ਆਸਟ੍ਰੇਲੀਆ 'ਚ ਧੂੰਮਾਂ ਪਾਉਣਗੇ ਇਹ ਪਾਲੀਵੁੱਡ ਕਲਾਕਾਰ, ਪਹਿਲੀ ਵਾਰ ਇਕੱਠਿਆ ਬਣਨਗੇ ਇਸ ਗ੍ਰੈਂਡ ਨਾਟ ਸ਼ੋਅ ਦਾ ਹਿੱਸਾ
ਦਿੱਗਜ ਪਾਲੀਵੁੱਡ ਕਲਾਕਾਰ ਆਸਟ੍ਰੇਲੀਆ ਦੀ ਧਰਤੀ ਉਤੇ ਇੱਕ ਸ਼ਾਨਦਾਰ ਨਾਟਕ ਕਰਨ ਜਾ ਰਹੇ ਹਨ।

By ETV Bharat Entertainment Team
Published : September 1, 2026 at 11:22 AM IST
ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜੇ ਨਾਮਵਰ ਕਲਾਕਾਰ ਹੁਣ ਆਸਟ੍ਰੇਲੀਆ ਦੀ ਧਰਤੀ ਉਤੇ ਅਪਣੀ ਬਹੁ-ਆਯਾਮੀ ਕਾਬਲੀਅਤ ਦਾ ਲੋਹਾ ਮੰਨਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਪਹਿਲੀ ਵਾਰ ਇਕੱਠਿਆਂ ਇੱਥੇ ਹੋਣ ਜਾ ਰਹੇ ਗ੍ਰੈਂਡ ਨਾਟਕ ਸ਼ੋਅ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
'ਪਰਮ ਐਂਡ ਬਾਜ਼ ਪ੍ਰੋਡੋਕਸ਼ਨ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤਾ ਜਾ ਰਿਹਾ ਹੈ ਇਹ ਨਾਟਕ 'ਬੋਲਾਂਗੇ ਸੱਚ', ਜੋ ਸਿਡਨੀ ਦੇ ਵਿਸ਼ਾਲ ਮੰਚ 'ਤੇ ਕਰਵਾਇਆ ਜਾ ਰਿਹਾ ਹੈ, ਜੋ ਹਾਸੇ, ਭਾਵਨਾਵਾਂ, ਪਰਿਵਾਰਕ ਮਨੋਰੰਜਨ ਅਤੇ ਅਭੁੱਲ ਪ੍ਰਦਰਸ਼ਨਾਂ ਨਾਲ ਭਰੀ ਇੱਕ ਯਾਦਗਾਰੀ ਸ਼ਾਮ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ।
02 ਅਕਤੂਬਰ ਦੀ ਸ਼ਾਮ ਨੂੰ ਕਰਵਾਏ ਜਾਣ ਵਾਲੇ ਇਸ ਕਾਮੇਡੀ ਨਾਟਕ ਲਈ ਡਾਇਮੰਡ ਸ਼ੋਅਰੂਮ ਵਰਕਰਜ਼ ਬਲੈਕਟਾਊਨ ਨਾਮਕ ਆਲੀਸ਼ਾਨਤਾ ਭਰਪੂਰ ਸਥਾਨ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਸ਼ਾਮਿਲ ਹੋਣ ਜਾ ਰਹੇ ਪੰਜਾਬੀ ਸਿਨੇਮਾ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਭੁਪਿੰਦਰ ਬਰਨਾਲਾ, ਸੀਮਾ ਕੌਸਲ, ਇਮਰਾਨ ਸ਼ੇਖ, ਜਸ਼ਨ ਹੀਰ, ਬਲਜਿੰਦਰ ਕੌਰ ਬੈਂਸ ਆਦਿ ਸ਼ੁਮਾਰ ਹਨ।
ਅੰਤਰਰਾਸ਼ਟਰੀ ਪੱਧਰ ਉੱਪਰ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਣੇ ਉਕਤ ਨਾਟਕ ਦੀਆਂ ਤਿਆਰੀਆਂ ਨੂੰ ਜ਼ੋਰਾਂ-ਸ਼ੋਰਾਂ ਨਾਲ ਅੰਜ਼ਾਮ ਦੇਣ ਵਿੱਚ ਜੁੱਟ ਚੁੱਕੀਆਂ ਹਨ ਪ੍ਰਬੰਧਨ ਟੀਮਾਂ, ਜਿੰਨਾਂ ਅਨੁਸਾਰ ਪੰਜਾਬੀ ਥੀਏਟਰ ਦੀ ਦੁਨੀਆ ਵਿੱਚ ਇੱਕ ਨਿਵੇਕਲਾ ਉੱਦਮ ਸਾਬਿਤ ਹੋਵੇਗਾ ਇਹ ਨਾਟਕ, ਜਿਸ ਦਾ ਹਿੱਸਾ ਬਣਨ ਨੂੰ ਲੈ ਉਕਤ ਕਲਾਕਾਰੀ ਖੇਮੇ ਵਿੱਚ ਵੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਕਲਾ ਅਤੇ ਸਿਨੇਮਾ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਭੁਪਿੰਦਰ ਬਰਨਾਲਾ ਅਤੇ ਇਮਰਾਨ ਸ਼ੇਖ ਦੁਆਰਾ ਨਿਰਦੇਸ਼ਿਤ ਕੀਤੇ ਜਾਣ ਵਾਲੇ ਉਕਤ ਨਾਟਕ ਦੁਆਰਾ ਸਮੂਹ ਕਲਾਕਾਰਾਂ ਦੀ ਬਹੁ-ਪੱਖੀ ਸ਼ਖਸ਼ੀਅਤ ਦੇ ਕਈ ਹੋਰ ਵਿਲੱਖਣ ਸ਼ੇਡਸ਼ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ:

