ETV Bharat / entertainment

ਫਿਲਮ 'ਬੰਬੂਕਾਟ 2' ਨਾਲ ਚਰਚਾ ਵਿੱਚ ਆਇਆ ਮਾਲਵੇ ਦਾ ਇਹ ਅਦਾਕਾਰ, ਜਲਦ ਇਸ ਨਵੀਂ ਫਿਲਮ ਵਿੱਚ ਆਏਗਾ ਨਜ਼ਰ

ਬਹੁ-ਪੱਖੀ ਅਦਾਕਾਰ ਬਰਾੜ ਪ੍ਰਿੰਸ ਰਿਲੀਜ਼ ਹੋਈ ਪੰਜਾਬੀ ਫਿਲਮ 'ਬੰਬੂਕਾਟ 2' ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Versatile Actor Brar Prince
Versatile Actor Brar Prince (Pic Credit: Special Arrangement)
author img

By ETV Bharat Entertainment Team

Published : February 25, 2026 at 10:21 AM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਬਹੁਤ ਹੀ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦਾ ਜਾ ਰਿਹਾ ਹੈ ਬਹੁ-ਪੱਖੀ ਅਦਾਕਾਰ ਬਰਾੜ ਪ੍ਰਿੰਸ, ਜੋ ਰਿਲੀਜ਼ ਹੋਈ ਅਪਣੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬੰਬੂਕਾਟ 2' ਨਾਲ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਦਾ ਕੇਂਦਰ-ਬਿੰਦੂ ਬਣਿਆ ਹੋਇਆ ਹੈ, ਜਿਸ ਵੱਲੋਂ ਇਸ ਮੰਨੋਰੰਜਕ ਫਿਲਮ ਵਿੱਚ ਨਿਭਾਈ ਖਾਸ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਜਾ ਰਿਹਾ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਰਜਵਾੜਾਸ਼ਾਹੀ ਜ਼ਿਲ੍ਹੇ ਫਰੀਦਕੋਟ ਨਾਲ ਸੰਬੰਧ ਰੱਖਦਾ ਹੈ ਇਹ ਪ੍ਰਤਿਭਾਵਾਨ ਅਦਾਕਾਰ, ਜੋ ਇਸ ਤੋਂ ਪਹਿਲਾਂ ਵੀ ਸਾਹਮਣੇ ਆਈਆਂ ਕਈ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਅਪਣੀ ਆਹਲਾ ਅਦਾਕਾਰੀ ਕਲਾ ਦਾ ਪ੍ਰਗਟਾਵਾ ਕਰਵਾ ਚੁੱਕਾ ਹੈ।

ਅਦਾਕਾਰ ਬਰਾੜ ਪ੍ਰਿੰਸ
ਅਦਾਕਾਰ ਬਰਾੜ ਪ੍ਰਿੰਸ (Pic Credit: Special Arrangement)

ਫੋਟੋਗ੍ਰਾਫੀ ਕਲਾ ਵਿੱਚ ਵਿਸ਼ੇਸ਼ ਹੁਨਰਮੰਦੀ ਰੱਖਦਾ ਇਹ ਹੋਣਹਾਰ ਨੌਜਵਾਨ ਕਈ ਮੰਨੇ-ਪ੍ਰਮੰਨੇ ਬਾਲੀਵੁੱਡ ਸਟਾਰਜ਼ ਨੂੰ ਵੀ ਅਪਣੇ ਕੈਮਰੇ ਵਿੱਚ ਕੈਦ ਕਰਨ ਦਾ ਮਾਣ ਹਾਸਿਲ ਕਰ ਚੁੱਕਾ ਹੈ, ਜਿੰਨ੍ਹਾਂ ਵਿੱਚ ਸੋਨੂੰ ਸੂਦ, ਕਰਨ ਨਾਥ, ਟੀਨਾ ਆਹੂਜਾ, ਵਿਕਰਮਜੀਤ ਵਿਰਕ ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਸਾਰਿਆਂ ਵੱਲੋਂ ਉਸ ਦੀ ਇਸ ਸ਼ਾਨਦਾਰ ਕਲਾ ਨੂੰ ਕਾਫ਼ੀ ਸਰਾਹਿਆ ਗਿਆ ਹੈ।

ਉਕਤ ਫਿਲਮ ਨਾਲ ਜੁੜੇ ਅਪਣੇ ਅਨੁਭਵ ਬਿਆਨ ਕਰਦਿਆਂ ਇਸ ਬਹੁ-ਆਯਾਮੀ ਕਲਾਕਾਰ ਨੇ ਦੱਸਿਆ, 'ਪਾਲੀਵੁੱਡ ਦੀਆਂ ਦਿੱਗਜ ਸ਼ਖਸੀਅਤਾਂ ਨਾਲ ਸਜੀ ਇਸ ਪੰਜਾਬੀ ਫਿਲਮ ਵਿੱਚ ਕੰਮ ਕਰਨਾ ਉਸ ਲਈ ਬੇਹੱਦ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿਸ ਦੌਰਾਨ ਨਿਰਦੇਸ਼ਕ ਪੰਕਜ ਬੱਤਰਾ ਸਮੇਤ ਸੀਨੀਅਰ ਐਕਟਰਜ਼ ਦੀ ਸੋਹਬਤ ਮਾਣਨਾ ਵੀ ਉਸ ਲਈ ਬੇਹੱਦ ਮਾਣ ਭਰੀ ਗੱਲ ਰਹੀ ਹੈ।'

ਅਦਾਕਾਰ ਬਰਾੜ ਪ੍ਰਿੰਸ
ਅਦਾਕਾਰ ਬਰਾੜ ਪ੍ਰਿੰਸ (Pic Credit: Special Arrangement)

ਅਗਾਮੀ ਯੋਜਨਾਵਾਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰ ਬਰਾੜ ਪ੍ਰਿੰਸ ਨੇ ਦੱਸਿਆ ਕਿ ਜਲਦ ਹੀ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ '40 ਦਿਨ' ਵਿੱਚ ਵੀ ਉਹ ਨਜ਼ਰ ਆਵੇਗਾ, ਜਿਸ ਦਾ ਨਿਰਦੇਸ਼ਨ ਤਰੁਣਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ 'ਰੱਬ ਦਾ ਰੇਡਿਓ', 'ਦਾਣਾ ਪਾਣੀ' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।

ਇਹ ਵੀ ਪੜ੍ਹੋ: