ETV Bharat / entertainment

ਰਣਵੀਰ ਸਿੰਘ 'ਤੇ ਲੱਗਾ ਬੈਨ! ਜਾਣੋ ਆਖਿਰ ਕਿਉਂ ਅਦਾਕਾਰ ਵਿਰੁੱਧ ਅਪਣਾਇਆ ਗਿਆ ਸਖ਼ਤ ਰੁਖ਼?

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ 'ਤੇ ਬੈਨ ਲਗਾ ਦਿੱਤਾ।

RANVEER SINGH BANNED
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Getty Image)
author img

By ETV Bharat Entertainment Team

Published : May 26, 2026 at 10:52 AM IST

2 Min Read
Choose ETV Bharat

ਹੈਦਰਾਬਾਦ: ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਫਰਹਾਨ ਅਖਤਰ ਦੀ ਫਿਲਮ 'ਡੌਨ 3' ਤੋਂ ਰਣਵੀਰ ਸਿੰਘ ਦੇ ਅਚਾਨਕ ਬਾਹਰ ਨਿਕਲਣ ਦੇ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਸਖ਼ਤ ਰੁਖ਼ ਅਪਣਾਇਆ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਇੱਕ ਪ੍ਰੈੱਸ ਰਿਲੀਜ਼ ਦੌਰਾਨ ਐਲਾਨ ਕੀਤਾ ਕਿ 'ਡੌਨ 3' ਵਿਵਾਦ ਦੇ ਚਲਦੇ ਉਨ੍ਹਾਂ ਨੇ ਰਣਵੀਰ ਸਿੰਘ 'ਤੇ ਬੈਨ ਲਗਾ ਦਿੱਤਾ ਹੈ।

ਮੁੱਖ ਸਲਾਹਕਾਰ ਅਸ਼ੋਕ ਪੰਡਿਤ, ਪ੍ਰਧਾਨ ਬੀਰੇਂਦਰ ਨਾਥ ਤਿਵਾੜੀ ਅਤੇ ਜਨਰਲ ਸਕੱਤਰ ਅਸ਼ੋਕ ਦੂਬੇ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ।

ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਨੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਨਿਰਦੇਸ਼ਕ ਐਸੋਸੀਏਸ਼ਨ ਵਿੱਚ ਰਣਵੀਰ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਰਿਤੇਸ਼ ਸਿਧਵਾਨੀ ਖੁਦ ਆ ਕੇ ਉਨ੍ਹਾਂ ਨਾਲ ਮਿਲੇ ਜਦਕਿ ਫਰਹਾਨ ਅਖਤਰ ਵੀਡੀਓ ਕਾਲ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਫੇਡਰੇਸ਼ਨ ਨੂੰ 'ਡੌਨ 3' ਨਲ ਜੁੜੇ ਮੌਜ਼ੂਦਾਂ ਵਿਵਾਦ ਅਤੇ ਰਣਵੀਰ ਸਿੰਘ ਦੇ ਸ਼ੂਟਿੰਗ ਸ਼ੁਰੂ ਹੋਣ ਤੋਂ ਠੀਕ ਤਿੰਨ ਹਫ਼ਤੇ ਪਹਿਲਾ ਹੀ ਪ੍ਰੋਜੈਕਟ ਛੱਡਣ ਬਾਰੇ ਜਾਣਕਾਰੀ ਦਿੱਤੀ।-ਅਸ਼ੋਕ ਪੰਡਿਤ, ਫੈਡਰੇਸ਼ਨ ਦੇ ਮੁੱਖ ਸਲਾਹਕਾਰ

