ਹਿੰਦੀ ਫਿਲਮ 'ਰਾਗਲੇ' ਦਾ ਹੋਇਆ ਐਲਾਨ, ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਫਿਲਮਾਂ ਵੱਲ ਵੱਧ ਰਿਹਾ ਇਹ ਅਦਾਕਾਰ
ਹਿੰਦੀ ਫ਼ਿਲਮ 'ਰਾਗਲੇ' ਦਾ ਐਲਾਨ ਹੋ ਗਿਆ ਹੈ।

By ETV Bharat Entertainment Team
Published : January 11, 2026 at 10:30 AM IST
ਫਰੀਦਕੋਟ: ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ 'ਚ ਵੀ ਲਗਾਤਾਰ ਸਫ਼ਲਤਾ ਹਾਸਿਲ ਕਰਨ ਵੱਲ ਵੱਧ ਰਹੇ ਪਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਵੱਲੋਂ ਆਪਣੀ ਨਵੀਂ ਹਿੰਦੀ ਫ਼ਿਲਮ 'ਰਾਗਲੇ' ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। 'ਸੁਰਿੰਦਰ ਸਿੰਘ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਪਹਿਲੇ ਸ਼ੂਟਿੰਗ ਸ਼ਡਿਊਲ ਦੀ ਸ਼ੁਰੂਆਤ ਜਲਦ ਹੀ ਚੰਡੀਗੜ੍ਹ ਤੋਂ ਕੀਤੀ ਜਾਵੇਗੀ।
'ਸਬ ਕੁਛ ਦਾਵ ਪਰ ਲਗਾ ਕਰ, ਏਕ ਹੀ ਨਾਮ ਖੜਾ ਹੈ - ਰਾਗਲੇ" ਦੀ ਬਹੁ-ਪ੍ਰਭਾਵੀ ਟੈਗ-ਲਾਇਨ ਅਧੀਨ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਫ਼ਿਲਮ ਵਿੱਚ ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਰਾਕੇਸ਼ ਬੇਦੀ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਫਿਲਮ 'ਧੁਰੰਧਰ' ਵਿੱਚ ਨਿਭਾਏ ਸ਼ਾਨਦਾਰ ਰੋਲ ਨੂੰ ਲੈ ਕੇ ਵੀ ਅੱਜਕਲ੍ਹ ਖਾਸੀ ਚਰਚਾ ਹਾਸਿਲ ਕਰ ਰਹੇ ਹਨ।

ਹਾਲ ਹੀ ਵਿੱਚ ਸਾਹਮਣੇ ਆਈ ਆਪਣੀ ਪੰਜਾਬੀ ਫ਼ਿਲਮ 'ਮਿੱਠੀਏ' ਨੂੰ ਲੈ ਕੇ ਅਦਾਕਾਰ ਸੁਰਿੰਦਰ ਸਿੰਘ ਸਿਨੇਮਾ ਗਲਿਆਰਿਆ ਵਿੱਚ ਛਾਏ ਹੋਏ ਹਨ। ਉਨ੍ਹਾਂ ਅਨੁਸਾਰ ਪਿਆਰ ਤੋਂ ਪਾਗਲਪਨ ਤੱਕ ਦੀ ਯਾਤਰਾ ਨੂੰ ਦਰਸਾਉੰਦੀ ਇਸ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਨੂੰ ਵੀ ਉਹ ਖੁਦ ਅੰਜ਼ਾਮ ਦੇਣਗੇ, ਜਿਸ ਦੇ ਨਾਲ-ਨਾਲ ਲੀਡ ਰੋਲ ਦੁਆਰਾ ਵੀ ਉਹ ਦਰਸ਼ਕਾਂ ਸਨਮੁੱਖ ਹੋਣਗੇ। ਮੂਲ ਰੂਪ ਵਿੱਚ ਪੰਜਾਬ ਦੇ ਉਦਯੋਗਿਕ ਜਿਲ੍ਹੇ ਲੁਧਿਆਣਾ ਨਾਲ ਸਬੰਧ ਰੱਖਦੇ ਅਦਾਕਾਰ ਸੁਰਿੰਦਰ ਸਿੰਘ ਬਾਲੀਵੁੱਡ ਸਫਾਂ ਵਿੱਚ ਆਪਣਾ ਅਧਾਰ ਦਾਇਰਾ ਲਗਾਤਾਰ ਹੋਰ ਵਿਸ਼ਾਲ ਕਰਦੇ ਜਾ ਰਹੇ ਹਨ।
ਓਧਰ ਅਨਾਊਸ ਹੋਈ ਇਸ ਹਿੰਦੀ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ, ਤਾਂ ਜੰਮੂ, ਦਿੱਲੀ ਅਤੇ ਪੰਜਾਬ ਦੇ ਕੁਝ ਹਿੱਸਿਆ ਵਿਖੇ ਇਹ ਫਿਲਮ ਫਿਲਮਾਂਈ ਜਾਵੇਗੀ। ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਸਿਨੇਮਾਟੋਗ੍ਰਾਫ਼ਰ ਸਮਾਲਾ ਭਾਸਕਰ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਦਾ ਖਾਸ ਹਿੱਸਾ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ:-

