ETV Bharat / entertainment

ਪਹਿਲਾਂ ਹੁੱਲੜਬਾਜ਼ੀ ਹੁਣ ਹਥਿਆਰਾਂ ਦੀ ਨੁਮਾਇਸ਼, ਜਾਣੋ ਕੌਣ ਹੈ ਪੰਜਾਬੀ ਗਾਇਕ ਰੰਮੀ ਰੰਧਾਵਾ, ਜਿਸ ਖਿਲਾਫ਼ ਹੋਇਆ ਮਾਮਲਾ ਦਰਜ

ਪੰਜਾਬੀ ਗਾਇਕ ਰੰਮੀ ਰੰਧਾਵਾ ਇਸ ਸਮੇਂ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਇਲਜ਼ਾਮ ਤਹਿਤ ਵਿਵਾਦ ਦਾ ਸਾਹਮਣਾ ਕਰ ਰਹੇ ਹਨ।

ਪੰਜਾਬੀ ਗਾਇਕ ਰੰਮੀ ਰੰਧਾਵਾ
ਪੰਜਾਬੀ ਗਾਇਕ ਰੰਮੀ ਰੰਧਾਵਾ (Pic Credit: Special Arrangement)
author img

By ETV Bharat Entertainment Team

Published : January 8, 2026 at 3:55 PM IST

3 Min Read
Choose ETV Bharat

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅਲਹਦਾ ਗਾਇਕੀ ਦਾ ਮੁਜ਼ਾਹਰਾ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਰੰਮੀ ਰੰਧਾਵਾ, ਜੋ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਇੱਕ ਵਾਰ ਮੁੜ ਵਿਵਾਦ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਇਲਜ਼ਾਮ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਪੰਜਾਬ ਦੇ ਨਾਮਵਰ ਗਾਇਕ ਰੰਮੀ ਰੰਧਾਵਾ ਖਿਲਾਫ਼ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ। ਰੰਮੀ ਰੰਧਾਵਾ ਨੇ ਫੇਸਬੁੱਕ ਉਤੇ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਇੱਕ ਵੀਡੀਓ ਪਾਈ ਸੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਨੇ ਕਿਹਾ:

"ਪੰਜਾਬੀ ਗਾਇਕ ਰੰਮੀ ਰੰਧਾਵਾ ਵੱਲੋਂ ਚਲਾਏ ਜਾ ਰਹੇ ਇੱਕ ਫੇਸਬੁੱਕ ਅਕਾਊਂਟ ਤੋਂ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਗਾਇਕ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ।"

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਦਾ ਨਾਂਅ ਕਿਸੇ ਵਿਵਾਦ ਨਾਲ ਜੁੜਿਆ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਕਈ ਵਿਵਾਦਾਂ ਨਾਲ ਗੂੜਾ ਨਾਤਾ ਰਿਹਾ ਹੈ, ਜਿਸ ਸੰਬੰਧਤ ਹੀ ਉਨ੍ਹਾਂ ਦੇ ਨਾਲ ਜੁੜੇ ਅਜਿਹੇ ਹੀ ਖਾਸ ਮੁੱਦਿਆ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:

ਪੰਜਾਬੀ ਗਾਇਕ ਰੰਮੀ ਰੰਧਾਵਾ (VIDEO Credit: ETV Bharat)

ਗਾਇਕ ਐਲੀ ਮਾਂਗਟ ਨਾਲ ਦੁਸ਼ਮਣੀ ਅਦਾਲਤ ਤੱਕ ਪਹੁੰਚੀ

ਸਾਲ 2019 ਦੇ ਆਖ਼ਰੀ ਪੜ੍ਹਾਅ ਸਤੰਬਰ ਵਿੱਚ ਰੰਮੀ ਰੰਧਾਵਾ ਅਤੇ ਗਾਇਕ ਐਲੀ ਮਾਂਗਟ ਵਿਚਕਾਰ ਸ਼ੁਰੂ ਹੋਈ ਜ਼ੁਬਾਨੀ ਜੰਗ ਸੁਰਖੀਆਂ ਦਾ ਕੇਂਦਰ ਬਣੀ ਰਹੀ, ਜਿਸ ਸੰਬੰਧਤ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਵਿਰੁੱਧ ਡੱਟ ਕੇ ਬਿਆਨ ਦਿੰਦੇ ਰਹੇ ਇਹ ਰਹੇ ਦੋਨੋਂ। ਜਿੰਨ੍ਹਾਂ ਦਾ ਇਹ ਮਾਮਲਾ ਥਾਣਿਆਂ ਤੋਂ ਹੁੰਦਾ ਹੋਇਆ ਆਖਿਰਕਾਰ ਅਦਾਲਤ ਤੱਕ ਪਹੁੰਚ ਗਿਆ, ਜਿਸ ਉਪਰੰਤ ਹੋਰ ਤਲਖ਼ ਹੋਇਆ ਇਹ ਮਾਮਲਾ ਹਾਲੇ ਤੱਕ ਸੰਗੀਤ ਗਲਿਆਰਿਆਂ ਵਿੱਚ ਸੁਲਗ ਰਿਹਾ ਹੈ।

ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿੱਚ ਮੋਹਾਲੀ ਪੁਲਿਸ ਨੂੰ ਸਖ਼ਤ ਰੁਖ਼ ਅਪਣਾਉਣ ਲਈ ਮਜ਼ਬੂਰ ਹੋਣਾ ਪਿਆ ਸੀ, ਜਿਸ ਦੇ ਮੱਦੇਨਜ਼ਰ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਰੁੱਧ ਆਈਟੀ ਐਕਟ ਦੀ ਧਾਰਾ 64 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਪੰਜਾਬੀ ਗਾਇਕ ਰੰਮੀ ਰੰਧਾਵਾ
ਪੰਜਾਬੀ ਗਾਇਕ ਰੰਮੀ ਰੰਧਾਵਾ (Pic Credit: Special Arrangement)

ਭਰਾ ਉਤੇ ਵੀ ਹੋ ਚੁੱਕਾ ਹੈ ਹਮਲਾ

ਉਪਰੋਕਤ ਵਿਵਾਦ ਦੇ ਚੱਲਦਿਆਂ ਕਰੀਅਰ ਦੇ ਡਾਊਨਫਾਲ ਦਾ ਕੁਝ ਹੱਦ ਤੱਕ ਸ਼ਿਕਾਰ ਹੋਏ ਹਨ ਗਾਇਕ ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਉਤੇ ਵੀ ਕੁਝ ਅਣਪਛਾਤੇ ਲੋਕਾਂ ਦੁਆਰਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧਤ ਮੌਕੇ ਉਤੇ ਪਹੁੰਚੇ ਗਾਇਕ ਰੰਮੀ ਰੰਧਾਵਾ ਵੱਲੋਂ ਗੁੱਸੇ ਭਰੇ ਸਖ਼ਤ ਰੋਂਅ ਦਾ ਪ੍ਰਗਟਾਵਾ ਸੋਸ਼ਲ ਪਲੇਟਫ਼ਾਰਮ ਉਪਰ ਕੀਤਾ ਗਿਆ।

ਹੁੱਲੜਬਾਜ਼ੀ ਕਰਨ ਦੇ ਲੱਗੇ ਗੰਭੀਰ ਇਲਜ਼ਾਮਾਂ ਅਧੀਨ ਹੋ ਚੁੱਕੀ ਹੈ ਕਾਰਵਾਈ

ਸਾਲ 2020 ਵਿੱਚ ਕਥਿਤ ਹੁੱਲੜਬਾਜ਼ੀ ਕਰਨ ਦੇ ਇਲਜ਼ਾਮਾਂ ਅਧੀਨ ਗਾਇਕ ਭਰਾਵਾਂ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੂੰ ਮੋਹਾਲੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਜਿਸ ਸੰਬੰਧਤ ਮਾਮਲੇ 'ਚ ਕਾਰਵਾਈ ਕਰਦੇ ਹੋਏ ਮਾਨਯੋਗ ਐਸਡੀਐਮ ਜਗਦੀਪ ਸਹਿਗਲ ਦੀ ਅਦਾਲਤ ਦੁਆਰਾ ਦੋਹਾਂ ਗਾਇਕਾਂ ਨੂੰ ਇੱਕ ਦਿਨ ਲਈ ਰੋਪੜ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਸਨ।

ਓਧਰ ਜੇਕਰ ਹੁਣ ਸਾਹਮਣੇ ਆਏ ਨਵੇਂ ਮਸਲੇ ਦੀ ਗੱਲ ਕਰੀਏ ਤਾਂ ਅਜਨਾਲਾ ਪੁਲਿਸ ਥਾਣੇ ਵੱਲੋਂ ਗਾਇਕ ਰੰਮੀ ਰੰਧਾਵਾ ਖਿਲਾਫ ਆਈਪੀਸੀ ਦੀ ਧਾਰਾ 223 ਅਤੇ ਅਸਲਾ ਐਕਟ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਹੈ, ਜੋ ਹਥਿਆਰਾਂ ਦੀ ਸ਼ਰੇਆਮ ਨੁਮਾਇਸ਼ ਸੰਬੰਧੀ ਮਿਲੀ ਸ਼ਿਕਾਇਤ ਦੇ ਤਹਿਤ ਅਮਲ ਵਿੱਚ ਲਿਆਂਦਾ ਗਿਆ ਹੈ।

ਪੰਜਾਬੀ ਗਾਇਕ ਰੰਮੀ ਰੰਧਾਵਾ
ਪੰਜਾਬੀ ਗਾਇਕ ਰੰਮੀ ਰੰਧਾਵਾ (Pic Credit: Special Arrangement)

ਕੌਣ ਹੈ ਗਾਇਕ ਰੰਮੀ ਰੰਧਾਵਾ

ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੋਵੇਂ ਭਰਾ ਹਨ, ਦੋਵੇਂ ਭਰਾਵਾਂ ਨੂੰ ਸੋਸ਼ਲ ਮੀਡੀਆ ਤੋਂ ਪ੍ਰਸਿੱਧੀ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਬਹੁਤ ਸਾਰੇ ਵੀਡੀਓ ਫੇਸਬੁੱਕ ਅਤੇ ਯੂਟਿਊਬ 'ਤੇ ਵਾਇਰਲ ਹੋਏ ਸਨ, ਜਿੰਨ੍ਹਾਂ ਨੇ ਲੱਖਾਂ ਵਿਊਜ਼ ਅਤੇ ਲਾਈਕਸ ਪ੍ਰਾਪਤ ਕੀਤੇ ਸਨ। ਉਹ ਰਾਤੋਂ-ਰਾਤ ਪੰਜਾਬ ਅਤੇ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਗਏ ਸਨ। ਉਨ੍ਹਾਂ ਦੇ ਪਿਤਾ ਜਸਵੰਤ ਜੋਸ਼ੀਲਾ ਅਤੇ ਚਾਚਾ ਕੁਲਦੀਪ ਰੰਧਾਵਾ ਆਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਸਨ।

ਇਹ ਵੀ ਪੜ੍ਹੋ: