Parmish Verma Birthday: ਪੱਬ 'ਚ ਭਾਂਡੇ ਧੋਣ ਤੋਂ ਪੰਜਾਬੀ ਇੰਡਸਟਰੀ ਦੇ ਸਟਾਰ ਬਣਨ ਤੱਕ, ਜਾਣੋ ਗਾਇਕ ਨਾਲ ਜੁੜੇ ਦਿਲਚਸਪ ਰਾਜ਼
3 ਜੁਲਾਈ ਨੂੰ ਗਾਇਕ-ਅਦਾਕਾਰ ਪਰਮੀਸ਼ ਵਰਮਾ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ।

By ETV Bharat Entertainment Team
Published : July 2, 2026 at 4:50 PM IST
Parmish Verma Birthday: ਪੰਜਾਬੀ ਗਾਇਕ-ਅਦਾਕਾਰ ਪਰਮੀਸ਼ ਵਰਮਾ 3 ਜੁਲਾਈ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਪਰਮੀਸ਼ ਵਰਮਾ ਦਾ ਜਨਮ ਪੰਜਾਬ ਦੇ ਸ਼ਾਹੀ ਜਿਲੇ ਪਟਿਆਲਾ ਵਿੱਚ ਹੋਇਆ। ਪਰਮੀਸ਼ ਵਰਮਾ ਦੁਨੀਆ ਭਰ ਵਿੱਚ ਆਪਣੇ ਗੀਤਾਂ ਲਈ ਪ੍ਰਸਿੱਧ ਹੈ। ਪਰਮੀਸ਼ ਵਰਮਾ ਦਾ ਜਨਮ ਪ੍ਰੋਫੈਸਰਾਂ ਦੇ ਇੱਕ ਧਾਰਮਿਕ ਪਰਿਵਾਰ ਵਿੱਚ ਹੋਇਆ ਸੀ, ਪਿਤਾ ਇੱਕ ਹਿੰਦੂ ਅਤੇ ਮਾਂ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ।
ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਗਾਇਕੀ ਵਿੱਚ ਆਉਣ ਤੋਂ ਪਹਿਲਾਂ ਗਾਇਕ-ਅਦਾਕਾਰ ਪਰਮੀਸ਼ ਨੇ ਇੱਕ ਸੰਗੀਤਕ ਵੀਡੀਓ ਨਿਰਦੇਸ਼ਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਸਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਕਾਫੀ ਸ਼ਾਨਦਾਰ ਅਤੇ ਸੁਪਰਹਿੱਟ ਗੀਤ ਦਿੱਤੇ ਹਨ, ਜਿਸ ਵਿੱਚ "ਗਾਲ਼ ਨੀ ਕੱਢਨੀ" ਅਤੇ "ਛੜਾ" ਵਰਗੇ ਪ੍ਰਸਿੱਧ ਗੀਤ ਸ਼ਾਮਿਲ ਹਨ। ਇਹ ਗੀਤ ਜਲਦੀ ਹੀ ਪਾਰਟੀਆਂ ਅਤੇ ਕਲੱਬਾਂ ਵਿੱਚ ਪ੍ਰਸਿੱਧ ਹੋ ਗਏ ਸਨ।
ਪਰਮੀਸ਼ ਵਰਮਾ ਨਾਲ ਸੰਬੰਧਿਤ ਕੁੱਝ ਅਣਸੁਣੀਆਂ ਗੱਲਾਂ:
- ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਪਰਮੀਸ਼ ਵਰਮਾ ਦਾ ਨਾਂਅ ਉਸਦੇ ਮਾਪਿਆਂ ਦੇ ਨਾਮ ਤੋਂ ਲਿਆ ਗਿਆ ਇੱਕ ਸੁਮੇਲ ਹੈ। "ਪਰਮਜੀਤ ਸਤੀਸ਼" = ਪਰਮੀਸ਼।
- ਪਰਮੀਸ਼ ਵਰਮਾ ਆਪਣਾ ਕਾਲਜ ਅੱਧ ਵਿਚਕਾਰ ਛੱਡ ਕੇ ਆਸਟ੍ਰੇਲੀਆ ਭੱਜ ਗਿਆ ਸੀ, ਜਿੱਥੇ ਉਸਨੇ ਇੱਕ ਪੱਬ ਵਿੱਚ ਭਾਂਡੇ ਧੋਣ ਵਰਗੀਆਂ ਨੌਕਰੀਆਂ ਕੀਤੀਆਂ, ਫਿਰ ਉਹ ਬਾਰਟੈਂਡਰ ਬਣ ਗਿਆ।
- ਪਰਮੀਸ਼ ਵਰਮਾ ਆਪਣਾ ਹੋਟਲ ਮੈਨੇਜਮੈਂਟ ਕੋਰਸ ਪੂਰਾ ਕਰਨ ਵਿੱਚ ਅਸਫਲ ਰਿਹਾ ਅਤੇ ਇਸ ਲਈ ਉਸਦੇ ਪਿਤਾ ਨੇ ਉਸਨੂੰ ਭਾਰਤ ਵਾਪਸ ਆਉਣ ਅਤੇ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮਨਾ ਲਿਆ।
- ਪਰਮੀਸ਼ ਵਰਮਾ ਦੇ ਦਾੜ੍ਹੀ-ਮੁੱਛ ਨੂੰ ਹਰ ਕੋਈ ਪਿਆਰ ਕਰਦਾ ਹੈ, ਪਰ ਇਸਦੇ ਪਿੱਛੇ ਪ੍ਰੇਰਨਾ ਪਤਾ ਕੌਣ ਹੈ? ਉਸਦੀ ਮਾਂ ਹੈ। ਉਸਦੀ ਮਾਂ ਨੇ ਹੀ ਉਸਨੂੰ ਇਸ ਸਟਾਈਲ ਵਿੱਚ ਦਾੜ੍ਹੀ-ਮੁੱਛ ਰੱਖਣ ਲਈ ਕਿਹਾ ਸੀ।
- ਪਰਮੀਸ਼ ਵਰਮਾ ਨੇ "ਆਹ ਲੈ ਚੱਕ ਮੈਂ ਆ ਗਿਆ" ਰਾਹੀਂ ਗਾਇਕੀ ਵਿੱਚ ਆਪਣੀ ਸ਼ੁਰੂਆਤ ਕੀਤੀ, ਜੋ ਕਿ ਆਸਟ੍ਰੇਲੀਆ ਵਿੱਚ ਉਸਦੇ ਸੰਘਰਸ਼ 'ਤੇ ਆਧਾਰਿਤ ਹੈ।
- ਪਰਮੀਸ਼ ਵਰਮਾ ਲਗਭਗ 10 ਸਾਲਾਂ ਤੋਂ ਇੱਕ ਥੀਏਟਰ ਕਲਾਕਾਰ ਹੈ।
- ਪਰਮੀਸ਼ ਵਰਮਾ ਪੰਜਾਬੀ ਰੈਪਰ ਬੋਹੇਮੀਆ ਦਾ ਇੱਕ ਕੱਟੜ ਪ੍ਰਸ਼ੰਸਕ ਹੈ।
- ਪੰਜਾਬੀ ਗਾਇਕ ਪਰਮੀਸ਼ ਵਰਮਾ ਸਟਾਰ, ਪੈਸਾ ਅਤੇ ਸਭ ਕੁਝ ਹੋਣ ਦੇ ਬਾਵਜੂਦ ਕਦੇ ਵੀ ਸਿਗਰਟ ਨਹੀਂ ਪੀਂਦਾ।
- ਗਾਇਕ-ਅਦਾਕਾਰ ਦੀ ਤਾਜ਼ਾ ਰਿਲੀਜ਼ ਫਿਲਮ 'ਸ਼ੇਰਾ' ਵਿੱਚ ਕਿਸਿੰਗ ਸੀਨ ਦੇਖਿਆ ਗਿਆ।
ਇਹ ਵੀ ਪੜ੍ਹੋ:

