ਹਰ ਖੰਘ ਨੂੰ ਆਮ ਸਮਝਣ ਦੀ ਗਲਤੀ ਨਾ ਕਰੋ, ਕਿਸੇ ਗੰਭੀਰ ਬਿਮਾਰੀ ਦਾ ਹੋ ਸਕਦਾ ਸੰਕੇਤ
ਹਰ ਖੰਘ ਆਮ ਨਹੀਂ ਹੁੰਦੀ। ਇਸ ਲਈ ਖੰਘ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ।

Published : September 2, 2026 at 2:13 PM IST
ਸਾਡੇ ਦੇਸ਼ ਵਿੱਚ ਖੰਘ ਸਭ ਤੋਂ ਆਮ ਲੱਛਣਾਂ ਵਿੱਚੋ ਇੱਕ ਹੈ, ਜੋ ਹਮੇਸ਼ਾ ਵਾਇਰਲ ਇਨਫੈਕਸ਼ਨ, ਐਲਰਜੀ ਜਾਂ ਮੌਸਮ ਵਿੱਚ ਬਦਲਾਅ ਦੇ ਕਾਰਨ ਹੁੰਦੀ ਹੈ। ਇਹ ਇੱਕ ਅਜਿਹੀ ਸਥਿਤੀ ਹੈ, ਜਿਸ ਲਈ OPD ਵਿੱਚ ਸਭ ਤੋਂ ਜ਼ਿਆਦਾ ਲੋਕ ਡਾਕਟਰੀ ਸਲਾਹ ਲੈਂਦੇ ਹਨ। ਇੱਕ ਭਾਰਤੀ ਸਟੱਡੀ ਅਨੁਸਾਰ, ਪ੍ਰਾਈਮਰੀ ਕੇਅਰ ਸੈਂਟਰਾਂ ਵਿੱਚ ਆਉਣ ਵਾਲੇ ਲਗਭਗ 30 ਫੀਸਦੀ ਤੋਂ 41 ਫੀਸਦੀ ਮਰੀਜ਼ਾਂ ਵਿੱਚ ਖੰਘ ਇੱਕ ਮੁੱਖ ਲੱਛਣ ਹੈ। ਹਾਲਾਂਕਿ, ਜੇਕਰ ਖੰਘ ਬਣੀ ਰਹਿੰਦੀ ਹੈ, ਵਾਰ-ਵਾਰ ਹੁੰਦੀ ਹੈ ਜਾਂ ਰੂਪ ਬਦਲਦਾ ਰਹਿੰਦਾ ਹੈ, ਤਾਂ ਬਿਨਾਂ ਅਸਲੀ ਵਜ੍ਹਾਂ ਦਾ ਪਤਾ ਲਗਾਏ ਵਾਰ-ਵਾਰ ਇਲਾਜ ਖੁਦ ਤੋਂ ਨਹੀਂ ਕਰਨਾ ਚਾਹੀਦਾ।
ਲਗਾਤਾਰ ਜਾਂ ਵਾਰ-ਵਾਰ ਹੋਣ ਵਾਲੀ ਖੰਘ ਨੂੰ ਸਿਰਫ਼ ਆਮ ਵਾਇਰਲ ਇਨਫੈਕਸ਼ਨ ਜਾਂ ਮੌਸਮ ਬਦਲਣ ਦਾ ਨਤੀਜਾ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਜੇਕਰ ਖੰਘ ਦਾ ਤਰੀਕਾ ਬਦਲ ਜਾਵੇ ਜਾਂ ਉਹ ਠੀਕ ਨਾ ਹੋਵੇ, ਤਾਂ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ, ਤਾਂਕਿ ਅਸਲੀ ਵਜ੍ਹਾਂ ਦਾ ਪਤਾ ਲੱਗ ਸਕੇ ਅਤੇ ਖੁਦ ਤੋਂ ਇਲਾਜ ਕਰਨ ਜਾਂ ਗਲਤ ਦਵਾਈਆਂ ਵਾਰ-ਵਾਰ ਇਸਤੇਮਾਲ ਦੇ ਖਤਰਿਆਂ ਤੋਂ ਬਚਿਆ ਜਾ ਸਕੇ।-ਜਨਰਲ ਫਿਜ਼ੀਸ਼ੀਅਨ ਡਾ. ਸੁਸ਼ੀਲ ਕਾਲੜਾ
ਸਾਨੂੰ ਅਕਸਰ ਅਜਿਹੇ ਮਰੀਜ਼ ਮਿਲਦੇ ਹਨ ਜੋ ਲਗਾਤਾਰ ਰਹਿਣ ਵਾਲੀ ਖੰਘ ਦਾ ਇਲਾਜ ਖੁਦ ਹੀ ਖੰਘ ਦੀ ਦਵਾਈ ਜਾਂ ਐਂਟੀਬਾਇਓਟਿਕਸ ਨਾਲ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲਦੀ। ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਦੀ ਵਜ੍ਹਾਂ ਦਮਾ, ਐਲਰਜੀ, ਸਾਈਨਸ ਦੀਆਂ ਸਮੱਸਿਆਵਾਂ, ਐਸਿਡ ਰਿਫਲਕਸ, ਫੇਫੜਿਆਂ ਦੀ ਪੁਰਾਣੀ ਬਿਮਾਰੀ, ਟੀਬੀ ਅਤੇ ਕੁਝ ਮਾਮਲਿਆਂ ਵਿੱਚ ਫੇਫੜਿਆਂ ਦਾ ਕੈਂਸਰ ਵੀ ਹੋ ਸਕਦਾ ਹੈ। ਫਿਜ਼ੀਸ਼ੀਅਨ ਡਾ. ਸੁਸ਼ੀਲ ਕਾਲੜਾ
ਲੱਛਣਾਂ ਦੀ ਪਛਾਣ ਕਰਨਾ ਜ਼ਰੂਰੀ
ਖੰਘ ਕਿੰਨੇ ਸਮੇਂ ਤੱਕ ਰਹਿੰਦੀ ਹੈ ਅਤੇ ਉਸਦੇ ਨਾਲ ਕਿਹੜੇ ਲੱਛਣ ਦਿਖਦੇ ਹਨ, ਇਹ ਜ਼ਰੂਰੀ ਸੰਕੇਤ ਹਨ। ਜੇਕਰ ਖੰਘ ਤਿੰਨ ਹਫਤਿਆਂ ਤੋਂ ਜ਼ਿਆਦਾ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਡਾਕਟਰ ਤੋਂ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ, ਖਾਸ ਕਰਕੇ ਉਦੋਂ ਜਦੋਂ ਇਹ ਵਾਰ-ਵਾਰ ਹੋ ਰਹੀ ਹੋਵੇ ਜਾਂ ਇਸਦੀ ਗੰਭੀਰਤਾ ਵੱਧ ਰਹੀ ਹੋ। ਇਸਦੇ ਨਾਲ ਹੀ, ਖੰਘ ਦੇ ਨਾਲ ਖੂਨ ਆਉਣਾ, ਭਾਰ ਘੱਟ ਹੋਣਾ, ਲਗਾਤਾਰ ਬੁਖਾਰ ਰਹਿਣਾ, ਸਾਹ ਲੈਣ ਵਿੱਚ ਮੁਸ਼ਕਿਲ, ਛਾਤੀ ਵਿੱਚ ਦਰਦ, ਰਾਤ ਨੂੰ ਪਸੀਨਾ ਆਉਣਾ ਅਤੇ ਥਕਾਵਟ ਮਹਿਸੂਸ ਹੋਣਾ ਵੀ ਗੰਭੀਰ ਚਿਤਾਵਨੀ ਸੰਕੇਤ ਹੈ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੀ ਖੰਘ ਲਈ ਐਂਟੀਬਾਇਓਟਿਕਸ ਲੈਣਾ ਜ਼ਰੂਰੀ ਨਹੀਂ ਹੈ।-ਫਿਜ਼ੀਸ਼ੀਅਨ ਡਾ. ਸੁਸ਼ੀਲ ਕਾਲੜਾ
ਹਰ ਖੰਘ ਲਈ ਐਂਟੀਬਾਇਓਟਿਕਸ ਦੀ ਲੋੜ ਨਹੀਂ
ਸਾਹ ਨਾਲ ਜੁੜੇ ਕਈ ਇਨਫੈਕਸ਼ਨ ਵਾਇਰਲ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਐਂਟੀਬਾਇਓਟਿਕਸ ਦੀ ਲੋੜ ਨਹੀਂ ਹੁੰਦੀ। ਇਸ ਲਈ ਜੇਕਰ ਤੁਹਾਨੂੰ ਲਗਾਤਾਰ ਖੰਘ ਹੋ ਰਹੀ ਹੈ, ਤਾਂ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ। ਡਾਕਟਰ ਮਰੀਜ਼ ਦੀ ਮੈਡੀਕਲ ਹਿਸਟਰੀ ਦੇਖ ਸਕਦੇ ਹਨ, ਸਿਗਰਟ ਦੀ ਆਦਤ ਜਾਂ ਖਤਰਨਾਕ ਚੀਜ਼ਾਂ ਦੇ ਸਪੰਰਕ ਵਿੱਚ ਆਉਣ ਬਾਰੇ ਪੁੱਛ ਸਕਦੇ ਹਨ ਅਤੇ ਅਜੇ ਚੱਲ ਰਹੀ ਦਵਾਈਆਂ ਅਤੇ ਲੱਛਣਾਂ ਨੂੰ ਨੋਟ ਕਰ ਸਕਦੇ ਹਨ। ਇਨ੍ਹਾਂ ਜਾਣਕਾਰੀ ਦੇ ਆਧਾਰ 'ਤੇ ਡਾਕਟਰ ਛਾਤੀ ਦਾ ਐਕਸ-ਰੇ, ਬਲੱਡ ਟੈਸਟ, ਪਲਮਨਰੀ ਫੰਕਸ਼ਨ ਟੈਸਟ ਜਾਂ ਹੋਰ ਜਾਂਚ ਕਰਵਾਉਣ ਦੀ ਸਲਾਹ ਦੇ ਸਕਦੇ ਹਨ।-ਫਿਜ਼ੀਸ਼ੀਅਨ ਡਾ. ਸੁਸ਼ੀਲ ਕਾਲੜਾ
ਡਾਕਟਰ ਦੀ ਸਲਾਹ ਲੈਣਾ ਜ਼ਰੂਰੀ
ਜੇਕਰ ਇਲਾਜ ਅਸਰਦਾਰ ਨਾ ਹੋ, ਖੰਘ ਮੁੜ ਹੋ ਜਾਵੇ ਜਾਂ ਗੰਭੀਰ ਲੱਛਣ ਦਿਖਣ, ਤਾਂ ਸਿਰਫ਼ ਓਹੀ ਦਵਾਈ ਲੈਣ ਦੀ ਬਜਾਏ ਬਿਮਾਰੀ ਦੀ ਪਛਾਣ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਹਾਲਾਂਕਿ, ਖੰਘ ਹੋਣਾ ਆਮ ਗੱਲ ਹੈ ਪਰ ਲਗਾਤਾਰ ਖੰਘ ਕਿਸੇ ਲੁੱਕੀ ਹੋਈ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਡਰਨ ਦੀ ਬਜਾਏ ਤਰੁੰਤ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ। ਸ਼ੁਰੂਆਤੀ ਜਾਂਚ ਨਾਲ ਬਿਮਾਰੀ ਦੀ ਅਸਲੀ ਵਜ੍ਹਾਂ ਦਾ ਪਤਾ ਲਗਾਉਣ ਅਤੇ ਮਰੀਜ ਨੂੰ ਸਹੀਂ ਸਮੇਂ 'ਤੇ ਇਲਾਜ ਦਿਵਾਉਣ ਵਿੱਚ ਮਦਦ ਮਿਲ ਸਕਦੀ ਹੈ। ਜੇਕਰ ਖੰਘ ਬਣੀ ਰਹਿੰਦੀ ਹੈ, ਤਾਂ ਖੰਘ ਦੀ ਦਵਾਈ ਦੀ ਇੱਕ ਹੋਰ ਬੋਤਲ ਖਰੀਦਣ ਦੀ ਬਜਾਏ ਅਸਲੀ ਵਜ੍ਹਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ:-

