ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਬੈਨ ਦੀ ਵਜ੍ਹਾ ਆਈ ਸਾਹਮਣੇ, ਭਾਜਪਾ ਆਗੂ ਨੇ ਕੀਤਾ ਖੁਲਾਸਾ
ਆਰਪੀ ਸਿੰਘ ਨੇ ਕਿਹਾ ਕਿ ਫਿਲਮ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ ਸੀ, ਫਿਰ ਵੀ ਇਹ OTT 'ਤੇ ਚੱਲ ਰਹੀ ਸੀ।


Published : July 7, 2026 at 12:38 PM IST
ਚੰਡੀਗੜ੍ਹ: 3 ਜੁਲਾਈ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਫਿਲਮ 'ਸਤਲੁਜ' ਨੂੰ ਰਿਲੀਜ਼ ਦੇ 2 ਦਿਨ ਬਾਅਦ ਹੀ Zee5 ਤੋਂ ਹਟਾ ਦਿੱਤਾ ਗਿਆ। ਦਿਲਜੀਤ ਦੋਸਾਂਝ ਫਿਲਮ 'ਸਤਲੁਜ' ਨੂੰ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਵੱਡਾ ਸਿਆਸੀ ਘਮਾਸਾਣ ਛਿੜਿਆ ਹੋਇਆ ਹੈ। ਹੁਣ ਫਿਲਮ ਦੇ ਹਟਾਏ ਜਾਣ ਤੋਂ ਬਾਅਦ ਭਾਜਪਾ ਆਗੂ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਇਸ ਨੂੰ ਹਟਾਏ ਜਾਣ ਦੀ ਅਸਲ ਵਜ੍ਹਾ ਦੱਸੀ ਹੈ।
ਭਾਜਪਾ ਆਗੂ ਨੇ ਕੀਤਾ ਖੁਲਾਸਾ
OTT ਪਲੇਟਫਾਰਮ Zee5 ਤੋਂ ਫਿਲਮ ਸਤਲੁਜ ਨੂੰ ਹਟਾਉਣ 'ਤੇ, ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਕਹਿੰਦੇ ਹਨ, "ਫਿਲਮ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ ਸੀ, ਫਿਰ ਵੀ ਇਹ OTT 'ਤੇ ਚੱਲ ਰਹੀ ਸੀ। ਇਸ ਲਈ ਸਰਕਾਰ ਨੇ ਇਸ 'ਤੇ ਪਾਬੰਦੀ ਲਗਾਈ ਸੀ। ਸਾਡੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸ 'ਤੇ ਇੱਕ ਸਮੀਖਿਆ ਕਮੇਟੀ ਬਣਾਈ ਜਾਵੇਗੀ, ਜਿਸ ਤੋਂ ਬਾਅਦ ਇਸ ਮਾਮਲੇ 'ਤੇ ਫੈਸਲਾ ਲਿਆ ਜਾਵੇਗਾ।"
#WATCH | Delhi | On the removal of the film Satluj from the OTT platform Zee5, BJP national spokesperson RP Singh says, " the movie had not been cleared by the censor board, yet it was running on the ott. this is why the government banned it. our punjab bjp president kewal singh… pic.twitter.com/nfzko5EtPR
— ANI (@ANI) July 7, 2026
ਕੀ ਹੈ ਫਿਲਮ ਦੀ ਕਹਾਣੀ ?
ਫਿਲਮ ਵਿੱਚ ਦਿਲਜੀਤ ਦੋਸਾਂਝ, ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਨੇ 1984 ਤੋਂ 1994 ਤੱਕ 10 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ ਸੀ ਪਰ ਉਹ ਖੁੱਦ 1995 ਵਿੱਚ ਗਾਇਬ ਹੋ ਗਏ ਸਨ। 2005 ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਉਸ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਵਧਾ ਦਿੱਤਾ।
'CBFC ਵਿੱਚ ਫਸੀ ਫਿਲਮ'
2023 ਵਿੱਚ ਫਿਲਮ ਦਾ ਵਿਸ਼ਵ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਹੋਣਾ ਸੀ ਪਰ ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਅਧਿਕਾਰਤ ਬਿਆਨ ਦੇ ਇਸ ਨੂੰ ਲਾਈਨ-ਅੱਪ ਤੋਂ ਹਟਾ ਦਿੱਤਾ ਗਿਆ। ਇਹ ਸਮਾਜਿਕ ਡਰਾਮਾ ਫਿਲਮ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨਾਲ ਮੁਸ਼ਕਲ ਵਿੱਚ ਘਿਰ ਗਈ ਸੀ, ਜਿਸ ਨੇ ਕਥਿਤ ਤੌਰ 'ਤੇ 127 ਕਟੌਤੀਆਂ ਦੀ ਮੰਗ ਕੀਤੀ ਸੀ। ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲਣ ਵਿੱਚ ਦੇਰੀ ਨੇ ਨਿਰਮਾਤਾਵਾਂ ਨੂੰ ਯੋਜਨਾਬੱਧ ਰਿਲੀਜ਼ਾਂ ਨੂੰ ਮੁਲਤਵੀ ਕਰਨ ਲਈ ਮਜਬੂਰ ਕੀਤਾ।
- Satluj Cast Reel vs Real Names: ਜਾਣੋ ਫਿਲਮ ਦੇ ਕਿਰਦਾਰਾਂ ਦੇ ਅਸਲੀ ਨਾਮ, ਕਿਸਨੇ ਨਿਭਾਇਆ ਕਿਸਦਾ ਰੋਲ
- Diljit Dosanjh Satluj: "ਫਿਲਮ 'ਸਤਲੁਜ' ਦੇ ਮੁੜ ਰਿਲੀਜ਼ ਲਈ ਹਰ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ", ਮੰਤਰੀ ਨੇ ਕਿਹਾ- ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਕਿਸ ਗੱਲ ਤੋਂ ਡਰਦਾ ਹੈ
- 'ਸਤਲੁਜ' ਤੋਂ ਬਾਅਦ ਇਸ ਪੰਜਾਬੀ ਫਿਲਮ 'ਚ ਨਜ਼ਰ ਆਉਣਗੇ ਸ਼ੁਵਿੰਦਰ ਵਿੱਕੀ, ਪਹਿਲਾ ਲੁੱਕ ਹੋਇਆ ਰਿਲੀਜ਼
- ਦਿਲਜੀਤ ਦੀ ਫਿਲਮ 'ਸਤਲੁਜ' ਦੇ ਹੱਕ 'ਚ ਉੱਤਰੇ ਇਹ ਪਾਲੀਵੁੱਡ ਸਿਤਾਰੇ, ਬੋਲੇ-ਸਰਕਾਰਾਂ ਨੂੰ ਸੱਚ ਮਨਜ਼ੂਰ ਨਹੀਂ...
- 'ਸਤਲੁਜ' ਤੋਂ ਪਹਿਲਾਂ ਕੀ ਸੀ ਫਿਲਮ ਦਾ ਨਾਂਅ? ਜਾਣੋ ਦਿਲਜੀਤ ਦੁਸਾਂਝ ਦੀ ਫਿਲਮ ਦੇ ਸਿਰਲੇਖ ਬਦਲਣ ਦੀ ਪੂਰੀ ਕਹਾਣੀ