ਅਸ਼ੋਕ ਨੇ ਦੱਸਿਆ ਕਿ ਉਨ੍ਹਾਂ ਨੇ ਰਣਵੀਰ ਨੂੰ ਤਿੰਨ ਵਾਰ ਖੁਦ ਆ ਕੇ ਮਿਲਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦਾ ਐਲਾਨ ਕੀਤਾ, ਤਾਂ ਅਦਾਕਾਰ ਨੇ ਉਨ੍ਹਾਂ ਨੂੰ ਇੱਕ ਈਮੇਲ ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਦਾ ਹੈ। ਅਸ਼ੋਕ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਫਰਹਾਨ ਦੇ ਪ੍ਰੋਡਕਸ਼ਨ ਹਾਊਸ ਐਕਸਲ ਐਂਟਰਟੇਨਮੈਂਟ ਨੇ ਰਣਵੀਰ ਤੋਂ ਨੁਕਸਾਨ ਦੇ ਤੌਰ 'ਤੇ 45 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਅਸ਼ੋਕ ਪੰਡਿਤ ਤੋਂ ਬਾਅਦ ਫੈਡਰੇਸ਼ਨ ਦੇ ਮੁੱਖੀ ਬੀ.ਐਨ.ਤਿਵਾੜੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਰਣਵੀਰ ਸਿੰਘ ਵਿਰੁੱਧ ਅਸਹਿਯੋਗ ਦਾ ਨਿਰਦੇਸ਼ ਜਾਰੀ ਕੀਤਾ ਹੈ। ਦੂਜੇ ਪਾਸੇ, ਫੈਡਰੇਸ਼ਨ ਦੇ ਇੱਕ ਮੈਬਰ ਨੇ ਕਿਹਾ ਕਿ ਹੁਣ ਤੋਂ ਚਾਹੇ ਉਹ ਨਿਰਦੇਸ਼ਕ ਹੋਣ, ਕੈਮਰਾ ਮੈਨ ਹੋਣ ਜਾਂ ਲਾਈਟਮੈਨ ਹੋਵੇ, ਤੋਈ ਵੀ ਰਣਵੀਰ ਦੇ ਨਾਲ ਕੰਮ ਨਹੀਂ ਕਰੇਗਾ।

ਦੱਸ ਦੇਈਏ ਕਿ ਰਣਵੀਰ ਨੂੰ ਫਰਹਾਨ ਅਖਤਰ ਦੀ ਫਿਲਮ 'ਡੌਨ 3' ਵਿੱਚ ਮੁੱਖ ਭੂਮਿਕਾ ਨਿਭਾਉਣੀ ਸੀ ਪਰ ਮੀਡੀਆ ਰਿਪੋਰਟਾਂ ਮੁਤਾਬਕ, ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾ ਹੀ ਅਦਾਕਾਰ ਨੇ ਫਿਲਮ ਤੋਂ ਬਾਹਰ ਹੋਣ ਦਾ ਫੈਸਲਾ ਕਰ ਲਿਆ। ਫਰਹਾਨ ਅਤੇ ਉਨ੍ਹਾਂ ਦੇ ਬਿਜ਼ਨੇਸ ਪਾਰਟਨਰ ਰਿਤੇਸ਼ ਸਿਧਵਾਨੀ ਨੇ ਅਦਾਕਾਰ ਵਿਰੁੱਧ ਇੰਡਸਟਰੀ ਦੀਆਂ ਸੰਸਥਾਵਾਂ ਵਿੱਚ ਇੱਕ ਅਧਿਕਾਰਿਤ ਸ਼ਿਕਾਇਤ ਦਰਜ ਕਰਵਾਈ।

ਹਾਲਾਂਕਿ, ਹੁਣ ਤੱਕ ਨਾ ਹੀ ਫਰਹਾਨ ਅਤੇ ਨਾ ਹੀ ਰਣਵੀਰ ਨੇ ਇਸ ਵਿਵਾਦ ਬਾਰੇ ਮੀਡੀਆ ਨਾਲ ਗੱਲ ਕੀਤੀ ਹੈ ਅਤੇ ਨਾ ਹੀ ਦੋਨਾਂ ਵਿੱਚੋ ਕਿਸੇ ਨੇ FWICE ਵੱਲੋ ਰਣਵੀਰ 'ਤੇ ਬੈਨ ਲਗਾਉਣ ਦੇ ਐਲਾਨ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ:-