ਇੱਕ ਦੂਜੇ ਤੋਂ ਦੂਰ ਬੈਠੇ ਭੈਣ-ਭਰਾ ਲਈ ਇਹ ਖਾਸ ਗੀਤ, 'ਰੱਖੜੀ' 'ਤੇ ਤੁਹਾਨੂੰ ਕਰ ਦੇਣਗੇ ਭਾਵੁਕ
ਅੱਜ ਪੂਰੇ ਦੇਸ਼ ਵਿੱਚ 'ਰੱਖੜੀ' ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਭੈਣਾਂ ਆਪਣੇ ਭਰਾਵਾਂ ਨੂੰ ਬਹੁਤ ਹੀ ਪਿਆਰ ਨਾਲ ਰੱਖੜੀ ਬੰਨ੍ਹਦੀਆਂ ਹਨ।

By ETV Bharat Entertainment Team
Published : August 28, 2026 at 11:28 AM IST
|Updated : August 28, 2026 at 11:36 AM IST
Special Punjabi Songs on Rakhdi: ਰੱਖੜੀ ਦਾ ਤਿਉਹਾਰ ਭਰਾ ਅਤੇ ਭੈਣ ਦੇ ਪਿਆਰ ਦੇ ਅਟੁੱਟ ਬੰਧਨ ਨੂੰ ਸਮਰਪਿਤ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਉਤੇ ਇੱਕ ਸੁਰੱਖਿਆ ਧਾਗਾ, ਜਿਸਨੂੰ 'ਰੱਖੜੀ' ਕਿਹਾ ਜਾਂਦਾ ਹੈ, ਬੰਨ੍ਹਦੀਆਂ ਹਨ। ਬਦਲੇ ਵਿੱਚ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਅਤੇ ਅਕਸਰ ਉਸਨੂੰ ਤੋਹਫ਼ਿਆਂ ਨਾਲ ਹੈਰਾਨ ਕਰਦਾ ਹੈ। ਇਹ ਪਵਿੱਤਰ ਤਿਉਹਾਰ ਹਰ ਸਾਲ ਸਾਉਣ ਦੇ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ, ਇਸ ਸਾਲ ਇਹ 28 ਅਗਸਤ 2026 ਨੂੰ ਮਨਾਇਆ ਜਾ ਰਿਹਾ ਹੈ।
ਹੁਣ ਇਸ ਤਿਉਹਾਰ ਉਤੇ ਅਸੀਂ ਤੁਹਾਡੀ ਖੁਸ਼ੀ ਨੂੰ ਦੋਗੁਣਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੀ ਹਾਂ...ਦਹਾਕਿਆਂ ਤੋਂ ਪੰਜਾਬੀ ਸੰਗੀਤ ਨੇ ਦਿਲ ਨੂੰ ਛੂਹਣ ਵਾਲੇ ਰੱਖੜੀ ਗੀਤਾਂ ਰਾਹੀਂ ਭੈਣ-ਭਰਾ ਦੇ ਬੰਧਨ ਨੂੰ ਸੁੰਦਰਤਾ ਨਾਲ ਅਮਰ ਕਰ ਦਿੱਤਾ ਹੈ, ਜੋ ਹਰ ਜਸ਼ਨ ਵਿੱਚ ਭਾਵਨਾਵਾਂ ਅਤੇ ਪੁਰਾਣੀਆਂ ਯਾਦਾਂ ਦਾ ਅਹਿਸਾਸ ਜੋੜਦੇ ਹਨ। ਅਸੀਂ ਇਸ ਵਿਸ਼ੇਸ਼ ਬੰਧਨ ਦਾ ਜਸ਼ਨ ਮਨਾਉਣ ਵਾਲੇ ਪ੍ਰਸਿੱਧ ਪੰਜਾਬੀ ਗੀਤਾਂ ਦੀ ਇੱਕ ਲਿਸਟ ਤਿਆਰ ਕੀਤੀ ਹੈ।
ਅਗਲਾ ਜਨਮ
'ਅਗਲੇ ਜਨਮ ਵਿੱਚ ਜੇ ਦੁਨੀਆਂ ਤੇ ਆਵਾਂ ਮੈਂ ਰੱਬਾ ਮੇਰੇ ਇਹੀ ਭੈਣ-ਭਰਾ ਹੋਵਣ...' ਲਗਭਗ 1 ਸਾਲ ਪਹਿਲਾਂ ਰਿਲੀਜ਼ ਹੋਇਆ ਰਣਜੀਤ ਬਾਵਾ ਦਾ ਇਹ ਗੀਤ ਅੱਜ ਵੀ ਜਦੋਂ ਸੁਣਿਆ ਜਾਂਦਾ ਹੈ ਤਾਂ ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਇਹ ਗੀਤ ਇੱਕ ਅਜਿਹੇ ਭੈਣ-ਭਰਾ ਬਾਰੇ ਹੈ, ਉਹ ਰੋਜ਼ੀ-ਰੋਟੀ ਲਈ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ। ਇਹ ਇੱਕ ਸਦਾ ਬਹਾਰ ਗੀਤ ਹੈ। ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਹੈ।
ਵੀਰੇ ਆਪਾਂ ਕਦੋਂ ਮਿਲਾਂਗੇ
'ਵੀਰੇ ਆਪਾਂ ਕਦੋਂ ਮਿਲਾਂਗੇ...' ਸੱਚਮੁੱਚ ਇਹ ਗੀਤ ਇੱਕ ਦੂਜੇ ਤੋਂ ਦੂਰ ਬੈਠੇ ਭੈਣ-ਭਰਾ ਲਈ ਹੀ ਬਣਾਇਆ ਗਿਆ ਹੈ, ਜਿਸਨੇ ਸਦਾ ਹੀ ਦਿਲਾਂ ਨੂੰ ਛੂਹਿਆ ਹੈ। ਚੰਦਰਾ ਬਰਾੜ ਦੀ ਆਵਾਜ਼ ਵਿੱਚ ਗਾਇਆ ਹੋਇਆ ਇਹ ਗੀਤ ਭੈਣ-ਭਰਾ ਵਿਚਕਾਰ ਬੰਧਨ ਦਾ ਜਸ਼ਨ ਮਨਾਉਣ ਲਈ ਇੱਕ ਸ਼ਾਨਦਾਰ ਗੀਤ ਹੈ। 3 ਸਾਲ ਪਹਿਲਾਂ ਰਿਲੀਜ਼ ਹੋਏ ਗੀਤ ਨੂੰ ਅੱਜ ਵੀ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ।
ਰੱਖੜੀ
ਭੈਣ ਭਰਾ ਦੇ ਪਿਆਰ ਨੂੰ ਸਮਰਪਿਤ ਗੀਤ 'ਰੱਖੜੀ' ਅੱਜ ਦੇ ਦਿਨ ਉਤੇ ਆਧਾਰਿਤ ਹੈ। ਯੁਵੀ ਅਤੇ ਸੱਜਣ ਜਗਪਾਲਪੁਰੀਆ ਵੱਲੋਂ ਗਾਇਆ ਇਹ ਗੀਤ ਤਿਉਹਾਰ ਦੀਆਂ ਭਾਵਨਾਵਾਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦਾ ਹੈ। ਇਹ ਗੀਤ ਲਗਭਗ 2 ਸਾਲ ਪਹਿਲਾਂ ਰਿਲੀਜ਼ ਹੋਇਆ ਹੈ।
ਰੱਖੜੀ
'ਆਜਾ ਮੇਰੇ ਵੀਰਿਆਂ ਸਜਾਵਾਂ ਰੱਖੜੀ, ਰੱਖੜੀ ਸਜਾਵਾਂ ਸੋਹਣੇ ਗੁੱਟ 'ਤੇ...' ਇੱਕ ਦਿਲ ਨੂੰ ਛੂਹ ਲੈਣ ਵਾਲਾ ਰੱਖੜੀ ਦਾ ਗੀਤ ਹੈ, ਜੋ ਭੈਣ-ਭਰਾ ਵਿਚਕਾਰ ਪਿਆਰ ਅਤੇ ਸੁਰੱਖਿਆ ਦੇ ਬੰਧਨ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਗੈਰੀ ਬਾਜਵਾ ਦੀ ਆਵਾਜ਼ ਨੇ ਭੈਣ-ਭਰਾ ਦੇ ਵਿਸ਼ੇਸ਼ ਰਿਸ਼ਤੇ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ। ਇਹ ਗੀਤ ਲਗਭਗ 5 ਸਾਲ ਪਹਿਲਾਂ ਰਿਲੀਜ਼ ਹੋਇਆ ਹੈ।
ਬਲੈਸਿੰਗਸ ਆਫ਼ ਸਿਸਟਰ
ਭੈਣ ਭਰਾ ਦੇ ਪਿਆਰ ਨੂੰ ਬਿਆਨ ਕਰਦੇ ਗੀਤਾਂ ਦੀ ਲਿਸਟ ਬਣਾਇਆ ਜਾਵੇ ਅਤੇ ਗਗਨ ਕੋਕਰੀ ਦੇ ਗੀਤ 'ਬਲੈਸਿੰਗਸ ਆਫ਼ ਸਿਸਟਰ' ਨੂੰ ਭੁੱਲਿਆ ਜਾਵੇ ਇਹ ਕਿਵੇਂ ਹੋ ਸਕਦਾ ਹੈ। ਇਸ ਗੀਤ ਦੇ ਬੋਲ ਬਹੁਤ ਪਿਆਰੇ ਹਨ ਅਤੇ ਭੈਣ ਭਰਾ ਦੇ ਪਿਆਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਹਨ। ਇਹ ਗੀਤ 5 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਹੈ।
ਨਿੱਕੀਏ ਭੈਣੇ
ਦੂਰ-ਦੂਰ ਰਹਿੰਦੇ ਭੈਣ-ਭਰਾ ਦੇ ਪਿਆਰ ਨੂੰ ਵਿਅਕਤ ਕਰਦੇ ਇੱਕ ਹੋਰ ਗੀਤ ਨੂੰ ਅਸੀਂ ਇਸ ਲਿਸਟ ਵਿੱਚ ਸ਼ਾਮਲ ਕੀਤਾ ਹੈ, ਗੀਤ ਦਾ ਸਿਰਲੇਖ 'ਨਿੱਕੀਏ ਭੈਣੇ...' ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਅੰਮ੍ਰਿਤ ਮਾਨ ਨੇ ਸਜਾਇਆ ਹੈ। ਇਹ ਗੀਤ 4 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ:

