਂ ਸੁਵਿਧਾਵਾਂ ਦੀ ਕਮੀ ਹੈ। ਸਿਹਤ ਅਤੇ ਪਰਿਵਾਰ ਭਲਾਈ 'ਤੇ ਬਣੀ ਸੰਸਦੀ ਕਮੇਟੀ ਦੀ ਇਹ ਸਿਫਾਰਸ਼ ਦੇਸ਼ ਭਰ ਵਿੱਚ ਗੁਰਦੇ ਟ੍ਰਾਂਸਪਲਾਂਟ ਦੀ ਭਾਰੀ ਕਮੀ ਅਤੇ ਖੇਤਰੀ ਅਸਮਾਨਤਾਵਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

ਗੁਰਦੇ ਅਹਿਮ ਕਿਉਂ ਹਨ?

ਗੁਰਦੇ ਖੂਨ ਤੋਂ ਬੇਕਾਰ ਚੀਜ਼ਾਂ ਨੂੰ ਹਟਾਉਣ ਅਤੇ ਸਰੀਰ ਵਿੱਚ ਤਰਲ ਪਦਾਰਥਾਂ ਦਾ ਸੰਤੁਲਨ ਬਣਾਏ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਗੁਰਦਿਆਂ ਦਾ ਠੀਕ ਤਰ੍ਹਾਂ ਕੰਮ ਨਾ ਕਰਨ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਹ ਜਾਨਲੇਵਾ ਹੋ ਸਕਦਾ ਹੈ। ਹਾਲਾਂਕਿ, ਗੁਰਦੇ ਦੀਆਂ ਸਮੱਸਿਆਵਾਂ ਦਾ ਸਮੇਂ ਰਹਿੰਦੇ ਪਤਾ ਲੱਗਣ 'ਤੇ ਮੌਤ ਨੂੰ ਰੋਕਿਆ ਜਾ ਸਕਦਾ ਹੈ।

ਰੋਜ਼ਾਨਾ ਸਕ੍ਰੀਨਿੰਗ ਟੈਸਟ ਕਰਵਾਉਣਾ ਜ਼ਰੂਰੀ

ਗੁਰਦੇ ਦੀ ਬਿਮਾਰੀ ਨੂੰ ਚੁੱਪ ਕਾਤਲ ਕਿਹਾ ਜਾਂਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਗੁਰਦੇ ਦੀ ਗੰਭੀਰ ਬਿਮਾਰੀ ਬਿਨਾਂ ਕਿਸੇ ਸ਼ੁਰੂਆਤੀ ਚਿਤਾਵਨੀ ਦੇ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਕਿਉਂਕਿ ਸ਼ੁਰੂਆਤੀ ਲੱਛਣ ਖਾਸ ਨਹੀਂ ਹੁੰਦੇ। ਇਸ ਲਈ ਕਈ ਲੋਕਾਂ ਨੂੰ ਇਸ ਬਿਮਾਰੀ ਬਾਰੇ ਉਦੋਂ ਤੱਕ ਪਤਾ ਨਹੀਂ ਲੱਗਦਾ ਜਦੋਂ ਤੱਕ ਇਹ ਗੰਭੀਰ ਨਾ ਹੋ ਜਾਵੇ ਜਾਂ ਗੁਰਦੇ ਟ੍ਰਾਂਸਪਲਾਂਟ ਦੀ ਲੋੜ ਨਾ ਪੈ ਜਾਵੇ। ਕਈ ਸਟੱਡੀ ਤੋਂ ਪਤਾ ਲੱਗਾ ਹੈ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਵਧਣ ਕਾਰਨ ਗੁਰਦੇ ਦੀ ਸਮੱਸਿਆ ਦਾ ਵਿਸ਼ਵ ਬੋਝ ਤੇਜ਼ੀ ਨਾਲ ਵੱਧ ਰਿਹਾ ਹੈ। ਬਿਮਾਰੀ ਦਾ ਜਲਦੀ ਪਤਾ ਲੱਗਣਾ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਰੂਪ ਨਾਲ ਸਕ੍ਰੀਨਿੰਗ ਟੈਸਟ ਕਰਵਾਉਣਾ ਸਹੀਂ ਹੈ।

ਗੁਰਦੇ ਨਾਲ ਜੁੜੀਆਂ ਬਿਮਾਰੀਆਂ ਦੇ ਲੱਛਣ

ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ: nhs.uk ਅਨੁਸਾਰ, ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਗੁਰਦੇ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚੋ ਇੱਕ ਹਨ। ਮਾਹਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਪਿਸ਼ਾਬ ਕਰਨ ਲਈ ਵਾਰ-ਵਾਰ ਉੱਠਣਾ ਗੁਰਦੇ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜਦੋ ਗੁਰਦੇ ਦੇ ਫਿਲਟਰ ਖਰਾਬ ਹੋ ਜਾਂਦੇ ਹਨ, ਤਾਂ ਪਿਸ਼ਾਬ ਕਰਨ ਦੀ ਇੱਛਾ ਵੱਧ ਜਾਂਦੀ ਹੈ। ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਇਸਦੀ ਵਜ੍ਹਾਂ ਨਾਲ ਤੁਹਾਡੀ ਨੀਂਦ ਵਾਰ-ਵਾਰ ਖੁੱਲ੍ਹਦੀ ਹੈ।

ਪੈਰਾਂ ਜਾਂ ਲੱਤਾਂ ਵਿੱਚ ਸੋਜ: ਕਲੀਵਲੈਂਡ ਕਲੀਨਿਕ ਅਨੁਸਾਰ, ਗੁਰਦੇ ਠੀਕ ਤਰ੍ਹਾਂ ਕੰਮ ਨਾ ਕਰਨ ਦੇ ਲੱਛਣਾਂ ਵਿੱਚ ਹੱਥਾਂ ਜਾਂ ਚਿਹਰੇ ਦੇ ਆਲੇ-ਦੁਆਲੇ ਸੋਜ ਸ਼ਾਮਲ ਹੈ। ਮਾਹਰ ਦੱਸਦੇ ਹਨ ਕਿ ਜਦੋਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ, ਤਾਂ ਉਹ ਸੋਡੀਅਮ ਅਤੇ ਪਾਣੀ ਨੂੰ ਫਿਲਟਰ ਨਹੀਂ ਕਰ ਪਾਉਦੇ। ਇਸ ਨਾਲ ਸਰੀਰ ਵਿੱਚ ਤਰਲ ਪਦਾਰਥ ਜਮ੍ਹਾਂ ਹੋ ਸਕਦਾ ਹੈ, ਜਿਸ ਨਾਲ ਪੈਰਾਂ ਜਾਂ ਲੱਤਾਂ ਵਿੱਚ ਸੋਜ ਆ ਸਕਦੀ ਹੈ।

ਪਿਸ਼ਾਬ ਵਿੱਚ ਖੂਨ ਆਉਣਾ: ਮਾਹਰਾਂ ਦਾ ਕਹਿਣਾ ਹੈ ਕਿ ਪਿਸ਼ਾਬ ਵਿੱਚ ਖੂਨ ਆਉਣਾ ਗੁਰਦੇ ਨੂੰ ਨੁਕਸਾਨ ਪਹੁੰਚਾਉਣ ਦਾ ਇੱਕ ਗੰਭੀਰ ਸੰਕੇਤ ਹੈ। ਇਹ ਪਿਸ਼ਾਬ ਨਾਲੀ ਨੂੰ ਨੁਕਸਾਨ ਪਹੁੰਚਾਉਣ ਦਾ ਸੰਕੇਤ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ, ਇਨਫੈਕਸ਼ਨ ਜਾਂ ਗੁਰਦੇ ਦੀ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਗੁਲਾਬੀ, ਲਾਲ ਜਾਂ ਭੂਰੇ ਰੰਗ ਦਾ ਪਿਸ਼ਾਬ ਦਿਖੇ ਜਾਂ ਖੂਨ ਦੇ ਥੱਕੇ ਦਿਖਣ, ਤਾਂ ਤਰੁੰਤ ਡਾਕਟਰ ਤੋਂ ਸਲਾਹ ਲਓ। ਨੈਸ਼ਨਲ ਕਿਡਨੀ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਪਿਸ਼ਾਬ ਵਿੱਚ ਖੂਨ ਆਉਣਾ ਗੁਰਦੇ ਦੀ ਬਿਮਾਰੀ ਦੇ ਸਭ ਤੋਂ ਚਿੰਤਾ ਵਾਲੇ ਚਿਤਾਵਨੀ ਸੰਕੇਤਾਂ ਵਿੱਚੋ ਇੱਕ ਹੈ।

ਝੱਗ ਵਾਲਾ ਪਿਸ਼ਾਬ: ਝੱਗ ਵਾਲਾ ਪਿਸ਼ਾਬ ਉਦੋਂ ਆਉਦਾ ਹੈ ਜਦੋਂ ਗੁਰਦੇ ਖਰਾਬ ਹੋ ਜਾਂਦੇ ਹਨ ਅਤੇ ਪ੍ਰੋਟੀਨ ਨੂੰ ਠੀਕ ਤਰ੍ਹਾਂ ਫਿਲਟਰ ਕਰਨ ਦੀ ਆਪਣੀ ਸਮਰੱਥਾ ਖੋਹ ਦਿੰਦੇ ਹਨ। ਨਤੀਜੇ ਵਜੋਂ ਐਲਬਿਊਮਿਨ ਵਰਗੇ ਪ੍ਰੋਟੀਨ ਪਿਸ਼ਾਬ ਵਿੱਚ ਲੀਕ ਹੋ ਜਾਂਦੇ ਹਨ, ਜਿਸ ਨਾਲ ਪਿਸ਼ਾਬ ਝੱਗ ਵਾਲਾ ਦਿਖਾਈ ਦਿੰਦਾ ਹੈ।

ਸਾਹ ਲੈਣ ਵਿੱਚ ਮੁਸ਼ਕਿਲ: ਗੁਰਦੇ ਦੀ ਬਿਮਾਰੀ ਦੇ ਕਾਰਨ ਫੇਫੜਿਆਂ ਵਿੱਚ ਤਰਲ ਪਦਾਰਥ ਜਮ੍ਹਾਂ ਹੋ ਸਕਦਾ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਹਾਲਾਂਕਿ, ਇਹ ਸਮੱਸਿਆ ਗੁਰਦੇ ਦੀ ਬਿਮਾਰੀ ਦੇ ਐਡਵਾਂਸ ਪੜਾਅ ਵਿੱਚ ਜ਼ਿਆਦਾ ਆਮ ਹੈ ਪਰ ਇਹ ਸ਼ੁਰੂਆਤੀ ਪੜਾਅ ਵਿੱਚ ਵੀ ਹੋ ਸਕਦੀ ਹੈ। ਮੇਓ ਕਲੀਨਿਕ ਦਾ ਕਹਿਣਾ ਹੈ ਕਿ ਜੇਕਰ ਸਰੀਰ ਤੋਂ ਵਾਧੂ ਪ੍ਰੋਡਕਟ ਅਤੇ ਤਰਲ ਪਦਾਰਥ ਨੂੰ ਫਿਲਟਰ ਨਹੀਂ ਕੀਤਾ ਜਾਂਦਾ, ਤਾਂ ਉਹ ਫੇਫੜਿਆਂ ਵਿੱਚ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ।

ਲਗਾਤਾਰ ਥਕਾਵਟ ਅਤੇ ਕੰਮਜ਼ੋਰੀ: ਥਕਾਵਟ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਇੱਕ ਆਮ ਲੱਛਣ ਹੈ। ਮਾਹਰ ਦੱਸਦੇ ਹਨ ਕਿ ਜਦੋਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ, ਤਾਂ ਸਰੀਰ ਵਿੱਚ ਵਾਧੂ ਪ੍ਰੋਡਕਟ ਅਤੇ ਜ਼ਹਿਰੀਲੇ ਪਦਾਰਥ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਐਨਰਜੀ ਦੀ ਕਮੀ ਕਾਰਨ ਥਕਾਵਟ ਹੁੰਦੀ ਹੈ। ਜੇਕਰ ਭਰਪੂਰ ਅਰਾਮ ਕਰਨ ਤੋਂ ਬਾਅਦ ਵੀ ਤੁਹਾਨੂੰ ਲਗਾਤਾਰ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਗੁਰਦੇ ਠੀਕ ਤਰ੍ਹਾਂ ਨਾਲ ਵਾਧੂ ਪ੍ਰੋਡਕਟਾਂ ਨੂੰ ਫਿਲਟਰ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ:-