ETV Bharat / entertainment

ਮਾਲਵਾ 'ਚ ਸ਼ੁਰੂ ਹੋਈ ਨਵੀਂ ਕਾਮੇਡੀ ਪੰਜਾਬੀ ਫਿਲਮ ਦੀ ਸ਼ੂਟਿੰਗ, ਸ਼ਿਵਮ ਸ਼ਰਮਾ ਵੱਲੋਂ ਕੀਤਾ ਜਾ ਰਿਹਾ ਨਿਰਦੇਸ਼ਨ

ਆਉਣ ਵਾਲੀ ਪੰਜਾਬੀ ਫਿਲਮ "ਬਰੈੱਡ ਐਂਡ ਬਟਰ" ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

ਬਰੈੱਡ ਐਂਡ ਬਟਰ
ਬਰੈੱਡ ਐਂਡ ਬਟਰ (Pic Credit: Special Arrangement)
author img

By ETV Bharat Entertainment Team

Published : January 6, 2026 at 12:05 PM IST

2 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਨਵੇਂ ਵਰ੍ਹੇ 'ਚ ਰੰਗ ਬਿਰੰਗੇ ਹੋ ਰਹੇ ਮੁਹਾਂਦਰੇ ਨੂੰ ਹੀ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ "ਬਰੈੱਡ ਐਂਡ ਬਟਰ", ਜਿਸ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

'ਟੀਟੀ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਵੇਗੀ ਉਕਤ ਮੰਨੋਰੰਜਕ ਫਿਲਮ, ਜਿਸ ਦਾ ਨਿਰਮਾਣ ਪੀ ਐੱਸ ਸਿੱਧੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਸ਼ਿਵਮ ਸ਼ਰਮਾ ਸੰਭਾਲ ਰਹੇ ਹਨ, ਜੋ ਮੇਨ ਸਟ੍ਰੀਮ ਤੋਂ ਅਲਹਦਾ ਹੱਟ ਕੇ ਫਿਲਮਾਂ ਦੀ ਸਿਰਜਣਾ ਕਰਨ ਵਿੱਚ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ।

"ਬਰੈੱਡ ਐਂਡ ਬਟਰ" ਦੀ ਸ਼ੂਟਿੰਗ (Pic Credit: Special Arrangement)

ਪੰਜਾਬ ਦੇ ਮਲਵਈ ਖਿੱਤੇ ਅਧੀਨ ਆਉਂਦੇ ਸੰਗਰੂਰ, ਬਰਨਾਲਾ, ਬਠਿੰਡਾ ਆਦਿ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਹੈ ਉਕਤ ਫਿਲਮ, ਜਿਸ ਵਿੱਚ ਇਸੇ ਖੇਤਰ ਨਾਲ ਸੰਬੰਧਤ ਕਈ ਮੰਝੇ ਹੋਏ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ, ਜਿੰਨ੍ਹਾਂ ਵਿੱਚ ਭੁਪਿੰਦਰ ਬਰਨਾਲਾ, ਪਰਮਿੰਦਰ ਕੌਰ ਗਿੱਲ ਅਤੇ ਮੰਜੂ ਮਾਹਲ ਆਦਿ ਸ਼ੁਮਾਰ ਹਨ।

"ਬਰੈੱਡ ਐਂਡ ਬਟਰ" ਦੀ ਸ਼ੂਟਿੰਗ (Pic Credit: Special Arrangement)

ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਇਹ ਪ੍ਰਭਾਵਪੂਰਨ ਪੰਜਾਬੀ ਫਿਲਮ, ਜੋ ਪੁਰਾਤਨ ਪੰਜਾਬ ਦੀ ਅਸਲ ਤਸਵੀਰ ਨੂੰ ਵੀ ਪੇਸ਼ ਕਰੇਗੀ। ਉਕਤ ਫਿਲਮ ਦੇ ਨਿਰਦੇਸ਼ਕ ਸ਼ਿਵਮ ਸ਼ਰਮਾ ਦੇ ਹਾਲੀਆ ਡਾਇਰੈਕਟੋਰੀਅਲ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਸਿਰਜਿਤ ਕੀਤੀਆਂ ਗਈਆਂ ਫਿਲਮਾਂ ਵਿੱਚ 'ਅੱਲੜ੍ਹ ਵਰੇਸ', 'ਕਮਲੇ', 'ਅੰਗਰੇਜ਼ ਪੁੱਤ', 'ਢੋਲ ਰੱਤੀ' ਅਤੇ 'ਭਗਤ ਸਿੰਘ ਦੀ ਉਡੀਕ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪੰਜਾਬੀ ਵੈੱਬ ਸੀਰੀਜ਼ 'ਕੁੜੀਆਂ ਪੰਜਾਬ ਦੀਆਂ' ਵੀ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ, ਜਿਸ ਵਿੱਚ ਅਜੋਕੇ ਪੰਜਾਬ ਦੀ ਨੌਜਵਾਨੀ ਸੋਚ ਨੂੰ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ।

ਓਧਰ ਨਿਰਮਾਣ ਚਰਨ ਤੋਂ ਹੀ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਣੀ ਉਕਤ ਫਿਲਮ ਦੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਖੂਬਸੂਰਤ ਕਹਾਣੀ-ਸਾਰ ਅਧਾਰਿਤ ਇਸ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਸਿਨੇਮਾਟੋਗ੍ਰਾਫ਼ਰ ਹਰਦੀਪ ਸਿੰਘ ਅਹਿਮ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ: