ETV Bharat / entertainment

ਮਲਵਈ ਹਿੱਸਿਆਂ ਵਿੱਚ ਸੰਪੰਨ ਹੋਈ ਨਵੇਂ ਪੰਜਾਬੀ ਗਾਣੇ ਦੀ ਸ਼ੂਟਿੰਗ, ਜਲਦ ਹੋਵੇਗਾ ਰਿਲੀਜ਼

ਨਵੇਂ ਪੰਜਾਬੀ ਗਾਣੇ ਦੀ ਸ਼ੂਟਿੰਗ ਮਲਵਈ ਹਿੱਸਿਆਂ ਵਿੱਚ ਸੰਪੰਨ ਹੋ ਗਈ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ।

ਪੰਜਾਬੀ ਗਾਣੇ ਦੀ ਸ਼ੂਟਿੰਗ
ਪੰਜਾਬੀ ਗਾਣੇ ਦੀ ਸ਼ੂਟਿੰਗ (Photo Credit: Special Arrangement)
author img

By ETV Bharat Entertainment Team

Published : January 10, 2026 at 10:28 AM IST

1 Min Read
Choose ETV Bharat

ਚੰਡੀਗੜ੍ਹ: ਪੰਜਾਬ ਦਾ ਮਲਵਈ ਖਿੱਤਾ ਅੱਜਕੱਲ੍ਹ ਪੰਜਾਬੀ, ਹਿੰਦੀ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਸਿਰਜਣ ਦਾ ਗੜ੍ਹ ਬਣਦਾ ਜਾ ਰਿਹਾ ਹੈ, ਜਿਸ ਸੰਬੰਧਤ ਜਾਰੀ ਸਿਲਸਿਲੇ ਦੀ ਕੜੀ ਵਜੋਂ ਹੀ ਸਾਹਮਣੇ ਆਉਣ ਜਾ ਰਿਹਾ ਹੈ ਪੰਜਾਬੀ ਗੀਤ 'ਥਾਣੇਦਾਰੀ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਨਿਆਮੀ ਪ੍ਰੋਡੋਕਸ਼ਨ' ਦੇ ਬੈਨਰ ਹੇਠ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ ਉਕਤ ਗੀਤ, ਜਿਸ ਨੂੰ ਅਵਾਜ਼ ਉਭਰਦੀ ਅਤੇ ਚਰਚਿਤ ਗਾਇਕਾ ਕਮਲ ਪ੍ਰੀਤ ਮੱਟੂ ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਬਰਾੜ ਸਾਹਿਬ ਵੱਲੋਂ ਸਿਰਜਿਆ ਗਿਆ ਹੈ।

ਪੰਜਾਬੀ ਗਾਣੇ ਦੀ ਸ਼ੂਟਿੰਗ
ਪੰਜਾਬੀ ਗਾਣੇ ਦੀ ਸ਼ੂਟਿੰਗ (Photo Credit: Special Arrangement)

ਪੰਜਾਬ ਦੇ ਠੇਠ ਦੇਸੀ ਮਾਹੌਲ ਅਧੀਣ ਬੁਣੇ ਜਾ ਰਹੇ ਉਕਤ ਗੀਤ ਦਾ ਨਿਰਮਾਣ ਪੰਜਾਬੀ ਸਿਨੇਮਾ ਦਾ ਜਾਣਾ-ਪਛਾਣਾ ਚਿਹਰਾ ਬਣ ਚੁੱਕੇ ਕੁਲਦੀਪ ਨਿਆਮੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਇਸੇ ਸੰਬੰਧਤ ਵਿਸਥਾਰਕ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਉੱਘੇ ਗੀਤਕਾਰ ਪਿੰਦਰ ਸੰਧੂ ਪਿੰਡੀ ਬਲੋਚਾਂ ਵੱਲੋਂ ਲਿਖੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਰੂਪ ਵਿੱਚ ਸਿਰਜਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਈ ਖੁਰਦ ਦੀਆਂ ਲੋਕੇਸ਼ਨਾਂ ਉਪਰ ਫਿਲਮਾਏ ਗਏ ਉਕਤ ਗਾਣੇ ਦੇ ਸੰਗੀਤਕ ਵੀਡੀਓ ਦਾ ਨਿਰਦੇਸ਼ਨ ਗੁਰਪਿਆਰ ਢਿੱਲਵਾਂ ਦੁਆਰਾ ਕੀਤਾ ਗਿਆ ਹੈ, ਜਿਸ ਤੋਂ ਇਲਾਵਾ ਇਸ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਦਾਕਾਰ ਟੀਮ ਕੁਲਦੀਪ ਨਿਆਮੀ, ਦਿਲਜੀਤ ਕਲਿਆਣ, ਬੱਬੀ ਸਿੱਧੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਪੰਜਾਬੀ ਗਾਣੇ ਦੀ ਸ਼ੂਟਿੰਗ
ਪੰਜਾਬੀ ਗਾਣੇ ਦੀ ਸ਼ੂਟਿੰਗ (Photo Credit: Special Arrangement)

ਨੋਕ ਝੋਕ ਭਰੀਆਂ ਆਪਸੀ ਭਾਵਨਾਵਾਂ ਅਤੇ ਪੰਜਾਬ ਦੇ ਠੇਠ ਰੀਤੀ ਰਿਵਾਜਾਂ ਦੀ ਤਰਜ਼ਮਾਨੀ ਕਰਨ ਜਾ ਰਿਹਾ ਹੈ ਉਕਤ ਗੀਤ, ਜਿਸ ਨੂੰ ਮਿਲ ਰਹੇ ਪ੍ਰੀ-ਰਿਲੀਜ਼ ਹੁੰਗਾਰੇ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਅਤੇ ਸੰਗੀਤ ਪੇਸ਼ਕਰਤਾ ਕੁਲਦੀਪ ਨਿਆਮੀ, ਜਿੰਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੁਝ ਹੋਰ ਸੰਗੀਤ ਪ੍ਰੋਜੈਕਟਸ ਵੀ ਕੁਝ ਵੱਖਰਾ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ।

ਇਹ ਵੀ ਪੜ੍ਹੋ: