ਵੱਡੀ ਪੰਜਾਬੀ ਫਿਲਮ ਲਈ ਇੱਕਠੇ ਹੋਏ ਰਾਜ ਕੁੰਦਰਾ-ਅਮਰਪ੍ਰੀਤ ਛਾਬੜਾ, ਸ਼ੂਟਿੰਗ ਜਲਦ ਹੋਏਗੀ ਸ਼ੁਰੂ
ਇੱਕ ਨਵੇਂ ਪ੍ਰੋਜੈਕਟ ਲਈ ਰਾਜ ਕੁੰਦਰਾ-ਅਮਰਪ੍ਰੀਤ ਜੀਐੱਸ ਛਾਬੜਾ ਇੱਕਠੇ ਹੋਏ ਹਨ, ਇਹ ਪ੍ਰੋਜੈਕਟ ਜਲਦ ਫਲੌਰ ਉਤੇ ਜਾਣ ਲਈ ਤਿਆਰ ਹੈ।

By ETV Bharat Entertainment Team
Published : August 29, 2026 at 5:05 PM IST
ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਬਤੌਰ ਅਦਾਕਾਰ ਅਤੇ ਨਿਰਮਾਤਾ ਬਹੁਤ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ ਰਾਜ ਕੁੰਦਰਾ, ਜੋ ਅਪਣੇ ਇੱਕ ਹੋਰ ਵੱਡੇ ਫਿਲਮ ਪ੍ਰੋਜੈਕਟ ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਲਈ ਤਿਆਰ ਹਨ, ਜਿੰਨਾਂ ਦੀ ਇਹ ਪ੍ਰਭਾਵਪੂਰਨ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਹੈ ਇਹ ਭਾਵਪੂਰਨ ਫਿਲਮ, ਜਿਸ ਦੀ ਨਿਰਦੇਸ਼ਨ ਕਮਾਂਡ ਅਮਰਪ੍ਰੀਤ ਜੀਐੱਸ ਛਾਬੜਾ ਸੰਭਾਲ ਰਹੇ ਹਨ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕ ਦੇ ਤੌਰ ਉਤੇ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਟੈਲੀਵਿਜ਼ਨ ਦੀ ਦੁਨੀਆ ਤੋਂ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਵਾਲੇ ਅਮਰਪ੍ਰੀਤ ਜੀਐੱਸ ਛਾਬੜਾ ਕਈ ਬਹੁ-ਚਰਚਿਤ ਅਤੇ ਕਾਮਯਾਬ ਫਿਲਮਾਂ ਦਾ ਨਿਰਦੇਸ਼ਨ ਸਫ਼ਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜੋ ਪਹਿਲੀ ਵਾਰ ਰਾਜ ਕੁੰਦਰਾ ਦੀ ਕਿਸੇ ਫਿਲਮ ਦਾ ਕਾਰਜਭਾਰ ਸੰਭਾਲ ਰਹੇ ਹਨ।
ਸਾਲ 2027 ਦੇ ਜਨਵਰੀ ਮਹੀਨੇ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਅਰਥ-ਭਰਪੂਰ ਫਿਲਮ, ਜਿਸ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਮੁੰਬਈ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ, ਜੋ ਪੰਜਾਬ ਤੋਂ ਇਲਾਵਾ ਲੰਦਨ ਵਿਖੇ ਫਿਲਮਾਈ ਜਾਵੇਗੀ।

ਹਾਲ ਹੀ ਦੇ ਵਿੱਚ ਰਿਲੀਜ਼ ਹੋਈ 'ਦ ਗ੍ਰੇਟ ਪੰਜਾਬ ਰੋਬਰੀ' ਤੋਂ ਬਾਅਦ ਵਜ਼ੂਦ ਵਿੱਚ ਆਉਣ ਜਾ ਰਹੀ ਉਕਤ ਫਿਲਮ ਰਾਜ ਕੁੰਦਰਾ ਦੀ ਬੈਕ-ਟੂ-ਬੈਕ ਤੀਜੀ ਪੰਜਾਬੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ ਆਈ 'ਮੇਹਰ' ਦਾ ਵੀ ਲੀਡ ਹੀਰੋ ਦੇ ਤੌਰ 'ਤੇ ਸ਼ਾਨਦਾਰ ਹਿੱਸਾ ਰਹੇ ਹਨ।
ਓਧਰ ਜੇਕਰ ਉਕਤ ਬਹੁ-ਪ੍ਰਭਾਵੀ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਪੀਰੀਅਡ ਫਿਲਮ ਦੇ ਤੌਰ ਉਤੇ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਣ ਨਜ਼ਰ ਅਲੀ ਅੱਬਾਸ ਕਰਨ ਜਾ ਰਹੇ ਹਨ, ਜੋ ਮੁੰਬਈ ਦੇ ਟੈਲੀਵਿਜ਼ਨ ਜਗਤ ਵਿੱਚ ਇੱਕ ਮੰਝੀ ਹੋਈ ਅਤੇ ਨਾਮਵਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ ਅਤੇ ਬੇਸ਼ੁਮਾਰ ਟੀਵੀ ਸੀਰੀਜ਼ ਅਤੇ ਰਿਐਲਿਟੀ ਸ਼ੋਅਜ਼ ਨੂੰ ਕ੍ਰਿਏਟਿਵ ਨਿਰਦੇਸ਼ਕ ਦੇ ਤੌਰ 'ਤੇ ਚਾਰ-ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ:

