ETV Bharat / entertainment

10 ਸਾਲਾਂ ਬਾਅਦ ਇਸ ਪੰਜਾਬੀ ਗਾਇਕ ਨੇ ਦਿੱਤਾ ਆਪਣੇ ਆਪ ਨੂੰ 2 ਦਿਨਾਂ ਦਾ ਬ੍ਰੇਕ, ਬੋਲੇ-ਆਖਿਰਕਾਰ...

ਹਾਲ ਹੀ ਵਿੱਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਉਤੇ ਕਾਫੀ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ।

ਪੰਜਾਬੀ ਗਾਇਕ ਗੁਰਨਾਮ ਭੁੱਲਰ
ਪੰਜਾਬੀ ਗਾਇਕ ਗੁਰਨਾਮ ਭੁੱਲਰ (Pic Credit: Facebook @Gurnam Bhullar)
author img

By ETV Bharat Entertainment Team

Published : January 1, 2026 at 4:41 PM IST

1 Min Read
Choose ETV Bharat

ਚੰਡੀਗੜ੍ਹ: ਪੰਜਾਬੀ ਗਾਇਕ ਗੁਰਨਾਮ ਭੁੱਲਰ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਸਟਾਰ ਦੀ ਇਸ ਪੰਜਾਬੀ ਫਿਲਮ ਦਾ ਪ੍ਰਭਾਵੀ ਹਿੱਸਾ ਅਦਾਕਾਰਾ ਈਸ਼ਾ ਮਾਲਵੀਆ ਨੂੰ ਬਣਾਇਆ ਗਿਆ ਹੈ, ਜੋ ਬਿੱਗ ਬੌਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਉਤੇ ਸੁਰਖ਼ੀਆਂ ਬਟੋਰਦੀ ਰਹੀ ਹੈ।

ਹਾਲ ਹੀ ਵਿੱਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਨਵੇਂ ਸਾਲ ਉਤੇ ਇੱਕ ਸ਼ਾਨਦਾਰ ਪੋਸਟ ਸਾਂਝੀ ਕੀਤੀ, ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, "ਦਸ ਸਾਲਾਂ ਵਿੱਚ ਪਹਿਲੀ ਵਾਰ ਮੈਂ ਆਖਰਕਾਰ ਆਪਣੇ ਆਪ ਨੂੰ ਦੋ ਦਿਨਾਂ ਦਾ ਬ੍ਰੇਕ ਦਿੱਤਾ ਹੈ। ਸਾਰਿਆਂ ਨੂੰ ਨਵਾਂ ਸਾਲ ਮੁਬਾਰਕ।" ਹੁਣ ਪ੍ਰਸ਼ੰਸਕ ਵੀ ਗਾਇਕ ਨੂੰ ਨਵੇਂ ਸਾਲ ਦੀਆਂ ਵਧਾਈਆਂ ਭੇਜ ਰਹੇ ਹਨ ਅਤੇ ਪਿਆਰ ਦੀ ਵਰਖਾ ਕਰ ਰਹੇ ਹਨ। ਪੋਸਟ ਵਿੱਚ ਗਾਇਕ ਕੁਦਰਤ ਨਾਲ ਬਾਤਾਂ ਪਾਉਂਦੇ ਨਜ਼ਰੀ ਪੈ ਰਹੇ ਹਨ।

ਗਾਇਕ ਗੁਰਨਾਮ ਭੁੱਲਰ ਦਾ ਜਨਮ 8 ਫਰਵਰੀ 1994 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਕਮਲ ਵਾਲਾ ਵਿੱਚ ਹੋਇਆ ਹੈ। ਗੁਰਨਾਮ ਭੁੱਲਰ ਨੇ ਨਵੰਬਰ 2023 ਵਿੱਚ ਡਾਕਟਰ ਬਲਪ੍ਰੀਤ ਕੌਰ ਨਾਲ ਵਿਆਹ ਕੀਤਾ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਏਗਾ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ 'ਆਵਾਜ਼ ਪੰਜਾਬ ਦੀ' ਦਾ ਸੀਜ਼ਨ 5 ਜਿੱਤਿਆ ਹੈ। ਉਸਨੇ ਸਾ ਰੇ ਗਾ ਮਾ ਪਾ ਵਿੱਚ ਵੀ ਹਿੱਸਾ ਲਿਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆ ਨੂੰ ਲੈ ਕੇ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਗੁਰਨਾਮ ਭੁੱਲਰ, ਜੋ ਸਿਨੇਮਾ ਦੇ ਖੇਤਰ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੇ ਹਨ। ਅਗਾਮੀ ਯੋਜਨਾਵਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਿਨੇਮਾ ਵਿਹੜੇ ਅਪਣੀ ਮੁੜ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹਨ ਇਹ ਸਟਾਰ ਅਦਾਕਾਰ, ਜਿੰਨ੍ਹਾਂ ਦੀ ਰੁਮਾਂਟਿਕ ਸੰਗੀਤਮਈ ਫਿਲਮ 'ਇਸ਼ਕਾਂ ਦੇ ਲੇਖੇ' ਜਲਦ ਵਿਸ਼ਵ-ਭਰ 'ਚ ਪ੍ਰਦਰਸ਼ਿਤ ਹੋਵੇਗੀ।

ਇਹ ਵੀ ਪੜ੍ਹੋ: