ETV Bharat / entertainment

ਰਿਲੀਜ਼ ਹੋਇਆ ਗੀਤ 'ਘਰ ਕਬ ਆਓਗੇ', ਦਿਲਜੀਤ ਦੁਸਾਂਝ ਸਮੇਤ ਇੰਨ੍ਹਾਂ ਗਾਇਕਾਂ ਨੇ ਦਿੱਤੀਆਂ ਨੇ ਅਵਾਜ਼ਾਂ

ਰਿਲੀਜ਼ ਹੋਇਆ 'ਬਾਰਡਰ 2' ਦਾ ਚਰਚਿਤ ਗੀਤ 'ਘਰ ਕਬ ਆਓਗੇ', ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Border 2 song ghar kab aaoge
Border 2 song ghar kab aaoge (Pic Credit: Song Poster)
author img

By ETV Bharat Entertainment Team

Published : January 2, 2026 at 4:27 PM IST

2 Min Read
Choose ETV Bharat

ਚੰਡੀਗੜ੍ਹ: ਸਾਲ 1997 ਵਿੱਚ ਆਈ ਹਿੰਦੀ ਫਿਲਮ 'ਬਾਰਡਰ' ਨੂੰ ਅਪਾਰ ਕਾਮਯਾਬੀ ਦਿਵਾਉਣ 'ਚ ਇਸ ਦੇ ਗੀਤ 'ਘਰ ਕਬ ਆਓਗੇ' ਵੱਲੋਂ ਅਹਿਮ ਭੂਮਿਕਾ ਗਈ, ਜੋ ਨਵੇਂ ਰੂਪ ਵਿੱਚ ਹੁਣ ਸਾਹਮਣੇ ਆ ਰਹੀ 'ਬਾਰਡਰ 2' ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਅੱਜ ਵੱਡੇ ਪੱਧਰ ਉੱਪਰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਗਿਆ ਹੈ।

ਸਦਾ ਬਹਾਰ ਰੰਗਾਂ ਵਿੱਚ ਰੰਗੇ ਗਏ ਉਕਤ ਗਾਣੇ ਦੇ ਮੂਲ ਅਤੇ ਨਵੇਂ ਸੰਗੀਤਕ ਸਾਂਚੇ ਦੀ ਸਿਰਜਣਾ 2 ਸੰਗੀਤਕਾਰਾਂ ਕ੍ਰਮਵਾਰ ਅਨੂ ਮਲਿਕ ਅਤੇ ਮਿਥੁਨ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਦਾ ਅਹਿਸਾਸ ਅਤੇ ਪ੍ਰਗਟਾਵਾ ਕਰਵਾਉਂਦੇ ਇਸ ਭਾਵਪੂਰਨ ਗਾਣੇ ਦੀ ਰਚਨਾ ਪ੍ਰਸਿੱਧ ਅਤੇ ਅਜ਼ੀਮ ਗੀਤਕਾਰ ਜਾਵੇਦ ਅਖ਼ਤਰ ਅਤੇ ਮਨੋਜ ਮਨੋਜ ਮੁੰਤਸ਼ੀਰ ਵੱਲੋਂ ਕੀਤੀ ਗਈ ਹੈ।

ਦੁਨੀਆਂ ਭਰ ਦੇ ਸੰਗੀਤ ਅਤੇ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਭਾਵਨਾਤਮਕ ਗਾਣੇ ਨੂੰ ਅਵਾਜ਼ਾਂ ਦਿਲਜੀਤ ਦੁਸਾਂਝ, ਸੋਨੂੰ ਨਿਗਮ, ਰੂਪ ਕੁਮਾਰ ਰਾਠੌਰ, ਅਰੀਜੀਤ ਸਿੰਘ, ਵਿਸ਼ਾਲ ਮਿਸ਼ਰਾ ਵੱਲੋਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਦੁਆਰਾ ਗਾਏ ਗਏ ਵੱਖ-ਵੱਖ ਹਿੱਸਿਆ ਦਾ ਫਿਲਮਾਂਕਣ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੈੱਟੀ ਅਤੇ ਦਿਲਜੀਤ ਦੁਸਾਂਝ ਉਪਰ ਬੇਹੱਦ ਖੂਬਸੂਰਤੀ ਨਾਲ ਕੀਤਾ ਗਿਆ ਹੈ।

'ਟੀ-ਸੀਰੀਜ਼ ਦੇ ਬੈਨਰ' ਅਤੇ 'ਜੇਪੀ ਦੱਤਾ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਹੈ ਉਕਤ ਬਹੁ-ਚਰਚਿਤ ਵਾਰ ਫਿਲਮ, ਜਿਸ ਦਾ ਰਿਲੀਜ਼ ਕੀਤਾ ਜਾ ਰਿਹਾ ਉਕਤ ਪਹਿਲਾਂ ਗਾਣਾ ਹੈ, ਜਿਸ ਦੀ ਕੁਝ ਵੱਖਰਾ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਦੁਆਰਾ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਗਾਣੇ ਨੂੰ ਲੈ ਇਹ ਵਿਵਾਦ ਵੀ ਰਿਹਾ ਨਵੀਂ ਸੀਕਵਲ ਫਿਲਮ ਉਤੇ ਹਾਵੀ

29 ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਮੁੜ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਦੇ ਸ਼ੁਰੂਆਤੀ ਸੰਗੀਤ ਸਿਰਜਣਾ ਪੜਾਅ ਵਿੱਚ ਫਿਲਮ ਨਾਲ ਜੁੜਿਆ ਇੱਕ ਵਿਵਾਦ ਵੀ ਕਾਫ਼ੀ ਸੁਰਖੀਆ ਦਾ ਹਿੱਸਾ ਬਣਿਆ, ਜਿਸ ਅਧੀਨ ਮੂਲ ਫਿਲਮ ਦੇ ਸੰਗੀਤਕਾਰ ਰਹੇ ਅਨੂ ਮਲਿਕ ਵੱਲੋਂ ਅਪਣੇ ਸਿਰਜਿਤ ਕੀਤੇ ਪਹਿਲੇ ਮੂਲ ਫਿਲਮ ਗੀਤ 'ਸੰਦੇਸ਼ੇ ਆਤੇ ਹੈ' ਦੇ ਹੁਣ ਵਾਲੇ ਨਵੇਂ ਵਰਸ਼ਨ 'ਚ ਅਪਣਾ ਨਾਂਅ ਸ਼ਾਮਿਲ ਕੀਤੇ ਜਾਣ ਦਾ ਦਾਅਵਾ ਪ੍ਰਗਟ ਕੀਤਾ ਗਿਆ ਸੀ, ਜਿਸ ਸੰਬੰਧਤ ਇਤਰਾਜ਼ ਨੂੰ ਆਖ਼ਰੀ ਦੋਹਾਂ ਧਿਰਾਂ ਦੁਆਰਾ ਆਪਸੀ ਸਹਿਮਤੀ ਨਾਲ ਨਿਪਟਾ ਲਿਆ ਗਿਆ, ਜੋ ਹੁਣ ਅਨੂ ਮਲਿਕ ਦੇ ਸਹਿ-ਕ੍ਰੈਡਿਟ ਨਾਲ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: