ETV Bharat / entertainment

ਕੀ NEET ਪੇਪਰ ਲੀਕ 'ਤੇ ਟਿਪਣੀ ਦੇ ਚਲਦਿਆਂ 'ਇੰਡੀਅਨ ਆਈਡਲ 16' ਤੋਂ ਬਾਹਰ ਹੋਏ ਵਿਸ਼ਾਲ ਦਦਲਾਨੀ, ਜਾਣੋ

NEET-UG ਪੇਪਰ ਲੀਕ 'ਤੇ ਟਿਪਣੀ ਕਰਨ ਦੇ ਚਲਦਿਆਂ ਕੀ 'ਇੰਡੀਅਨ ਆਈਡਲ 16' ਤੋਂ ਵਿਸ਼ਾਲ ਦਦਲਾਨੀ ਨੂੰ ਬਾਹਰ ਕਰ ਦਿੱਤਾ ਗਿਆ ਹੈ? ਆਓ ਜਾਣਦੇ ਹਾਂ...

VISHAL DROPPED FROM INDIAN IDOL
ਵਿਸ਼ਾਲ ਦਦਲਾਨੀ (IANS)
author img

By ETV Bharat Entertainment Team

Published : May 28, 2026 at 12:54 PM IST

2 Min Read
Choose ETV Bharat

ਹੈਦਰਾਬਾਦ: ਗਾਇਕ ਵਿਸ਼ਾਲ ਦਦਲਾਨੀ ਇੱਕ ਵਾਰ ਫਿਰ ਚਰਚਾ ਵਿੱਚ ਹਨ। ਗਾਇਕ ਨੇ ਉਨ੍ਹਾਂ ਰਿਪੋਰਟਾਂ 'ਤੇ ਪ੍ਰਤੀਕਿਰੀਆਂ ਦਿੱਤੀ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੀਟ ਪੇਪਰ ਲੀਕ ਵਿਵਾਦ ਨੂੰ ਲੈ ਕੇ ਜ਼ਿੰਮੇਵਾਰ ਦੀ ਆਲੋਚਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ 'ਇੰਡੀਅਨ ਆਈਡਲ 16' ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਗਾਇਕ ਨੇ ਇਸ ਮੁੱਦੇ ਅਤੇ ਦੇਸ਼ ਦੀ ਖਰਾਬ ਹਾਲਾਤ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਸੀ।

ਇਹ ਅਫਵਾਹਾਂ ਉਦੋਂ ਸ਼ੁਰੂ ਹੋਈਆਂ, ਜਦੋਂ ਵਿਸ਼ਾਲ ਨੇ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ਵਿੱਚ ਉਨ੍ਹਾਂ ਨੇ NEET-UG ਪੇਪਰ ਲੀਕ ਵਿਵਾਦ ਨੂੰ ਹੱਲ ਕਰਨ ਦੇ ਤਰੀਕੇ ਦੀ ਆਲੋਚਨਾ ਕੀਤੀ ਸੀ। ਇਸ ਤੋਂ ਤਰੁੰਤ ਬਾਅਦ ਕਈ ਸੋਸ਼ਲ ਮੀਡੀਆ ਪੇਜਾਂ 'ਤੇ ਦਾਅਵਾ ਕੀਤਾ ਜਾਣ ਲੱਗਾ ਕਿ 'ਇੰਡੀਅਨ ਆਈਡਲ' ਦੇ ਨਿਰਮਾਤਾਵਾਂ ਨੇ ਉਨ੍ਹਾਂ ਦੀ ਇਸ ਟਿੱਪਣੀ ਕਾਰਨ ਉਨ੍ਹਾਂ ਨੂੰ ਜੱਜ ਦੇ ਪੈਨਲ ਤੋਂ ਹਟਾ ਦਿੱਤਾ ਹੈ।

ਇਨ੍ਹਾਂ ਦਾਅਵਿਆਂ 'ਤੇ ਪ੍ਰਤੀਕਿਰੀਆਂ ਦਿੰਦੇ ਹੋਏ ਵਿਸ਼ਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਫ਼ ਕੀਤਾ ਅਤੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ," ਯਾਦ ਰੱਖੋ, ਔਨਲਾਈਨ ਜੋ ਕੁਝ ਵੀ ਦੇਖੋ, ਉਸ 'ਤੇ ਭਰੋਸਾ ਨਾ ਕਰੋ। ਇੱਥੇ ਬਹੁਤ ਜ਼ਿਆਦਾ ਹੇਰਾਫੇਰੀ ਚੱਲ ਰਹੀ ਹੈ। ਸਹੀਂ ਲਈ ਲੜਦੇ ਰਹੋ ਅਤੇ ਜੋ ਗੱਲ ਕਹਿਣਾ ਜ਼ਰੂਰੀ ਹੈ, ਉਸਨੂੰ ਕਹਿੰਦੇ ਰਹੋ।

ਵੀਡੀਓ ਵਿੱਚ ਦਦਲਾਨੀ 'ਇੰਡੀਅਨ ਆਈਡਲ' ਦੇ ਸੈੱਟ 'ਤੇ ਨਜ਼ਰ ਆ ਰਹੇ ਹਨ, ਜਿੱਥੇ ਉਹ ਪਹਿਲਾ ਤਾਂ ਰੋਣ ਦਾ ਨਾਟਕ ਕਰਦੇ ਹਨ ਅਤੇ ਫਿਰ ਅਚਾਨਕ ਜ਼ੋਰ ਨਾਲ ਹੱਸਣ ਲੱਗਦੇ ਹਨ ਅਤੇ ਕਹਿੰਦੇ ਹਨ,"ਹੇ, ਮੈਂ ਇੱਥੇ ਹੀ ਹਾਂ ਬੇਬੀ।" ਵਿਸ਼ਾਲ ਦੀ ਪ੍ਰਤੀਕਿਰੀਆਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸਮੱਰਥਨ ਕਰਦੇ ਹੋਏ ਉਨ੍ਹਾਂ ਦੇ ਜਵਾਬ ਦੀ ਪ੍ਰਸ਼ੰਸਾਂ ਕੀਤੀ। ਕਈ ਯੂਜ਼ਰਸ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਮਸ਼ਹੂਰ ਹਸਤੀਆਂ ਰਾਜਨੀਤਿਕ ਜਾਂ ਜਨਤਕ ਮੁੱਦਿਆਂ 'ਤੇ ਗੱਲ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਅਕਸਰ ਗਲਤ ਜਾਣਕਾਰੀਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ।

NEET-UG ਪੇਪਰ ਲੀਕ ਦਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇੱਕ ਅਧਿਆਪਕ ਨੂੰ 135 ਪ੍ਰੀਖਿਆ ਪ੍ਰਸ਼ਨਾਂ ਨਾਲ ਮੇਲ ਖਾਣ ਵਾਲੀ ਪੀਡੀਐਫ ਮਿਲੀ, ਜਿਸ ਤੋਂ ਬਾਅਦ ਇੱਕ ਵੱਡੀ ਜਾਂਚ ਸ਼ੁਰੂ ਹੋਈ। ਇਹ ਪ੍ਰੀਖਿਆ 3 ਮਈ ਨੂੰ ਭਾਰਤ ਦੇ 551 ਸ਼ਹਿਰਾਂ ਅਤੇ 14 ਅੰਤਰਰਾਸ਼ਟਰੀ ਕੇਂਦਰਾਂ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਇਸ ਪ੍ਰੀਖਿਆ ਵਿੱਚ 22 ਲੱਖ ਤੋਂ ਜ਼ਿਆਦਾ ਉਮੀਜਵਾਰ ਸ਼ਾਮਲ ਹੋਏ ਸੀ ਅਤੇ ਹੁਣ ਕੇਂਦਰੀ ਸਿੱਖਿਆ ਮੰਤਰਾਲੇ ਦੇ ਨਿਰਦੇਸ਼ ਅਨੁਸਾਰ, ਸਖ਼ਤ ਸੁਰੱਖਿਆ ਵਿਚਕਾਰ 21 ਜੂਨ ਨੂੰ NEET-UG ਦੀ ਮੁੜ ਪ੍ਰੀਖਿਆ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ:-