ETV Bharat / entertainment

'ਕੋਰਟਰੂਮ ਡਰਾਮਾ' ਦਿਖਾਏਗੀ ਇਹ ਪੰਜਾਬੀ ਵੈੱਬ ਸੀਰੀਜ਼, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ?

ਪੰਜਾਬੀ ਅਦਾਕਾਰ ਨਵ ਬਾਜਵਾ ਦੀ ਇਸ ਪਹਿਲੀ ਵੈੱਬ ਸੀਰੀਜ਼ ਦੀ ਝਲਕ ਆਈ ਸਾਹਮਣੇ। ਗੁਰਪ੍ਰੀਤ ਘੁੱਗੀ ਵੀ ਨਿਭਾਅ ਰਹੇ ਰੋਲ।

Punjabi Web Series Advocate Chauhan
ਪੰਜਾਬੀ ਵੈੱਬ ਸੀਰੀਜ਼ 'ਐਡਵੋਕੇਟ ਚੌਹਾਨ' ਦਾ ਪੋਸਟਰ (ETV Bharat/Special Arrangement)
author img

By ETV Bharat Entertainment Team

Published : August 17, 2026 at 7:40 AM IST

1 Min Read
Choose ETV Bharat

ਚੰਡੀਗੜ੍ਹ : ਪੰਜਾਬੀ ਸਿਨੇਮਾ ਤੋਂ ਬਾਅਦ ਹੁਣ ਓਟੀਟੀ ਦੀ ਦੁਨੀਆ ਵਿੱਚ ਵੀ ਨਵੀਂ ਪਛਾਣ ਅਤੇ ਅਯਾਮ ਕਾਇਮ ਕਰਨ ਲਈ ਅਦਾਕਾਰ ਨਵ ਬਾਜਵਾ ਤਿਆਰ ਹਨ, ਜੋ ਅਪਣੀ ਪਲੇਠੀ ਪੰਜਾਬੀ ਵੈੱਬ ਸੀਰੀਜ਼ 'ਐਡਵੋਕੇਟ ਚੌਹਾਨ' ਦੁਆਰਾ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਦਰਸ਼ਕ ਓਟੀਟੀ ਪਲੇਟਫ਼ਾਰਮ ਉਪਰ ਵੇਖ ਸਕਣਗੇ। ਕੋਰਟਰੂਮ ਡਰਾਮਾ ਪ੍ਰੋਜੈਕਟ ਵਜੋ ਵਜ਼ੂਦ ਵਿੱਚ ਲਿਆਂਦੀ ਗਈ ਹੈ, ਉਕਤ ਪੰਜਾਬੀ ਵੈੱਬ ਸੀਰੀਜ਼, ਜਿਸ ਦੀ ਪਹਿਲੀ ਅਤੇ ਅਧਿਕਾਰਤ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ।

Punjabi Web Series Advocate Chauhan
ਪੰਜਾਬੀ ਵੈੱਬ ਸੀਰੀਜ਼ 'ਐਡਵੋਕੇਟ ਚੌਹਾਨ' ਦਾ ਪੋਸਟਰ (ETV Bharat/Special Arrangement)

ਕਦੋਂ ਅਤੇ ਕਿੱਥੇ ਦੇਖ ਸਕੋਗੇ?

27 ਅਗਸਤ, 2026 ਨੂੰ ਉਕਤ ਸੀਰੀਜ਼ ਚੌਪਾਲ ਪਲੇਟਫਾਰਮ 'ਤੇ ਸਟ੍ਰੀਮ ਹੋ ਰਹੀ ਹੈ। ਇਸ ਦੀ ਕਹਾਣੀ ਇੱਕ ਐਸੇ ਅੰਨ੍ਹੇ ਵਕੀਲ ਦੀ ਹੈ, ਜੋ ਅਪਣੀ ਜਹੀਨ ਸੋਚ ਦੇ ਚੱਲਦਿਆ ਲੁਕੀਆਂ ਹੋਈਆਂ ਸੱਚਾਈਆਂ ਨੂੰ ਉਜਾਗਰ ਕਰਦਾ ਹੈ, ਜਿਸ ਦੌਰਾਨ ਉਸ ਨੂੰ ਕਈ ਚੈਲੇਜਿੰਗ ਪ੍ਰਸਥਿਤੀਆਂ ਵਿੱਚੋ ਗੁਜਰਨਾ ਪੈਦਾ ਹੈ। ਸਨਸਨੀਖੇਜ ਹਾਲਾਤਾਂ ਦੁਆਲੇ ਬੁਣੀ ਗਈ।

'ਕਾਨੂੰਨ ਨੂੰ ਇਨਸਾਫ ਲਈ ਅੱਖਾਂ ਦੀ ਲੋੜ ਨਹੀਂ ...'

ਇਸ ਵੈੱਬ ਸੀਰੀਜ਼ ਵਿੱਚ ਇਕ ਨਿਵੇਕਲੇ ਰੋਲ ਵਿਚ ਨਜ਼ਰ ਆਉਣਗੇ ਨਵ ਬਾਜਵਾ, ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਅਤੇ ਹਿਮਾਂਸ਼ੀ ਖੁਰਾਨਾ ਵੱਲੋ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ। 'ਕਾਨੂੰਨ ਨੂੰ ਇਨਸਾਫ ਲਈ ਅੱਖਾਂ ਦੀ ਲੋੜ ਨਹੀਂ ...' ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਸ ਪੰਜਾਬੀ ਵੈੱਬ ਸੀਰੀਜ਼ ਦੇ ਕਹਾਣੀਕਾਰ ਨਵ ਬਾਜਵਾ, ਨਿਰਦੇਸ਼ਕ ਵਰਿੰਦਰ ਰਾਮਗੜ੍ਹੀਆ, ਨਿਰਮਾਤਾ ਨਮਨ ਹੰਜਰਾ ਅਤੇ ਸਕ੍ਰੀਨਪਲੇ ਅਤੇ ਸੰਵਾਦ ਲੇਖ਼ਕ ਕੁਮਾਰ ਅਜੇ ਹਨ , ਜੋ ਬਤੌਰ ਅਦਾਕਾਰ ਵੀ ਅਪਣੀ ਬਹੁ-ਆਯਾਮੀ ਕਲਾ ਦਾ ਲੋਹਾ ਮੰਨਵਾਉਣਗੇ।

ਚੌਪਾਲ ਓਰੀਜਨਲ ਅਤੇ ਨਵ ਬਾਜਵਾ ਫਿਲਮਸ ਦੁਆਰਾ ਪੇਸ਼ ਕੀਤੀ ਜਾ ਰਹੀ ਹੈ, ਇਹ ਪ੍ਰਭਾਵਪੂਰਨ ਅਤੇ ਡ੍ਰਾਮੈਟਿਕ ਪੰਜਾਬੀ ਵੈੱਬ ਸੀਰੀਜ਼, ਜਿਸ ਦੇ ਕਲਾ ਨਿਰਦੇਸ਼ਕ ਵਿਜੇ ਗਿਰੀ, ਅਸੋਸੀਏਟ ਨਿਰਦੇਸ਼ਕ ਜਤਿਨ ਸੁਧਾਰ ਹਨ।